1. Home
  2. ਖਬਰਾਂ

International Conference ਵਿੱਚ PAU ਨੂੰ ਮਿਲਿਆ ਸਰਵੋਤਮ ਮੌਖਿਕ ਅਤੇ ਪੋਸਟਰ ਪੇਸ਼ਕਾਰੀ ਅਵਾਰਡ

Punjab Agricultural University ਦੀ ਫੈਕਲਟੀ ਅਤੇ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਭਾਗ ਲਿਆ ਅਤੇ ਐਵਾਰਡ ਹਾਸਿਲ ਕਰਕੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ।

Gurpreet Kaur Virk
Gurpreet Kaur Virk
ਪੀਏਯੂ ਨੂੰ ਮਿਲਿਆ ਸਰਵੋਤਮ ਮੌਖਿਕ ਅਤੇ ਪੋਸਟਰ ਪੇਸ਼ਕਾਰੀ ਅਵਾਰਡ

ਪੀਏਯੂ ਨੂੰ ਮਿਲਿਆ ਸਰਵੋਤਮ ਮੌਖਿਕ ਅਤੇ ਪੋਸਟਰ ਪੇਸ਼ਕਾਰੀ ਅਵਾਰਡ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਦੇ ਜ਼ੂਆਲੋਜੀ ਵਿਭਾਗ (Department of Zoology) ਦੀ ਫੈਕਲਟੀ ਅਤੇ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਸਰਵੋਤਮ ਓਰਲ ਅਤੇ ਪੋਸਟਰ ਪੇਸ਼ਕਾਰੀ ਪੁਰਸਕਾਰ (Best Oral and Poster Presentation Awards) ਜਿੱਤ ਕੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ "ਖੁਰਾਕ ਸੁਰੱਖਿਆ ਅਤੇ ਟਿਕਾਊ ਵਾਤਾਵਰਣ ਲਈ ਖੇਤੀਬਾੜੀ ਅਤੇ ਜੀਵਨ ਵਿਗਿਆਨ ਵਿੱਚ ਰਣਨੀਤੀਆਂ ਅਤੇ ਚੁਣੌਤੀਆਂ" (“Strategies and Challenges in Agriculture and Life Science for Food Security and Sustainable Environment”) ਵਿਸ਼ੇ 'ਤੇ ਯੂਨੀਵਰਸਿਟੀ ਦੀ ਫੈਕਲਟੀ ਅਤੇ ਵਿਦਿਆਰਥੀਆਂ ਨੇ 6ਵੀਂ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਭਾਗ ਲਿਆ ਅਤੇ ਵਧੀਆ ਪ੍ਰਦਰਸ਼ਨ ਕਰਕੇ ਐਵਾਰਡ ਹਾਸਿਲ ਕੀਤਾ ਹੈ।

ਜਾਣਕਾਰੀ ਲਈ ਦੱਸ ਦੇਈਏ ਕਿ ਇਹ ਕਾਨਫਰੰਸ 28-30 ਅਪ੍ਰੈਲ, 2023 ਤੱਕ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ (Summer Hill), ਸ਼ਿਮਲਾ, ਵਿੱਚ ਆਯੋਜਿਤ ਕੀਤੀ ਗਈ ਸੀ।

ਇਹ ਵੀ ਪੜ੍ਹੋ : Punjab Vidhan Sabha Speaker ਕਨਵੋਕੇਸ਼ਨ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਾਮਿਲ

ਡਾ. ਰਾਜਵਿੰਦਰ ਸਿੰਘ, ਜੀਵ-ਵਿਗਿਆਨੀ, ਨੂੰ ਉਹਨਾਂ ਦੀ ਐਮਐਸਸੀ ਦੀ ਵਿਦਿਆਰਥਣ ਅੰਕਿਤਾ ਦੁਆਰਾ ਸਹਿ-ਲੇਖਕ, ਜਿਲ੍ਹਾ ਮੋਗਾ (Punjab) ਦੇ ਪਿੰਡ ਦੇ ਛੱਪੜਾਂ ਵਿੱਚ ਅੰਬੀਬੀਅਨ ਵਿਭਿੰਨਤਾ ਅਤੇ ਬਹੁਤਾਤ ਵਿੱਚ ਖੋਜ ਪੱਤਰ ਲਈ “ਬੈਸਟ ਓਰਲ ਪ੍ਰੈਜ਼ੈਂਟੇਸ਼ਨ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ।

ਸ੍ਰੀਮਤੀ ਮੀਨੂੰ ਵਰਮਾ ਨੂੰ ਹਰਜਿੰਦਰ ਕੌਰ, ਜਸਵੀਰ ਕੌਰ ਅਤੇ ਡਾ. ਬੀ.ਕੇ. ਬੱਬਰ ਦੁਆਰਾ ਸਹਿ-ਲੇਖਕ 'ਨਿੰਮ ਦੇ ਬੀਜਾਂ ਦੇ ਐਬਸਟਰੈਕਟ ਅਤੇ ਰੋਗ੍ਰਾਫੋਲਾਈਡ ਅਧਾਰਤ ਬੈਟਸ ਵਿਰੁਧ ਘਰੇਲੂ ਚੂਹਿਆਂ, ਰੈਟਸ ਰੈਟਸ (Linnaeus)' ਦੇ ਖੋਜ ਪੱਤਰ ਲਈ "ਬੈਸਟ ਪੋਸਟਰ ਪੇਸ਼ਕਾਰੀ ਪੁਰਸਕਾਰ" ਨਾਲ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ : ਨਰਮੇ ਦੀ ਕਾਸ਼ਤ ਸਬੰਧੀ Kisan Training Camp, ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਵਧੀਆ ਜਾਣਕਾਰੀ

ਡਾ. ਸਤਬੀਰ ਸਿੰਘ ਗੋਸਲ, ਵਾਈਸ-ਚਾਂਸਲਰ; ਡਾ. ਪਰਦੀਪ ਕੁਮਾਰ ਛੁਨੇਜਾ, ਡੀਨ, ਪੋਸਟ ਗ੍ਰੈਜੂਏਟ ਸਟੱਡੀਜ਼; ਡਾ.ਏ.ਐਸ.ਢੱਟ, ਖੋਜ ਨਿਰਦੇਸ਼ਕ; ਡਾ: ਸ਼ੰਮੀ ਕਪੂਰ, ਡੀਨ, ਕਾਲਜ ਆਫ਼ ਬੇਸਿਕ ਸਾਇੰਸਜ਼ ਐਂਡ ਹਿਊਮੈਨਟੀਜ਼; ਅਤੇ ਡਾ. ਨੀਨਾ ਸਿੰਗਲਾ, ਪ੍ਰਿੰਸੀਪਲ ਜ਼ੂਆਲੋਜਿਸਟ ਅਤੇ ਮੁਖੀ, ਜ਼ੂਆਲੋਜੀ ਵਿਭਾਗ ਨੇ ਪੁਰਸਕਾਰ ਜੇਤੂ ਫੈਕਲਟੀ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਸਲਾਹਕਾਰਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਦੇ ਅਕਾਦਮਿਕ ਯਤਨਾਂ ਵਿੱਚ ਸਫਲਤਾ ਦੀ ਕਾਮਨਾ ਕੀਤੀ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)

Summary in English: PAU received Best Oral and Poster Presentation Award at International Conference

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters