s
  1. ਖਬਰਾਂ

ਹੁਣ 21 ਲੱਖ ਲੋਕਾਂ ਨੂੰ ਮਿਲੇਗਾ ਮੁਫਤ ਸਿਲੰਡਰ ਅਤੇ ਸਟੋਵ, ਜਾਣੋ ਕਿਵੇਂ ਮਿਲੇਗਾ ਇਹ ਫਾਇਦਾ?

Pavneet Singh
Pavneet Singh
Pradhan Mantri Ujjwala Yojana

Pradhan Mantri Ujjwala Yojana

ਉੱਜਵਲਾ ਯੋਜਨਾ 2.0 (Ujjawala yojana 2.0 ) ਦੇ ਤਹਿਤ ਕੇਂਦਰ ਸਰਕਾਰ ਉਨ੍ਹਾਂ ਸਾਰੇ ਪਰਿਵਾਰਾਂ ਨੂੰ ਮੁਫ਼ਤ ਗੈਸ ਕੰਨੈਕਸ਼ਨ ਦਿੰਦੀ ਹੈ , ਜੋ ਅੱਜ ਵੀ ਪੁਰਾਣੇ , ਅਸੁਰੱਖਿਅਤ ਅਤੇ ਪ੍ਰਦੂਸ਼ਿਤ ਬਾਲਣ ਦੀ ਵਰਤੋ ਖਾਣਾ ਬਣਾਉਣ ਦੇ ਲਈ ਕਰਦੇ ਹਨ । ਇਸ ਯੋਜਨਾ ਦੇ ਤਹਿਤ ਏਪੀਐਲ, ਬੀਪੀਐਲ ਅਤੇ ਰਾਸ਼ਨ ਕਾਰਡ ਧਾਰਕ ਔਰਤਾਂ ਨੂੰ ਘਰੇਲੂ ਰਸੋਈ ਗੈਸ ਮੁਹਈਆ ਕਰਵਾਈ ਜਾਂਦੀ ਹੈ ।

ਇਸ ਯੋਜਨਾ ਨੂੰ ਲਾਗੂ ਕਰਨ ਦੇ ਲਈ ਕੇਂਦਰ ਸਰਕਾਰ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਅਧੀਨ ਹੁੰਦਾ ਹੈ । ਇਸਦੇ ਚਲਦੇ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਰਾਮੇਸ਼ਵਰ ਤੇਲੀ ਨੇ ਲੋਕਸਭਾ ਵਿਚ ਇਕ ਸਵਾਲ ਦੇ ਜਵਾਬ ਵਿਚ ਦੱਸਿਆ ਹੈ ਉੱਜਵੱਲਾ ਯੋਜਨਾ 2.0 (Ujjwala Yojana 2.0) ਦੇ ਤਹਿਤ ਸਰਕਾਰੀ ਤੇਲ ਕੰਪਨੀਆਂ ਦੁਆਰਾ ਨਵੰਬਰ ਦੇ ਅੰਤ ਤਕ ਲਗਭਗ 79 ਲੱਖ ਐਲਪੀਜੀ (LPG) ਕਨੈਕਸ਼ਨ ਵੰਡੇ ਜਾ ਚੁਕੇ ਹਨ ।

ਪੱਛਮੀ ਬੰਗਾਲ ਵਿਚ ਵੰਡੇ ਗਏ ਜਿਆਦਾ LPG ਕਨੈਕਸ਼ਨ (More LPG connections distributed in west Bengal )

ਤੁਹਾਨੂੰ ਦਸ ਦੇਈਏ ਕਿ ਪੱਛਮੀ ਬੰਗਾਲ ਵਿਚ ਲਗਭਗ 17 ਲੱਖ 90 ਹਜਾਰ ਕਨੈਕਸ਼ਨ ਵੰਡੇ ਗਏ ਹਨ । ਇਸਤੋਂ ਬਾਅਦ ਯੂਪੀ ਵਿਚ 13 ਲੱਖ 14 ਹਜਾਰ ਐਲਪੀਜੀ ਗੈਸ ਕਨੈਕਸ਼ਨ ਦੀ ਸਹੂਲੀਅਤ ਕਾਰਵਾਈ ਗਈ ਹੈ । ਮੰਤਰੀ ਦੁਆਰਾ ਕਿਹਾ ਗਿਆ ਹੈ ਕਿ ਅੰਤਰਰਾਸ਼ਟਰੀ ਕੀਮਤਾਂ ਵਿਚ ਵਾਧੇ ਦੇ ਪ੍ਰਭਾਵ ਤੋਂ ਆਮ ਆਦਮੀ ਨੂੰ ਬਚਾਉਣ ਦੇ ਲਈ ਸਰਕਾਰ ਘਰੇਲੂ ਐਲਪੀਜੀ ਦੇ ਖਪਤਕਾਰਾਂ ਦੇ ਲਈ ਪ੍ਰਭਾਵੀ ਕੀਮਤਾਂ ਨੂੰ ਲੋੜ ਅਨੁਸਾਰ ਵਧਾ-ਘਟਾ ਸਕਦੀ ਹੈ। ਇਸਦੇ ਇਲਾਵਾ ਸਰਕਾਰ ਐਲਪੀਜੀ ਨੂੰ ਸਿਰਫ 5 ਪ੍ਰਤੀਸ਼ਤ ਦੇ ਸਭਤੋਂ ਘੱਟ ਸਲੈਬ ਵਿਚ ਰੱਖਦੇ ਹੋਏ ਗੁਡਸ ਐਂਡ ਸਰਵਿਸਿਜ਼ ਟੈਕਸ (ਜੀ.ਐੱਸ.ਟੀ.) ਦੇ ਦਾਇਰੇ 'ਚ ਸ਼ਾਮਲ ਕੀਤਾ ਗਿਆ ਹੈ ।

ਕਿ ਹੈ ਉੱਜਵਲਾ ਯੋਜਨਾ 2.0 ? what is ujjwla yojana 2.0 ?

ਅਗਸਤ 2021 ਵਿਚ ਉੱਤਰ ਪ੍ਰਦੇਸ਼ ਦੇ ਮਹੋਬਾ ਜਿਲ੍ਹੇ ਤੋਂ ਪੀਐਮ ਉੱਜਵਲਾ ਦੀ ਸ਼ੁਰੂਆਤ ਕੀਤੀ ਸੀ । ਇਸਦਾ ਮੁਖ ਉਦੇਸ਼ ਇਹ ਹੈ ਕਿ ਗ਼ਰੀਬੀ ਰੇਖਾ ਤੋਂ ਥੱਲੇ ਵਾਲੇ ਲੋਕਾਂ ਨੂੰ ਮੁਫ਼ਤ ਵਿਚ ਗੈਸ ਕਨੈਕਸ਼ਨ ਉਪਲੱਬਧ ਕਰਾਏ ਜਾਣ। ਇਸ ਤੋਂ ਉਹ ਧੂਏਂ ਤੋਂ ਮੁਕਤ ਹੋ ਸਕਦੇ ਹਨ । ਇਸ ਯੋਜਨਾ ਦੇ ਤਹਿਤ ਲੋਕਾਂ ਨੂੰ ਮੁਫ਼ਤ ਸਿਲੰਡਰ ਅਤੇ ਚੁੱਲਾ ਵੀ ਦਿੱਤਾ ਜਾ ਰਿਹਾ ਹੈ ।

ਉੱਜਵਲਾ ਯੋਜਨਾ 2.0 ਦਾ ਟੀਚਾ (Target of Ujjwala Yojana 2.0)

ਸਰਕਾਰ ਦਾ ਟੀਚਾ 1 ਕਰੋੜ ਲੋਕਾਂ ਨੂੰ ਮੁਫ਼ਤ ਗੈਸ ਕਨੈਕਸ਼ਨ ਦੇਣਾ ਹੈ । ਹੁਣ ਤਕ 79 ਲੱਖ ਲੋਕਾਂ ਨੂੰ ਲਾਭ ਦਿੱਤਾ ਜਾ ਚੁਕਿਆ ਹੈ ਅਤੇ ਹੁਣ ਸਿਰਫ 21 ਲੱਖ ਲੋਕ ਮੁਫ਼ਤ ਸਿਲੰਡਰ ਅਤੇ ਚੁੱਲੇ ਦਾ ਲਾਭ ਚੁੱਕ ਸਕਦੇ ਹਨ ।

ਉੱਜਵਲਾ ਯੋਜਨਾ 2.0 ਵਿਚ ਅਰਜੀ ਦੀ ਪ੍ਰੀਕ੍ਰਿਆ (Application process in Ujjwala Yojana 2.0)

ਤੁਹਾਨੂੰ ਮੁਫ਼ਤ ਗੈਸ ਕਨੈਕਸ਼ਨ , ਭਰਿਆ ਹੋਇਆ ਸਿਲੰਡਰ ਅਤੇ ਚੂਲਾ ਪਾਉਣ ਦੇ ਲਈ ਅਰਜੀ ਕਰਨੀ ਹੋਵੇਗੀ ।

ਇਸਦੇ ਲਈ ਸਬਤੋਂ ਪਹਿਲਾਂ https://www.pmuy.gov.in/ ਤੇ ਜਾਓ ।

ਇਸਦੇ ਬਾਅਦ apply for new ujjwala 2.0 connection ਤੇ ਕਲਿੱਕ ਕਰੋ ।

ਹੁਣ ਇਥੇ ਇੰਡੇਨ, ਭਾਰਤੀ ਪੈਟਰੋਲੀਅਮ ਅਤੇ ਐਚਪੀ ਗੈਸ ਕੰਪਨੀ ਦੇ ਵਿਕਲਪ ਵਿਚੋਂ ਕਿਸੀ ਇਕ ਤੇ ਕਲਿੱਕ ਕਰੋ. ਇਸ ਤੋਂ ਬਾਅਦ ਸਾਰੀਆਂ ਜਾਣਕਾਰੀਆਂ ਭਰਦੋ ।

ਇਸਤੋਂ ਬਾਅਦ ਦਸਤਾਵੇਜ ਤਕਸੀਦ ਕੀਤੇ ਜਾਣਗੇ , ਫਿਰ ਤੁਹਾਡੇ ਨਾਮ ਤੇ ਐਲਪੀਜੀ (LPG) ਗੈਸ ਕਨੈਕਸ਼ਨ ਜਾਰੀ ਹੋ ਜਾਵੇਗਾ।

ਧਿਆਨ ਰਹੇ ਕਿ ਦੂੱਜੇ ਪੜਾਵ ਵਿਚ ਐਲਪੀਜੀ ਕਨੈਕਸ਼ਨ ਦੇ ਇਲਾਵਾ ਪਹਿਲੇ ਸਿਲੰਡਰ ਦੀ ਰੀਫੀਲਿੰਗ ਵੀ ਮੁਫ਼ਤ ਹੋਵੇਗੀ ।

ਇਹ ਵੀ ਪੜ੍ਹੋ : ਬਿਨਾਂ ਬੈਲੇਂਸ ਦੇ ਵੀ ਕੱਢੇ ਜਾ ਸਕਦੇ ਹਨ ਜਨਧਨ ਖਾਤੇ 'ਚੋਂ 10 ਹਜ਼ਾਰ ਰੁਪਏ, ਜਾਣੋ ਕਿਵੇਂ ?

Summary in English: Now 21 lakh people will get free cylinder and stove, know how to get this benefit?

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters
Krishi Jagran Punjabi Magazine subscription