1. Home
  2. ਖਬਰਾਂ

ਯੂਰੀਆ ਖਾਦ ਖਰੀਦਣ ਲਈ ਨਵਾਂ ਨਿਯਮ : 3 ਬੋਰੀਆਂ ਯੂਰੀਆ ਖਾਦ ਖਰੀਦਣ ਨਾਲ ਲੈਣੀ ਹੋਵੇਗੀ 2 ਬੋਤਲਾਂ ਨੈਨੋ!

ਕਿਸਾਨਾਂ ਨੂੰ ਖੇਤਾਂ ਵਿਚ ਯੂਰੀਆ ਖਾਦ (Urea) ਦੀ ਲਗਾਤਾਰ ਜਰੂਰਤ ਪਹਿੰਦੀ ਹੈ। ਅਜਿਹੇ ਵਿਚ ਇਫਕੋ (IFFCO) ਨੇ ਕਿਸਾਨਾਂ ਦੀ ਸਹੂਲਤ ਦੇ ਲਈ ਕਈ ਵੱਡੇ ਕਦਮ ਚੁਕੇ ਹਨ,

Pavneet Singh
Pavneet Singh
New rules for buying urea fertilizer

New rules for buying urea fertilizer

ਕਿਸਾਨਾਂ ਨੂੰ ਖੇਤਾਂ ਵਿਚ ਯੂਰੀਆ ਖਾਦ (Urea) ਦੀ ਲਗਾਤਾਰ ਜਰੂਰਤ ਪਹਿੰਦੀ ਹੈ। ਅਜਿਹੇ ਵਿਚ ਇਫਕੋ (IFFCO) ਨੇ ਕਿਸਾਨਾਂ ਦੀ ਸਹੂਲਤ ਦੇ ਲਈ ਕਈ ਵੱਡੇ ਕਦਮ ਚੁਕੇ ਹਨ, ਜਿਸ ਤੋਂ ਉਨ੍ਹਾਂ ਦੇ ਵਿਚ ਖਾਦ ਦੀ ਖਰੀਦ(Urea Purchase) ਨੂੰ ਲੈਕੇ ਨਾਰਾਜ਼ਗੀ ਨਾ ਹੋਵੇ। ਖਾਦ ਕਿਸੇ ਵੀ ਪੌਦੇ ਨੂੰ ਬੀਜ ਦੇ ਉਗਣ ਤੋਂ ਲੈ ਕੇ ਵਿਕਾਸ ਤੱਕ ਮਦਦ ਕਰਦੀ ਹੈ। ਤਾਂ ਆਓ ਜਾਣਦੇ ਹਾਂ ਇਫਕੋ ਦੀ ਇਸ ਮਹਤਵਪੂਰਣ ਸਕੀਮ ਬਾਰੇ।

ਯੂਰੀਆ ਖਾਦ ਦੇ ਨਾਲ ਮਿਲੇਗੀ ਨੈਨੋ ਯੂਰੀਆ (Nano urea will be available with urea fertilizer)

ਖਾਦ ਸੰਕਟ ਦੇ ਮੱਦੇਨਜ਼ਰ ਇਫਕੋ ਨੇ ਹਿਮਾਚਲ ਪ੍ਰਦੇਸ਼(Himachal Pradesh) ਦੇ ਕਈ ਜ਼ਿਲ੍ਹਿਆਂ ਵਿੱਚ ਯੂਰੀਆ ਖਾਦ(Urea Fertilizer) ਭੇਜੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਖਾਦ ਦੀ ਖੇਪ ਕਈ ਗੋਦਾਮਾਂ ਤੱਕ ਪਹੁੰਚ ਚੁੱਕੀ ਹੈ ਅਤੇ ਇਸ ਦੀ ਵਿਕਰੀ ਵੀ ਸ਼ੁਰੂ ਹੋ ਗਈ ਹੈ।

ਅਜਿਹੇ 'ਚ ਹੁਣ ਇਫਕੋ ਨੇ ਯੂਰੀਆ ਖਾਦ ਦੀ ਜ਼ਿਆਦਾ ਮੰਗ ਕਰਨ ਵਾਲੇ ਕਿਸਾਨਾਂ ਲਈ ਇਕ ਨਿਯਮ ਜਾਰੀ ਕੀਤਾ ਹੈ। ਹੁਣ ਕਿਸਾਨਾਂ ਨੂੰ ਯੂਰੀਆ ਖਾਦ (Urea Fertilizer Sack) ਦੇ ਨਾਲ ਨੈਨੋ ਯੂਰੀਆ(Nano Urea) ਵੀ ਖਰੀਦਣਾ ਪਵੇਗਾ।

 

ਤਿੰਨ ਦੇ ਨਾਲ ਦੋ ਦਾ ਫਾਰਮੂਲਾ ਅਪਨਾਉਣ ਕਿਸਾਨ (Farmers adopt the formula of two with three)

ਦਰਅਸਲ ਤਿੰਨ ਬੋਰੀਆਂ ਤੋਂ ਵੱਧ ਯੂਰੀਆ ਦੀ ਮੰਗ ਕਰਨ ਵਾਲੇ ਕਿਸਾਨਾਂ ਨੂੰ ਨੈਨੋ ਯੂਰੀਆ ਦੀਆਂ ਦੋ ਬੋਤਲਾਂ ਦਿੱਤੀਆਂ ਜਾਣਗੀਆਂ। ਇਸ ਨਾਲ ਕਿਸਾਨਾਂ ਦੀ ਪੰਜ ਬੋਰੀਆਂ ਦੀ ਲੋੜ ਪੂਰੀ ਹੋ ਜਾਵੇਗੀ। ਹਾਲਾਂਕਿ ਦੇਖਿਆ ਜਾ ਰਿਹਾ ਹੈ ਕਿ ਕਿਸਾਨ ਨੈਨੋ ਯੂਰੀਆ ਖਰੀਦਣ ਵਿਚ ਘੱਟ ਦਿਲਚਸਪੀ ਲੈ ਰਹੇ ਹਨ।

ਕਿਸਾਨਾਂ ਦਾ ਕਹਿਣਾ ਹੈ ਕਿ ਨੈਨੋ ਯੂਰੀਆ ਸਪਰੇਅ (Nano Urea Spray) ਨਾਲੋਂ ਖੇਤ ਵਿੱਚ ਬੋਰੀ ਯੂਰੀਆ ਦਾ ਛਿੜਕਾਅ ਕਰਨਾ ਆਸਾਨ ਹੈ। ਕਿਸਾਨ ਛਿੜਕਾਅ ਦੀ ਲੰਬੀ ਪ੍ਰਕਿਰਿਆ ਦੱਸ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਪਰੇਅ ਪੰਪ ਨਾਲ ਖੇਤ ਵਿੱਚ ਘੁੰਮਣਾ ਔਖਾ ਕੰਮ ਹੈ।

ਨੈਨੋ ਯੂਰੀਆ ਖੇਤਾਂ ਲਈ ਜ਼ਰੂਰੀ ਹੈ (Nano urea is essential for farms)

ਆਉਣ ਵਾਲੇ ਸਮੇਂ ਦੀ ਮੰਗ ਨੂੰ ਮੁੱਖ ਰੱਖਦਿਆਂ ਇਫਕੋ ਵੱਲੋਂ ਰਾਜ ਦੇ ਸਾਰੇ ਕਿਸਾਨਾਂ ਨੂੰ ਨੈਨੋ ਯੂਰੀਆ ਖਰੀਦਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਇਫਕੋ ਊਨਾ ਦੇ ਵਿਕਰੀ ਅਫਸਰ ਮੋਹਿਤ ਸ਼ਰਮਾ ਨੇ ਦੱਸਿਆ ਕਿ ਨੈਨੋ ਯੂਰੀਆ ਦਾ ਕਿਸੇ ਵੀ ਕੀਟਨਾਸ਼ਕ ਜਾਂ ਹੋਰ ਦਵਾਈ ਨਾਲ ਛਿੜਕਾਅ ਕੀਤਾ ਜਾ ਸਕਦਾ ਹੈ ਅਤੇ ਇਸ ਨਾਲ ਕਿਸਾਨਾਂ ਦੇ ਸਮੇਂ ਦੀ ਵੀ ਬੱਚਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਨੈਨੋ ਯੂਰੀਆ ਦੇ ਨਤੀਜੇ ਸਾਧਾਰਨ ਯੂਰੀਆ ਨਾਲੋਂ ਵਧੀਆ ਹੈ(Results of nano urea are better than normal urea) | ਇਸ ਲਈ ਖਾਦ ਦੀ ਤਿੰਨ ਬੋਰੀਆਂ ਦੇ ਨਾਲ ਦੋ ਨੈਨੋ ਯੂਰੀਆ ਵੀ ਦਿੱਤੀ ਜਾਵੇਗੀ ।

ਵਾਤਾਵਰਣ ਅਤੇ ਖੇਤੀਬਾੜੀ ਲਈ ਸਭ ਤੋਂ ਵਧੀਆ (Best for Environment and Agriculture)

ਅੱਧਾ ਲੀਟਰ ਤਰਲ ਨੈਨੋ ਨਾਈਟ੍ਰੋਜਨ (Liquid Nano Urea) 50 ਕਿਲੋ ਯੂਰੀਆ ਦੀ ਵਰਤੋਂ ਕਰਨ ਦੇ ਬਰਾਬਰ ਹੈ ਅਤੇ ਇਸਦੀ ਕੀਮਤ ਵੀ ਘੱਟ ਹੈ। ਇਸ ਤੋਂ ਇਲਾਵਾ, ਨੈਨੋ ਖਾਦ ਬਾਜ਼ਾਰ ਵਿਚ ਆਸਾਨੀ ਨਾਲ ਉਪਲਬਧ ਹੈ ਅਤੇ ਰਸਾਇਣਕ ਖਾਦਾਂ ਨਾਲੋਂ ਵਧੀਆ ਪੈਦਾਵਾਰ ਦਿੰਦੀ ਹੈ। ਇਸ ਤੋਂ ਇਲਾਵਾ, ਇਹ ਵਾਤਾਵਰਣ ਲਈ ਵੀ ਅਨੁਕੂਲ ਹੈ।

ਇਹ ਵੀ ਪੜ੍ਹੋ : LIC ਦਾ ਨਵਾਂ ਡਿਜੀਟਲ ਪਲੇਟਫਾਰਮ, ਗਾਹਕਾਂ ਨੂੰ ਮਿਲਣਗੀਆਂ ਹੋਰ ਵਧੀਆ ਸਹੂਲਤਾਂ !

Summary in English: New rules for buying urea fertilizer: 3 bags of urea fertilizer must be purchased with 2 bottles of Nano!

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters