1. Home
  2. ਖਬਰਾਂ

ਵੈਟਨਰੀ ਯੂਨੀਵਰਸਿਟੀ ਵਲੋਂ ਆਰੰਭ ਕੀਤੇ ਗਏ ਨਵੇਂ ਡਿਪਲੋਮਾ, ਸਰਟੀਫਿਕੇਟ ਅਤੇ ਛੋਟੀ ਅਵਧੀ ਦੇ ਕੋਰਸ

ਖੇਤਰ ਵਿਚ ਕੰਮ ਕਰਨ ਵਾਲੇ ਵੈਟਨਰੀ ਡਾਕਟਰਾਂ ਅਤੇ ਵੱਖ-ਵੱਖ ਵਿਦਿਅਕ ਧਾਰਾਵਾਂ ਦੇ ਵਿਦਿਆਰਥੀਆਂ ਦੇ ਕੌਸ਼ਲ ਨੂੰ ਉੱਚਾ ਚੁੱਕਣ ਅਤੇ ਉਹਨਾਂ ਵਿਚ ਸੂਖਮ ਮੁਹਾਰਤ ਵਿਕਸਤ ਕਰਨ ਲਈ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਲੋਂ ਨਵੇਂ ਡਿਪਲੋਮੇ ਅਤੇ ਛੋਟੇ ਸਰਟੀਫਿਕੇਟ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ।ਡਾ. ਸੁਸ਼ੀਲ ਪ੍ਰਭਾਕਰ, ਰਜਿਸਟਰਾਰ, ਵੈਟਨਰੀ ਯੂਨੀਵਰਸਿਟੀ ਨੇ ਖੁਲਾਸਾ ਕੀਤਾ ਕਿ ਅਕਾਦਮਿਕ ਸੈਸ਼ਨ 2020-21 ਤੋਂ ਅਸੀਂ ਨੌਂ ਡਿਪਲੋਮਾ ਕੋਰਸ, ਅੱਠ ਸਰਟੀਫਿਕੇਟ ਕੋਰਸ ਅਤੇ ਦੋ ਛੋਟੇ ਕੋਰਸ ਸ਼ ਕਰ ਰਹੇ ਹਾਂ।ਉਨ੍ਹਾਂ ਦੱਸਿਆ ਕਿ ਅਸੀਂ ਪਸ਼ੂ ਪ੍ਰਜਣਨ ਬਾਇਓਤਕਨਾਲੌਜੀ, ਛੋਟੇ ਜਾਨਵਰਾਂ ਦੇ ਇਲਾਜ ਸੰਬੰਧੀ, ਪਸਾਰ ਅਤੇ ਉਦਮੀਪਨ ਪ੍ਰਬੰਧਨ, ਫੀਡ ਅਤੇ ਚਾਰਾ ਤਕਨਾਲੋਜੀ, ਪ੍ਰਯੋਗਸ਼ਾਲਾ ਨਿਰੀਖਣ, ਪੋਲਟਰੀ ਵਿਗਿਆਨ, ਇਕ ਸਿਹਤ, ਦੁਧਾਰੂ ਪਸ਼ੂਆਂ ਦੇ ਇਲਾਜ ਸੰਬੰਧੀ ਅਤੇ ਘੋੜਾ ਜਾਤੀ ਦੇ ਇਲਾਜ ਸੰਬੰਧੀ ਡਿਪਲੋਮਾ ਕੋਰਸ ਸ਼ ਕਰ ਰਹੇ ਹਾਂ।

KJ Staff
KJ Staff

ਖੇਤਰ ਵਿਚ ਕੰਮ ਕਰਨ ਵਾਲੇ ਵੈਟਨਰੀ ਡਾਕਟਰਾਂ ਅਤੇ ਵੱਖ-ਵੱਖ ਵਿਦਿਅਕ ਧਾਰਾਵਾਂ ਦੇ ਵਿਦਿਆਰਥੀਆਂ ਦੇ ਕੌਸ਼ਲ ਨੂੰ ਉੱਚਾ ਚੁੱਕਣ ਅਤੇ ਉਹਨਾਂ ਵਿਚ ਸੂਖਮ ਮੁਹਾਰਤ ਵਿਕਸਤ ਕਰਨ ਲਈ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਲੋਂ ਨਵੇਂ ਡਿਪਲੋਮੇ ਅਤੇ ਛੋਟੇ ਸਰਟੀਫਿਕੇਟ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ।ਡਾ. ਸੁਸ਼ੀਲ ਪ੍ਰਭਾਕਰ, ਰਜਿਸਟਰਾਰ, ਵੈਟਨਰੀ ਯੂਨੀਵਰਸਿਟੀ ਨੇ ਖੁਲਾਸਾ ਕੀਤਾ ਕਿ ਅਕਾਦਮਿਕ ਸੈਸ਼ਨ 2020-21 ਤੋਂ ਅਸੀਂ ਨੌਂ ਡਿਪਲੋਮਾ ਕੋਰਸ, ਅੱਠ ਸਰਟੀਫਿਕੇਟ ਕੋਰਸ ਅਤੇ ਦੋ ਛੋਟੇ ਕੋਰਸ ਸ਼ ਕਰ ਰਹੇ ਹਾਂ।ਉਨ੍ਹਾਂ ਦੱਸਿਆ ਕਿ ਅਸੀਂ ਪਸ਼ੂ ਪ੍ਰਜਣਨ ਬਾਇਓਤਕਨਾਲੌਜੀ, ਛੋਟੇ ਜਾਨਵਰਾਂ ਦੇ ਇਲਾਜ ਸੰਬੰਧੀ, ਪਸਾਰ ਅਤੇ ਉਦਮੀਪਨ ਪ੍ਰਬੰਧਨ, ਫੀਡ ਅਤੇ ਚਾਰਾ ਤਕਨਾਲੋਜੀ, ਪ੍ਰਯੋਗਸ਼ਾਲਾ ਨਿਰੀਖਣ, ਪੋਲਟਰੀ ਵਿਗਿਆਨ, ਇਕ ਸਿਹਤ, ਦੁਧਾਰੂ ਪਸ਼ੂਆਂ ਦੇ ਇਲਾਜ ਸੰਬੰਧੀ ਅਤੇ ਘੋੜਾ ਜਾਤੀ ਦੇ ਇਲਾਜ ਸੰਬੰਧੀ ਡਿਪਲੋਮਾ ਕੋਰਸ ਸ਼ ਕਰ ਰਹੇ ਹਾਂ।ਸਰਟੀਫਿਕੇਟ ਕੋਰਸਾਂ ਵਿੱਚ ਯੂਨੀਵਰਸਿਟੀ ਵੈਟਨਰੀ ਨਿਰੀਖਣ ਤਕਨੀਕਾਂ, ਛੋਟੇ ਜਾਨਵਰਾਂ ਨੂੰ ਬੇਹੋਸ਼ ਕਰਨ ਵਿਧੀ, ਫਾਰਮਾਂ ਦੇ ਪਸ਼ੂਆਂ ਵਿਚ ਭਰੂਣ ਤਬਾਦਲਾ ਤਕਨਾਲੋਜੀ, ਵੀਰਜ ਦੀ ਸੰਭਾਲ ਅਤੇ ਮਸਨੂਈ ਗਰਭਦਾਨ, ਮੱਛੀਆਂ ਦੀ ਹੈਚਰੀ ਪ੍ਰਬੰਧਨ, ਐਕਵੈਰੀਅਮ ਵਿਗਿਆਨ, ਮੱਛੀ ਪ੍ਰਾਸੈਸਿੰਗ ਤਕਨਾਲੋਜੀ ਅਤੇ ਪਾਣੀ ਵਾਲੇ ਜੀਵਾਂ ਦੇ ਇਲਾਜ ਕਲੀਨਿਕ ਸ਼ਾਮਿਲ ਹੋਣਗੇ |

ਛੋਟੇ ਕੋਰਸਾਂ ਵਿੱਚ ਵੈਟਨਰੀ ਨਿਰੀਖਣ ਤਕਨੀਕਾਂ ਅਤੇ ਛੋਟੇ ਜਾਨਵਰਾਂ ਨੂੰ ਬੇਹੋਸ਼ ਕਰਨ ਵਿਧੀ ਦੇ ਕੋਰਸ ਪ੍ਰਦਾਨ ਕੀਤੇ ਜਾਣਗੇ।ਡਿਪਲੋਮੇ ਦੀ ਮਿਆਦ ਇਕ ਸਾਲ ਹੋਵੇਗੀ, ਸਰਟੀਫਿਕੇਟ ਕੋਰਸ ਛੇ ਮਹੀਨਿਆਂ ਦੀ ਮਿਆਦ ਦੇ ਹੋਣਗੇ ਅਤੇ ਛੋਟੇ ਕੋਰਸਾਂ ਲਈ ਛੇ ਹਫ਼ਤੇ ਸਮਾਂ ਅਵਧੀ ਹੋਵੇਗੀ।ਬਹੁਤੇ ਕੋਰਸਾਂ ਲਈ ਯੋਗਤਾਵਾਂ ਬੈਚਲਰ ਆਫ਼ ਵੈਟਨਰੀ ਸਾਇੰਸ ਅਤੇ ਪਸ਼ੂ ਪਾਲਣ ਹੈ ਜਦਕਿ ਕੁਝ ਕੋਰਸਾਂ ਲਈ ਇਹ ਬੀਐੱਸ.ਸੀ. (ਜੀਵ ਵਿਗਿਆਨ ਅਤੇ ਖੇਤੀਬਾੜੀ), ਜੀਵਨ ਵਿਗਿਆਨ ਅਤੇ ਵਿਗਿਆਨ ਦੇ ਵਿਭਿੰਨ ਅਨੁਸ਼ਾਸਨ ਹਨ।ਵੱਖ ਵੱਖ ਕੋਰਸਾਂ ਲਈ ਆਖਰੀ ਤਾਰੀਖ ਵੱਖਰੀ ਹੈ ਪਰ ਪਹਿਲੀ ਮਹੱਤਵਪੂਰਣ ਆਖਰੀ ਤਾਰੀਖ 07 ਸਤੰਬਰ 2020 ਹੈ।ਵਿਸਥਾਰ ਵਿਚ ਜਾਣਕਾਰੀ ਲਈ ਯੂਨੀਵਰਸਿਟੀ ਦੀ ਵੈਬਸਾਈਟ www.gadvasu.in ਨੂੰ ਵੇਖਿਆ ਜਾ ਸਕਦਾ ਹੈ।ਡਾ. ਪ੍ਰਭਾਕਰ ਨੇ ਕਿਹਾ ਕਿ ਪੇਸ਼ੇਵਰ ਯੋਗਤਾ ਨੂੰ ਵਿਕਸਤ ਕਰਨ ਲਈ ਆਪਣੇ ਪੇਸ਼ੇ ਦੀ ਨਵੀਨਤਮ ਜਾਣਕਾਰੀ ਅਤੇ ਤਕਨਾਲੋਜੀਆਂ ਸਿੱਖਣੀਆਂ ਚਾਹੀਦੀਆਂ ਹਨ।ਵੈਟਨਰੀ ਯੂਨੀਵਰਸਿਟੀ ਹਮੇਸ਼ਾ ਆਪਣੇ ਭਾਈਵਾਲਾਂ ਦੀ ਜ਼ਰੂਰਤ ਅਨੁਸਾਰ ਕਾਰਜ ਕਰਦੀ ਹੈ।ਇਹਨਾਂ ਖੇਤਰਾਂ ਵਿੱਚ ਮੁਹਾਰਤ, ਪੇਸੇਵਰ ਵਿਚ ਵਧੇਰੇ ਕੁਸ਼ਲਤਾ ਲਿਆਏਗੀ ਅਤੇ ਪਸ਼ੂ ਮਾਲਕ ਜਾਂ ਗਾਹਕ ਨੂੰ ਵਧੇਰੇ ਸੰਤੁਸ਼ਟੀ ਦੇਵੇਗੀ। ਉਨੂੰ੍ਹਾਂ ਆਸ ਪ੍ਰਗਟਾਈ ਕਿ ਇਹ ਕੋਰਸ ਵਿਗਿਆਨ ਖੇਤਰਾਂ ਦੇ ਪੇਸ਼ੇਵਰਾਂ ਲਈ ਨਵੇਂ ਅਤੇ ਢੁੱਕਵੇਂ ਰਸਤੇ ਖੋਲ੍ਹਣਗੇ।

ਲੋਕ ਸੰਪਰਕ ਦਫਤਰ

ਪਸਾਰ ਸਿੱਖਿਆ ਨਿਰਦੇਸ਼ਾਲਾ

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ

Summary in English: New Diploma, Certificate and Short Term Courses Launched by Veterinary University

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters