1. Home
  2. ਖਬਰਾਂ

ਪੀਏਯੂ ਦੇ Micronutrients Project ਨੂੰ ਮਿਲਿਆ Award

ਸੂਖਮ ਪੋਸ਼ਕ ਤੱਤਾਂ ਦੇ ਸੰਬੰਧ ਵਿੱਚ ਕੀਤੀ ਖੋਜ ਸਦਕਾ ਲੁਧਿਆਣਾ ਕੇਂਦਰ ਨੂੰ ਸਰਵੋਤਮ ਰਾਸ਼ਟਰੀ ਕੇਂਦਰ ਐਲਾਨਿਆ ਗਿਆ। ਇਸ ਦੌਰਾਨ 23 ਹੋਰ ਕੇਂਦਰਾਂ ਦੇ ਕੰਮ ਕਾਜ ਦਾ ਮੁਲਾਂਕਣ ਵੀ ਕੀਤਾ ਗਿਆ।

Gurpreet Kaur Virk
Gurpreet Kaur Virk
ਪੀਏਯੂ ਦੇ ਮਾਈਕ੍ਰੋਨਿਊਟ੍ਰੀਐਂਟਸ ਪ੍ਰੋਜੈਕਟ ਨੂੰ ਅਵਾਰਡ

ਪੀਏਯੂ ਦੇ ਮਾਈਕ੍ਰੋਨਿਊਟ੍ਰੀਐਂਟਸ ਪ੍ਰੋਜੈਕਟ ਨੂੰ ਅਵਾਰਡ

Good News: ਪੀਏਯੂ (Punjab Agricultural University) ਵਿੱਚ ਜਾਰੀ ਮੁੱਢਲੇ ਅਤੇ ਗੁਜ਼ੈਲੇ ਪੋਸ਼ਕ ਤੱਤਾਂ ਸੰਬੰਧੀ ਆਈਸੀਏਆਰ (ICAR) ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਨੂੰ ਬੀਤੇ ਦਿਨੀਂ ਰਾਸ਼ਟਰੀ ਪੱਧਰ 'ਤੇ ਸਭ ਤੋਂ ਵਧੀਆ ਕੇਂਦਰ ਦਾ ਪੁਰਸਕਾਰ ਹਾਸਲ ਹੋਇਆ ਹੈ।

ਤੁਹਾਨੂੰ ਦੱਸ ਦੇਈਏ ਕਿ ਭੂਮੀ ਵਿਗਿਆਨ ਵਿਭਾਗ ਵਿੱਚ ਇਹ ਪ੍ਰੋਜੈਕਟ ਮਿੱਟੀ ਅਤੇ ਪੌਦਿਆਂ ਵਿੱਚ ਸੂਖਮ ਪੋਸ਼ਕ ਤੱਤਾਂ ਸੰਬੰਧੀ ਖੋਜ ਕਰ ਰਿਹਾ ਹੈ। ਇਹ ਐਵਾਰਡ 2018-2022 ਤੱਕ ਕੀਤੇ ਕਾਰਜ ਨੂੰ ਧਿਆਨ ਵਿੱਚ ਰੱਖ ਕੇ ਖੇਤੀ ਅਤੇ ਤਕਨਾਲੋਜੀ ਯੂਨੀਵਰਸਿਟੀ ਉੜੀਸਾ ਵਿਖੇ ਹੋਈ ਵਰਕਸ਼ਾਪ ਦੌਰਾਨ ਦਿੱਤਾ ਗਿਆ ਹੈ। ਇਸ ਵਰਕਸ਼ਾਪ ਵਿੱਚ ਡਾ. ਐੱਸ ਐੱਸ ਧਾਲੀਵਾਲ, ਡਾ. ਵਿਵੇਕ ਸ਼ਰਮਾਂ, ਡਾ. ਵਿੱਕੀ ਸਿੰਘ ਅਤੇ ਡਾ. ਮਨਮੀਤ ਕੌਰ ਸ਼ਾਮਿਲ ਹੋਏ।

ਇਸ ਵਰਕਸ਼ਾਪ ਦੌਰਾਨ ਸੂਖਮ ਪੌਸ਼ਟਿਕ ਤੱਤਾਂ 'ਤੇ ਕੀਤੀ ਗਈ ਖੋਜ ਲਈ ਲੁਧਿਆਣਾ ਕੇਂਦਰ ਨੂੰ ਸਰਵੋਤਮ ਰਾਸ਼ਟਰੀ ਕੇਂਦਰ ਵਜੋਂ ਚੁਣਿਆ ਗਿਆ। ਯਾਦ ਰਹੇ ਕਿ ਇਸ ਦੌਰਾਨ 23 ਹੋਰ ਕੇਂਦਰਾਂ ਦੇ ਕੰਮ ਦਾ ਵੀ ਮੁਲਾਂਕਣ ਕੀਤਾ ਗਿਆ। 2018-22 ਦੌਰਾਨ, ਪੀਏਯੂ ਦੇ ਕੇਂਦਰ ਨੇ ਸ਼ਾਨਦਾਰ ਖੇਤੀ ਖੋਜ ਕਾਰਜ ਕੀਤੇ ਜਿਸ ਨਾਲ ਸੂਖਮ ਪੌਸ਼ਟਿਕ ਤੱਤਾਂ ਨਾਲ ਸਬੰਧਤ ਕਈ ਨਵੀਆਂ ਖੋਜਾਂ ਸਾਹਮਣੇ ਆਈਆਂ। ਇਹ ਵੀ ਦੱਸਣਯੋਗ ਹੈ ਕਿ ਪੀਏਯੂ ਨੂੰ ਇਹ ਸਨਮਾਨ 1970 ਤੋਂ 52 ਸਾਲਾਂ ਬਾਅਦ ਪ੍ਰਾਪਤ ਹੋਇਆ ਹੈ।

ਪ੍ਰੋਜੈਕਟ ਦੇ ਮੁੱਖ ਸੁਪਰਵਾਈਜ਼ਰ ਡਾ. ਐਸ.ਐਸ.ਧਾਲੀਵਾਲ ਨੇ ਪੁਰਸਕਾਰ ਅਤੇ ਪ੍ਰਸ਼ੰਸਾ ਪੱਤਰ ਪ੍ਰਾਪਤ ਕੀਤਾ। ਆਈਸੀਏਆਰ ਦੇ ਵਧੀਕ ਡਾਇਰੈਕਟਰ ਜਨਰਲ ਡਾ. ਵੇਲੁਮਰਗਨ, ਗਵਾਲੀਅਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਏ.ਕੇ. ਸ਼ੁਕਲਾ, ਕਲਿਆਣੀ, ਪੱਛਮੀ ਬੰਗਾਲ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ.ਐਸ.ਕੇ. ਸਾਨਿਆਲ, ਡਾ.ਪੀ.ਐਨ.ਟੱਕਰ, ਡਾ.ਐਸ.ਪੀ.ਦੱਤਾ ਅਤੇ ਡਾ.ਐਸ.ਕੇ. ਬਹਿਰਾ ਐਵਾਰਡ ਦੇਣ ਵਾਲੀਆਂ ਹਸਤੀਆਂ ਵਿੱਚ ਮੁੱਖ ਸਨ।

ਇਹ ਵੀ ਪੜ੍ਹੋ : ਗੰਨੇ ਦੀ Research ਅਤੇ Development ਲਈ ਵਿਚਾਰ-ਵਟਾਂਦਰਾ

ਡਾ. ਐਸ.ਐਸ. ਧਾਲੀਵਾਲ ਨੂੰ ਸੂਖਮ ਪੌਸ਼ਟਿਕ ਤੱਤਾਂ ਦੇ ਖੇਤਰ ਵਿੱਚ ਕੰਮ ਕਰਨ ਲਈ ਡਾ. ਜੇ.ਐਸ.ਪੀ ਯਾਦਵ ਮੈਮੋਰੀਅਲ ਨੈਸ਼ਨਲ ਅਵਾਰਡ 2022 ਨਾਲ ਸਨਮਾਨਿਤ ਕੀਤਾ ਗਿਆ ਹੈ। ਮਹਾਤਮਾ ਫੁਲੇ ਕ੍ਰਿਸ਼ੀ ਵਿਦਿਆਪੀਠ, ਰਾਹੂਰੀ, ਮਹਾਰਾਸ਼ਟਰ ਵਿਖੇ ਆਯੋਜਿਤ ਇੰਡੀਅਨ ਸੋਸਾਇਟੀ ਆਫ ਸੋਇਲ ਸਾਇੰਸ ਦੀ 86ਵੀਂ ਸਲਾਨਾ ਕਾਨਫਰੰਸ ਦੌਰਾਨ ਆਈ.ਸੀ.ਏ.ਆਰ. ਦੇ ਡਿਪਟੀ ਡਾਇਰੈਕਟਰ ਜਨਰਲ, ਡਾ. ਐਸ.ਕੇ. ਚੌਧਰੀ ਨੇ ਡਾ. ਧਾਲੀਵਾਲ ਨੂੰ ਇਹ ਪੁਰਸਕਾਰ ਪ੍ਰਦਾਨ ਕੀਤਾ।

ਜਾਣਕਾਰੀ ਲਈ ਦੱਸ ਦੇਈਏ ਕਿ ਪ੍ਰੋਜੈਕਟ ਦੇ ਮੁੱਖ ਨਿਗਰਾਨ ਡਾ. ਐੱਸ ਐੱਸ ਧਾਲੀਵਾਲ 2018 ਤੋਂ ਇਸਦਾ ਕਾਰਜ ਦੇਖ ਰਹੇ ਹਨ। ਜ਼ਿਕਰਯੋਗ ਹੈ ਕਿ ਡਾ. ਧਾਲੀਵਾਲ ਦੋ ਅੰਤਰਰਾਸ਼ਟਰੀ ਅਤੇ ਚਾਰ ਰਾਸ਼ਟਰੀ ਐਵਾਰਡ ਜਿੱਤ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਬਹੁਤ ਸਾਰੀਆਂ ਪ੍ਰਕਾਸ਼ਨਾਵਾਂ ਅਤੇ ਕਿਤਾਬਾਂ ਆਪਣੇ ਖੇਤਰ ਵਿੱਚ ਦਿੱਤੀਆਂ ਹਨ।

ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਵਧੀਕ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ. ਧਨਵਿੰਦਰ ਸਿੰਘ ਨੇ ਇਸ ਪ੍ਰਾਪਤੀ ਲਈ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)

Summary in English: PAU's Micronutrients Project got the Award

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters