1. Home
  2. ਖਬਰਾਂ

ਪੰਜਾਬ 'ਚ ਪਰਾਲੀ ਲਈ ਪਾਇਲਟ ਪ੍ਰੋਜੈਕਟ, 5000 ਏਕੜ ਰਕਬੇ 'ਚ ਹੋਵੇਗਾ ਸਪਰੇਅ

ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ, ਜਿਸ ਦੇ ਤਹਿਤ ਜਾਗਰੂਕ ਟੀਮਾਂ, ਚੌਕਸੀ ਟੀਮਾਂ ਦੀ ਪ੍ਰਚਾਰ ਮੁਹਿੰਮ ਤੇ ਖੇਤੀਬਾੜੀ ਸੰਦਾਂ 'ਤੇ ਸਬਸਿਡੀ ਦੇਣਾ ਸ਼ਾਮਲ ਹੈ।

Gurpreet Kaur Virk
Gurpreet Kaur Virk
ਪੰਜਾਬ 'ਚ ਪਰਾਲੀ ਲਈ ਪਾਇਲਟ ਪ੍ਰੋਜੈਕਟ

ਪੰਜਾਬ 'ਚ ਪਰਾਲੀ ਲਈ ਪਾਇਲਟ ਪ੍ਰੋਜੈਕਟ

Stubble Burning in Punjab: ਪੰਜਾਬ ਅਤੇ ਦਿੱਲੀ ਸਰਕਾਰਾਂ ਨੇ ਪਾਇਲਟ ਪ੍ਰੋਜੈਕਟ ਵਜੋਂ ਪੰਜਾਬ ਵਿੱਚ 5000 ਏਕੜ ਰਕਬੇ ਵਿੱਚ ਪੂਸਾ ਬਾਇਓ ਡੀਕੰਪੋਜ਼ਰ ਛਿੜਕਾਅ ਕਰਕੇ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਹੱਥ ਮਿਲਾਇਆ ਹੈ। ਇਸ ਸਬੰਧੀ ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਵੀ ਕੀਤੀ। ਆਓ ਜਾਣਦੇ ਹਾਂ ਕਿ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪ੍ਰੈੱਸ ਬਿਆਨ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਕਿ ਦਸਿਆ...

ਪੰਜਾਬ 'ਚ ਪਰਾਲੀ ਲਈ ਪਾਇਲਟ ਪ੍ਰੋਜੈਕਟ

ਪੰਜਾਬ 'ਚ ਪਰਾਲੀ ਲਈ ਪਾਇਲਟ ਪ੍ਰੋਜੈਕਟ

Pilot Project for Straw in Punjab: ਝੋਨੇ ਦੀ ਪਰਾਲੀ ਦੇ ਪ੍ਰਬੰਧਨ ਤੇ ਕਿਸਾਨਾਂ ਨੂੰ ਹਰ ਸੰਭਵ ਮੱਦਦ ਦੇਣ ਲਈ ਪੰਜਾਬ ਸਰਕਾਰ ਨਿਰੰਤਰ ਯਤਨ ਕਰ ਰਹੀ ਹੈ। ਪਰਾਲੀ ਦੇ ਪ੍ਰਬੰਧਨ ਵਿੱਚ ਪੰਜਾਬ ਤੇ ਦਿੱਲੀ ਸਰਕਾਰ ਦੀ ਸਾਂਝੀ ਵੱਡੀ ਪਹਿਲ ਸਦਕਾ ਪੰਜਾਬ ਵਿੱਚ ਪੂਸਾ ਬਾਇਓ ਡੀਕੰਪੋਜ਼ਰ ਦਾ 5000 ਏਕੜ ਵਿੱਚ ਪਾਇਲਟ ਪ੍ਰਾਜੈਕਟ ਕਰਨ ਦਾ ਫੈਸਲਾ ਕੀਤਾ ਗਿਆ।

ਦੱਸ ਦੇਈਏ ਕਿ ਦਿੱਲੀ-ਐਨਸੀਆਰ ਦੇ ਨਾਲ ਲੱਗਦੇ ਸੂਬਿਆਂ 'ਚ ਪਰਾਲੀ ਹਰ ਸਾਲ ਇੱਕ ਵੱਡੀ ਸਮੱਸਿਆ ਬਣ ਜਾਂਦੀ ਹੈ। ਹਰਿਆਣਾ ਅਤੇ ਪੰਜਾਬ ਦੇ ਖੇਤਾਂ ਵਿੱਚ ਕਿਸਾਨਾਂ ਵੱਲੋਂ ਪਰਾਲੀ ਸਾੜਨ ਨਾਲ ਪ੍ਰਦੂਸ਼ਣ ਦਾ ਪੱਧਰ ਕਾਫੀ ਗਿਰ ਜਾਂਦਾ ਹੈ। ਸਰਕਾਰਾਂ ਇਸ ਸਥਿਤੀ ਤੋਂ ਬਚਣ ਲਈ ਨਵੇਂ ਵਿਕਲਪਾਂ ਦੀ ਖੋਜ ਕਰ ਰਹੀਆਂ ਹਨ। ਇਸ ਲੜੀ ਵਿੱਚ, ਕੇਜਰੀਵਾਲ ਸਰਕਾਰ ਨੇ ਖੇਤਾਂ ਵਿੱਚ ਬਾਇਓ-ਡੀਕੰਪੋਜ਼ਰ ਦਾ ਮੁਫਤ ਛਿੜਕਾਅ ਕਰਨ ਦਾ ਫੈਸਲਾ ਕੀਤਾ ਹੈ।

ਪੰਜਾਬ 'ਚ ਪਰਾਲੀ ਲਈ ਪਾਇਲਟ ਪ੍ਰੋਜੈਕਟ

ਪੰਜਾਬ 'ਚ ਪਰਾਲੀ ਲਈ ਪਾਇਲਟ ਪ੍ਰੋਜੈਕਟ

ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਪੱਖ

ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪ੍ਰੈੱਸ ਬਿਆਨ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਇਸ ਸਬੰਧੀ ਨਵੀਂ ਦਿੱਲੀ ਵਿਖੇ ਉਚ ਪੱਧਰੀ ਮੀਟਿੰਗਾਂ ਕੀਤੀਆਂ ਗਈਆਂ। ਪਹਿਲਾਂ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲੇ ਤੇ ਇਸ ਤੋਂ ਉਪਰੰਤ ਇਸ ਸੰਬੰਧੀ ਦਿੱਲੀ ਦੇ ਖੇਤੀਬਾੜੀ ਮੰਤਰੀ ਗੋਪਾਲ ਰਾਏ ਨਾਲ ਵੀ ਮੁਲਾਕਾਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਪੂਰਨ ਮੱਦਦ ਦਾ ਭਰੋਸਾ ਦਿੱਤਾ ਗਿਆ।

ਪਰਾਲੀ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਪੂਰੀਆਂ ਤਿਆਰੀਆਂ

ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਡੀਕੰਪੋਜ਼ਰ ਰਾਹੀਂ ਪਰਾਲੀ ਛਿੜਕਾਅ ਤੋਂ ਬਾਅਦ ਬਿਨਾਂ ਜਲਾਏ ਖੇਤ ਵਿੱਚ ਮਿੱਟੀ ਵਿੱਚ ਰਲਾ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ, ਜਿਸ ਦੇ ਤਹਿਤ ਜਾਗਰੂਕ ਟੀਮਾਂ, ਚੌਕਸੀ ਟੀਮਾਂ ਦੀ ਪ੍ਰਚਾਰ ਮੁਹਿੰਮ ਤੇ ਖੇਤੀਬਾੜੀ ਸੰਦਾਂ 'ਤੇ ਸਬਸਿਡੀ ਦੇਣਾ ਸ਼ਾਮਲ ਹੈ।

ਪੰਜਾਬ ਨੇ ਦਿੱਲੀ ਨਾਲ ਮਿਲਾਇਆ ਹੱਥ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਅਤੇ ਦਿੱਲੀ ਸਰਕਾਰਾਂ ਨੇ ਪਾਇਲਟ ਪ੍ਰੋਜੈਕਟ ਵਜੋਂ ਪੰਜਾਬ ਵਿੱਚ 5000 ਏਕੜ ਰਕਬੇ ਵਿੱਚ ਪੂਸਾ ਬਾਇਓ ਡੀਕੰਪੋਜ਼ਰ ਦਾ ਛਿੜਕਾਅ ਕਰਕੇ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਹੱਥ ਮਿਲਾਇਆ ਹੈ। ਇਸ ਸਬੰਧੀ ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਵੀ ਕੀਤੀ।

ਇਹ ਵੀ ਪੜ੍ਹੋ : ਕਣਕ ਦੀਆਂ ਇਹ 3 ਕਿਸਮਾਂ ਸਭ ਤੋਂ ਵਧੀਆ, 120 ਦਿਨਾਂ ਵਿੱਚ ਦੇਣਗੀਆਂ 82.1 ਕੁਇੰਟਲ ਝਾੜ

ਪੰਜਾਬ 'ਚ ਪਰਾਲੀ ਲਈ ਪਾਇਲਟ ਪ੍ਰੋਜੈਕਟ

ਪੰਜਾਬ 'ਚ ਪਰਾਲੀ ਲਈ ਪਾਇਲਟ ਪ੍ਰੋਜੈਕਟ

20 ਰੁਪਏ ਦੀ ਕੀਮਤ ਵਾਲੇ 4 ਕੈਪਸੂਲ ਦਾ ਇੱਕ ਪੈਕ

ਪਰਾਲੀ ਨੂੰ ਖਾਦ ਵਿੱਚ ਬਦਲਣ ਲਈ ਭਾਰਤੀ ਖੇਤੀ ਖੋਜ ਸੰਸਥਾਨ ਨੇ 20 ਰੁਪਏ ਦੀ ਕੀਮਤ ਵਾਲੇ 4 ਕੈਪਸੂਲ ਦਾ ਇੱਕ ਪੈਕ ਤਿਆਰ ਕੀਤਾ ਸੀ। ਇਸ ਦੇ 4 ਕੈਪਸੂਲ ਛਿੜਕਾਅ ਲਈ 25 ਲੀਟਰ ਘੋਲ ਬਣਾ ਸਕਦੇ ਹਨ ਅਤੇ ਇੱਕ ਹੈਕਟੇਅਰ ਵਿੱਚ ਵਰਤਿਆ ਜਾ ਸਕਦਾ ਹੈ।

ਇਸ ਤਰ੍ਹਾਂ ਕੰਮ ਕਰਦਾ ਹੈ ਬਾਇਓ ਡੀਕੰਪੋਜ਼ਰ

● ਸਭ ਤੋਂ ਪਹਿਲਾਂ 100 ਗ੍ਰਾਮ ਗੁੜ ਨੂੰ 5 ਲੀਟਰ ਪਾਣੀ 'ਚ ਉਬਾਲ ਲਓ।

● ਹੁਣ ਠੰਡਾ ਹੋਣ 'ਤੇ ਇਸ ਘੋਲ 'ਚ 50 ਗ੍ਰਾਮ ਵੇਸਣ ਮਿਲਾ ਕੇ ਕੈਪਸੂਲ ਨੂੰ ਘੋਲ ਲਓ।

● ਇਸ ਤੋਂ ਬਾਅਦ ਘੋਲ ਨੂੰ 10 ਦਿਨਾਂ ਤੱਕ ਹਨੇਰੇ ਕਮਰੇ 'ਚ ਰੱਖਣਾ ਹੁੰਦਾ ਹੈ।

● ਜਿਸ ਤੋਂ ਬਾਅਦ ਇਹ ਪਦਾਰਥ ਪਰਾਲੀ 'ਤੇ ਛਿੜਕਾਅ ਲਈ ਤਿਆਰ ਹੋ ਜਾਂਦਾ ਹੈ।

● ਜਦੋਂ ਇਸ ਗੋਲੇ ਨੂੰ ਪਰਾਲੀ 'ਤੇ ਛਿੜਕਿਆ ਜਾਂਦਾ ਹੈ ਤਾਂ 15 ਤੋਂ 20 ਦਿਨਾਂ ਦੇ ਅੰਦਰ ਪਰਾਲੀ ਦੀ ਗਰਮੀ ਸ਼ੁਰੂ ਹੋ ਜਾਂਦੀ ਹੈ।

● ਅਜਿਹੇ 'ਚ ਕਿਸਾਨ ਆਸਾਨੀ ਨਾਲ ਅਗਲੀ ਫ਼ਸਲ ਦੀ ਬਿਜਾਈ ਕਰ ਸਕਦਾ ਹੈ।

● ਬਾਅਦ ਵਿੱਚ, ਇਹ ਪਰਾਲੀ ਪੂਰੀ ਤਰ੍ਹਾਂ ਨਾਲ ਖਾਦ ਬਣ ਜਾਂਦੀ ਹੈ ਅਤੇ ਖੇਤੀ ਵਿੱਚ ਲਾਭ ਦਿੰਦੀ ਹੈ।

Summary in English: Pilot project for straw in Punjab, this thing will be sprayed in 5000 acres

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters