1. Home
  2. ਖਬਰਾਂ

Pesticides: 70 ਹਜ਼ਾਰ ਨਕਲੀ ਯੂਰੀਆ ਦੀਆਂ ਬੋਰੀਆਂ ਜ਼ਬਤ, ਕਈਆਂ ਨੂੰ ਜੇਲ੍ਹ ਭੇਜਿਆ

ਕੇਂਦਰ ਸਰਕਾਰ ਨੇ ਵੱਡੀ ਗਿਣਤੀ ਵਿੱਚ ਨਕਲੀ ਯੂਰੀਆ ਦੀਆਂ 70,000 ਬੋਰੀਆਂ ਜ਼ਬਤ ਕੀਤੀਆਂ ਹਨ। ਦੱਸ ਦੇਈਏ ਕਿ ਅਚਨਚੇਤ ਨਿਰੀਖਣ ਦੌਰਾਨ ਇਹ ਕਾਰਵਾਈ ਕੀਤੀ ਗਈ ਹੈ ਅਤੇ ਕਈਆਂ ਨੂੰ ਜੇਲ੍ਹ ਭੇਜਿਆ ਗਿਆ ਹੈ।

Gurpreet Kaur Virk
Gurpreet Kaur Virk
ਨਕਲੀ ਯੂਰੀਆ ਦੀਆਂ 70,000 ਬੋਰੀਆਂ ਜ਼ਬਤ

ਨਕਲੀ ਯੂਰੀਆ ਦੀਆਂ 70,000 ਬੋਰੀਆਂ ਜ਼ਬਤ

Artificial Fertilizers: ਰਸਾਇਣਕ ਕੀਟਨਾਸ਼ਕਾਂ 'ਤੇ ਚੱਲ ਰਹੀ ਕਾਰਵਾਈ ਦੌਰਾਨ ਦੇਸ਼ 'ਚ ਵੱਡੀ ਗਿਣਤੀ 'ਚ ਨਕਲੀ ਯੂਰੀਆ ਦੀਆਂ ਬੋਰੀਆਂ ਵੀ ਜ਼ਬਤ ਕੀਤੀਆਂ ਗਈਆਂ ਹਨ। ਭਾਰਤ ਸਰਕਾਰ ਦੇ ਰਸਾਇਣ ਅਤੇ ਖਾਦ ਮੰਤਰਾਲੇ ਦੇ ਫਰਟੀਲਾਈਜ਼ਰ ਫਲਾਇੰਗ ਸਕੁਐਡ (FFS) ਨੇ 15 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 370 ਤੋਂ ਵੱਧ ਅਚਨਚੇਤ ਜਾਂਚਾਂ ਕੀਤੀਆਂ। ਜਿਸ ਦੌਰਾਨ ਕਰੀਬ 70 ਹਜ਼ਾਰ ਨਕਲੀ ਯੂਰੀਆ ਦੀਆਂ ਬੋਰੀਆਂ ਜ਼ਬਤ ਕੀਤੀਆਂ ਗਈਆਂ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ 30 ਐਫਆਈਆਰ ਵੀ ਦਰਜ ਕੀਤੀਆਂ ਗਈਆਂ ਹਨ।

ਨਕਲੀ ਯੂਰੀਆ ਦਾ ਨਮੂਨਾ ਟੈਸਟ

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਡਾ. ਮਨਸੁਖ ਮੰਡਾਵੀਆ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮਿਸ਼ਰਤ ਯੂਨਿਟਾਂ, ਸਿੰਗਲ ਸੁਪਰਫਾਸਫੇਟ (ਐਸਐਸਪੀ) ਯੂਨਿਟਾਂ ਅਤੇ ਐਨਪੀਕੇ (ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ) ਯੂਨਿਟਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਦੌਰਾਨ ਗੁਜਰਾਤ, ਬਿਹਾਰ, ਕੇਰਲਾ, ਹਰਿਆਣਾ, ਰਾਜਸਥਾਨ, ਕਰਨਾਟਕ ਤੋਂ ਯੂਰੀਆ ਦੀਆਂ 70,000 ਸ਼ੱਕੀ ਬੋਰੀਆਂ ਜ਼ਬਤ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਵਿੱਚੋਂ 26,199 ਬੋਰੀਆਂ ਦਾ ਐਫਸੀਓ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਿਪਟਾਰਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : Dhanuka Agritech Limited ਵੱਲੋਂ Kohinoor Distributor Meet 'ਚ ਨਵੇਂ ਉਤਪਾਦਾਂ ਅਤੇ ਬ੍ਰਾਂਡ ਦਾ ਉਦਘਾਟਨ

ਉਨ੍ਹਾਂ ਦੱਸਿਆ ਕਿ ਦਸਤਾਵੇਜ਼ਾਂ ਅਤੇ ਪ੍ਰਕਿਰਿਆਵਾਂ ਵਿੱਚ ਪਾਈਆਂ ਗਈਆਂ ਕਈ ਕਮੀਆਂ ਕਾਰਨ 112 ਮਿਸ਼ਰਣ ਨਿਰਮਾਤਾਵਾਂ ਨੂੰ ਅਣਅਧਿਕਾਰਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹੁਣ ਤੱਕ 268 ਸੈਂਪਲ ਟੈਸਟ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 89 ਨੂੰ ਪੂਰੀ ਤਰ੍ਹਾਂ ਘਟੀਆ ਕਰਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, 120 ਵਿਚ ਨਿੰਮ ਦੇ ਤੇਲ ਦੀ ਟਰੇਸ ਮਾਤਰਾ ਪਾਈ ਗਈ ਹੈ। ਬਾਕੀ ਸੈਂਪਲਾਂ ਦੀ ਰਿਪੋਰਟ ਅਜੇ ਤੱਕ ਨਹੀਂ ਆਈ ਹੈ।

ਕਿਸਾਨਾਂ ਨੂੰ ਮਿਲ ਰਿਹੈ ਰਿਆਇਤੀ ਦਰ 'ਤੇ ਯੂਰੀਆ

ਯੂਰੀਆ ਦੀ ਡਾਇਵਰਸ਼ਨ ਅਤੇ ਕਾਲਾਬਾਜ਼ਾਰੀ ਦੇ ਮਾਮਲੇ ਵਿੱਚ 11 ਵਿਅਕਤੀਆਂ ਨੂੰ ਜੇਲ੍ਹ ਭੇਜਿਆ ਗਿਆ ਹੈ। ਮਾਂਡਵੀਆ ਨੇ ਅੱਗੇ ਕਿਹਾ ਕਿ ਵਿਸ਼ਵ ਮੰਦੀ ਕਾਰਨ ਖਾਦ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਪਰ ਇਸ ਦੇ ਬਾਵਜੂਦ ਭਾਰਤ ਸਰਕਾਰ ਕਿਸਾਨਾਂ ਨੂੰ ਵਾਜਬ ਰਿਆਇਤੀ ਦਰਾਂ 'ਤੇ ਯੂਰੀਆ ਮੁਹੱਈਆ ਕਰਵਾ ਰਹੀ ਹੈ। 45 ਕਿਲੋ ਯੂਰੀਆ ਦੇ ਥੈਲੇ ਦੀ ਕੀਮਤ ਕਰੀਬ 2500 ਰੁਪਏ ਹੈ ਪਰ ਇਹ 266 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : Sarkar Kisan Milni ਅਤੇ Sammelan ਵਿੱਚ ਸ਼ਾਮਲ ਹੋਣ ਵਾਲੇ NRI Farmers ਦੀ ਮੇਜ਼ਬਾਨੀ

ਇਨ੍ਹਾਂ ਕੰਮਾਂ ਵਿੱਚ ਯੂਰੀਆ ਦੀ ਵਰਤੋਂ

ਖੇਤੀਬਾੜੀ ਤੋਂ ਇਲਾਵਾ, ਯੂਰੀਆ ਦੀ ਵਰਤੋਂ ਉਦਯੋਗਾਂ ਜਿਵੇਂ ਕਿ ਯੂਐਫ ਗੋਂਦ, ਪਲਾਈਵੁੱਡ, ਰਾਲ, ਕਰੌਕਰੀ, ਮੋਲਡਿੰਗ ਪਾਊਡਰ, ਪਸ਼ੂ ਚਾਰਾ, ਡੇਅਰੀ ਅਤੇ ਉਦਯੋਗਿਕ ਮਾਈਨਿੰਗ ਵਿਸਫੋਟਕਾਂ ਵਿੱਚ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਖੇਤੀ ਲਈ ਰਿਆਇਤੀ ਦਰ 'ਤੇ ਦਿੱਤੀ ਜਾਣ ਵਾਲੀ ਇਸ ਯੂਰੀਆ ਨੂੰ ਕਈ ਪ੍ਰਾਈਵੇਟ ਸੰਸਥਾਵਾਂ ਵੱਲੋਂ ਗੈਰ-ਖੇਤੀ ਕੰਮਾਂ ਲਈ ਵੀ ਵਰਤਿਆ ਜਾਂਦਾ ਹੈ।

ਜਿਸ ਕਾਰਨ ਕਿਸਾਨਾਂ ਨੂੰ ਖੇਤੀ ਲਈ ਲੋੜੀਂਦੀ ਮਾਤਰਾ ਵਿੱਚ ਅਸਲੀ ਯੂਰੀਆ ਨਹੀਂ ਮਿਲ ਰਿਹਾ। ਅਜਿਹੇ 'ਚ ਮੰਤਰਾਲੇ ਨੇ ਫਰਟੀਲਾਈਜ਼ਰ ਫਲਾਇੰਗ ਸਕੁਐਡ (FFS) ਨਾਂ ਦੀ ਟੀਮ ਬਣਾਈ ਹੈ ਜੋ ਕਿ ਦੇਸ਼ ਭਰ ਵਿੱਚ ਖਾਦਾਂ ਦੀ ਕਾਲਾਬਾਜ਼ਾਰੀ, ਜਮ੍ਹਾਖੋਰੀ ਅਤੇ ਘਟੀਆ ਖਾਦਾਂ ਨੂੰ ਰੋਕਣ ਲਈ ਕੰਮ ਕਰ ਰਹੀ ਹੈ।

Summary in English: Pesticides: 70 thousand fake urea bags seized, many sent to jail

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters