1. Home
  2. ਖਬਰਾਂ

Production of Major Crops for 2021-22: ਫ਼ਸਲਾਂ ਦਾ 316.06 ਮਿਲੀਅਨ ਟਨ ਦਾ ਹੋਇਆ ਉਤਪਾਦਨ !

ਕਿਸਾਨਾਂ ਦੀ ਮਿਹਨਤ ਰੰਗ ਲਿਆਈ ਹੈ। ਇਸ ਤੋਂ ਸਿਰਫ ਕਿਸਾਨ ਹੀ ਨਹੀਂ ਸਗੋਂ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਵੀ ਕਾਫੀ ਖੁਸ਼ ਹਨ।

Pavneet Singh
Pavneet Singh
Crops

Crops

ਕਿਸਾਨਾਂ ਦੀ ਮਿਹਨਤ ਰੰਗ ਲਿਆਈ ਹੈ। ਇਸ ਤੋਂ ਸਿਰਫ ਕਿਸਾਨ ਹੀ ਨਹੀਂ ਸਗੋਂ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਵੀ ਕਾਫੀ ਖੁਸ਼ ਹਨ। ਤੁਹਾਨੂੰ ਦੱਸ ਦੇਈਏ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਸਾਲ 2021-22 ਲਈ ਪ੍ਰਮੁੱਖ ਫਸਲਾਂ ਦੇ ਉਤਪਾਦਨ ਦਾ ਦੂਜਾ ਅਗਾਊਂ ਅਨੁਮਾਨ ਜਾਰੀ ਕੀਤਾ ਹੈ। ਜਿਸ ਵਿੱਚ ਰਿਕਾਰਡ ਅਨਾਜ ਉਤਪਾਦਨ(Food Production) 316.06 ਮਿਲੀਅਨ ਟਨ ਅਨਾਜ ਉਤਪਾਦਨ ਦਾ ਅੰਦਾਜਾ ਲਾਇਆ ਗਿਆ ਹੈ।

ਇਸ ਗੱਲ ਤੋਂ ਕੇਂਦਰੀ ਖੇਤੀ ਅਤੇ ਕਿਸਾਨ ਕਲਿਆਣ ਮੰਤਰੀ ਨਰੇਂਦਰ ਸਿੰਘ ਤੋਮਰ (Union Minister Of Agriculture And Farmers Welfare Narendra Singh Tomar) ਨੇ ਦੇਸ਼ ਦੇ ਕਿਸਾਨਾਂ ਦਾ ਧਨਵਾਦ ਕਿੱਤਾ ਹੈ | ਉਨ੍ਹਾਂ ਨੇ ਕਿਹਾ ਹੈ ਕਿ ਦੇਸ਼ ਵਿਚ ਅਨਾਜ ਉਤਪਾਦਨ ਦਾ ਨਵਾਂ ਰਾਕਾਰਡ ਕਿਸਾਨਾਂ ਦੀ ਮਿਹਨਤ , ਵਿਗਿਆਨੀਆਂ ਦੇ ਨਵੀ-ਨਵੀ ਖੋਜ ਦਾ ਅਸਰ ਹੈ |

ਦੱਸ ਦਈਏ ਕਿ ਸਾਲ 2021-22 ਦੇ ਦੂੱਜੇ ਅਗਾਊਂ ਅੰਦਾਜਿਆਂ ਦੇ ਅਨੁਸਾਰ , ਦੇਸ਼ ਵਿਚ ਕੁੱਲ ਅਨਾਜ ਉਤਪਾਦਨ ਰਿਕਾਰਡ ਦੀ
316.06 ਮਿਲੀਅਨ ਟਨ ਹੋਣ ਦਾ ਅੰਦਾਜਾ ਹੈ , ਜੋ ਕਿ ਇਸ ਸਾਲ 2020-21 ਦੇ ਦੌਰਾਨ ਅਨਾਜ ਉਤਪਾਦਨ ਦੀ ਤੁਲਨਾ ਵਿਚ 5.32 ਮਿਲੀਅਨ ਟਨ ਵੱਧ ਪੈਦਾਵਾਰ ਵੇਖੀ ਗਈ ਹੈ । ਪਿਛਲੇ ਸਾਲ 2021-22 ਦੇ ਦੌਰਾਨ ਉਤਪਾਦਨ ਪਿਛਲੇ ਪੰਜ ਸਾਲਾਂ ਦੀ ਤੁਲਨਾ ਵਿਚ 25.35 ਮਿਲੀਅਨ ਟਨ ਪੈਦਾਵਾਰ ਵੱਧ ਹੋਈ ਹੈ।

ਮੁੱਖ ਫਸਲਾਂ ਦਾ ਅਨੁਮਾਨਿਤ ਉਤਪਾਦਨ

ਮੁੱਖ ਫ਼ਸਲਾਂ ਜੋ ਪੰਜ ਸਾਲਾਂ ਨਾਲੋਂ ਇਸ ਸਾਲ ਵੱਧ ਹੋਣ ਦਾ ਅੰਦਾਜ਼ਾ ਹੈ। ਤਾਂ ਆਓ ਜਾਣਦੇ ਹਾਂ ਕਿਹੜੀਆਂ ਫਸਲਾਂ ਦਾ ਅੰਦਾਜ਼ਾ ਕਿੰਨਾ ਹੈ।

  • 2021-22 ਦੌਰਾਨ ਚੌਲਾਂ ਦਾ ਕੁੱਲ ਉਤਪਾਦਨ ਰਿਕਾਰਡ 93 ਮਿਲੀਅਨ ਟਨ ਹੋਣ ਦਾ ਅੰਦਾਜ਼ਾ ਹੈ। ਇਹ ਪਿਛਲੇ ਪੰਜ ਸਾਲਾਂ ਵਿੱਚ 116.44 ਮਿਲੀਅਨ ਟਨ ਦੇ ਔਸਤ ਉਤਪਾਦਨ ਨਾਲੋਂ 11.49 ਮਿਲੀਅਨ ਟਨ ਵੱਧ ਹੈ।

  • 2021-22 ਦੌਰਾਨ ਕਣਕ ਦੇ ਰਿਕਾਰਡ ਉਤਪਾਦਨ ਦੀ ਗੱਲ ਕਰੀਏ ਤਾਂ ਇਸ ਦੇ 32 ਮਿਲੀਅਨ ਟਨ ਹੋਣ ਦਾ ਅੰਦਾਜ਼ਾ ਹੈ। ਇਹ 103.88 ਮਿਲੀਅਨ ਟਨ ਦੇ ਔਸਤ ਕਣਕ ਉਤਪਾਦਨ ਨਾਲੋਂ 7.44 ਮਿਲੀਅਨ ਟਨ ਵੱਧ ਹੈ।

  • ਪੌਸ਼ਟਿਕ/ਮੋਟੇ ਅਨਾਜ ਦਾ ਉਤਪਾਦਨ 86 ਮਿਲੀਅਨ ਟਨ ਹੋਣ ਦਾ ਅੰਦਾਜ਼ਾ ਹੈ, ਜੋ ਕਿ ਔਸਤ ਉਤਪਾਦਨ ਨਾਲੋਂ 3.28 ਮਿਲੀਅਨ ਟਨ ਵੱਧ ਹੈ।

  • 2021-22 ਦੌਰਾਨ ਦਾਲਾਂ ਦਾ ਕੁੱਲ ਉਤਪਾਦਨ 96 ਮਿਲੀਅਨ ਟਨ ਹੋਣ ਦਾ ਅੰਦਾਜ਼ਾ ਹੈ, ਜੋ ਪਿਛਲੇ ਪੰਜ ਸਾਲਾਂ ਦੇ 23.82 ਮਿਲੀਅਨ ਟਨ ਦੇ ਔਸਤ ਉਤਪਾਦਨ ਨਾਲੋਂ 3.14 ਮਿਲੀਅਨ ਟਨ ਵੱਧ ਹੈ।

  • 2021-22 ਦੌਰਾਨ ਦੇਸ਼ ਵਿੱਚ ਤੇਲ ਬੀਜਾਂ ਦਾ ਕੁੱਲ ਉਤਪਾਦਨ ਰਿਕਾਰਡ 15 ਮਿਲੀਅਨ ਟਨ ਹੋਣ ਦਾ ਅੰਦਾਜ਼ਾ ਹੈ, ਜੋ ਕਿ 2020-21 ਦੌਰਾਨ 35.95 ਮਿਲੀਅਨ ਟਨ ਦੇ ਉਤਪਾਦਨ ਨਾਲੋਂ 1.20 ਮਿਲੀਅਨ ਟਨ ਵੱਧ ਹੈ। ਇਸ ਤੋਂ ਇਲਾਵਾ, 2021-22 ਦੌਰਾਨ ਤੇਲ ਬੀਜਾਂ ਦਾ ਉਤਪਾਦਨ ਔਸਤ ਤੇਲ ਬੀਜ ਉਤਪਾਦਨ ਨਾਲੋਂ 4.46 ਮਿਲੀਅਨ ਟਨ ਵੱਧ ਹੈ।

  • 2021-22 ਦੌਰਾਨ ਦੇਸ਼ ਵਿੱਚ ਕੁੱਲ ਗੰਨੇ ਦਾ ਉਤਪਾਦਨ 04 ਮਿਲੀਅਨ ਟਨ ਹੋਣ ਦਾ ਅੰਦਾਜ਼ਾ ਹੈ, ਜੋ ਕਿ 373.46 ਮਿਲੀਅਨ ਟਨ ਦੇ ਔਸਤ ਗੰਨੇ ਦੇ ਉਤਪਾਦਨ ਤੋਂ 40.59 ਮਿਲੀਅਨ ਟਨ ਵੱਧ ਹੈ।

  • ਦੂਜੇ ਪਾਸੇ, ਕਪਾਹ ਦਾ ਉਤਪਾਦਨ 06 ਮਿਲੀਅਨ ਗੰਢ ਹੋਣ ਦਾ ਅੰਦਾਜ਼ਾ ਹੈ, ਜੋ ਕਿ 32.95 ਮਿਲੀਅਨ ਗੰਢਾਂ ਦੇ ਔਸਤ ਕਪਾਹ ਉਤਪਾਦਨ ਨਾਲੋਂ 1.12 ਮਿਲੀਅਨ ਗੰਢ ਜ਼ਿਆਦਾ ਹੈ। ਜੂਟ ਅਤੇ ਮੇਸਟਾ ਦਾ ਉਤਪਾਦਨ 9.57 ਮਿਲੀਅਨ ਗੰਢ ਹੋਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ : Punjab Election 2022 : ਅਰਵਿੰਦ ਕੇਜਰੀਵਾਲ ਖਿਲਾਫ ਕੁਮਾਰ ਵਿਸ਼ਵਾਸ ਨੇ ਲਾਏ ਦੋਸ਼ !

Summary in English: Production of Major Crops for 2021-22: Crops Produced 316.06 Million Tons!

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters