1. Home
  2. ਖਬਰਾਂ

ਹੁਣ ਠੇਕਿਆਂ ਤੋਂ ਹੋਵੇਗੀ ਸ਼ਰਾਬ ਦੀ Home Delivery, ਇਨ੍ਹਾਂ ਐਪਾਂ ਰਾਹੀਂ ਕਰੋ ਬੁੱਕ

ਸ਼ਰਾਬ ਪੀਣ ਵਾਲਿਆਂ ਲਈ ਇਹ ਖਬਰ ਬਹੁਤ ਫਾਇਦੇਮੰਦ ਹੈ। ਦਰਅਸਲ, ਹੁਣ ਤੁਸੀਂ ਆਪਣੀ ਪਸੰਦ ਦੀ ਕੋਈ ਵੀ ਸ਼ਰਾਬ ਆਪਣੇ ਘਰ ਮੰਗਵਾ ਸਕਦੇ ਹੋ, ਇਸ ਦੇ ਲਈ ਤੁਹਾਨੂੰ ਜ਼ਿਆਦਾ ਪੈਸੇ ਵੀ ਨਹੀਂ ਦੇਣੇ ਪੈਣਗੇ।

Gurpreet Kaur Virk
Gurpreet Kaur Virk
ਹੁਣ ਸ਼ਰਾਬ ਦੀ ਹੋਮ ਡਿਲਿਵਰੀ

ਹੁਣ ਸ਼ਰਾਬ ਦੀ ਹੋਮ ਡਿਲਿਵਰੀ

Liquor: ਤੁਸੀਂ ਸਾਰਿਆਂ ਨੇ ਸ਼ਰਾਬ ਦੇ ਠੇਕੇ ਜ਼ਰੂਰ ਦੇਖੇ ਹੋਣਗੇ ਅਤੇ ਇਨ੍ਹਾਂ ਠੇਕਿਆਂ ਤੋਂ ਸ਼ਰਾਬ ਖਰੀਦਣ ਲਈ ਬਾਹਰ ਲੱਗੀਆਂ ਲੰਬੀਆਂ ਕਤਾਰਾਂ ਵੀ ਦੇਖੀਆਂ ਹੋਣਗੀਆਂ। ਇਨ੍ਹਾਂ ਲੰਬੀਆਂ ਕਤਾਰਾਂ ਅਤੇ ਸ਼ਰਾਬ ਲੈਣ ਦੀ ਹੋੜ ਕਾਰਨ ਅਕਸਰ ਠੇਕਿਆਂ ਦੇ ਬਾਹਰ ਮਾਹੌਲ ਗੰਭੀਰ ਹੁੰਦਾ ਵੀ ਆਮ ਦਿਖਾਈ ਦਿੰਦਾ ਹੈ, ਜੋ ਕਈ ਵਾਰ ਲੜਾਈ-ਝਗੜੇ ਵਰਗੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ 'ਚ ਤਬਦੀਲ ਹੋ ਜਾਂਦਾ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਤਰੀਕਾ ਦੱਸਣ ਜਾ ਰਹੇ ਹਾਂ, ਜਿਸਦੀ ਮਦਦ ਨਾਲ ਤੁਸੀਂ ਆਪਣੀ ਪਸੰਦ ਦੀ ਕੋਈ ਵੀ ਸ਼ਰਾਬ ਆਸਾਨੀ ਨਾਲ ਆਪਣੇ ਘਰ ਮੰਗਵਾ ਸਕਦੇ ਹੋ।

ਜੇਕਰ ਤੁਸੀਂ ਵੀ ਸ਼ਰਾਬ ਦਾ ਸੇਵਨ ਕਰਨਾ ਪਸੰਦ ਕਰਦੇ ਹੋ ਅਤੇ ਸ਼ਰਾਬ ਲੈਣ ਲਈ ਘੰਟਿਆਂ ਤੱਕ ਠੇਕੇ ਬਾਹਰ ਲੰਬੀਆਂ ਲਾਈਨਾਂ 'ਚ ਖੜ੍ਹੇ ਹੁੰਦੇ ਹੋ, ਤਾਂ ਤੁਹਾਡੇ ਲਈ ਇੱਕ ਚੰਗੀ ਖ਼ਬਰ ਹੈ। ਜੀ ਹਾਂ, ਹੁਣ ਤੁਹਾਨੂੰ ਸ਼ਰਾਬ ਖਰੀਦਣ ਲਈ ਨਾ ਤਾਂ ਲੰਬੀਆਂ ਕਤਾਰਾਂ 'ਚ ਲੱਗ ਕੇ ਵਾਧੂ ਸਮਾਂ ਖ਼ਰਾਬ ਕਰਨਾ ਪਵੇਗਾ ਅਤੇ ਨਾ ਹੀ ਸ਼ਰਾਬ ਦੀ ਜ਼ਿਆਦਾ ਕੀਮਤ ਅਦਾ ਕਰਨੀ ਪਵੇਗੀ। ਦਰਅਸਲ, ਅੱਜ ਅਸੀਂ ਤੁਹਾਡੇ ਲਈ ਅਜਿਹੀ ਜਾਣਕਾਰੀ ਲੈ ਕੇ ਆਏ ਹਾਂ, ਜਿਸ ਨੂੰ ਸੁਣਨ ਤੋਂ ਬਾਅਦ ਤੁਸੀਂ ਠੇਕੇ 'ਤੇ ਜਾਣਾ ਹੀ ਬੰਦ ਕਰ ਦਿਓਗੇ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਹੁਣ ਲੋਕਾਂ ਨੂੰ ਸ਼ਰਾਬ ਦੇ ਠੇਕਿਆਂ ਤੋਂ ਸ਼ਰਾਬ ਦੀ ਹੋਮ ਡਿਲੀਵਰੀ ਦੀ ਸਹੂਲਤ ਵੀ ਮਿਲੇਗੀ। ਭਾਵ ਤੁਸੀਂ ਘਰ ਬੈਠੇ ਹੀ ਕਿਸੇ ਵੀ ਬ੍ਰਾਂਡ ਦੀ ਸ਼ਰਾਬ ਆਰਡਰ ਕਰ ਸਕਦੇ ਹੋ।

ਇਨ੍ਹਾਂ ਠੇਕਿਆਂ ਤੋਂ ਸ਼ਰਾਬ ਦੀ ਹੋਮ ਡਲਿਵਰੀ

ਜੇਕਰ ਤੁਸੀਂ ਸੋਚ ਰਹੇ ਹੋ ਕਿ ਇਹ ਹੋਮ ਡਿਲੀਵਰੀ ਦੀ ਸਹੂਲਤ ਕਿਸੇ ਵੀ ਸ਼ਰਾਬ ਦੇ ਠੇਕੇ ਤੋਂ ਹੋਵੇਗੀ। ਇਸ ਲਈ ਤੁਹਾਨੂੰ ਦੱਸ ਦੇਈਏ ਕਿ ਇਹ ਪੂਰੀ ਤਰ੍ਹਾਂ ਨਾਲ ਗਲਤ ਹੈ ਕਿਉਂਕਿ ਇਸ ਸ਼ਰਾਬ ਦੀ ਹੋਮ ਡਿਲੀਵਰੀ ਸਿਰਫ ਉਨ੍ਹਾਂ ਠੇਕਿਆਂ ਤੋਂ ਕੀਤੀ ਜਾਵੇਗੀ ਜਿਨ੍ਹਾਂ ਕੋਲ ਐੱਲ-13 ਸ਼ਰਾਬ ਦੇ ਠੇਕਿਆਂ ਦਾ ਲਾਇਸੈਂਸ ਹੈ। ਇਸ ਦੇ ਲਈ ਸਰਕਾਰ ਨੇ ਖੁਦ ਇਹ ਵੀ ਮਨਜ਼ੂਰੀ ਦਿੱਤੀ ਹੈ ਕਿ ਜਿਨ੍ਹਾਂ ਸ਼ਰਾਬ ਦੇ ਠੇਕਿਆਂ ਕੋਲ ਐੱਲ-13 ਲਾਇਸੈਂਸ ਹੈ, ਉਹ ਲੋਕਾਂ ਨੂੰ ਉਨ੍ਹਾਂ ਦੀ ਜ਼ਰੂਰਤ ਮੁਤਾਬਕ ਸ਼ਰਾਬ ਦੀ ਹੋਮ ਡਿਲੀਵਰੀ ਕਰਵਾ ਸਕਦੇ ਹਨ।

ਦੇਸੀ ਅਤੇ ਵਿਦੇਸ਼ੀ ਸ਼ਰਾਬ ਦੀ ਹੋਮ ਡਲਿਵਰੀ

ਪ੍ਰਾਪਤ ਜਾਣਕਾਰੀ ਅਨੁਸਾਰ ਗਾਹਕ ਠੇਕੇ ਰਾਹੀਂ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੀ ਹੋਮ ਡਲਿਵਰੀ ਆਸਾਨੀ ਨਾਲ ਕਰਵਾ ਸਕਦੇ ਹਨ। ਇਸ ਦੇ ਲਈ ਘੱਟੋ-ਘੱਟ ਉਮਰ 23 ਸਾਲ ਰੱਖੀ ਗਈ ਹੈ, ਜਦੋਂਕਿ ਵੱਧ ਤੋਂ ਵੱਧ ਉਮਰ ਦੀ ਕੋਈ ਸੀਮਾ ਨਹੀਂ ਹੈ।

ਇਹ ਵੀ ਪੜ੍ਹੋ: Alert! ਸ਼ਰਾਬ ਪੀਣ ਵਾਲਿਆਂ ਖ਼ਿਲਾਫ ਪੰਜਾਬ ਸਰਕਾਰ ਸਖ਼ਤ, ਹੁਣ ਮੈਰਿਜ ਪੈਲੇਸਾਂ ਮੂਹਰੇ ਲੱਗਣਗੇ ਨਾਕੇ, ਜਾਣੋ ਪੂਰਾ ਮਾਮਲਾ...

ਇਨ੍ਹਾਂ ਐਪਸ ਰਾਹੀਂ ਦਾਰੂ ਹੋਵੇਗੀ ਬੁੱਕ

ਜੇਕਰ ਤੁਸੀਂ ਵੀ ਘਰ 'ਚ ਸ਼ਰਾਬ ਮੰਗਵਾਉਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਹਾਨੂੰ ਦੁਕਾਨ ਐਗਰੀਗੇਟਰ ਦੀ ਵਰਤੋਂ ਕਰਨੀ ਪਵੇਗੀ। ਇੰਨਾ ਹੀ ਨਹੀਂ ਭਾਰਤ ਦੇ ਕੁਝ ਸੂਬਿਆਂ 'ਚ ਜ਼ੋਮੈਟੋ, ਸਵਿਗੀ (Zomato, Swiggy) ਆਦਿ ਕਈ ਤਰ੍ਹਾਂ ਦੀਆਂ ਐਪਸ ਮੌਜੂਦ ਹਨ ਜੋ ਫੂਡ ਡਿਲੀਵਰ ਕਰਨ ਦਾ ਕੰਮ ਕਰਦੀਆਂ ਹਨ, ਉਹ ਸ਼ਰਾਬ ਦੀ ਹੋਮ ਡਲਿਵਰੀ ਵੀ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਕੇਰਲ ਅਤੇ ਛੱਤੀਸਗੜ੍ਹ ਅਤੇ ਹੋਰ ਕਈ ਸੂਬਿਆਂ 'ਚ ਸ਼ਰਾਬ ਲਈ ਸਰਕਾਰੀ ਮੋਬਾਈਲ ਐਪ ਲਾਂਚ ਕੀਤੇ ਗਏ ਹਨ, ਤਾਂ ਜੋ ਸ਼ਰਾਬ ਦੇ ਠੇਕਿਆਂ ਰਾਹੀਂ ਲੋਕਾਂ ਦੇ ਘਰਾਂ ਤੱਕ ਕਿੰਨੀ ਸ਼ਰਾਬ ਪਹੁੰਚਾਈ ਜਾ ਰਹੀ ਹੈ, ਇਸ ਦਾ ਡਾਟਾ ਵੀ ਸਰਕਾਰ ਕੋਲ ਰੱਖਿਆ ਜਾ ਸਕੇ।

ਇਨ੍ਹਾਂ ਥਾਵਾਂ 'ਤੇ ਸ਼ਰਾਬ ਨਹੀਂ ਮੰਗਵਾਈ ਜਾ ਸਕਦੀ

ਵਾਈਨ ਡਿਲੀਵਰੀ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕਿਸੇ ਵੀ ਥਾਂ 'ਤੇ ਸ਼ਰਾਬ ਦਾ ਆਨਲਾਈਨ ਆਰਡਰ ਕਰ ਸਕਦੇ ਹੋ। ਤੁਸੀਂ ਸਿਰਫ਼ ਆਪਣੇ ਘਰ ਹੀ ਸ਼ਰਾਬ ਦੀ ਡਿਲੀਵਰੀ ਆਰਡਰ ਕਰ ਸਕਦੇ ਹੋ। ਜੇਕਰ ਤੁਸੀਂ ਹੋਸਟਲ, ਦਫਤਰ ਅਤੇ ਇੰਸਟੀਚਿਊਟ 'ਤੇ ਆਰਡਰ ਕਰਦੇ ਹੋ, ਤਾਂ ਸ਼ਰਾਬ ਦੀ ਕੋਈ ਡਿਲਿਵਰੀ ਨਹੀਂ ਹੋਵੇਗੀ।

Summary in English: Now home delivery of liquor will be done from the contracts, book through these apps

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters