1. Home
  2. ਖਬਰਾਂ

ਪੀ.ਏ.ਯੂ. ਵੱਲੋਂ ਬਾਜਰੇ ਦੀਆਂ 9 ਕਿਸਮਾਂ ਅਤੇ ਚਰ੍ਹੀ ਦੀਆਂ 7 ਕਿਸਮਾਂ ਦੀ ਸਿਫ਼ਾਰਸ਼

16 ਮਈ 2023 ਨੂੰ Punjab Agricultural University ਵਿਖੇ ਬਾਜਰੇ ਦੀ ਕਾਸ਼ਤ ਅਤੇ ਮੁੱਲ ਵਾਧੇ ਬਾਰੇ ਵਿਚਾਰ-ਚਰਚਾ ਕਰਨ ਲਈ ਇੱਕ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ।

Gurpreet Kaur Virk
Gurpreet Kaur Virk
ਮਿਲਿਟਸ ਦੀ ਕਾਸ਼ਤ ਅਤੇ ਮੁੱਲ ਵਾਧੇ ਬਾਰੇ ਵਿਚਾਰ-ਚਰਚਾ

ਮਿਲਿਟਸ ਦੀ ਕਾਸ਼ਤ ਅਤੇ ਮੁੱਲ ਵਾਧੇ ਬਾਰੇ ਵਿਚਾਰ-ਚਰਚਾ

Millets Farming: 16 ਮਈ 2023 ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਦੇ ਪਾਲ ਆਡੀਟੋਰੀਅਮ ਵਿੱਚ ਇੱਕ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ। ਇਹ ਸਮਾਰੋਹ ਖਰ੍ਹਵੇ ਅਨਾਜਾਂ ਜਾਂ ਮਿਲਿਟਸ ਦੀ ਕਾਸ਼ਤ ਅਤੇ ਮੁੱਲ ਵਾਧੇ ਬਾਰੇ ਵਿਚਾਰ-ਚਰਚਾ ਕਰਨ ਲਈ ਕਰਵਾਈ ਗਈ ਸੀ।

ਮਿਲਿਟਸ ਦੀ ਕਾਸ਼ਤ ਅਤੇ ਮੁੱਲ ਵਾਧੇ ਬਾਰੇ ਵਿਚਾਰ-ਚਰਚਾ

ਮਿਲਿਟਸ ਦੀ ਕਾਸ਼ਤ ਅਤੇ ਮੁੱਲ ਵਾਧੇ ਬਾਰੇ ਵਿਚਾਰ-ਚਰਚਾ

ਤੁਹਾਨੂੰ ਦੱਸ ਦੇਈਏ ਕਿ ਇਸ ਵਿੱਚ ਮਿਲਿਟਸ ਦੇ ਮਾਹਿਰ, ਕਾਸ਼ਤਕਾਰ ਕਿਸਾਨ, ਖੇਤੀ ਕਾਰੋਬਾਰ ਉੱਦਮੀ ਅਤੇ ਭੋਜਨ ਪ੍ਰੋਸੈਸਿੰਗ ਦੇ ਵਿਦਿਆਰਥੀ ਸ਼ਾਮਿਲ ਹੋਏ। ਇਸ ਮੌਕੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਇਸ ਮੀਟਿੰਗ ਦੇ ਮੁੱਖ ਮਹਿਮਾਨ ਸਨ।

ਇਸ ਤੋਂ ਇਲਾਵਾ ਮੰਚ ਤੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ, ਖੇਤੀਬਾੜੀ ਕਾਲਜ ਦੇ ਡੀਨ ਡਾ. ਰਵਿੰਦਰ ਕੌਰ ਧਾਲੀਵਾਲ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਮੌਜੂਦ ਰਹੇ। ਇਸ ਤੋਂ ਇਲਾਵਾ ਖਰ੍ਹਵੇ ਅਨਾਜਾਂ ਬਾਰੇ ਭਾਰਤੀ ਖੋਜ ਸੰਸਥਾਨ ਹੈਦਰਾਬਾਦ ਦੇ ਨਿਰਦੇਸ਼ਕ ਡਾ. ਸੀ ਤਾਰਾ ਸਤਿਆਵਤੀ ਵੀ ਇਸ ਮੀਟਿੰਗ ਦੌਰਾਨ ਆਨਲਾਈਨ ਜੁੜੇ ਰਹੇ।

ਮਿਲਿਟਸ ਦੀ ਕਾਸ਼ਤ ਅਤੇ ਮੁੱਲ ਵਾਧੇ ਬਾਰੇ ਵਿਚਾਰ-ਚਰਚਾ

ਮਿਲਿਟਸ ਦੀ ਕਾਸ਼ਤ ਅਤੇ ਮੁੱਲ ਵਾਧੇ ਬਾਰੇ ਵਿਚਾਰ-ਚਰਚਾ

ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਖਰ੍ਹਵੇ ਅਨਾਜਾਂ ਬਾਰੇ ਸਰਕਾਰ ਦੀ ਦਿਲਚਸਪੀ ਬਣੀ ਹੋਈ ਹੈ ਅਤੇ ਖੇਤੀਬਾੜੀ ਮੰਤਰੀ ਨੇ ਇਸਦੀ ਕਾਸ਼ਤ, ਮੁੱਲ ਵਾਧੇ ਅਤੇ ਪ੍ਰੋਸੈਸਿੰਗ ਬਾਰੇ ਹੋਰ ਕਾਰਜ ਲਈ ਪ੍ਰੇਰਿਤ ਕੀਤਾ ਹੈ। ਖਰ੍ਹਵੇ ਅਨਾਜਾਂ ਦੀ ਮੌਜੂਦਾ ਸਥਿਤੀ ਬਾਰੇ ਗੱਲਬਾਤ ਲਈ ਇਹ ਵਿਚਾਰ-ਵਟਾਂਦਰਾ ਆਯੋਜਿਤ ਕੀਤਾ ਜਾ ਰਿਹਾ ਹੈ।

ਡਾ. ਗੋਸਲ ਨੇ ਕਿਹਾ ਕਿ ਹਰੀ ਕ੍ਰਾਂਤੀ ਤੋਂ ਪਹਿਲਾਂ ਖਰ੍ਹਵੇ ਅਨਾਜਾਂ ਹੇਠ ਜ਼ਿਕਰਯੋਗ ਰਕਬਾ ਸੀ ਅਤੇ ਇਹ ਪੰਜਾਬੀਆਂ ਦੀ ਖੁਰਾਕ ਦਾ ਅਟੁੱਟ ਹਿੱਸਾ ਸਨ। ਵਿਸ਼ੇਸ਼ ਤੌਰ ਤੇ ਕੰਗਣੀ ਦੀ ਖੀਰ ਨੂੰ ਚੌਲਾਂ ਦੀ ਖੀਰ ਉੱਪਰ ਤਰਜ਼ੀਹ ਦਿੱਤੀ ਜਾਂਦੀ ਸੀ। ਉਹਨਾਂ ਕਿਹਾ ਕਿ ਕੰਗਣੀ ਦੀ ਫ਼ਸਲ ਮੱਕੀ ਨਾਲ ਅੰਤਰ ਫਸਲੀ ਤਰੀਕੇ ਵਿੱਚ ਬੀਜੀ ਜਾਂਦੀ ਸੀ ਅਤੇ ਕੁਝ ਸਾਲ ਪਹਿਲਾਂ ਤੱਕ ਬਾਜਰੇ ਦੀਆਂ ਪ੍ਰਦਰਸ਼ਨੀਆਂ ਲੱਗਦੀਆਂ ਰਹੀਆਂ।

ਮਿਲਿਟਸ ਦੀ ਕਾਸ਼ਤ ਅਤੇ ਮੁੱਲ ਵਾਧੇ ਬਾਰੇ ਵਿਚਾਰ-ਚਰਚਾ

ਮਿਲਿਟਸ ਦੀ ਕਾਸ਼ਤ ਅਤੇ ਮੁੱਲ ਵਾਧੇ ਬਾਰੇ ਵਿਚਾਰ-ਚਰਚਾ

ਡਾ. ਗੋਸਲ ਨੇ ਦੱਸਿਆ ਕਿ ਵਿਸ਼ਵ ਦਾ ਪਹਿਲਾ ਹਾਈਬ੍ਰਿਡ ਬਾਜਰਾ ਪੀ ਐੱਚ ਬੀ ਵਿਕਸਿਤ ਕਰਨ ਦਾ ਸਿਹਰਾ ਵੀ ਪੀ.ਏ.ਯੂ. ਨੂੰ ਜਾਂਦਾ ਹੈ। ਉਹਨਾਂ ਕਿਹਾ ਕਿ ਹੁਣ ਭਾਵੇਂ ਚਰ੍ਹੀ ਅਤੇ ਬਾਜਰੇ ਨੂੰ ਪਸ਼ੂਆਂ ਦੇ ਚਾਰੇ ਲਈ ਬੀਜਣ ਦਾ ਰੁਝਾਨ ਹੈ, ਪਰ ਇਹਨਾਂ ਦੇ ਪੋਸ਼ਣ ਗੁਣਵੱਤਾ ਕਰਕੇ ਬੀਤੇ ਕੁਝ ਸਮੇਂ ਤੋਂ ਖਰ੍ਹਵੇ ਅਨਾਜਾਂ ਨੂੰ ਮਨੁੱਖੀ ਖੁਰਾਕ ਵਿੱਚ ਸ਼ਾਮਿਲ ਕਰਨ ਦੇ ਮੌਕੇ ਵਧੇ ਹਨ।

ਡਾ. ਗੋਸਲ ਨੇ ਦੱਸਿਆ ਕਿ 2018 ਵਿੱਚ ਭਾਰਤ ਸਰਕਾਰ ਨੇ ਖਰ੍ਹਵੇ ਅਨਾਜਾਂ ਦਾ ਸਾਲ ਮਨਾਇਆ ਅਤੇ ਇਹਨਾਂ ਨੂੰ ਪੌਸ਼ਕ ਅਹਾਰ ਕਿਹਾ। ਇਹ ਮੌਜੂਦਾ ਸਾਲ ਸੰਯੁਕਤ ਰਾਸ਼ਟਰ ਵੱਲੋਂ ਅੰਤਰਰਾਸ਼ਟਰੀ ਮਿਲਿਟਸ ਸਾਲ ਵਜੋਂ ਮਨਾਇਆ ਜਾ ਰਿਹਾ ਹੈ ਇਸਦਾ ਕਾਰਨ ਮਨੁੱਖੀ ਖੁਰਾਕ ਵਿੱਚ ਅਨਾਜਾਂ ਨੂੰ ਸ਼ਾਮਿਲ ਕਰਕੇ ਖੁਰਾਕ ਦੀ ਪੌਸ਼ਕਤਾ ਵਿੱਚ ਵਾਧਾ ਕਰਨਾ ਅਤੇ ਨਾਲ ਦੀ ਨਾਲ ਫ਼ਸਲੀ ਵਿਭਿੰਨਤਾ ਵੱਲ ਇੱਕ ਕਦਮ ਪੁੱਟਣਾ ਹੈ। ਉਹਨਾਂ ਕਿਹਾ ਕਿ ਜ਼ਿਆਦਾਤਾਰ ਖਰ੍ਹਵੇ ਅਨਾਜ ਸਾਉਣੀ ਦੀ ਰੁੱਤ ਵਿੱਚ ਬੀਜੇ ਜਾਂਦੇ ਹਨ। ਇਹਨਾਂ ਅਨਾਜਾਂ ਵਿੱਚ ਸਖਤ ਗਰਮੀ, ਪਾਣੀ ਦੀ ਘਾਟ, ਬਿਮਾਰੀਆਂ ਅਤੇ ਕੀੜਿਆਂ ਦਾ ਟਾਕਰਾ ਕਰਨ ਦੀ ਸਮਰਥਾ ਕਣਕ-ਝੋਨੇ ਨਾਲੋਂ ਜ਼ਿਆਦਾ ਹੁੰਦੀ ਹੈ। ਉਹਨਾਂ ਕਿਹਾ ਕਿ ਖਰ੍ਹਵੇ ਅਨਾਜ ਏਸ਼ੀਆ ਅਤੇ ਅਫਰੀਕਾ ਦੇ ਗਰੀਬ ਲੋਕਾਂ ਦੀ ਖੁਰਾਕ ਕਹੇ ਜਾਂਦੇ ਰਹੇ ਹਨ।

ਮਿਲਿਟਸ ਦੀ ਕਾਸ਼ਤ ਅਤੇ ਮੁੱਲ ਵਾਧੇ ਬਾਰੇ ਵਿਚਾਰ-ਚਰਚਾ

ਮਿਲਿਟਸ ਦੀ ਕਾਸ਼ਤ ਅਤੇ ਮੁੱਲ ਵਾਧੇ ਬਾਰੇ ਵਿਚਾਰ-ਚਰਚਾ

ਡਾ. ਗੋਸਲ ਨੇ ਸ਼ੂਗਰ ਦੇ ਮਰੀਜ਼ਾਂ ਲਈ ਵਧੀਆ ਖੁਰਾਕ ਵਜੋਂ ਖਰ੍ਹਵੇ ਅਨਾਜਾਂ ਨੂੰ ਸ਼ਾਮਿਲ ਕਰਨ ਦੀ ਗੱਲ ਕੀਤੀ ਅਤੇ ਨਾਲ ਹੀ ਘੱਟ ਖਾਦਾਂ, ਘੱਟ ਪਾਣੀ, ਘੱਟ ਹੋਰ ਖਰਚੇ ਨਾਲ ਇਹਨਾਂ ਦਾ ਉਤਪਾਦਨ ਹੋਣ ਕਰਕੇ ਫ਼ਸਲੀ ਵਿਭਿੰਨਤਾ ਲਈ ਬਿਲਕੁਲ ਢੁੱਕਵਾਂ ਬਦਲ ਕਿਹਾ। ਉਹਨਾਂ ਕਿਹਾ ਕਿ ਪੀ.ਏ.ਯੂ. ਕੋਲ ਸਿਖਲਾਈ ਪ੍ਰਾਪਤ ਕਰਨ ਵਾਲੇ ਬਹੁਤ ਸਾਰੇ ਖੇਤੀ ਕਾਰੋਬਾਰ ਉੱਦਮੀ ਪ੍ਰੋਸੈਸਿੰਗ ਅਤੇ ਉਤਪਾਦ ਬਨਾਉਣ ਦੇ ਮਾਮਲੇ ਵਿੱਚ ਕਾਮਯਾਬੀ ਨਾਲ ਕੰਮ ਕਰ ਰਹੇ ਹਨ। ਇਸ ਖੇਤਰ ਵਿੱਚ ਪੀ.ਏ.ਯੂ. ਕੋਲ ਮਜ਼ਬੂਤ ਅਗਵਾਈ ਢਾਂਚਾ ਹੈ।

ਡਾ. ਗੋਸਲ ਨੇ ਕਿਹਾ ਕਿ ਸਾਰੇ ਮੁੱਦੇ ਧਿਆਨ ਵਿੱਚ ਰੱਖ ਕੇ ਇਹਨਾਂ ਦੀ ਕਾਸ਼ਤ ਨਾਲ ਜੁੜਿਆ ਜਾਵੇ ਕਿਉਂਕਿ ਖਰ੍ਹਵੇ ਅਨਾਜਾਂ ਦੇ ਖੇਤਰ ਵਿੱਚ ਘੱਟੋ-ਘੱਟ ਸਰਮਥਨ ਮੁੱਲ ਦੀ ਫਿਲਹਾਲ ਕੋਈ ਸੰਭਾਵਨਾ ਨਹੀਂ ਦਿਸਦੀ। ਸਿਰਫ਼ ਨਿਰਯਾਤ ਹੀ ਇਹਨਾਂ ਦੇ ਉਤਪਾਦਨ ਦਾ ਬਿਹਤਰ ਮੰਡੀਕਰਨ ਬਦਲ ਬਣ ਸਕਦਾ ਹੈ। ਉਹਨਾਂ ਨੇ ਕਿਹਾ ਕਿ ਬਾਸਮਤੀ ਵਾਂਗ ਖਰ੍ਹਵੇ ਅਨਾਜਾਂ ਦਾ ਨਿਰਯਾਤ ਜਾਂ ਉਤਪਾਦ ਬਣਾ ਕੇ ਗਾਹਕ ਤੱਕ ਸਿੱਧੀ ਵਿਕਰੀ ਖਰ੍ਹਵੇ ਅਨਾਜਾਂ ਦੇ ਖੇਤਰ ਵਿੱਚ ਮੁਨਾਫ਼ੇ ਦਾ ਖੇਤਰ ਬਣ ਸਕਦੀ ਹੈ।

ਮਿਲਿਟਸ ਦੀ ਕਾਸ਼ਤ ਅਤੇ ਮੁੱਲ ਵਾਧੇ ਬਾਰੇ ਵਿਚਾਰ-ਚਰਚਾ

ਮਿਲਿਟਸ ਦੀ ਕਾਸ਼ਤ ਅਤੇ ਮੁੱਲ ਵਾਧੇ ਬਾਰੇ ਵਿਚਾਰ-ਚਰਚਾ

ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਖਰ੍ਹਵੇ ਅਨਾਜਾਂ ਸੰਬੰਧੀ ਪੀ.ਏ.ਯੂ. ਦੀਆਂ ਖੋਜ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਸੱਠਵਿਆਂ ਦੇ ਅੱਧ ਤੱਕ ਖਰ੍ਹਵੇ ਅਨਾਜਾਂ ਦਾ ਪੰਜਾਬ ਵਿੱਚ ਬੋਲਬਾਲਾ ਸੀ ਅਤੇ ਢਾਈ ਲੱਖ ਹੈਕਟੇਅਰ ਵਿੱਚ ਬਾਜਰਾ, ਚਰੀ, ਕੋਧਰਾ, ਰਾਗੀ ਦੀ ਕਾਸ਼ਤ ਕੀਤੀ ਜਾਂਦੀ ਸੀ। ਦੇਸ਼ ਦੀ ਲੋੜਾਂ ਲਈ ਕਣਕ-ਝੋਨੇ ਦਾ ਉਤਪਾਦਨ ਵਧਿਆ ਅਤੇ ਹੁਣ ਹਾਲਾਤ ਇਹ ਹਨ ਕਿ ਪੰਜਾਬ ਦਾ ਪਾਣੀ ਖਾਤਮੇ ਦੀ ਖਤਰਨਾਕ ਸਥਿਤੀ ਤੱਕ ਪਹੁੰਚ ਚੁੱਕਾ ਹੈ।

ਉਹਨਾਂ ਕਿਹਾ ਕਿ ਪੀ.ਏ.ਯੂ. ਨੇ ਹਮੇਸ਼ਾਂ ਨਵੀਆਂ ਖੇਤੀ ਲੱਭਤਾਂ ਵੱਲ ਕਦਮ ਵਧਾਏ ਹਨ ਅਤੇ ਘੱਟ ਪਾਣੀ ਵਾਲੀਆਂ ਫ਼ਸਲਾਂ, ਮੌਸਮੀ ਤਬਦੀਲੀਆਂ ਦਾ ਸਾਹਮਣਾ ਕਰਨ ਵਾਲੀਆਂ ਕਿਸਮਾਂ ਵੱਲ ਧਿਆਨ ਦਿੱਤਾ ਹੈ। ਇਸ ਦਿਸ਼ਾ ਵਿੱਚ ਖਰ੍ਹਵੇ ਅਨਾਜ ਇੱਕ ਬਿਹਤਰ ਬਦਲ ਹੋ ਸਕਦੇ ਹਨ। ਉਹਨਾਂ ਨੇ ਬਾਜਰੇ ਦਾ ਦਾਣਿਆਂ ਵਾਲਾ ਹਾਰੀਬ੍ਰਿਡ ਕੱਢਣ ਵਾਲੀ ਸੰਸਥਾ ਵਜੋਂ ਪੀ.ਏ.ਯੂ. ਦਾ ਜ਼ਿਕਰ ਕੀਤਾ।

ਇਹ ਵੀ ਪੜ੍ਹੋ: ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਨੇ SERB ਤੋਂ ਖੋਜ ਪ੍ਰੋਜੈਕਟ ਕੀਤਾ ਪ੍ਰਾਪਤ

ਮਿਲਿਟਸ ਦੀ ਕਾਸ਼ਤ ਅਤੇ ਮੁੱਲ ਵਾਧੇ ਬਾਰੇ ਵਿਚਾਰ-ਚਰਚਾ

ਮਿਲਿਟਸ ਦੀ ਕਾਸ਼ਤ ਅਤੇ ਮੁੱਲ ਵਾਧੇ ਬਾਰੇ ਵਿਚਾਰ-ਚਰਚਾ

ਡਾ. ਢੱਟ ਨੇ ਦੱਸਿਆ ਕਿ ਬਾਜਰੇ ਦੀਆਂ 9 ਕਿਸਮਾਂ ਪੀ.ਏ.ਯੂ. ਵੱਲੋਂ ਕਾਸ਼ਤ ਲਈ ਸਿਫ਼ਾਰਸ਼ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਦਾ ਉਦੇਸ਼ ਦਾਣੇ ਅਤੇ ਚਾਰੇ ਦਾ ਉਤਪਾਦਨ ਹੈ। ਇਸੇ ਤਰ੍ਹਾਂ ਚਰ੍ਹੀ ਦੀਆਂ ਸੱਤ ਕਿਸਮਾਂ ਅਤੇ ਦੋ ਹਾਈਬ੍ਰਿਡਾਂ ਦਾ ਜ਼ਿਕਰ ਵੀ ਡਾ. ਢੱਟ ਨੇ ਕੀਤਾ। ਉਹਨਾਂ ਨੇ ਕਈ ਕਟਾਈਆਂ ਦੇਣ ਵਾਲੀ ਚਰ੍ਹੀ ਦੀ ਕਿਸਮ ਪੰਜਾਬ ਸੂਡੈਕਸ-1 ਦਾ ਵਿਸ਼ੇਸ਼ ਜ਼ਿਕਰ ਕੀਤਾ।

ਨਿਰਦੇਸ਼ਕ ਖੋਜ ਨੇ ਦੱਸਿਆ ਕਿ ਖਰ੍ਹਵੇ ਅਨਾਜਾਂ ਦੀ ਖੋਜ ਅਤੇ ਵਿਕਾਸ ਲਈ ਦੋ ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਪੀ.ਏ.ਯੂ. ਵਿੱਚ ਜਾਰੀ ਹਨ। ਚਰ੍ਹੀ ਅਤੇ ਬਾਜਰੇ ਦੀਆਂ ਖਿੱਲਾਂ ਵਾਲੀਆਂ ਕਿਸਮਾਂ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਰਾਗੀ, ਕੰਗਣੀ, ਚੀਣਾ, ਕੋਧਰਾ ਉੱਪਰ ਕੰਮ ਜਾਰੀ ਹੈ।

ਇਹ ਵੀ ਪੜ੍ਹੋ: ਕਿਸਾਨ ਵੀਰੋ ਅਗਲੇ ਸਾਲ ਲਈ ਕਣਕ ਦਾ ਕਰਨਾਲ ਬੰਟ ਰਹਿਤ ਬੀਜ ਸੰਭਾਲੋ: PAU

ਮਿਲਿਟਸ ਦੀ ਕਾਸ਼ਤ ਅਤੇ ਮੁੱਲ ਵਾਧੇ ਬਾਰੇ ਵਿਚਾਰ-ਚਰਚਾ

ਮਿਲਿਟਸ ਦੀ ਕਾਸ਼ਤ ਅਤੇ ਮੁੱਲ ਵਾਧੇ ਬਾਰੇ ਵਿਚਾਰ-ਚਰਚਾ

ਇਸ ਮੌਕੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਕਿਹਾ ਕਿ ਮੌਜੂਦਾ ਵਰ੍ਹੇ ਨੂੰ ਖਰ੍ਹਵੇ ਅਨਾਜਾਂ ਦੇ ਸਾਲ ਵਜੋਂ ਮਨਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਢਿੱਡ ਭਰਨ ਤੋਂ ਅਗਾਂਹ ਪੌਸ਼ਟਿਕਤਾ ਅਜੋਕੇ ਸਮੇਂ ਦੀ ਲੋੜ ਬਣੀ ਹੈ। ਖੇਤੀ ਵਿਭਿੰਨਤਾ ਲਈ ਕੋਸ਼ਿਸ਼ਾਂ ਕਰਦਿਆਂ ਵੀ ਸਾਨੂੰ ਇਸ ਦਿਸ਼ਾ ਵਿੱਚ ਕਾਰਜ ਕਰਦੇ ਰਹਿਣ ਦੀ ਲੋੜ ਹੈ। ਪਾਣੀ ਦੀ ਦਿੱਕਤ ਦਾ ਜ਼ਿਕਰ ਕਰਦਿਆਂ ਡਾ. ਬੁੱਟਰ ਨੇ ਖਰ੍ਹਵੇ ਅਨਾਜਾਂ ਦੀ ਕਾਸ਼ਤ ਨੂੰ ਪਹਿਲ ਦੇਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ।

ਇਹ ਵੀ ਪੜ੍ਹੋ: ਕਿਸਾਨਾਂ ਨੂੰ ਸੁਨੇਹਾ, ਕਣਕ ਦੇ ਨਾੜ ਨੂੰ ਅੱਗ ਲਾਉਣ ਦੀ ਬਜਾਏ ਖੇਤ ਵਿੱਚ ਸੰਭਾਲੋ, ਅਪਣਾਓ ਇਹ ਤਰੀਕੇ

ਮਿਲਿਟਸ ਦੀ ਕਾਸ਼ਤ ਅਤੇ ਮੁੱਲ ਵਾਧੇ ਬਾਰੇ ਵਿਚਾਰ-ਚਰਚਾ

ਮਿਲਿਟਸ ਦੀ ਕਾਸ਼ਤ ਅਤੇ ਮੁੱਲ ਵਾਧੇ ਬਾਰੇ ਵਿਚਾਰ-ਚਰਚਾ

ਮੰਚ ਦਾ ਸੰਚਾਲਨ ਕਰਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਹੁਣ ਤੱਕ ਖਰ੍ਹਵੇ ਅਨਾਜਾਂ ਦੀ ਪ੍ਰੋਸੈਸਿੰਗ ਅਤੇ ਉਤਪਾਦ ਨਿਰਮਾਣ ਦੇ ਖੇਤਰ ਵਿੱਚ ਯੂਨੀਵਰਸਿਟੀ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਨੇ ਵਿਸ਼ੇਸ਼ ਮੁਹਾਰਤੀ ਸਿਖਲਾਈ ਦਿੱਤੀ ਹੈ। ਉਹਨਾਂ ਕਿਹਾ ਕਿ 26 ਖੇਤੀ ਉੱਦਮੀ ਇਸ ਕੇਂਦਰ ਤੋਂ ਸਿਖਲਾਈ ਲੈ ਕੇ ਸਰਕਾਰੀ ਇਮਦਾਦ ਨਾਲ ਆਪਣਾ ਕਾਰੋਬਾਰ ਸਥਾਪਿਤ ਕਰਨ ਵਿੱਚ ਕਾਮਯਾਬ ਰਹੇ ਹਨ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)

ਮਿਲਿਟਸ ਦੀ ਕਾਸ਼ਤ ਅਤੇ ਮੁੱਲ ਵਾਧੇ ਬਾਰੇ ਵਿਚਾਰ-ਚਰਚਾ

ਮਿਲਿਟਸ ਦੀ ਕਾਸ਼ਤ ਅਤੇ ਮੁੱਲ ਵਾਧੇ ਬਾਰੇ ਵਿਚਾਰ-ਚਰਚਾ

ਮਿਲਿਟਸ ਦੀ ਕਾਸ਼ਤ ਅਤੇ ਮੁੱਲ ਵਾਧੇ ਬਾਰੇ ਵਿਚਾਰ-ਚਰਚਾ

ਮਿਲਿਟਸ ਦੀ ਕਾਸ਼ਤ ਅਤੇ ਮੁੱਲ ਵਾਧੇ ਬਾਰੇ ਵਿਚਾਰ-ਚਰਚਾ

ਮਿਲਿਟਸ ਦੀ ਕਾਸ਼ਤ ਅਤੇ ਮੁੱਲ ਵਾਧੇ ਬਾਰੇ ਵਿਚਾਰ-ਚਰਚਾ

ਮਿਲਿਟਸ ਦੀ ਕਾਸ਼ਤ ਅਤੇ ਮੁੱਲ ਵਾਧੇ ਬਾਰੇ ਵਿਚਾਰ-ਚਰਚਾ

ਮਿਲਿਟਸ ਦੀ ਕਾਸ਼ਤ ਅਤੇ ਮੁੱਲ ਵਾਧੇ ਬਾਰੇ ਵਿਚਾਰ-ਚਰਚਾ

ਮਿਲਿਟਸ ਦੀ ਕਾਸ਼ਤ ਅਤੇ ਮੁੱਲ ਵਾਧੇ ਬਾਰੇ ਵਿਚਾਰ-ਚਰਚਾ

Summary in English: PAU Recommendation of 9 types of millet and 7 types of Charri

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters