1. Home
  2. ਖਬਰਾਂ

MFOI Awards 2023 'ਚ ਨਿਤਿਨ ਗਡਕਰੀ ਹੋਣਗੇ Chief Guest, 'MFOI KISAN BHARAT YATRA' ਨੂੰ ਦੇਣਗੇ ਹਰੀ ਝੰਡੀ

ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ Nitin Gadkari ਕਰਨਗੇ 'Millionaire Farmer of India Award 2023' ਦਾ ਉਦਘਾਟਨ, 'MFOI KISAN BHARAT YATRA 2023-24' ਨੂੰ ਹਰੀ ਝੰਡੀ ਦੇ ਕੇ ਕਰਨਗੇ ਰਵਾਨਾ।

Gurpreet Kaur Virk
Gurpreet Kaur Virk
ਨਿਤਿਨ ਗਡਕਰੀ 'MFOI KISAN BHARAT YATRA 2023-24' ਨੂੰ ਦੇਣਗੇ ਹਰੀ ਝੰਡੀ

ਨਿਤਿਨ ਗਡਕਰੀ 'MFOI KISAN BHARAT YATRA 2023-24' ਨੂੰ ਦੇਣਗੇ ਹਰੀ ਝੰਡੀ

MFOI 2023: ਦੇਸ਼ ਦੇ ਕਿਸਾਨਾਂ ਨੂੰ ਨਵੀਂ ਪਛਾਣ ਦੇਣ ਲਈ ਕ੍ਰਿਸ਼ੀ ਜਾਗਰਣ ਵੱਲੋਂ ਸ਼ੁਰੂ ਕੀਤੀ ਗਈ ਇੱਕ ਵਿਲੱਖਣ ਪਹਿਲਕਦਮੀ 'ਮਿਲੀਅਨੇਅਰ ਫਾਰਮਰ ਆਫ਼ ਇੰਡੀਆ ਐਵਾਰਡ 2023' (Millionaire Farmer of India Award 2023) ਦਾ ਉਦਘਾਟਨ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਵੱਲੋਂ 6 ਦਸੰਬਰ 2023 ਨੂੰ ਕੀਤਾ ਜਾਵੇਗਾ। ਇਸ ਦੇ ਨਾਲ 'ਐਮਐਫਓਆਈ ਕਿਸਾਨ ਭਾਰਤ ਯਾਤਰਾ 2023-24' ('MFOI KISAN BHARAT YATRA 2023-24') ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ ਇਹ ਸਮਾਗਮ ਦੇਸ਼ ਭਰ ਦੇ ਮਿਲੀਅਨੇਅਰ ਫਾਰਮਰਸ ਦੇ ਮਿਸਾਲੀ ਯੋਗਦਾਨ ਨੂੰ ਮਾਨਤਾ ਦੇਣ ਅਤੇ ਸਨਮਾਨਿਤ ਕਰਨ ਲਈ ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਕਿ 6-7-8 ਦਸੰਬਰ ਤੱਕ ਚੱਲੇਗਾ। ਦੱਸ ਦੇਈਏ ਕਿ ਇਹ ਪ੍ਰੋਗਰਾਮ ਨਵੀਂ ਦਿੱਲੀ ਦੇ ਪੂਸਾ ਮੈਦਾਨ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਅਜਿਹੇ 'ਚ ਆਓ ਜਾਣਦੇ ਹਾਂ ਕਿ 'ਐਮਐਫਓਆਈ 2023' ਅਤੇ 'ਐਮਐਫਓਆਈ ਕਿਸਾਨ ਭਾਰਤ ਯਾਤਰਾ' ਦਾ ਉਦੇਸ਼ ਕੀ ਹੈ ਅਤੇ ਇਹ ਪ੍ਰੋਗਰਾਮ ਕਿਹੜੇ ਕਿਸਾਨਾਂ ਨੂੰ ਮੁੱਖ ਰੱਖਦਿਆਂ ਆਯੋਜਿਤ ਕੀਤਾ ਜਾ ਰਿਹਾ ਹੈ।

'ਐਮਐਫਓਆਈ ਕਿਸਾਨ ਭਾਰਤ ਯਾਤਰਾ 2023-24'

ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਅਤੇ ਮੁੱਖ ਸੰਪਾਦਕ ਐੱਮ.ਸੀ. ਡੋਮਿਨਿਕ ਨਾਲ ਗੱਲਬਾਤ ਦੌਰਾਨ ਮੰਤਰੀ ਨੇ ਕਿਹਾ, ''ਜੇਕਰ ਖੇਤੀ ਵਿਕਾਸ ਦਰ 12 ਫੀਸਦੀ ਤੋਂ ਵਧ ਕੇ 24 ਫੀਸਦੀ ਹੋ ਜਾਂਦੀ ਹੈ ਤਾਂ ਲੋਕ ਪਿੰਡਾਂ ਤੋਂ ਸ਼ਹਿਰਾਂ ਵੱਲ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ 'ਐਮਐਫਓਆਈ ਕਿਸਾਨ ਭਾਰਤ ਯਾਤਰਾ 2023-24' ਸਮਾਰਟ ਪਿੰਡਾਂ ਦੀ ਸਥਾਪਨਾ ਅਤੇ ਪੇਂਡੂ ਲੈਂਡਸਕੇਪ ਨੂੰ ਬਦਲਣ ਦੇ ਵਿਚਾਰ ਦੀ ਕਲਪਨਾ ਕਰਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਐਮਐਫਓਆਈ ਕਿਸਾਨ ਭਾਰਤ ਯਾਤਰਾ ਦਾ ਉਦੇਸ਼ ਦਸੰਬਰ 2023 ਤੋਂ ਨਵੰਬਰ 2024 ਤੱਕ ਦੇਸ਼ ਭਰ ਵਿੱਚ ਯਾਤਰਾ ਕਰਨਾ ਹੈ, ਜਿਸ ਦੇ ਤਹਿਤ 1 ਲੱਖ ਤੋਂ ਵੱਧ ਕਿਸਾਨਾਂ ਤੱਕ ਪਹੁੰਚਣ ਦਾ ਟੀਚਾ ਮਿਥਿਆ ਗਿਆ ਹੈ, ਜੋ 4,000 ਤੋਂ ਵੱਧ ਥਾਵਾਂ ਦੇ ਇੱਕ ਵਿਸ਼ਾਲ ਨੈਟਵਰਕ ਨੂੰ ਕਵਰ ਕਰੇਗਾ ਅਤੇ 26,000 ਕਿਲੋਮੀਟਰ ਤੋਂ ਵੱਧ ਦੀ ਇੱਕ ਸ਼ਾਨਦਾਰ ਦੂਰੀ ਨੂੰ ਤਹਿ ਕਰੇਗਾ। ਇਸ ਮਿਸ਼ਨ ਦਾ ਮੁੱਖ ਉਦੇਸ਼ ਕਿਸਾਨ ਭਾਈਚਾਰਿਆਂ ਵਿੱਚ ਸਕਾਰਾਤਮਕ ਤਬਦੀਲੀ ਲਿਆਉਣਾ ਹੈ, ਤਾਂ ਜੋ ਕਿਸਾਨਾਂ ਦੇ ਸਮਾਜਿਕ-ਆਰਥਿਕ ਪਿਛੋਕੜ ਨੂੰ ਵਧਾ ਕੇ ਉਨ੍ਹਾਂ ਨੂੰ ਸਸ਼ਕਤ ਬਣਾਇਆ ਜਾ ਸਕੇ।

ਇਹ ਵੀ ਪੜ੍ਹੋ : Mahindra Tractors 'MFOI Awards 2023' ਦੇ ਟਾਈਟਲ ਸਪਾਂਸਰ ਵਜੋਂ ਸ਼ਾਮਲ

ਐਮਐਫਓਆਈ ਬਾਰੇ ਜਾਣਕਾਰੀ

ਐਮਐਫਓਆਈ 6 ਦਸੰਬਰ, 2023 ਨੂੰ ਨਵੀਂ ਦਿੱਲੀ ਵਿੱਚ ਆਈ.ਏ.ਆਰ.ਆਈ ਮੇਲਾ ਗਰਾਊਂਡ, ਪੂਸਾ ਵਿਖੇ ਸ਼ੁਰੂ ਹੋਣ ਵਾਲਾ ਹੈ, ਜੋ ਦੇਸ਼ ਦੀ ਰਾਜਧਾਨੀ ਦੇ ਕੇਂਦਰ ਵਿੱਚ ਇਸ ਪਰਿਵਰਤਨਸ਼ੀਲ ਪ੍ਰੋਗਰਾਮ ਦੇ ਉਦਘਾਟਨ ਨੂੰ ਦਰਸਾਉਂਦਾ ਹੈ। ਇਹ ਪ੍ਰੋਗਰਾਮ ਦੇਸ਼ ਦੇ ਉਨ੍ਹਾਂ ਕਿਸਾਨਾਂ ਲਈ ਹੈ ਜੋ ਸਾਲਾਨਾ 10 ਲੱਖ ਰੁਪਏ ਤੋਂ ਵੱਧ ਦੀ ਕਮਾਈ ਕਰਦੇ ਹਨ ਅਤੇ ਖੇਤੀ ਵਿੱਚ ਨਵੀਆਂ ਤਕਨੀਕਾਂ ਅਪਣਾ ਕੇ ਹੋਰ ਛੋਟੇ ਕਿਸਾਨਾਂ ਦੀ ਮਦਦ ਲਈ ਵੀ ਅੱਗੇ ਵਧ ਰਹੇ ਹਨ। ਇਸ ਪ੍ਰੋਗਰਾਮ ਵਿੱਚ ਖੇਤੀਬਾੜੀ ਕੰਪਨੀਆਂ ਆਪਣੇ ਉਤਪਾਦਾਂ ਦੀਆਂ ਪ੍ਰਦਰਸ਼ਨੀਆਂ, ਵਪਾਰਕ ਮੌਕਿਆਂ ਅਤੇ ਸੈਮੀਨਾਰ ਵੀ ਆਯੋਜਿਤ ਕਰਨਗੀਆਂ। ਅਧਿਕਾਰੀਆਂ ਦੇ ਨਾਲ-ਨਾਲ ਕਈ ਵੱਡੀਆਂ ਸੰਸਥਾਵਾਂ ਵੀ ਇਸ ਪ੍ਰੋਗਰਾਮ ਵਿੱਚ ਆਪਣੀ ਸ਼ਮੂਲੀਅਤ ਦਰਜ ਕਰਵਾਉਣਗੀਆਂ।

ਇਹ ਵੀ ਪੜ੍ਹੋ : MFOI ਨੂੰ ਮਿਲਿਆ Dhanuka Agritech Limited ਦਾ ਸਮਰਥਨ, Co-Sponsor ਘੋਸ਼ਿਤ

Summary in English: Nitin Gadkari will be Chief Guest at MFOI Awards 2023, Flag Off 'MFOI Kisan Bharat Yatra'

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters