1. Home
  2. ਖਬਰਾਂ

PNB ਖਾਤਾਧਾਰਕਾਂ ਲਈ ਜਰੂਰੀ ਖ਼ਬਰ 1 ਅਪ੍ਰੈਲ ਤੋਂ ਬਦਲ ਜਾਣਗੇ ਨਿਯਮ

ਪੰਜਾਬ ਨੈਸ਼ਨਲ ਬੈਂਕ (ਪੀ ਐਨ ਬੀ) ਦੇ ਖਾਤਾ ਧਾਰਕਾਂ ਲਈ ਵੱਡੀ ਖਬਰ ਹੈ। ਪੀਐਨਬੀ ਦੇ ਪੁਰਾਣੇ ਆਈਐਫਐਸਸੀ ਅਤੇ ਐਮਆਈਸੀਆਰ ਕੋਡ 1 ਅਪ੍ਰੈਲ ਤੋਂ ਬਦਲੇ ਜਾਣਗੇ. ਇਹ ਕੋਡ 31 ਮਾਰਚ 2021 ਤੋਂ ਬਾਅਦ ਕੰਮ ਨਹੀਂ ਕਰਨਗੇ।

KJ Staff
KJ Staff
PNB Bank

PNB Bank

ਪੰਜਾਬ ਨੈਸ਼ਨਲ ਬੈਂਕ (ਪੀ ਐਨ ਬੀ) ਦੇ ਖਾਤਾ ਧਾਰਕਾਂ ਲਈ ਵੱਡੀ ਖਬਰ ਹੈ। ਪੀਐਨਬੀ ਦੇ ਪੁਰਾਣੇ ਆਈਐਫਐਸਸੀ ਅਤੇ ਐਮਆਈਸੀਆਰ ਕੋਡ 1 ਅਪ੍ਰੈਲ ਤੋਂ ਬਦਲੇ ਜਾਣਗੇ. ਇਹ ਕੋਡ 31 ਮਾਰਚ 2021 ਤੋਂ ਬਾਅਦ ਕੰਮ ਨਹੀਂ ਕਰਨਗੇ।

ਜੇ ਤੁਸੀਂ ਪੈਸਾ ਟ੍ਰਾਂਸਫਰ ਕਰਨਾ ਚਾਹੁੰਦੇ ਹੋ,ਤਾਂ ਇਸਦੇ ਲਈ ਤੁਹਾਨੂੰ ਬੈਂਕ ਤੋਂ ਨਵਾਂ ਕੋਡ ਲੈਣਾ ਹੋਵੇਗਾ. ਪੰਜਾਬ ਨੈਸ਼ਨਲ ਬੈਂਕ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ (Twitter) ਰਾਹੀਂ ਇਸ ਬਾਰੇ ਜਾਣਕਾਰੀ ਦਿੱਤੀ ਸੀ।

PNB

PNB

ਦੇਸ਼ ਦੇ ਦੂਜੇ ਸਭ ਤੋਂ ਵੱਡੇ ਸਰਕਾਰੀ ਬੈਂਕ ਨੇ ਕਿਹਾ ਹੈ ਕਿ ਓਰੀਐਂਟਲ ਬੈਂਕ ਆਫ ਕਾਮਰਸ ਅਤੇ ਯੂਨਾਈਟਿਡ ਬੈਂਕ ਆਫ ਇੰਡੀਆ ਦੀ ਪੁਰਾਣੀ ਚੈੱਕਬੁੱਕ ਅਤੇ IFSC/MICR Code ਸਿਰਫ 31 ਮਾਰਚ ਤੱਕ ਕੰਮ ਕਰਨਗੇ। ਭਾਵ, 1 ਅਪ੍ਰੈਲ ਤੋਂ, ਤੁਹਾਨੂੰ ਬੈਂਕ ਤੋਂ ਇਕ ਨਵਾਂ ਕੋਡ ਅਤੇ ਚੈੱਕਬੁੱਕ ਲੈਣਾ ਹੋਵੇਗਾ। ਗਾਹਕ ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਨੰਬਰ 18001802222/18001032222 'ਤੇ ਵੀ ਕਾਲ ਕਰ ਸਕਦੇ ਹਨ।

ਦੱਸ ਦੇਈਏ ਕਿ 1 ਅਪ੍ਰੈਲ 2020 ਨੂੰ, ਸਰਕਾਰ ਨੇ ਪੀ.ਐੱਨ.ਬੀ., ਓਰੀਐਂਟਲ ਬੈਂਕ ਆਫ ਕਾਮਰਸ ਅਤੇ ਯੂਨਾਈਟਿਡ ਬੈਂਕ ਆਫ਼ ਇੰਡੀਆ ਨੂੰ ਮਿਲਾ ਦਿੱਤਾ ਗਿਆ ਸੀ।

ਪੀਐਨਬੀ ਵਿਚ ਮਰਜਰ ਤੋਂ ਬਾਅਦ, ਯੂਨਾਈਟਿਡ ਬੈਂਕ ਆਫ਼ ਇੰਡੀਆ ਅਤੇ ਓਰੀਐਂਟਲ ਬੈਂਕ ਆਫ਼ ਕਾਮਰਸ ਦੀਆਂ ਸਾਰੀਆਂ ਸ਼ਾਖਾਵਾਂ ਹੁਣ ਪੀਐਨਬੀ ਦੀਆਂ ਸ਼ਾਖਾਵਾਂ ਵਜੋਂ ਕੰਮ ਕਰ ਰਹੀਆਂ ਹਨ। ਬੈਂਕ ਦੀਆਂ 11,000 ਤੋਂ ਵੱਧ ਸ਼ਾਖਾਵਾਂ ਅਤੇ 13,000 ਤੋਂ ਵੱਧ ਏ.ਟੀ.ਐੱਮ. ਚਲ ਰਹੀਆਂ ਹਨ।

ਇਹ ਵੀ ਪੜ੍ਹੋ :- ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਰਾਮ ਮੰਦਰ ਲਈ ਕੀਤੇ 2.01 ਲੱਖ ਦਾ ਦਾਨ

Summary in English: PNB changes rules from April 1st, account holders should do these things

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters