Dairy Farming: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵੱਲੋਂ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਅਧਿਕਾਰੀਆਂ ਲਈ ‘ਜਲਵਾਯੂ ਅਨੁਸਾਰ ਡੇਅਰੀ ਫਾਰਮਿੰਗ’ ਸੰਬੰਧੀ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਆਲਮੀ ਤਪਸ਼ ਲਗਾਤਾਰ ਵਧ ਰਹੀ ਹੈ ਅਤੇ ਇਸ ਨਾਲ ਸਾਡੇ ਵਾਤਾਵਰਣ ਉਪਰ ਬਹੁਤ ਮਾੜੇ ਅਤੇ ਤੀਬਰ ਪ੍ਰਭਾਵ ਪੈ ਰਹੇ ਹਨ। ਇਸ ਕਾਰਣ ਡੇਅਰੀ ਖੇਤਰ ਵੀ ਬਹੁਤ ਪ੍ਰਭਾਵਿਤ ਹੋ ਰਿਹਾ ਹੈ। ਇਸ ਲਈ ਸਾਨੂੰ ਲੋੜ ਹੈ ਕਿ ਅਸੀਂ ਵਾਤਾਵਰਣ ਸਨੇਹੀ ਤਕਨਾਲੋਜੀਆਂ ਵਰਤੋਂ ਵਿਚ ਲਿਆਈਏ ਤਾਂ ਜੋ ਡੇਅਰੀ ਪਸ਼ੂਆਂ ਦੀ ਉਤਪਾਦਕਤਾ ਸੰਭਾਲੀ ਅਤੇ ਬਿਹਤਰ ਕੀਤੀ ਜਾ ਸਕੇ।
ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਨਾਲ ਆਲਮੀ ਪੱਧਰ ’ਤੇ ਹੀ ਡੇਅਰੀ ਉਦਯੋਗ ਪ੍ਰਭਾਵਿਤ ਹੋ ਰਿਹਾ ਹੈ। ਪਸ਼ੂ ਸਿਹਤ ਮਾਹਿਰ ਬਿਮਾਰੀਆਂ ਦੇ ਮਹਾਂਮਾਰੀ ਰੂਪ ਨੂੰ ਇਸੇ ਕਾਰਣ ਨਾਲ ਜੋੜਦੇ ਹਨ। ਇਸ ਨਾਲ ਦੁੱਧ ਦਾ ਉਤਪਾਦਨ ਵੀ ਘਟ ਰਿਹਾ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਖੇਤਰ ਵਿਚ ਕੰਮ ਕਰਨ ਵਾਲੇ ਅਧਿਕਾਰੀਆਂ ਅਤੇ ਪੇਸ਼ੇਵਰਾਂ ਨੂੰ ਉਨ੍ਹਾਂ ਤਕਨਾਲੋਜੀਆਂ ਅਤੇ ਢੰਗਾਂ ਦੇ ਰੂ-ਬ-ਰੂ ਕੀਤਾ ਜਾਵੇ ਜਿਸ ਨਾਲ ਇਨ੍ਹਾਂ ਚੁਣੌਤੀਆਂ ਨਾਲ ਨਿਪਟਣ ਵਿਚ ਸਹਾਇਤਾ ਮਿਲ ਸਕੇ।
ਤਕਨੀਕੀ ਸੈਸ਼ਨਾਂ ਵਿਚ ਮਾਹਿਰਾਂ ਨੇ ਇਸ ਸੰਬੰਧੀ ਮਹੱਤਵਪੂਰਨ ਵਿਸ਼ਿਆਂ ’ਤੇ ਚਰਚਾ ਕੀਤੀ। ਡਾ. ਰਣਧੀਰ ਸਿੰਘ ਨੇ ਜਲਵਾਯੂ ਸਥਿਤੀਆਂ ਕਾਰਣ ਪਸ਼ੂਆਂ ’ਤੇ ਪੈਂਦੇ ਨਾਕਾਰਾਤਮਕ ਪ੍ਰਭਾਵਾਂ ਬਾਰੇ ਚਰਚਾ ਕੀਤੀ। ਡਾ. ਰਵੀਕਾਂਤ ਗੁਪਤਾ ਨੇ ਪਸ਼ੂ ਸ਼ੈਡਾਂ ਵਿਚ ਵਾਤਾਵਰਣ ਤਬਦੀਲੀ ਕਾਰਣ ਆਈਆਂ ਨਵੀਆਂ ਤਕਨੀਕਾਂ ਬਾਰੇ ਚਾਨਣਾ ਪਾਇਆ। ਡਾ. ਪਰਮਿੰਦਰ ਸਿੰਘ ਨੇ ਦੁੱਧ ਦੇ ਉਤਪਾਦਨ ਸੰਬੰਧੀ ਨਵੀਆਂ ਪੌਸ਼ਟਿਕ ਪਸ਼ੂ ਖੁਰਾਕ ਨੀਤੀਆਂ ਸੰਬੰਧੀ ਜਾਣਕਾਰੀ ਦਿੱਤੀ।
ਇਹ ਵੀ ਪੜੋ: Beekeeping Entrepreneurship: ਮਧੂ ਮੱਖੀ ਪਾਲਣ ਉੱਦਮ ਰਾਹੀਂ ਪੇਂਡੂ ਨੌਜਵਾਨਾਂ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ PAU
ਡਾ. ਰਜਨੀਸ਼ ਨੇ ਪ੍ਰਦੂਸ਼ਣ ਘਟਾਉਣ ਲਈ ਰਹਿੰਦ-ਖੂੰਹਦ ਪ੍ਰਬੰਧਨ ਢੰਗਾਂ ਬਾਰੇ ਅਤੇ ਰਹਿੰਦ-ਖੂੰਹਦ ਨੂੰ ਹਿਤਕਾਰੀ ਕਾਰਜਾਂ ਲਈ ਵਰਤਣ ਬਾਰੇ ਦੱਸਿਆ। ਡਾ. ਨਵਜੋਤ ਸਿੰਘ ਬਰਾੜ ਨੇ ਚਾਰਿਆਂ ਦੇ ਉਤਪਾਦਨ ਸੰਬੰਧੀ ਸਾਧਨਾਂ ਦੀ ਸੁਚੱਜੀ ਵਰਤੋਂ ਕਰਨ ਅਤੇ ਖੇਤੀ ਵਿਗਿਆਨ ਦੇ ਨਵੇਂ ਵਿਹਾਰਾਂ ਬਾਰੇ ਦੱਸਿਆ। ਡਾ. ਅਰੁਣਬੀਰ ਸਿੰਘ ਨੇ ਇਸ ਸਿਖਲਾਈ ਨੂੰ ਬਤੌਰ ਸੰਯੋਜਕ ਸੁਚੱਜੇ ਤਰੀਕੇ ਨਾਲ ਸੰਪੂਰਨ ਕਰਵਾਇਆ।
Summary in English: Need to adopt the business of Dairy Farming according to climate: GADVASU