1. Home
  2. ਖਬਰਾਂ

ਖੁਸ਼ਖਬਰੀ ! PNB ਖੋਲ੍ਹ ਰਿਹਾ ਹੈ ਔਰਤਾਂ ਲਈ ਵਿਸ਼ੇਸ਼ ਖਾਤਾ, ਮੁਫਤ ਵਿਚ ਮਿਲਣਗੀਆਂ ਇਹ 6 ਸਹੂਲਤਾਂ

ਪੰਜਾਬ ਨੈਸ਼ਨਲ ਬੈਂਕ ਸਮੇਂ ਸਮੇਂ ਤੇ ਦੇਸ਼ ਦੀਆਂ ਔਰਤਾਂ ਲਈ ਨਵੀਆਂ ਯੋਜਨਾਵਾਂ ਲਿਆਉਂਦਾ ਰਹਿੰਦਾ ਹੈ। ਪੀਐਨਬੀ ਇਸ ਵਾਰ ਵਿਸ਼ੇਸ਼ ਔਰਤਾਂ ਲਈ ਪਾਵਰ ਸੇਵਿੰਗ ਅਕਾਉਂਟ (PNB Power Savings Account) ਦੀ ਸਹੂਲਤ ਲੈ ਕੇ ਆਇਆ ਹੈ। ਇਹ ਔਰਤਾਂ ਲਈ ਇਕ ਵਿਸ਼ੇਸ਼ ਯੋਜਨਾ ਹੈ, ਜਿਸ ਰਾਹੀਂ ਔਰਤਾਂ ਖਾਤਾ ਖੋਲ੍ਹ ਕੇ ਕਈ ਵਿਸ਼ੇਸ਼ ਯੋਜਨਾਵਾਂ ਦਾ ਲਾਭ ਲੈ ਸਕਦੀਆਂ ਹਨ। ਇਸ ਵਿੱਚ, ਸੰਯੁਕਤ ਖਾਤਾ ਵੀ ਖੋਲ੍ਹਿਆ ਜਾ ਸਕਦਾ ਹੈ, ਪਰ ਇਸਦੇ ਲਈ ਖਾਤੇ ਵਿੱਚ ਪਹਿਲਾ ਨਾਮ ਔਰਤ ਦਾ ਹੋਣਾ ਚਾਹੀਦਾ ਹੈ | ਤਾਂ ਆਓ ਅਸੀਂ ਤੁਹਾਨੂੰ ਇਸ ਖਾਤੇ ਬਾਰੇ ਵਿਸਥਾਰ ਵਿੱਚ ਦੱਸਦੇ ਹਾਂ-

KJ Staff

ਪੀਐਨਬੀ ਨੇ ਟਵੀਟ ਕੀਤੀ ਜਾਣਕਾਰੀ

ਪੀਐਨਬੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਿਲ 'ਤੇ ਇਸ ਖਾਤੇ ਬਾਰੇ ਜਾਣਕਾਰੀ ਦਿੱਤੀ ਹੈ | ਬੈਂਕ ਨੇ ਇੱਕ ਟਵੀਟ ਵਿੱਚ ਲਿਖਿਆ, "ਪੀਐਨਬੀ ਪਾਵਰ ਸੇਵਿੰਗਜ਼ ਔਰਤਾਂ ਦੇ ਲਈ ਇੱਕ ਵਿਸ਼ੇਸ਼ ਸਕੀਮ ਹੈ। ਇਸ ਯੋਜਨਾ ਦੇ ਤਹਿਤ ਇੱਕ ਸਾਂਝਾ ਖਾਤਾ ਵੀ ਖੋਲ੍ਹਿਆ ਜਾ ਸਕਦਾ ਹੈ ਪਰ ਪਹਿਲਾ ਨਾਮ ਔਰਤ ਦਾ ਹੋਣਾ ਚਾਹੀਦਾ ਹੈ।"

ਕਿੰਨੇ ਰੁਪਏ ਤੋਂ ਖੁਲਵਾ ਸਕਦੇ ਹੋ ਖਾਤਾ

ਤੁਸੀਂ ਇਹ ਖਾਤਾ ਪਿੰਡ ਜਾਂ ਸ਼ਹਿਰ ਵਿੱਚ ਕਿਤੇ ਵੀ ਖੋਲ੍ਹ ਸਕਦੇ ਹੋ | ਪਿੰਡ ਵਿਚ ਤੁਸੀਂ ਇਹ ਖਾਤਾ 500 ਰੁਪਏ ਵਿਚ ਖੋਲ੍ਹ ਸਕਦੇ ਹੋ | ਇਸ ਤੋਂ ਇਲਾਵਾ, ਤੁਸੀਂ ਅਰਧ-ਸ਼ਹਿਰੀ ਖੇਤਰ ਵਿੱਚ 1000 ਰੁਪਏ ਨਾਲ ਇਹ ਖਾਤਾ ਖੋਲ੍ਹ ਸਕਦੇ ਹੋ | ਇਸ ਦੇ ਨਾਲ ਹੀ ਸ਼ਹਿਰੀ ਖੇਤਰਾਂ ਵਿਚ ਤੁਸੀਂ ਇਹ ਖਾਤਾ 2 ਹਜ਼ਾਰ ਰੁਪਏ ਨਾਲ ਖੋਲ੍ਹ ਸਕਦੇ ਹੋ | ਇਹ ਖਾਤਾ ਖੋਲ੍ਹਣ ਲਈ ਔਰਤਾਂ ਦਾ ਭਾਰਤੀ ਨਾਗਰਿਕ ਹੋਣਾ ਜ਼ਰੂਰੀ ਹੈ |

ਕੀ ਹੈ ਇਹ ਖਾਤੇ ਦੀ ਵਿਸ਼ੇਸ਼ਤਾ

1. ਇਸ ਖਾਤੇ ਵਿੱਚ, ਤੁਹਾਨੂੰ ਸਾਲਾਨਾ ਇੱਕ 50 ਪੇਜਾਂ ਦੀ ਚੈੱਕਬੁੱਕ ਮੁਫਤ ਮਿਲਦੀ ਹੈ |
2. ਇਸ ਤੋਂ ਇਲਾਵਾ, ਐਨਈਐਫਟੀ ( NEFT) ਦੀ ਸਹੂਲਤ ਮੁਫਤ ਵਿਚ ਮਿਲਦੀ ਹੈ |
3. ਬੈਂਕ ਖਾਤੇ 'ਤੇ ਪਲੈਟੀਨਮ ਡੈਬਿਟ ਕਾਰਡ ਮੁਫ਼ਤ ਮਿਲਦਾ ਹੈ |
4. ਮੁਫਤ ਐਸਐਮਐਸ SMS ਅਲਰਟ ਦੀ ਸਹੂਲਤ ਵੀ ਮਿਲਦੀ ਹੈ |
5. 5 ਲੱਖ ਰੁਪਏ ਤੱਕ ਦੀ ਮੁਫਤ ਦੁਰਘਟਨਾ ਮੌਤ ਬੀਮਾ ਦਾ ਕਵਰ ਮਿਲਦਾ ਹੈਂ |
6. ਪ੍ਰਤੀ ਦਿਨ ਤੁਸੀਂ 50 ਹਜ਼ਾਰ ਰੁਪਏ ਤਕ ਨਕਦ ਕੱਢ ਸਕਦੇ ਹੋ |

ਵਿਸ਼ੇਸ਼ ਔਰਤਾਂ ਲਈ ਬਣਾਇਆ ਗਿਆ ਹੈ ਇਹ ਖਾਤਾ

ਪੰਜਾਬ ਨੈਸ਼ਨਲ ਬੈਂਕ ਪਾਵਰ ਸੇਵਿੰਗ ਅਕਾਉਂਟ ਆਪਣੇ ਗਾਹਕਾਂ ਨੂੰ ਕੁਝ ਅਜਿਹੀ ਸਹੂਲਤ ਦਿੰਦਾ ਹੈ, ਜੋ ਕਿ ਆਮ ਗ੍ਰਾਹਕਾਂ ਨੂੰ ਉਪਲਬਧ ਨਹੀਂ ਹੈ | ਪਾਵਰ ਸੇਵਿੰਗ ਖਾਤਾ ਇੱਕ ਔਰਤ ਦੁਆਰਾ ਖੋਲ੍ਹਿਆ ਜਾ ਸਕਦਾ ਹੈ | ਜੇ ਇਹ ਸਾਂਝੇ ਤੌਰ ਤੇ ਖੋਲ੍ਹਿਆ ਜਾਂਦਾ ਹੈ, ਤਾਂ ਇਸ ਵਿਚ ਪਹਿਲਾਂ ਨਾਮ ਇੱਕ ਔਰਤ ਦਾ ਹੋਣਾ ਚਾਹੀਦਾ ਹੈ |

ਇਹ ਵੀ ਪੜ੍ਹੋ :- NPS ਵਿੱਚ ਪਾਓ 1000 ਰੁਪਏ ਮਹੀਨਾ, ਮਿਲਣਗੇ 9 ਲੱਖ ਨਕਦ ਅਤੇ ਹਰ ਮਹੀਨੇ 9 ਹਜ਼ਾਰ ਪੈਨਸ਼ਨ

Summary in English: PNB opens new female special account in which they will these 6 facilities

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters