1. Home
  2. ਖਬਰਾਂ

PAU Students ਨੇ ਕੌਮਾਂਤਰੀ ਮਹੱਤਵ ਦੀਆਂ 2 ਕਿਤਾਬਾਂ ਪ੍ਰਕਾਸ਼ਿਤ ਕਰਵਾਈਆਂ

ਇਸ ਕਿਤਾਬ ਨੂੰ ਪ੍ਰਕਾਸ਼ਿਤ ਕਰਾਉਣ ਦਾ ਉਦੇਸ਼ 2023 ਵਰ੍ਹੇ ਨੂੰ ਅੰਤਰਰਾਸ਼ਟਰੀ ਖੜਵੇਂ ਅਨਾਜਾਂ ਦੇ ਸਾਲ ਵਜੋਂ ਮਨਾਉਣ ਦੇ ਥੀਮ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

Gurpreet Kaur Virk
Gurpreet Kaur Virk
ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਪ੍ਰਕਾਸ਼ਿਤ

ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਪ੍ਰਕਾਸ਼ਿਤ

ਪੀਏਯੂ ਦੇ ਭੋਜਨ ਵਿਗਿਆਨ ਤਕਨਾਲੋਜੀ ਵਿਭਾਗ ਦੇ ਦੋ ਮਾਹਿਰਾਂ ਨੇ ਅੰਤਰਰਾਸ਼ਟਰੀ ਪ੍ਰਕਾਸ਼ਕਾਂ ਟੇਲਰ ਐਂਡ ਫਰਾਂਸਿਸ ਗਰੁੱਪ ਅਤੇ ਸੀ ਆਰ ਸੀ ਪ੍ਰੈੱਸ ਵੱਲੋਂ ਪ੍ਰਕਾਸ਼ਿਤ ਕੀਤੀਆਂ ਦੋ ਕਿਤਾਬਾਂ ਖੇਤੀ ਲਾਇਬ੍ਰੇਰੀਆ ਦੀ ਅੰਤਰਰਾਸ਼ਟਰੀ ਕਾਨਫਰੰਸ ਵਿਚ ਰਿਲੀਜ਼ ਕੀਤੀਆਂ ਗਈਆਂ। ਇਹਨਾਂ ਕਿਤਾਬਾਂ ਦੇ ਸੰਪਾਦਕ ਡਾ. ਰਾਜਨ ਸ਼ਰਮਾ ਅਤੇ ਡਾ. ਸਵਿਤਾ ਸ਼ਰਮਾ ਹਨ।

ਪਹਿਲੀ ਕਿਤਾਬ ਨਿਊਟ੍ਰੀ ਸਿਰੀਅਲ ਬਾਰੇ ਹੈ। ਇਸ ਦੇ ਸੰਪਾਦਕ ਡਾ. ਰਾਜਨ ਸ਼ਰਮਾ, ਡਾ. ਵੀ ਨੰਦਾ ਅਤੇ ਡਾ. ਸਵਿਤਾ ਸ਼ਰਮਾ ਹਨ। ਇਹ ਕਿਤਾਬ ਖੜਵੇਂ ਅਨਾਜਾਂ ਅਤੇ ਚਰੀ ਦੇ ਅਨਾਜ ਗੁਣਾਂ ਨਾਲ ਸੰਬੰਧਿਤ ਹੈ। ਇਸ ਕਿਤਾਬ ਨੂੰ ਪ੍ਰਕਾਸ਼ਿਤ ਕਰਾਉਣ ਦਾ ਉਦੇਸ਼ 2023 ਵਰ੍ਹੇ ਨੂੰ ਅੰਤਰਰਾਸ਼ਟਰੀ ਖੜਵੇਂ ਅਨਾਜਾਂ ਦੇ ਸਾਲ ਵਜੋਂ ਮਨਾਉਣ ਦੇ ਥੀਮ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਹ ਕਿਤਾਬ ਭਾਰਤ ਵਿਚ ਹਜ਼ਾਰਾਂ ਸਾਲਾਂ ਤੋਂ ਖੁਰਾਕ ਵਜੋਂ ਵਰਤੇ ਜਾ ਰਹੇ ਅਨਾਜਾਂ ਨੂੰ ਮਨੁੱਖੀ ਖੁਰਾਕ ਦੇ ਪੋਸ਼ਕ ਅੰਗਾਂ ਵਜੋਂ ਪੇਸ਼ ਕਰਦੀ ਹੈ।

ਦੂਸਰੀ ਕਿਤਾਬ ਸਿਰੀਅਲ ਪ੍ਰੋਸੈਸਿੰਗ ਤਕਨਾਲੋਜੀਆਂ ਬਾਰੇ ਹੈ। ਇਸਦੇ ਸੰਪਾਦਕ ਡਾ. ਰਾਜਨ ਸ਼ਰਮਾ, ਡਾ. ਬੀ ਐੱਨ ਡਾਰ ਅਤੇ ਡਾ. ਸਵਿਤਾ ਸ਼ਰਮਾ ਹਨ। ਇਸ ਕਿਤਾਬ ਵਿਚ ਅਨਾਜਾਂ ਦੀ ਪ੍ਰੋਸੈਸਿੰਗ ਲਈ ਵਰਤੋਂ ਵਿਚ ਆਉਣ ਵਾਲੀਆਂ ਨਵੀਨ ਤਕਨਾਲੋਜੀਆਂ ਦਾ ਜ਼ਿਕਰ ਹੈ। ਪ੍ਰੋਸੈਸਿੰਗ ਲਈ ਵਰਤੀਆਂ ਜਾਂਦੀਆਂ ਮਸ਼ੀਨੀ, ਜੈਵਿਕ, ਤਾਪ ਅਧਾਰਿਤ ਅਤੇ ਗੈਰ ਤਾਪ ਵਿਧੀਆਂ ਦਾ ਜ਼ਿਕਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : 13 ਅਕਤੂਬਰ ਤੱਕ ਚੱਲੇਗਾ Mushroom Farming ਸਬੰਧੀ ਸਿਖਲਾਈ ਕੋਰਸ

ਇਹਨਾਂ ਕਿਤਾਬਾਂ ਵਿਚ ਵੱਖ-ਵੱਖ ਵੱਕਾਰੀ ਯੂਨੀਵਰਸਿਟੀਆਂ ਦੇ ਵਿਗਿਆਨੀਆਂ ਵੱਲੋਂ ਲਿਖੇ ਗਏ ਅਧਿਆਏ ਸ਼ਾਮਿਲ ਕੀਤੇ ਹਨ। ਆਸ ਹੈ ਇਹ ਕਿਤਾਬਾਂ ਵਿਸ਼ੇ ਨਾਲ ਸੰਬੰਧਿਤ ਮਾਹਿਰਾਂ ਅਤੇ ਵਿਦਿਆਰਥੀਆਂ ਲਈ ਲਾਹੇਵੰਦ ਹੋਣਗੀਆਂ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: PAU Students published 2 books of international importance

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters