1. Home
  2. ਖਬਰਾਂ

ਪੀਏਯੂ ਵੱਲੋਂ ਜ਼ਿਲ੍ਹਾ ਰੋਪੜ ਦੇ ਪ੍ਰਗਤੀਸ਼ੀਲ ਕਿਸਾਨਾਂ ਦਾ ਸਨਮਾਨ

ਝੋਨੇ ਦੀ ਪਰਾਲੀ ਨੂੰ ਨਾ ਸਾੜਨ ਲਈ ਅੱਗੇ ਆਏ ਕਿਸਾਨਾਂ ਦਾ ਯੋਧੇ ਵਜੋਂ ਹੋਇਆ ਸਨਮਾਨ...

Priya Shukla
Priya Shukla
ਕਿਸਾਨਾਂ ਦਾ ਯੋਧੇ ਵਜੋਂ ਹੋਇਆ ਸਨਮਾਨ

ਕਿਸਾਨਾਂ ਦਾ ਯੋਧੇ ਵਜੋਂ ਹੋਇਆ ਸਨਮਾਨ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਵੱਲੋਂ ਸਮੇਂ ਸਮੇਂ `ਤੇ ਕਿਸਾਨ ਦਾ ਸਨਮਾਨ ਹੁੰਦਾ ਰਹਿੰਦਾ ਹੈ। ਜਿਹੜੇ ਵੀ ਕਿਸਾਨ ਖੇਤੀ `ਚ ਕੁਝ ਅਨੋਖੀ ਕਾਢ ਕਰਦੇ ਹਨ ਜਾਂ ਖੇਤੀ ਦੀਆਂ ਨਵੀਆਂ ਤਕਨੀਕਾਂ ਨੂੰ ਅਪਣਾ ਕੇ ਸੁਚੱਜੀ ਖੇਤੀ ਕਰਦੇ ਹਨ, ਉਨ੍ਹਾਂ ਨੂੰ ਪੀਏਯੂ ਜਾਂ ਕਿਸੇ ਹੋਰ ਸੰਸਥਾ ਵੱਲੋਂ ਜ਼ਰੂਰ ਸਨਮਾਨ ਕੀਤਾ ਜਾਂਦਾ ਹੈ। ਇਸੇ ਲੜੀ `ਚ ਪੀਏਯੂ ਨੇ ਰੋਪੜ ਜਿਲ੍ਹੇ ਦੇ 5 ਕਿਸਾਨ ਨੂੰ ਸਨਮਾਨਿਤ ਕੀਤਾ ਹੈ।

ਰੋਪੜ ਜਿਲ੍ਹੇ ਦੇ ਅਗਾਂਹਵਧੂ ਕਿਸਾਨਾਂ (Progressive Farmers) ਨੇ ਝੌਨੇ ਦੀ ਪਰਾਲੀ (Paddy straw) ਨਾ ਸਾੜ ਕੇ ਕਿਸਾਨਾਂ ਅੱਗੇ ਇੱਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ ਕਿਸਾਨਾਂ ਅੱਗੇ ਇਹ ਉਦਾਹਰਣ ਰੱਖਿਆ ਕਿ ਝੋਨੇ ਦੀ ਪਰਾਲੀ ਦਾ ਪ੍ਰਬੰਧਨ (Paddy straw management) ਉਸਨੂੰ ਬਿਨਾ ਸਾੜੇ ਵੀ ਕੀਤਾ ਜਾ ਸਕਦਾ ਹੈ। ਇਨ੍ਹਾਂ ਕਿਸਾਨਾਂ ਨੇ ਝੌਨੇ ਦੀ ਰਹਿੰਦ ਖੂਹੰਦ ਦਾ ਸਰਕਾਰੀ ਸੰਸਥਾਵਾਂ ਵੱਲੋਂ ਦੱਸੀਆਂ ਗਈਆਂ ਤਕਨੀਕਾਂ ਰਾਹੀਂ ਹੀ ਪ੍ਰਬੰਧਨ ਕੀਤਾ। ਉਨ੍ਹਾਂ ਦੇ ਇਸ ਕੰਮ ਕਾਰਨ ਹੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ 2 ਦਸੰਬਰ, 2022 ਨੂੰ ਕਿਸਾਨ ਸਨਮਾਨ ਸੰਮੇਲਨ (Kisan Samman Sammelan) ਦਾ ਆਯੋਜਨ ਕੀਤਾ ਗਿਆ। ਇਹ ਆਯੋਜਨ ਮਨਮੋਹਨ ਸਿੰਘ ਆਡੀਟੋਰੀਅਮ (Manmohan Singh Auditorium) ਵਿਖੇ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਪੰਜਾਬ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੀ ਮੌਜੂਦ ਸਨ।

ਸ. ਕੁਲਤਾਰ ਸਿੰਘ ਨੇ ਜ਼ਿਲ੍ਹਾ ਰੋਪੜ, ਪੰਜਾਬ ਦੇ ਪੰਜ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ। ਇਹ ਕਿਸਾਨ ਹਨ, ਪਿੰਡ ਪੱਧੀ ਤੋਂ ਭਾਗ ਸਿੰਘ, ਪਿੰਡ ਸੁਰਤਾਪੁਰ ਤੋਂ ਸੁਖਦੇਵ ਸਿੰਘ, ਸਤਵਿੰਦਰ ਸਿੰਘ ਪਿੰਡ ਬਲਰਾਮਪੁਰ, ਕੁਲਵੀਰ ਸਿੰਘ ਪਿੰਡ ਆਸਰਾਪੁਰ ਅਤੇ ਬਲਵਿੰਦਰ ਸਿੰਘ ਪਿੰਡ ਗੜ੍ਹੀ। ਇਹ ਕਿਸਾਨ ਜ਼ਿਲ੍ਹੇ ਵਿੱਚ ਝੋਨੇ ਦੀ ਰਹਿੰਦ-ਖੂੰਹਦ ਨੂੰ ਸਾੜਨ ਤੋਂ ਰੋਕਣ ਲਈ ਅੱਗੇ ਆਏ ਸਨ ਤੇ ਉਨ੍ਹਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਵਿਕਸਤ ਵੱਖ-ਵੱਖ ਤਕਨੀਕਾਂ ਨੂੰ ਅਪਣਾ ਕੇ ਹੀ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕੀਤਾ ਸੀ।

ਇਹ ਵੀ ਪੜ੍ਹੋ: PM Kisan Samman Nidhi Yojana: 44% ਕਿਸਾਨਾਂ ਦਾ ਰਿਕਾਰਡ ਅਪਡੇਟ: ਧਾਲੀਵਾਲ

ਅਗਾਂਹਵਧੂ ਕਿਸਾਨਾਂ ਨੇ ਕੇ.ਵੀ.ਕੇ (Krishi Vigyan Kendra) ਦੇ ਵਿਗਿਆਨੀਆਂ ਦੁਆਰਾ ਤਕਨੀਕਾਂ ਨੂੰ ਅਪਣਾ ਕੇ ਅਤੇ ਨਿਯਮਤ ਮਾਰਗਦਰਸ਼ਨ ਰਾਹੀਂ ਝੋਨੇ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ 'ਤੇ ਜ਼ੋਰ ਦਿੱਤਾ ਸੀ। ਉਨ੍ਹਾਂ ਵੱਲੋਂ ਸੀਆਰਐਮ ਖੇਤੀ ਮਸ਼ੀਨਰੀ (CRM Farm Machinery) ਜਿਵੇਂ ਕਿ ਐਮ.ਬੀ.ਪਲੌਫ਼, ਬੇਲਰ, ਰੋਟਾਵੇਟਰ ਅਤੇ ਮਲਚਰ ਰਾਹੀਂ ਝੋਨੇ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ 'ਤੇ ਜ਼ੋਰ ਦਿੱਤਾ ਗਿਆ।

ਦੱਸ ਦੇਈਏ ਕਿ ਪੀਏਯੂ (PAU) ਵੱਲੋਂ ਕਿਸਾਨਾਂ ਦੇ ਸਨਮਾਨ ਦਾ ਸਿਲਸਿਲਾ ਕਈ ਦਿਨਾਂ ਤੋਂ ਜਾਰੀ ਹੈ। ਇਸਤੋਂ ਪਹਿਲਾਂ ਭਾਈ ਘਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਅਤੇ ਗਦਰੀ ਬਾਬਾ ਦੁੱਲਾ ਗਿਆਨੀ ਨਿਹਾਲ ਸਿੰਘ ਫਾਊਂਡੇਸ਼ਨ ਵੱਲੋਂ ਪੀਏਯੂ ਅਤੇ ਖੇਤੀਬਾੜੀ ਅਤੇ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਇੱਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਕੀਤੀ ਗਈ। ਸਮਾਗਮ ਦੌਰਾਨ ਵਿਧਾਨ ਸਭਾ ਸਪੀਕਰ ਸੰਧਵਾਂ ਨੇ ਸੂਬੇ ਦੇ 6 ਜ਼ਿਲ੍ਹਿਆਂ ਦੇ 700 ਕਿਸਾਨਾਂ ਨੂੰ ਸਨਮਾਨਿਤ ਕੀਤਾ।

Summary in English: PAU honored the progressive farmers of district Ropar

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters