ਅੱਜਕੱਲ੍ਹ ਘੱਟ ਸਮੇਂ ਅਤੇ ਘੱਟ ਲਾਗਤ ਵਿੱਚ ਵੱਧ-ਤੋਂ-ਵੱਧ ਪੈਦਾਵਾਰ ਪਾਉਣ ਦੇ ਚੱਕਰ ਵਿੱਚ ਕਿਸਾਨ ਰਸਾਇਣਾਂ ਦੀ ਜ਼ਿਆਦਾ ਵਰਤੋਂ ਕਰਨ ਲੱਗ ਪਏ ਹਨ। ਅਜਿਹੇ ਵਿੱਚ ਹਰਿਆਣਾ ਸਰਕਾਰ ਹੁਣ ਉਨ੍ਹਾਂ ਉੱਤੇ ਲਗਾਮ ਕੱਸਣ ਜਾ ਰਹੀ ਹੈ।
ਇਹ ਗੱਲ ਕਿਸੇ ਤੋਂ ਵੀ ਛੁਪੀ ਹੋਈ ਨਹੀਂ ਹੈ ਕਿ ਅੱਜਕੱਲ੍ਹ ਕੁੱਝ ਕਿਸਾਨ ਆਪਣੀਆਂ ਫ਼ਸਲਾਂ ਦੀ ਪੈਦਾਵਾਰ ਵਧਾਉਣ ਲਈ ਰਸਾਇਣਾਂ ਦੀ ਜ਼ਿਆਦਾ ਵਰਤੋਂ ਕਰਨ ਲੱਗ ਪਏ ਹਨ। ਜਿਸਦੇ ਚਲਦਿਆਂ ਬਜ਼ਾਰ ਵਿੱਚ ਕੈਮੀਕਲ ਵਾਲੀਆਂ ਸਬਜ਼ੀਆਂ ਦੀ ਭਰਮਾਰ ਲੱਗੀ ਪਈ ਹੈ। ਇਹ ਰਸਾਇਣਕ ਸਬਜ਼ੀਆਂ ਨਾ ਸਿਰਫ਼ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ, ਸਗੋਂ ਇਹ ਜਿੱਥੇ ਉਗਾਈਆਂ ਜਾਂਦੀਆਂ ਹਨ, ਓਥੋਂ ਦੀ ਮਿੱਟੀ ਨੂੰ ਵੀ ਖਰਾਬ ਕਰ ਦਿੰਦਿਆਂ ਹਨ। ਅੱਜਕੱਲ੍ਹ ਬਹੁਤ ਸਾਰੇ ਕਿਸਾਨ ਵੱਧ ਮੁਨਾਫ਼ਾ ਕਮਾਉਣ ਲਈ ਆਪਣੇ ਖੇਤਾਂ ਵਿੱਚ ਅੰਨ੍ਹੇਵਾਹ ਰਸਾਇਣਾਂ ਦੀ ਵਰਤੋਂ ਕਰ ਰਹੇ ਹਨ। ਅਜਿਹੇ 'ਚ ਸਰਕਾਰਾਂ ਵੀ ਐਕਸ਼ਨ ਮੋਡ ਵਿੱਚ ਆ ਗਈਆਂ ਹਨ ਅਤੇ ਕਿਸਾਨਾਂ ਨੂੰ ਸਬਕ ਸਿਖਾਉਣ ਦੀ ਤਿਆਰੀ ਕਰ ਰਹੀਆਂ ਹਨ।
ਆਪਣੀ ਮਰਜ਼ੀ ਨਾਲ ਲਗਾਓ ਰਸਾਇਣਾਂ ਦੀ ਵਰਤੋਂ 'ਤੇ ਪਾਬੰਦੀ
ਹਰਿਆਣਾ ਸਰਕਾਰ ਉਨ੍ਹਾਂ ਕਿਸਾਨਾਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਰਹੀ ਹੈ, ਜੋ ਆਪਣੇ ਖੇਤਾਂ ਵਿੱਚ ਜ਼ਿਆਦਾ ਮਾਤਰਾ 'ਚ ਰਸਾਇਣਾਂ ਦੀ ਵਰਤੋਂ ਕਰਦੇ ਹਨ। ਜਿਸਦੇ ਚਲਦਿਆਂ ਸੂਬੇ ਦੇ 49 ਬਲਾਕਾਂ ਦੀ ਪਛਾਣ ਵੀ ਕੀਤੀ ਗਈ ਹੈ। ਇਸਦੇ ਤਹਿਤ ਇਨ੍ਹਾਂ ਬਲਾਕਾਂ ਵਿੱਚ ਪ੍ਰਤੀ ਏਕੜ ਸੋਇਲ ਹੈਲਥ ਕਾਰਡ ਬਣਾਉਣਾ ਲਾਜ਼ਮੀ ਕੀਤਾ ਜਾਵੇਗਾ।
ਵਿਭਾਗੀ ਸੂਤਰਾਂ ਅਨੁਸਾਰ ਸੋਇਲ ਹੈਲਥ ਕਾਰਡ ਵਿੱਚ ਪੌਸ਼ਟਿਕ ਤੱਤਾਂ ਦੀ ਕਮੀ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਉਸੇ ਅਨੁਪਾਤ ਵਿੱਚ ਕੈਮੀਕਲ ਮੁਹੱਈਆ ਕਰਵਾਏ ਜਾਣਗੇ, ਜਿਸ ਨਾਲ ਉਨ੍ਹਾਂ ਨੂੰ ਖੇਤ ਵਿੱਚ ਲੋੜ ਅਨੁਸਾਰ ਹੀ ਰਸਾਇਣ ਮਿਲ ਜਾਣਗੇ। ਜੇਕਰ ਉਹ ਲੋੜ ਤੋਂ ਵੱਧ ਰਸਾਇਣ ਖਰੀਦਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸਰਕਾਰ ਵੱਲੋਂ ਸਬਸਿਡੀ ਨਹੀਂ ਦਿੱਤੀ ਜਾਵੇਗੀ।
ਕਿਸਾਨ ਸਹਾਇਕਾਂ ਦੀ ਸਿਖਲਾਈ ਸ਼ੁਰੂ
ਇਸ ਗੰਭੀਰ ਮੁੱਦੇ ਨੂੰ ਦੇਖਦਿਆਂ ਹੋਇਆਂ ਸਰਕਾਰ ਨੇ ਕਿਸਾਨ ਸਹਾਇਕਾਂ ਨੂੰ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਕਿਸਾਨ ਸਹਾਇਕਾਂ ਦੀ ਸਿਖਲਾਈ ਸੂਬੇ ਦੇ ਕਰਨਾਲ ਵਿੱਚ ਕੀਤੀ ਜਾਵੇਗੀ। ਸਿਖਲਾਈ ਤੋਂ ਬਾਅਦ ਇਨ੍ਹਾਂ ਕਿਸਾਨਾਂ ਨੂੰ ਖੇਤਾਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦਾ ਕੰਮ ਖੇਤਾਂ ਵਿੱਚ ਮਿੱਟੀ ਦੇ ਨਮੂਨੇ ਇਕੱਠੇ ਕਰਨਾ ਅਤੇ ਟੈਸਟ ਕਰਨਾ ਹੋਵੇਗਾ। ਜਾਂਚ ਵਿੱਚ ਮਿਲੀ ਰਿਪੋਰਟ ਅਨੁਸਾਰ ਰਸਾਇਣਾਂ ਦੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇਗਾ।
ਇਸ ਦਾ ਕੀ ਫਾਇਦਾ ਹੋਵੇਗਾ?
ਇਸ ਕਦਮ ਨਾਲ ਹਰਿਆਣਾ ਸਰਕਾਰ ਨੇ ਜ਼ਮੀਨ ਨੂੰ ਬਚਾਉਣ ਦਾ ਉਪਰਾਲਾ ਕੀਤਾ ਹੈ, ਜੋ ਕਿ ਜ਼ਿਆਦਾ ਰਸਾਇਣਾਂ ਦੀ ਵਰਤੋਂ ਕਾਰਨ ਬੰਜਰ ਹੋ ਰਹੀ ਹੈ, ਕਿਉਂਕਿ ਮਿੱਟੀ ਵਿੱਚ ਜ਼ਿਆਦਾ ਮਾਤਰਾ ਵਿੱਚ ਰਸਾਇਣਾਂ ਦੀ ਵਰਤੋਂ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਲਗਾਤਾਰ ਘਟਾ ਰਹੀ ਹੈ। ਇਸ ਦੇ ਨਾਲ ਹੀ ਇਨ੍ਹਾਂ ਰਸਾਇਣਾਂ ਨਾਲ ਉਗਾਈਆਂ ਸਬਜ਼ੀਆਂ ਅਤੇ ਫਲ ਵੀ ਸਿਹਤ ਨੂੰ ਨੁਕਸਾਨ ਪਹੁੰਚਾ ਰਹੇ ਹਨ। ਇਸ ਦੇ ਨਾਲ ਹੀ ਕਿਸਾਨਾਂ ਦਾ ਰਸਾਇਣ ਖਰੀਦਣ ਵਿੱਚ ਖਰਚ ਹੋਣ ਵਾਲੇ ਪੈਸੇ ਦੀ ਵੀ ਬੱਚਤ ਹੋਵੇਗੀ।
ਇਹ ਵੀ ਪੜ੍ਹੋ: ਕਿ ਹੁਣ ਕਿਸਾਨਾਂ ਨੂੰ ਵੀ ਦੇਣਾ ਪਵੇਗਾ ਟੈਕਸ ? ਕੇਂਦਰ ਸਰਕਾਰ ਨੇ ਕਿੱਤਾ ਵੱਡਾ ਬਦਲਾਵ
ਅਜਿਹੀ ਸਥਿਤੀ ਵਿੱਚ ਹੁਣ ਕਿਸਾਨ ਆਪਣੇ ਖੇਤਾਂ ਵਿੱਚ ਅੰਨ੍ਹੇਵਾਹ ਰਸਾਇਣਾਂ ਦੀ ਵਰਤੋਂ ਨਹੀਂ ਕਰ ਸਕਣਗੇ। ਹਾਲਾਂਕਿ ਸਰਕਾਰ ਵੱਲੋਂ ਹਾਲੇ ਤੱਕ ਇਸ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਜੇਕਰ ਸੋਇਲ ਹੈਲਥ ਕਾਰਡ ਦੀ ਰਿਪੋਰਟ ਦੇ ਆਧਾਰ 'ਤੇ ਖਾਦਾਂ ਦੀ ਵਰਤੋਂ ਕੀਤੀ ਜਾਵੇ ਤਾਂ ਕਿਸਾਨਾਂ ਨੂੰ ਕਾਫੀ ਫਾਇਦਾ ਹੋਵੇਗਾ।
Summary in English: No more arbitrariness! Use of chemicals will be banned!