Single Use Plastic Ban: ਦੇਸ਼ 'ਚ 1 ਜੁਲਾਈ 2022 ਤੋਂ ਸਿੰਗਲ ਯੂਜ਼ ਪਲਾਸਟਿਕ 'ਤੇ ਪੂਰੀ ਤਰ੍ਹਾਂ ਪਾਬੰਦੀ ਲੱਗਣ ਜਾ ਰਹੀ ਹੈ। ਇਸ ਤੋਂ ਬਾਅਦ ਜੇਕਰ ਕੋਈ ਦੁਕਾਨਦਾਰ ਇਸ ਦੀ ਵਰਤੋਂ ਕਰਦਾ ਫੜਿਆ ਗਿਆ, ਤਾਂ ਉਸ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
Single Use Plastic Ban in India: ਪਲਾਸਟਿਕ ਦਾ ਕੂੜਾ ਵਾਤਾਵਰਨ ਲਈ ਬੇਹੱਦ ਖ਼ਤਰਨਾਕ ਹੁੰਦਾ ਹੈ, ਕਿਉਂਕਿ ਇਹ ਲੰਬੇ ਸਮੇਂ ਤੱਕ ਵਾਤਾਵਰਨ ਵਿੱਚ ਮੌਜੂਦ ਰਹਿੰਦਾ ਹੈ ਅਤੇ ਬਿਲਕੁਲ ਵੀ ਨਹੀਂ ਸੜਦਾ, ਜਿਸਦੇ ਸਿੱਟੇ ਵੱਜੋਂ ਇਹ ਹੌਲੀ-ਹੌਲੀ ਮਾਈਕ੍ਰੋਪਲਾਸਟਿਕ ਵਿੱਚ ਤਬਦੀਲ ਹੋ ਜਾਂਦਾ ਹੈ, ਜਿਸ ਕਾਰਨ ਇਹ ਖਾਣ-ਪੀਣ ਵਾਲੀਆਂ ਵਸਤੂਆਂ ਰਾਹੀਂ ਮਨੁੱਖੀ ਸਰੀਰ ਵਿੱਚ ਦਾਖ਼ਲ ਹੋ ਜਾਂਦਾ ਹੈ। ਪਰ ਹੁਣ ਦੇਸ਼ 'ਚ ਸਿੰਗਲ ਯੂਜ਼ ਪਲਾਸਟਿਕ (Single Use Plastic Ban) ਦੀ ਵਰਤੋਂ 'ਤੇ ਪਾਬੰਦੀ ਨੂੰ ਲੈ ਕੇ ਸਰਕਾਰ ਨੇ ਆਪਣੀਆਂ ਤਿਆਰੀਆਂ ਪੂਰੀਆਂ ਕਰ ਲਿੱਤੀਆਂ ਹਨ।
ਸਰਕਾਰ ਨੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਨਾਲ ਮਿਲ ਕੇ ਸਖ਼ਤ ਕਾਨੂੰਨ ਬਣਾਏ ਹਨ। ਸੀ.ਪੀ.ਸੀ.ਬੀ (CPCB) ਨੇ ਇਸ ਦੇ ਲਈ ਪੜਾਅਵਾਰ ਢੰਗ ਨਾਲ ਕਈ ਉਪਾਅ ਅਪਣਾਏ ਹਨ, ਜਿਸ ਵਿੱਚ ਕੱਚੇ ਮਾਲ ਦੀ ਸਪਲਾਈ ਨੂੰ ਘਟਾਉਣ ਤੋਂ ਲੈ ਕੇ ਸਪਲਾਈ ਨੂੰ ਘਟਾਉਣ ਲਈ ਵਿਕਲਪ ਦੇਣ ਤੱਕ ਸ਼ਾਮਿਲ ਕੀਤੇ ਹਨ। ਪ੍ਰਦੂਸ਼ਣ ਬੋਰਡ ਨੇ ਸਪੱਸ਼ਟ ਕੀਤਾ ਹੈ ਕਿ 1 ਜੁਲਾਈ ਤੋਂ ਜੇਕਰ ਸਿੰਗਲ ਯੂਜ਼ ਪਲਾਸਟਿਕ (Single Use Plastic Ban) ਦੀ ਵਿਕਰੀ ਹੁੰਦੀ ਨਜ਼ਰ ਆਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸਿੰਗਲ ਯੂਜ਼ ਪਲਾਸਟਿਕ ਕੀ ਹੈ? (what is single use plastic)
ਸਿੰਗਲ-ਯੂਜ਼ ਪਲਾਸਟਿਕ (Single Use Plastic Ban) ਨੂੰ ਡਿਸਪੋਜ਼ੇਬਲ ਪਲਾਸਟਿਕ (Disposal Plastic) ਵੀ ਕਿਹਾ ਜਾਂਦਾ ਹੈ, ਸਿੰਗਲ-ਯੂਜ਼ ਪਲਾਸਟਿਕ, ਜਿਵੇਂ ਕਿ ਨਾਮ ਤੋਂ ਪਤਾ ਲੱਗਦਾ ਹੈ, ਇੱਕ ਵਾਰ ਵਰਤੋਂ ਵਿੱਚ ਆਉਣ ਤੋਂ ਬਾਅਦ ਰੱਦ ਕਰ ਦਿੱਤਾ ਜਾਂਦਾ ਹੈ। ਇਸ ਕਿਸਮ ਦੇ ਪਲਾਸਟਿਕ ਦਾ ਅਕਸਰ ਸਹੀ ਢੰਗ ਨਾਲ ਨਿਪਟਾਰਾ ਨਹੀਂ ਕੀਤਾ ਜਾਂਦਾ ਹੈ ਅਤੇ ਨਾ ਹੀ ਰੀਸਾਈਕਲ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਇਸ ਕਿਸਮ ਦੇ ਪਲਾਸਟਿਕ ਨੂੰ ਵਰਤੋਂ ਤੋਂ ਬਾਅਦ ਸਾੜ ਦਿੱਤਾ ਜਾਂਦਾ ਹੈ ਜਾਂ ਲੈਂਡਫਿਲ ਵਿੱਚ ਦੱਬ ਦਿੱਤਾ ਜਾਂਦਾ ਹੈ, ਜੋ ਲੰਬੇ ਸਮੇਂ ਤੱਕ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਇਨ੍ਹਾਂ ਚੀਜ਼ਾਂ ਦੀ ਵਰਤੋਂ 'ਤੇ ਪਾਬੰਦੀ (Plastic ban items)
• ਗੁਬਾਰੇ ਦੀਆਂ ਸਟਿਕਸ (Balloon sticks)
• ਸਿਗਰੇਟ ਦੇ ਪੈਕ (Cigarette packs)
• ਪਲੇਟਾਂ, ਕੱਪ, ਗਲਾਸ, ਕਾਂਟੇ, ਚਮਚੇ, ਚਾਕੂ, ਟ੍ਰੇਆਂ ਸਮੇਤ ਕਟਲਰੀ ਦੀਆਂ ਚੀਜ਼ਾਂ
• ਈਅਰਬਡਸ (Earbuds)
• ਮਿਠਾਈ ਦੇ ਡੱਬੇ (Sweet boxes)
• ਕੈਂਡੀ ਅਤੇ ਆਈਸ ਕਰੀਮ ਸਟਿਕਸ (Candy and ice cream sticks)
• ਸੱਦਾ ਪੱਤਰ (Invitation cards)
• ਸਜਾਵਟ ਲਈ ਪੋਲੀਸਟਾਈਰੀਨ (Polystyrene for decoration)
• 100 ਮਾਈਕਰੋਨ ਤੋਂ ਘੱਟ ਮਾਪਣ ਵਾਲੇ ਪੀਵੀਸੀ ਬੈਨਰ (PVC banners measuring under 100 microns)
ਇਨ੍ਹਾਂ ਚੀਜ਼ਾਂ 'ਤੇ ਪਾਬੰਦੀ ਕਿਉਂ? (why ban these items)
ਵਾਤਾਵਰਣ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਭਾਰਤ ਵਿੱਚ 2019-20 ਵਿੱਚ 34 ਲੱਖ ਟਨ ਤੋਂ ਵੱਧ ਪਲਾਸਟਿਕ ਕਚਰਾ ਪੈਦਾ ਹੋਇਆ ਸੀ ਅਤੇ 2018-19 ਵਿੱਚ 30.59 ਲੱਖ ਟਨ। ਪਲਾਸਟਿਕ ਨਾ ਤਾਂ ਸੜਦਾ ਹੈ ਅਤੇ ਨਾ ਹੀ ਸਾੜਿਆ ਜਾ ਸਕਦਾ ਹੈ ਕਿਉਂਕਿ ਇਹ ਪ੍ਰਕਿਰਿਆ ਦੌਰਾਨ ਹਾਨੀਕਾਰਕ ਧੂੰਏਂ ਅਤੇ ਖਤਰਨਾਕ ਗੈਸਾਂ ਨੂੰ ਛੱਡਦਾ ਹੈ। ਅਜਿਹੀਆਂ ਪਲਾਸਟਿਕ ਵਸਤੂਆਂ 'ਤੇ ਪਾਬੰਦੀ ਲਗਾਉਣ ਨਾਲ ਸਰਕਾਰ ਨੂੰ ਪਲਾਸਟਿਕ ਦੀ ਰਹਿੰਦ-ਖੂੰਹਦ ਪੈਦਾ ਕਰਨ ਦੀ ਗਿਣਤੀ ਨੂੰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ।
ਇਹ ਵੀ ਪੜ੍ਹੋ: PM Kisan Yojana Latest Update: ਅਲਰਟ ਹੋ ਜਾਣ ਇਹ ਲੋਕ! ਸਰਕਾਰ ਭੇਜ ਰਹੀ ਹੈ ਨੋਟਿਸ!
ਲੋਕਾਂ ਨੂੰ ਮਿਲੇਗਾ ਵਿਕਲਪ (People will get options)
ਸਰਕਾਰ ਨੇ ਲੋਕਾਂ ਦੀ ਸਹੂਲਤ ਲਈ ਪਲਾਸਟਿਕ ਦੇ ਸੁਰੱਖਿਅਤ ਵਿਕਲਪ ਨੂੰ ਪੇਸ਼ ਕੀਤਾ ਹੈ। ਇਸ ਦੇ ਲਈ ਪਹਿਲਾ ਤੋਂ ਹੀ ਪਲਾਸਟਿਕ ਦਾ ਸੁਰੱਖਿਅਤ ਬਦਲ ਬਣਾਉਣ ਲਈ 200 ਕੰਪਨੀਆਂ ਨੂੰ ਲਾਇਸੈਂਸ ਜਾਰੀ ਕੀਤੇ ਜਾ ਚੁੱਕੇ ਹਨ। ਇਨ੍ਹਾਂ ਕੰਪਨੀਆਂ ਨੂੰ ਈਜ਼ ਆਫ ਡੂਇੰਗ ਬਿਜ਼ਨਸ (ease of doing business) ਨੂੰ ਉਤਸ਼ਾਹਿਤ ਕਰਨ ਲਈ ਆਪਣੇ ਲਾਇਸੈਂਸ ਰੀਨਿਊ ਕਰਨ ਦੀ ਵੀ ਲੋੜ ਨਹੀਂ ਪਵੇਗੀ।
ਫੜੇ ਜਾਣ 'ਤੇ ਕਾਰਵਾਈ ਕੀਤੀ ਜਾਵੇਗੀ (Action will be taken if caught)
ਸਰਕਾਰ ਨੇ ਆਪਣੇ ਦਿਸ਼ਾ-ਨਿਰਦੇਸ਼ਾਂ 'ਚ ਕਿਹਾ ਹੈ ਕਿ 1 ਜੁਲਾਈ 2022 ਤੋਂ ਜੇਕਰ ਕੋਈ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰਦਾ ਪਾਇਆ ਗਿਆ ਤਾਂ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਨਵੇਂ ਲਾਇਸੈਂਸ ਇਸ ਸ਼ਰਤ ਦੇ ਨਾਲ ਜਾਰੀ ਕੀਤੇ ਜਾਣਗੇ ਕਿ ਦੁਕਾਨ 'ਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ 'ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।
Summary in English: Plastic Ban: Ban on the use of these plastic items from July 1!