1. Home
  2. ਖਬਰਾਂ

ਪੋਟ-ਅਧਾਰਤ ਹਾਈਬ੍ਰਿਡ ਹਾਈਡ੍ਰੋਪੋਨਿਕ ਤਕਨਾਲੋਜੀ ਲਈ ਪੀਏਯੂ ਨੇ ਹਾਸਲ ਕੀਤਾ ਨੈਸ਼ਨਲ ਪੇਟੈਂਟ

ਪੀ.ਏ.ਯੂ ਪੋਟ-ਅਧਾਰਤ ਹਾਈਬ੍ਰਿਡ ਹਾਈਡ੍ਰੋਪੋਨਿਕ ਤਕਨਾਲੋਜੀ ਲਈ ਰਾਸ਼ਟਰੀ ਪੇਟੈਂਟ ਪ੍ਰਾਪਤ ਕਰਕੇ ਬਣਿਆ ਮੋਹਰੀ...

Priya Shukla
Priya Shukla
ਪੀ.ਏ.ਯੂ ਪੋਟ-ਅਧਾਰਤ ਹਾਈਬ੍ਰਿਡ ਹਾਈਡ੍ਰੋਪੋਨਿਕ ਤਕਨਾਲੋਜੀ ਲਈ ਰਾਸ਼ਟਰੀ ਪੇਟੈਂਟ ਪ੍ਰਾਪਤ ਕੀਤਾ

ਪੀ.ਏ.ਯੂ ਪੋਟ-ਅਧਾਰਤ ਹਾਈਬ੍ਰਿਡ ਹਾਈਡ੍ਰੋਪੋਨਿਕ ਤਕਨਾਲੋਜੀ ਲਈ ਰਾਸ਼ਟਰੀ ਪੇਟੈਂਟ ਪ੍ਰਾਪਤ ਕੀਤਾ

ਪੀਏਯੂ (PAU) `ਚ ਮਕੈਨੀਕਲ ਇੰਜਨੀਅਰਿੰਗ ਵਿਭਾਗ (Department of Mechanical Engineering) ਦੇ ਪ੍ਰੋਫੈਸਰ ਅਤੇ ਮੁਖੀ ਡਾ. ਵੀ.ਪੀ. ਸੇਠੀ ਵੱਲੋਂ ਅਧਿਐਨ ਕੀਤਾ ਗਿਆ। ਇਸ ਅਧਿਐਨ ਰਾਹੀਂ ਇੱਕ ਅਤਿ-ਆਧੁਨਿਕ ਪੋਟ-ਅਧਾਰਤ ਹਾਈਬ੍ਰਿਡ ਹਾਈਡ੍ਰੋਪੋਨਿਕਸ ਤਕਨਾਲੋਜੀ (Hybrid hydroponics technology) ਦਾ ਵਿਕਾਸ ਹੋਇਆ। ਯੂਨੀਵਰਸਿਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਵਦੇਸ਼ੀ ਹਾਈਬ੍ਰਿਡ ਹਾਈਡ੍ਰੋਪੋਨਿਕਸ ਤਕਨਾਲੋਜੀ ਦੀ ਖੋਜ ਭਾਰਤ ਵਿੱਚ ਮਿੱਟੀ ਰਹਿਤ ਖੇਤੀ ਵਿੱਚ ਪਹਿਲੀ ਸਵਦੇਸ਼ੀ ਵਿਧੀ ਹੈ। ਇਸ ਖੋਜ ਰਾਹੀਂ ਲੁਧਿਆਣਾ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਨੇ ਰਾਸ਼ਟਰੀ ਪੇਟੈਂਟ (National patent) ਪ੍ਰਾਪਤ ਕਰਕੇ ਪੂਰੇ ਦੇਸ਼ `ਚ ਨਾਮਣਾ ਖੱਟਿਆ ਹੈ। 

ਭਾਰਤ ਸਰਕਾਰ ਦੇ ਪੇਟੈਂਟ ਦਫਤਰ ਦੇ ਇੱਕ ਪੱਤਰ ਦੇ ਅਨੁਸਾਰ, "ਪੋਟ-ਅਧਾਰਿਤ ਸਬਸਟਰੇਟ ਹਾਈਡ੍ਰੋਪੋਨਿਕਸ ਲਈ ਪਾਣੀ ਅਤੇ ਪੌਸ਼ਟਿਕ ਤੱਤ ਦੀ ਸੁਧਾਈ ਅਤੇ ਮੁੜ ਸੰਚਾਰ ਪ੍ਰਣਾਲੀ" ਦੇ ਖੋਜਕਰਤਾ ਨੂੰ ਇੱਕ ਰਾਸ਼ਟਰੀ ਪੇਟੈਂਟ ਦਿੱਤਾ ਗਿਆ ਹੈ। ਡਾ. ਵੀ.ਪੀ. ਸੇਠੀ ਵੱਲੋਂ ਕੀਤੀ ਇਸ ਖੋਜ `ਚ ਪੌਦਿਆਂ ਦੇ ਬਿਹਤਰ ਵਿਕਾਸ, ਵਧੇਰੇ ਪਾਣੀ ਤੇ ਪੌਸ਼ਟਿਕ ਤੱਤਾਂ ਦੀ ਬੱਚਤ ਲਈ ਇੱਕ ਨਵੀਨਤਾਕਾਰੀ ਪੋਟ-ਅਧਾਰਤ ਹਾਈਬ੍ਰਿਡ ਹਾਈਡ੍ਰੋਪੋਨਿਕਸ ਟੈਕਨਾਲੋਜੀ (HHT) ਨੂੰ ਡਿਜ਼ਾਇਨ, ਵਿਕਸਤ ਅਤੇ ਟੈਸਟ ਕੀਤਾ ਗਿਆ ਸੀ।

ਮਿੱਟੀ ਰਹਿਤ ਪੋਰਸ ਰੂਟ ਮੀਡੀਆ ਦੀ ਵਰਤੋਂ ਕਰਦੇ ਹੋਏ ਸਬਸਟਰੇਟ ਹਾਈਡ੍ਰੋਪੋਨਿਕਸ ਤਕਨੀਕ (Substrate hydroponics technique) ਅਤੇ ਸ਼ੈਲੋ ਵਾਟਰ ਪੌਂਡ ਹਾਈਡ੍ਰੋਪੋਨਿਕਸ ਟੈਕਨਾਲੋਜੀ (SWPHT) ਦੋ ਸੁਤੰਤਰ ਤੌਰ 'ਤੇ ਮੌਜੂਦ ਹਾਈਡ੍ਰੋਪੋਨਿਕਸ ਤਕਨਾਲੋਜੀਆਂ ਹਨ। ਇਹਨਾਂ ਨੂੰ ਇੱਕ ਵਧੇਰੇ ਸ਼ਕਤੀਸ਼ਾਲੀ ਸਿੰਗਲ ਹਾਈਬ੍ਰਿਡ ਤਕਨਾਲੋਜੀ ਬਣਾਉਣ ਲਈ HHT `ਚ ਜੋੜਿਆ ਗਿਆ ਹੈ।

ਇਹ ਵੀ ਪੜ੍ਹੋ: ਪੀ.ਏ.ਯੂ. ਨੇ ਝੋਨੇ ਅਤੇ ਬਾਸਮਤੀ ਦੇ ਬੀਜਾਂ ਦੀ ਵਿਕਰੀ ਲਈ ਕਿਸਾਨਾਂ ਨੂੰ ਦਿੱਤੀ ਸੂਚਨਾ

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਨਵੀਂ ਵਿਕਸਤ ਮਿੱਟੀ ਰਹਿਤ ਤਕਨਾਲੋਜੀ ਦਾ ਖੀਰੇ, ਟਮਾਟਰ ਅਤੇ ਸ਼ਿਮਲਾ ਮਿਰਚ ਦੀ ਕਾਸ਼ਤ 'ਤੇ ਦੋ ਸਾਲਾਂ ਦਾ ਪਰੀਖਣ ਕੀਤਾ ਗਿਆ ਸੀ। ਖੋਜ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਵਿਧੀ ਨੇ ਡੱਚ, ਇਜ਼ਰਾਈਲੀ ਗ੍ਰੋਥ ਬੈਗ-ਅਧਾਰਿਤ ਅਤੇ ਘੜੇ-ਅਧਾਰਿਤ ਮਿੱਟੀ ਰਹਿਤ ਤਕਨੀਕਾਂ ਨਾਲੋਂ ਬਹੁਤ ਤੇਜ਼ ਵਾਧਾ ਤੇ ਉੱਚ ਉਪਜ ਪੈਦਾ ਕੀਤੀ। ਸ਼ਹਿਰੀ ਛੱਤ ਵਾਲੀ ਵਰਟੀਕਲ ਗਾਰਡਨਿੰਗ ਅਤੇ ਵੱਡੇ ਪੱਧਰ 'ਤੇ ਵਪਾਰਕ ਵਰਟੀਕਲ ਗਾਰਡਨਿੰਗ ਦੋਵੇਂ ਵਿਕਸਤ ਘੱਟ ਲਾਗਤ ਵਾਲੀ ਤਕਨਾਲੋਜੀ ਦੁਆਰਾ ਕ੍ਰਾਂਤੀ ਲਿਆ ਸਕਦੇ ਹਨ।

ਦੱਸ ਦੇਈਏ ਕਿ ਡਾ. ਸੇਠੀ ਨੂੰ 2017 ਵਿੱਚ ਇਸ ਨਵੀਨਤਾਕਾਰੀ HHT ਮਿੱਟੀ ਰਹਿਤ ਤਕਨਾਲੋਜੀ 'ਤੇ ਇੱਕ ਵਿਸ਼ੇਸ਼ ਲੈਕਚਰ ਦੇਣ ਲਈ ਯੂਨੀਵਰਸਿਟੀ ਆਫ਼ ਗੈਲਫ਼, ਓਨਟਾਰੀਓ, ਕੈਨੇਡਾ ਵੱਲੋਂ ਵੀ ਸੱਦਾ ਦਿੱਤਾ ਗਿਆ ਸੀ। ਇਸ ਕਾਨਫਰੰਸ ਵਿੱਚ ਕੈਨੇਡੀਅਨ ਵਿਗਿਆਨੀਆਂ ਅਤੇ ਗ੍ਰੀਨਹਾਊਸ ਉਤਪਾਦਕਾਂ ਨੇ ਭਾਗ ਲਿਆ। ਡਾ. ਸੇਠੀ ਨੂੰ ਓਨ੍ਹਾ ਦੇ ਕੰਮ ਲਈ UOG ਤੋਂ ਮਾਨਤਾ ਦਾ ਪ੍ਰਮਾਣ ਪੱਤਰ ਵੀ ਮਿਲਿਆ।

Summary in English: PAU acquires National Patent for pot-based hybrid hydroponic technology

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters