1 ਨਵੰਬਰ ਤੋਂ LPG ਸਿਲੰਡਰ ਦਾ ਨਵਾਂ ਡਿਲਿਵਰੀ ਸਿਸਟਮ ਲਾਗੂ ਹੋਣ ਵਾਲਾ ਹੈ | ਸਿਲੰਡਰ ਦੀ ਹੋਮ ਡਿਲਿਵਰੀ 1 ਨਵੰਬਰ ਤੋਂ OTP (One Time Password) ਰਾਹੀਂ ਹੋਵੇਗੀ। ਬਿਨਾ ਓਟੀਪੀ ਦੱਸੇ ਬਗੈਰ ਡਿਲਿਵਰੀ ਬੁਆਏ ਤੋਂ ਤੁਸੀ ਸਿਲੰਡਰ ਨਹੀਂ ਲੈ ਸਕੋਗੇ | ਪਰ ਅਸੀਂ ਤੁਹਾਨੂੰ ਡਿਲਿਵਰੀ ਨਹੀਂ ਬਲਕਿ ਇਸਦੀ ਸਬਸਿਡੀ ਬਾਰੇ ਦੱਸਣ ਜਾ ਰਹੇ ਹਾਂ | ਇਸ ਸਮੇਂ ਸਰਕਾਰ ਇਕ ਸਾਲ ਵਿਚ 12 ਐਲ.ਪੀ.ਜੀ. ਸਿਲੰਡਰਾਂ 'ਤੇ ਸਬਸਿਡੀ ਦਿੰਦੀ ਹੈ। ਸਬਸਿਡੀ ਦੀ ਇਹ ਰਾਸ਼ੀ ਸਿੱਧੇ ਲੋਕਾਂ ਦੇ ਬੈਂਕ ਖਾਤੇ ਵਿੱਚ ਜਾਂਦੀ ਹੈ | ਹਾਲਾਂਕਿ, ਜਦੋਂ ਸਿਲੰਡਰ ਖਰੀਦਿਆ ਜਾਂਦਾ ਹੈ, ਉਹਦੋਂ ਖਪਤਕਾਰਾਂ ਨੂੰ ਪੂਰੀ ਰਕਮ ਅਦਾ ਕਰਨੀ ਪੈਂਦੀ ਹੈ | ਬਾਅਦ ਵਿੱਚ ਸਬਸਿਡੀ ਖਾਤੇ ਵਿੱਚ ਜਮ੍ਹਾਂ ਹੋ ਜਾਂਦੀ ਹੈ |
ਹਾਲਾਂਕਿ, ਬਹੁਤ ਸਾਰੇ ਲੋਕ ਇਹ ਜਾਂਚ ਨਹੀਂ ਕਰਦੇ ਕਿ ਐਲ ਪੀ ਜੀ ਦੀ ਸਬਸਿਡੀ ਬੈਂਕ ਖਾਤੇ ਵਿੱਚ ਆ ਗਈ ਹੈ ਜਾਂ ਨਹੀਂ |ਜਦ ਕਿ ਇਹ ਸਿਰਫ ਕੁਝ ਮਿੰਟ ਲੈਂਦਾ ਹੈ | ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਕਿਵੇਂ ਅਸਾਨੀ ਨਾਲ ਜਾਂਚ ਕਰ ਸਕਦੇ ਹੋ ਕਿ ਸਿਲੰਡਰ ਦੀ ਸਬਸਿਡੀ ਤੁਹਾਡੇ ਬੈਂਕ ਖਾਤੇ ਵਿਚ ਆ ਗਈ ਹੈ ਜਾਂ ਨਹੀਂ, ਇਸ ਦੇ ਦੋ ਤਰੀਕੇ ਹਨ | ਪਹਿਲਾ ਰਜਿਸਟਰਡ ਮੋਬਾਈਲ ਨੰਬਰ ਰਾਹੀਂ ਹੁੰਦਾ ਹੈ ਅਤੇ ਦੂਜਾ ਐਲ ਪੀ ਜੀ ਆਈ ਡੀ LPG ID ਰਾਹੀਂ ਹੁੰਦਾ ਹੈ, ਇਹ ਆਈਡੀ ਤੁਹਾਡੀ ਗੈਸ ਪਾਸਬੁੱਕ ਵਿਚ ਲਿਖੀ ਹੁੰਦੀ ਹੈ |
1. ਮੰਨ ਲਓ ਕਿ ਤੁਸੀਂ IOC ਨਾਲ ਸਿਲੰਡਰ ਬੁੱਕ ਕਰਦੇ ਹੋ, ਇਸਦੇ ਲਈ ਇਹ ਤਰੀਕਾ ਹੈ |
ਇੰਡੇਨ ਐਲਪੀਜੀ Indane LPG ਸਬਸਿਡੀ ਦੀ ਇਹਦਾ ਕਰੋ ਜਾਂਚ
1. ਸਭ ਤੋਂ ਪਹਿਲਾਂ IOC ਦੀ ਅਧਿਕਾਰਤ ਵੈੱਬਸਾਈਟ cx.indianoil.in 'ਤੇ ਜਾਓ |
2. ਐਲਪੀਜੀ ਸਿਲੰਡਰ ਦੀ ਫੋਟੋ 'ਤੇ ਕਲਿੱਕ ਕਰੋ, ਇਕ ਸੰਖੇਪ ਬਾਕਸ ਖੁੱਲੇਗਾ | ਉਥੇ ਲਿਖੋ 'Subsidy Status' ਅਤੇ proceed ਬਟਨ ਤੇ ਕਲਿਕ ਕਰੋ |
3. 'Subsidy Related (PAHAL)'ਵਿਕਲਪ 'ਤੇ ਕਲਿਕ ਕਰੋ | ਫਿਰ ਹੇਠਾਂ ਆਓ ਜਿਥੇ ਲਿਖਿਆ ਹੋਵੇਗਾ 'Subsidy Not Received.' ਇਸ ਨੂੰ ਕਲਿੱਕ ਕਰੋ |
4. ਇੱਕ ਨਵਾਂ ਡਾਇਲਾਗ ਬਾਕਸ ਖੁੱਲ੍ਹੇਗਾ, ਜਿੱਥੇ 2 ਵਿਕਲਪ ਹੋਣਗੇ, ਰਜਿਸਟਰਡ ਮੋਬਾਈਲ ਨੰਬਰ ਅਤੇ ਐਲਪੀਜੀ ਆਈਡੀ |
5. ਜੇ ਤੁਹਾਡਾ ਗੈਸ ਕੁਨੈਕਸ਼ਨ ਮੋਬਾਈਲ ਨਾਲ ਜੁੜਿਆ ਹੋਇਆ ਹੈ ਤਾਂ ਇਸ ਨੂੰ ਚੁਣੋ, ਜੇ ਨਹੀਂ ਹੈ ਤਾਂ 17 ਅੰਕਾਂ ਦਾ ਐਲਪੀਜੀ ਆਈ ਡੀ ਦਰਜ ਕਰੋ |
6. ਐਲਪੀਜੀ ਆਈ ਡੀ ਦਰਜ ਕਰਨ ਤੋਂ ਬਾਅਦ ਜਾਂਚ ਕਰੋ ਅਤੇ ਜਮ੍ਹਾ ਕਰੋ |
7. ਬੁਕਿੰਗ ਦੀ ਤਾਰੀਖ ਵਰਗੀਆਂ ਵੱਖੋ ਵੱਖਰੀਆਂ ਜਾਣਕਾਰੀ ਭਰੋ, ਫਿਰ ਤੁਸੀਂ ਸਬਸਿਡੀ ਦੀ ਜਾਣਕਾਰੀ ਵੇਖੋਗੇ |
8. ਜੇ ਤੁਸੀਂ ਚਾਹੁੰਦੇ ਹੋ, ਤਾਂ ਤੁਸੀਂ ਗਾਹਕ ਦੇਖਭਾਲ ਨੰਬਰ 1800-233-3555 ਤੋਂ ਵੀ ਸਬਸਿਡੀ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ |
2. ਜੇ ਤੁਸੀਂ IOC ਦੀ ਬਜਾਏ HP ਜਾਂ BPCL ਤੋਂ ਸਿਲੰਡਰ ਬੁੱਕ ਕੀਤਾ ਹੈ, ਤਾਂ ਇਸ ਲਈ ਇਕ ਆਮ ਵੈਬਸਾਈਟ ਹੈ |
ਆਮ ਵੈਬਸਾਈਟ ਦੁਆਰਾ ਵੇਖੋ
1. ਤੁਸੀਂ http://mylpg.in/index.aspx 'ਤੇ ਜਾਓ |
2. ਆਪਣੀ 17 ਅੰਕਾਂ ਦੀ ਐਲਪੀਜੀ ਆਈਡੀ ਦਾਖਲ ਕਰੋ |
3. ਰਜਿਸਟਰਡ ਮੋਬਾਈਲ ਨੰਬਰ ਦਰਜ ਕਰੋ, ਕੈਪਚਰ ਕੋਡ ਭਰੋ ਅਤੇ ਅੱਗੇ ਵਧੋ |
4. ਤੁਹਾਡੇ ਮੋਬਾਈਲ ਨੰਬਰ 'ਤੇ ਇਕ ਓਟੀਪੀ ਆਵੇਗਾ |
5. ਅਗਲੇ ਪੇਜ 'ਤੇ ਆਪਣੀ ਈਮੇਲ ਆਈਡੀ ਲਿਖ ਕੇ ਪਾਸਵਰਡ ਤਿਆਰ ਕਰੋ |
6. ਈਮੇਲ 'ਤੇ ਇਕ ਐਕਟੀਵੇਸ਼ਨ ਲਿੰਕ ਆਵੇਗਾ, ਇਸ' ਤੇ ਕਲਿੱਕ ਕਰੋ |
7. ਜਿਵੇਂ ਹੀ ਤੁਸੀਂ ਲਿੰਕ ਤੇ ਕਲਿਕ ਕਰਦੇ ਹੋ ਤੁਹਾਡਾ ਖਾਤਾ ਕਿਰਿਆਸ਼ੀਲ ਹੋ ਜਾਵੇਗਾ |
8. ਇਸ ਤੋਂ ਬਾਅਦ ਤੁਸੀਂ mylpg.in 'ਤੇ ਜਾਓ ਅਤੇ ਲੌਗ ਇਨ ਕਰੋ |
9. ਜੇ ਤੁਹਾਡਾ ਆਧਾਰ ਕਾਰਡ ਐਲਪੀਜੀ ਖਾਤੇ ਨਾਲ ਜੁੜਿਆ ਹੋਇਆ ਹੈ, ਤਾਂ ਇਸ ਨੂੰ ਕਲਿੱਕ ਕਰੋ |
10. ਇਸ ਤੋਂ ਬਾਅਦ, View Cylinder Booking History/subsidy transferred ਦੇ ਵਿਕਲਪ ਦਿਖਣਗੇ |
ਇੱਥੋਂ ਤੁਹਾਨੂੰ ਪਤਾ ਚੱਲ ਜਾਵੇਗਾ ਕਿ ਸਬਸਿਡੀ ਤੁਹਾਡੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕੀਤੀ ਗਈ ਹੈ ਜਾਂ ਨਹੀਂ | ਸਰਕਾਰ ਆਮ ਆਦਮੀ ਨੂੰ ਮਹਿੰਗੇ ਤੇਲ ਦੇ ਬੋਝ ਤੋਂ ਰਾਹਤ ਪ੍ਰਦਾਨ ਕਰਨ ਲਈ ਗੈਸ ਸਬਸਿਡੀ ਦਿੰਦੀ ਹੈ। ਪਰ ਇਹ ਸਿਰਫ ਉਨ੍ਹਾਂ ਨੂੰ ਉਪਲਬਧ ਹੈ ਜਿਨ੍ਹਾਂ ਦੀ ਸਾਲਾਨਾ ਆਮਦਨ 10 ਲੱਖ ਤੋਂ ਵੱਧ ਨਹੀਂ ਹੈ | ਜੇ ਪਤੀ-ਪਤਨੀ ਮਿਲ ਕੇ ਵੀ 10 ਲੱਖ ਦੀ ਕਮਾਈ ਕਰਦੇ ਹਨ ਤਾਂ ਉਨ੍ਹਾਂ ਨੂੰ ਐਲਪੀਜੀ ਸਬਸਿਡੀ ਨਹੀਂ ਮਿਲੇਗੀ | Indane ਇਸ ਸਮੇਂ 9 ਕਰੋੜ ਘਰਾਂ ਨੂੰ ਐਲ.ਪੀ.ਜੀ ਸਿਲੰਡਰ ਸਪਲਾਈ ਕਰਦਾ ਹੈ | ਐਲ ਪੀ ਜੀ ਸਿਲੰਡਰ ਸਬਸਿਡੀ ਲੋਕਾਂ ਦੇ ਖਾਤੇ ਵਿੱਚ ਸਿੱਧੀ ਪਾਹਲ PAHAL ਸਕੀਮ ਦੁਆਰਾ ਸਿੱਧਾ ਉਨ੍ਹਾਂ ਦੇ ਖਾਤੇ ਵਿੱਚ ਪਾਈ ਜਾਂਦੀ ਹੈ |
ਇਹ ਵੀ ਪੜ੍ਹੋ :- ਪੰਜਾਬ ਵਿੱਚ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਤੇ 50 ਪ੍ਰਤੀਸ਼ਤ ਮਸ਼ੀਨਰੀ ਤੇ ਦਿੱਤੀ ਜਾ ਰਹੀ ਹੈ ਸਬਸਿਡੀ
Summary in English: New delivery system of LPG by November 1st.