ਹਰ ਸਾਲ ਅੱਜ ਦਾ ਦਿਨ ਯਾਨੀ 1 ਨਵੰਬਰ ਪੰਜਾਬ ਦਿਵਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜੇਕਰ ਤੁਸੀਂ ਇਸ ਗੱਲ ਤੋਂ ਅਣਜਾਣ ਹੋ ਤਾਂ ਇਸ ਲੇਖ ਰਾਹੀਂ ਤੁਸੀਂ ਪੰਜਾਬ ਦਿਵਸ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਪੰਜਾਬ ਦਿਵਸ ਦੇ ਇਤਿਹਾਸ ਤੋਂ ਲੈ ਕੇ ਇਸਦੀ ਮਹੱਤਤਾ ਤੱਕ ਪੂਰੀ ਜਾਣਕਾਰੀ।
ਪੰਜਾਬ ਸ਼ਬਦ ਫ਼ਾਰਸੀ ਦੇ ਦੋ ਸ਼ਬਦਾਂ 'ਪੰਜ' ਤੇ 'ਆਬ' ਦਾ ਮਿਸ਼ਰਨ ਹੈ। 'ਪੰਜ' ਦਾ ਅਰਥ ਹੈ ਪੰਜ ਤੇ 'ਆਬ' ਦਾ ਅਰਥ ਹੈ ਪਾਣੀ, ਜੋ ਦਰਸਾਉਂਦਾ ਹੈ ਕਿ ਇਹ ਪੰਜ ਦਰਿਆਵਾਂ ਬਿਆਸ, ਚਨਾਬ, ਜੇਹਲਮ, ਰਾਵੀ ਤੇ ਸਤਲੁਜ ਨਾਲ ਘਿਰਿਆ ਹੋਇਆ ਹੈ। ਹਾਲਾਂਕਿ, 1947 `ਚ ਭਾਰਤ ਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਸਿਰਫ ਦੋ ਦਰਿਆ ਸਤਲੁਜ ਤੇ ਬਿਆਸ ਹੀ ਪੰਜਾਬ ਦੇ ਖੇਤਰ `ਚ ਪੈਂਦੇ ਹਨ। ਅੱਜ ਪੰਜਾਬ ਭੂਗੋਲਿਕ ਖੇਤਰਾਂ ਦੇ ਲਿਹਾਜ਼ ਨਾਲ ਭਾਰਤ ਦੇ 19ਵੇਂ ਸਭ ਤੋਂ ਵੱਡੇ ਸੂਬੇ ਤੇ ਆਬਾਦੀ ਦੇ ਲਿਹਾਜ਼ ਨਾਲ 16ਵੇਂ ਵੱਡੇ ਸੂਬੇ ਵਜੋਂ ਖੜ੍ਹਾ ਹੈ।
ਪੰਜਾਬ ਦਿਵਸ ਦਾ ਇਤਿਹਾਸ ਤੇ ਮਹੱਤਤਾ:
1 ਨਵੰਬਰ 1966 ਨੂੰ ਪੰਜਾਬ ਸੂਬੇ ਦੀ ਨੀਂਹ ਰੱਖਣ ਦੀ ਯਾਦ `ਚ ਹਰ ਸਾਲ ਅੱਜ ਦੇ ਦਿਨ ਪੰਜਾਬ ਦਿਵਸ ਮਨਾਇਆ ਜਾਂਦਾ ਹੈ। ਪੰਜਾਬ ਦਿਵਸ ਨੂੰ ਪੰਜਾਬ ਗਠਨ ਦਿਵਸ ਵੀ ਕਿਹਾ ਜਾਂਦਾ ਹੈ, ਕਿਉਂਕਿ ਅੱਜ ਦੇ ਦਿਨ ਅਜੋਕੇ ਪੰਜਾਬ ਦਾ ਗਠਨ ਕੀਤਾ ਗਿਆ ਸੀ। ਦੱਸ ਦੇਈਏ ਕਿ 1950 ਦੇ ਸਮੇਂ `ਚ ਅਕਾਲੀ ਦਲ ਦੀ ਅਗਵਾਈ ਵਾਲੀ ਲਹਿਰ ਕਾਰਨ ਪੰਜਾਬ ਦੀ ਸਥਾਪਨਾ ਹੋਈ ਸੀ। 1 ਨਵੰਬਰ ਦਾ ਦਿਨ ਨਾਂ ਸਿਰਫ ਪੰਜਾਬ ਦਾ ਸਥਾਪਨਾ ਦਿਵਸ ਹੁੰਦਾ ਹੈ, ਸਗੋਂ 6 ਹੋਰ ਭਾਰਤੀ ਸੂਬਿਆਂ ਜਿਵੇਂ ਕੇ ਕੇਰਲਾ, ਕਰਨਾਟਕ, ਛੱਤੀਸਗੜ੍ਹ, ਮੱਧ ਪ੍ਰਦੇਸ਼, ਹਰਿਆਣਾ ਤੇ ਆਂਧਰਾ ਪ੍ਰਦੇਸ਼ ਦਾ ਗਠਨ ਦਿਵਸ ਵੀ ਹੁੰਦਾ ਹੈ।
ਇਹ ਵੀ ਪੜ੍ਹੋ: ਜਨ ਸਿਹਤ ਅਤੇ ਪੋਸ਼ਣ ਲਈ ਪੌਸ਼ਟਿਕ ਅਨਾਜ ਉਤਪਾਦਾਂ ਨੂੰ ਉਤਸ਼ਾਹਿਤ ਕਰੇਗਾ ਭਾਰਤ: ਤੋਮਰ
ਅਕਾਲੀ ਦਲ ਦੀ ਮੰਗ ਸਦਕਾ ਪੰਜਾਬ ਨੂੰ ਤਿੰਨ ਵੱਖ-ਵੱਖ ਸੂਬਿਆਂ `ਚ ਵੰਡ ਦਿੱਤਾ ਗਿਆ ਸੀ। ਪੰਜਾਬ ਪੁਨਰਗਠਨ ਐਕਟ (1966) ਦੇ ਤਹਿਤ ਕੇਂਦਰ ਸਰਕਾਰ ਨੇ ਪੰਜਾਬ ਸੂਬੇ ਨੂੰ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਪੰਜਾਬ `ਚ ਵੰਡਣ ਲਈ ਸਹਿਮਤੀ ਦੇ ਦਿੱਤੀ ਸੀ। ਜਿਸ ਤੋਂ ਬਾਅਦ ਪੰਜਾਬੀ ਭਾਸ਼ਾ ਦੀ ਪਹਾੜੀ ਬੋਲੀ ਬੋਲਣ ਵਾਲਾ ਹਿੰਦੂ ਬਹੁਗਿਣਤੀ ਵਾਲਾ ਇਲਾਕਾ ਹਿਮਾਚਲ ਪ੍ਰਦੇਸ਼ ਬਣ ਗਿਆ, ਹਰਿਆਣਵੀ ਬੋਲੀ ਬੋਲਣ ਵਾਲੀ ਆਬਾਦੀ ਨੂੰ ਹਰਿਆਣਾ ਬਣਾਇਆ ਗਿਆ ਤੇ ਸਿੱਖ ਬਹੁਗਿਣਤੀ ਦੇ ਬਾਕੀ ਬਚੇ ਇਲਾਕਿਆਂ ਨੂੰ ਅਜੋਕੇ ਪੰਜਾਬ ਦਾ ਹਿੱਸਾ ਰੱਖਿਆ ਗਿਆ।
Summary in English: Punjab Day 2022: On the occasion of Punjab Day, know its history and importance