1. Home
  2. ਖਬਰਾਂ

ਜਨਧਨ ਖਾਤਾ ਖੋਲ੍ਹਣ 'ਤੇ ਮਿਲਣਗੇ 1.30 ਲੱਖ ਰੁਪਏ ਤੱਕ ਦੇ ਫਾਇਦੇ , ਜਾਣੋ ਕਿਵੇਂ?

ਪ੍ਰਧਾਨ ਮੰਤਰੀ ਜਨ ਧਨ ਯੋਜਨਾ ਸਰਕਾਰ ਦੀਆਂ ਅਭਿਲਾਸ਼ੀ ਵਿੱਤੀ ਯੋਜਨਾਵਾਂ ਵਿੱਚੋਂ ਇੱਕ ਹੈ। ਇਸ ਸਕੀਮ ਤਹਿਤ ਹਰ ਨਾਗਰਿਕ ਦਾ ਖਾਤਾ ਜ਼ੀਰੋ ਬੈਲੇਂਸ 'ਤੇ ਖੋਲ੍ਹਿਆ ਜਾਂਦਾ ਹੈ। ਇਸ ਸਕੀਮ ਦਾ ਸਭ ਤੋਂ ਵੱਧ ਫਾਇਦਾ ਗਰੀਬ ਲੋਕਾਂ ਨੂੰ ਮਿਲਿਆ ਹੈ। ਅੱਜ ਭਾਰਤ ਵਿੱਚ ਇਸ ਸਕੀਮ ਤਹਿਤ ਸਭ ਤੋਂ ਵੱਧ ਖਾਤੇ ਖੋਲ੍ਹੇ ਜਾ ਰਹੇ ਹਨ। ਜਨ ਧਨ ਯੋਜਨਾ ਦਾ ਉਦੇਸ਼ ਲੋਕਾਂ ਨੂੰ ਵੱਧ ਤੋਂ ਵੱਧ ਬੈਂਕਿੰਗ ਪ੍ਰਣਾਲੀ ਨਾਲ ਜੋੜਨਾ ਹੈ।

Preetpal Singh

Jan Dhan account holders

ਸਭ ਤੋਂ ਵਧੀਆ ਗੱਲ ਇਹ ਹੈ ਕਿ ਜਨ ਧਨ ਖਾਤੇ ਵਿੱਚ ਘੱਟੋ-ਘੱਟ ਬੈਲੇਂਸ ਰੱਖਣ ਲਈ ਦੀ ਕੋਈ ਸੀਮਾ ਨਹੀਂ ਹੈ। ਜੇਕਰ ਖਾਤੇ ਵਿੱਚ ਜ਼ੀਰੋ ਰੁਪਏ ਵੀ ਹਨ ਤਾਂ ਵੀ ਚਿੰਤਾ ਦੀ ਕੋਈ ਗੱਲ ਨਹੀਂ ਹੈ। ਇਹ ਖਾਤਾ ਬੈਂਕਾਂ, ਡਾਕਘਰਾਂ ਅਤੇ ਰਾਸ਼ਟਰੀਕ੍ਰਿਤ ਬੈਂਕਾਂ ਵਿੱਚ ਖੋਲ੍ਹਿਆ ਜਾ ਸਕਦਾ ਹੈ। ਇਸ ਯੋਜਨਾ ਦੇ ਨਾਲ, ਖਾਤਾ ਧਾਰਕ ਨੂੰ ਖੁੱਲੇ ਖਾਤਿਆਂ ਵਿੱਚ ਹੋਰ ਬਹੁਤ ਸਾਰੀਆਂ ਵਿੱਤੀ ਸਹੂਲਤਾਂ ਦਾ ਲਾਭ ਮਿਲਦਾ ਹੈ। ਇਸ ਯੋਜਨਾ ਦੇ ਤਹਿਤ, ਤੁਹਾਨੂੰ ਖਾਤਾ ਖੋਲ੍ਹਣ 'ਤੇ ਬਹੁਤ ਸਾਰੇ ਫਾਇਦੇ ਮਿਲਦੇ ਹਨ। ਆਓ ਜਾਣਦੇ ਹਾਂ ਜਨ ਧਨ ਯੋਜਨਾ ਦੇ ਬਾਰੇ ਵਿੱਚ -

ਖਾਤਾ ਖੋਲ੍ਹਦੇ ਹੀ ਮਿਲਦੇ ਹਨ 1.30 ਲੱਖ ਰੁਪਏ

ਜੇਕਰ ਕੋਈ ਵਿਅਕਤੀ ਇਸ ਯੋਜਨਾ ਦੇ ਤਹਿਤ ਬੈਂਕ ਖਾਤਾ ਖੁਲਵਾਉਂਦਾ ਹੈ, ਤਾਂ ਉਸਨੂੰ 1.30 ਲੱਖ ਰੁਪਏ ਦਾ ਮੁਫਤ ਬੀਮਾ ਮਿਲਦਾ ਹੈ। ਇਸ ਵਿੱਚ 1 ਲੱਖ ਰੁਪਏ ਦਾ ਮੌਤ ਬੀਮਾ ਅਤੇ 30 ਹਜ਼ਾਰ ਰੁਪਏ ਦਾ ਜਨਰਲ ਬੀਮਾ ਸ਼ਾਮਲ ਹੈ। ਜੇਕਰ ਬਦਕਿਸਮਤੀ ਨਾਲ ਖਾਤਾਧਾਰਕ ਨਾਲ ਕੋਈ ਹਾਦਸਾ ਵਾਪਰਦਾ ਹੈ ਤਾਂ ਉਸ ਨੂੰ ਜਨ ਧਨ ਯੋਜਨਾ ਤਹਿਤ 30 ਹਜ਼ਾਰ ਰੁਪਏ ਦਿੱਤੇ ਜਾਣਗੇ। ਜੇਕਰ ਵਿਅਕਤੀ ਦੀ ਕਿਸੇ ਕਾਰਨ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ 1 ਲੱਖ ਰੁਪਏ ਦਿੱਤੇ ਜਾਣਗੇ।

ਕਿਵੇਂ ਖੋਲ੍ਹਿਆ ਜਾਵੇ ਜਨ ਧਨ ਯੋਜਨਾ ਵਿੱਚ ਖਾਤਾ

ਕੋਈ ਵੀ ਭਾਰਤੀ ਨਾਗਰਿਕ ਜਿਸ ਦੀ ਉਮਰ 10 ਸਾਲ ਤੋਂ ਵੱਧ ਹੈ, ਉਹ ਇਸ ਸਕੀਮ ਤਹਿਤ ਖਾਤਾ ਖੋਲ੍ਹ ਸਕਦਾ ਹੈ। ਜੇਕਰ ਤੁਸੀਂ ਵੀ ਆਪਣਾ ਜਨ ਧਨ ਖਾਤਾ ਖੋਲ੍ਹਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੇ ਨਜ਼ਦੀਕੀ ਬੈਂਕ ਵਿੱਚ ਜਾਣਾ ਹੋਵੇਗਾ, ਉੱਥੇ ਇੱਕ ਫਾਰਮ ਦਿੱਤਾ ਜਾਵੇਗਾ। ਉਸ ਫਾਰਮ ਵਿੱਚ, ਤੁਹਾਨੂੰ ਆਪਣਾ ਨਾਮ, ਮੋਬਾਈਲ ਨੰਬਰ, ਬੈਂਕ ਸ਼ਾਖਾ ਦਾ ਨਾਮ, ਕਾਰੋਬਾਰ, ਨਾਮਜ਼ਦ ਵਿਅਕਤੀ, ਸਾਲਾਨਾ ਆਮਦਨ, ਤੁਹਾਡਾ ਪੂਰਾ ਪਤਾ ਭਰਨਾ ਹੋਵੇਗਾ। ਤਸਦੀਕ ਤੋਂ ਬਾਅਦ, ਤੁਹਾਡਾ ਜਨ ਧਨ ਖਾਤਾ ਖੋਲ੍ਹਿਆ ਜਾਵੇਗਾ।

ਖਾਤਾ ਖੋਲ੍ਹਣ ਲਈ ਇਹ ਦਸਤਾਵੇਜ਼ ਹਨ ਜ਼ਰੂਰੀ

  • ਪਛਾਣ ਪੱਤਰ (ਆਧਾਰ ਕਾਰਡ, ਵੋਟਰ ਆਈਡੀ ਕਾਰਡ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਪਾਸਪੋਰਟ ਕਾਰਡ, ਨਰੇਗਾ ਜੌਬ ਕਾਰਡ) ਇਹਨਾਂ ਵਿੱਚੋਂ ਕੋਈ ਵੀ ਇੱਕ ਜਿਸ ਵਿੱਚ ਬਿਨੈਕਾਰ ਦਾ ਨਾਮ ਅਤੇ ਪਤਾ ਲਿਖਿਆ ਗਿਆ ਹੋਵੇ ।

  • ਆਧਾਰ ਨੰਬਰ ਲਾਜ਼ਮੀ ਹੈ।

ਜਨ ਧਨ ਯੋਜਨਾ ਦੇ ਲਾਭ

  • ਖਾਤਾ ਖੋਲ੍ਹਣ ਦੇ 6 ਮਹੀਨਿਆਂ ਬਾਅਦ ਓਵਰਡਰਾਫਟ ਦੀ ਸਹੂਲਤ ਮਿਲਦੀ ਹੈ।

  • 30,000 ਰੁਪਏ ਦਾ ਜੀਵਨ ਕਵਰ ਬੀਮਾ ਮਿਲਦਾ ਹੈ।

  • 1 ਲੱਖ ਰੁਪਏ ਤੱਕ ਦਾ ਦੁਰਘਟਨਾ ਬੀਮਾ ਮਿਲਦਾ ਹੈ।

  • ਜੇਕਰ ਤੁਸੀਂ ਖਾਤੇ ਰਾਹੀਂ ਫਿਕਸਡ ਡਿਪਾਜ਼ਿਟ ਕਰਦੇ ਹੋ, ਤਾਂ ਇਸ 'ਤੇ ਵਿਆਜ ਵੀ ਮਿਲਦਾ ਹੈ।

  • ਮੋਬਾਈਲ ਬੈਂਕਿੰਗ ਸਹੂਲਤ ਮੁਫ਼ਤ ਵਿੱਚ ਮਿਲਦੀ ਹੈ।

  • RuPay ਡੈਬਿਟ ਕਾਰਡ ਦੀ ਸਹੂਲਤ ਜੋ ਪੈਸੇ ਕਢਵਾਉਣ ਅਤੇ ਖਰੀਦਦਾਰੀ ਨੂੰ ਆਸਾਨ ਬਣਾਉਂਦੀ ਹੈ।

  • ਬੀਮਾ ਪ੍ਰਾਪਤ ਕਰਨਾ ਆਸਾਨ ਹੋ ਜਾਂਦਾ ਹੈ।

  • ਸਾਰੀਆਂ ਸਰਕਾਰੀ ਸਕੀਮਾਂ ਦੇ ਲਾਭ ਦਾ ਪੈਸਾ ਸਿੱਧਾ ਖਾਤੇ ਵਿੱਚ ਆਉਂਦਾ ਹੈ।

  • ਦੇਸ਼ ਦੇ ਕਿਸੇ ਵੀ ਕੋਨੇ ਤੋਂ ਪੈਸੇ ਕਢਵਾਉਣ ਦੀ ਸਹੂਲਤ।

ਇਹ ਵੀ ਪੜ੍ਹੋ :  ਸਰਕਾਰ ਦੀ ਇਸ ਯੋਜਨਾ 'ਚ ਸਿਰਫ 28 ਰੁਪਏ 'ਚ ਲੈ ਸਕਦੇ ਹੋ 4 ਲੱਖ ਰੁਪਏ ਦਾ ਫਾਇਦਾ

Summary in English: On opening Jan Dhan account, you will get benefits of up to Rs 1.30 lakh, know how?

Like this article?

Hey! I am Preetpal Singh. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters