1. ਖਬਰਾਂ

Punjab Bathinda : ਪਰਾਲੀ ਪ੍ਰਬੰਧਨ ਦਾ ਪੰਜਾਬ ਦੇ ਕਿਸਾਨ ਨੇ ਲੱਭਿਆ ਨਵਾਂ ਤਰੀਕਾ, ਬਚਾ ਰਹੇ ਯੂਰੀਆ ਦਾ ਖਰਚ

KJ Staff
KJ Staff
Stubble Management

Stubble Management

ਰਾਜ ਵਿੱਚ ਭਾਵੇਂ ਹੀ ਝੋਨੇ ਦੀ ਫਸਲ ਦੀ ਕਟਾਈ ਤੋਂ ਬਾਅਦ ਖੇਤਾਂ ਵਿੱਚ ਪਰਾਲੀ ਸਾੜਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ, ਪਰ ਜ਼ਿਲ੍ਹਾ ਬਠਿੰਡਾ ਦੇ ਬਹੁਤ ਸਾਰੇ ਕਿਸਾਨ ਪਰਾਲੀ ਸਾੜਨ ਦੀ ਬਜਾਏ ਖੇਤਾਂ ਵਿੱਚ ਦਬਾ ਕੇ ਆਪਣੀ ਆਮਦਨ ਵਧਾ ਰਹੇ ਹਨ। ਇਨ੍ਹਾਂ ਕਿਸਾਨਾਂ ਅਨੁਸਾਰ ਖੇਤਾਂ ਵਿੱਚ ਪਰਾਲੀ ਨੂੰ ਦਬਾਉਣ ਤੋਂ ਬਾਅਦ ਨਾ ਸਿਰਫ ਜ਼ਮੀਨ ਦੀ ਉਪਜਾਉ ਸ਼ਕਤੀ ਵਧਾ ਕੇ ਅਗਲੀ ਫਸਲ ਦਾ ਝਾੜ ਵਧਿਆ ਹੈ, ਸਗੋਂ ਯੂਰੀਆ ਦੀ ਲਾਗਤ ਵੀ ਬਚਾਈ ਜਾ ਰਹੀ ਹੈ। ਉਸ ਨੂੰ ਵੇਖ ਕੇ ਹੁਣ ਹੋਰ ਕਿਸਾਨ ਵੀ ਇਸ ਰਾਹ ਤੇ ਤੁਰਨ ਲੱਗ ਪਏ ਹਨ।

ਪਰਾਲੀ ਨੂੰ ਜ਼ਮੀਨ ਵਿੱਚ ਦਬਾਇਆ ਮਿੱਟੀ ਨੂੰ ਉਪਜਾਉ ਬਣਾਇਆ

ਜ਼ਿਲ੍ਹੇ ਦੇ ਪਿੰਡ ਮਹਾਮਾ ਭਗਵਾਨਾ ਦੇ ਕਿਸਾਨ ਜਗਦੀਪ ਸਿੰਘ ਪਿਛਲੇ ਕਈ ਸਾਲਾਂ ਤੋਂ ਪਰਾਲੀ ਨਹੀਂ ਸਾੜ ਰਹੇ ਹਨ। 92 ਏਕੜ ਜ਼ਮੀਨ 'ਤੇ ਕਾਸ਼ਤ ਕਰਨ ਵਾਲੇ ਜਗਦੀਪ ਦੇ ਅਨੁਸਾਰ, ਉਹਨਾਂ ਨੇ ਪਰਾਲੀ ਨੂੰ ਜ਼ਮੀਨ ਵਿੱਚ ਦਬਾ ਕੇ ਕਣਕ ਦੀ ਫਸਲ ਬੀਜੀ, ਤਾ ਨਤੀਜੇ ਹੈਰਾਨ ਕਰਨ ਵਾਲੇ ਸਨ। ਹੁਣ ਕਣਕ ਪਿਛਲੇ ਸਾਲਾਂ ਦੇ ਮੁਕਾਬਲੇ ਜ਼ਿਆਦਾ ਪੈਦਾ ਕੀਤੀ ਜਾ ਰਹੀ ਹੈ। ਖੇਤੀਬਾੜੀ ਵਿਭਾਗ ਦੀ ਸਲਾਹ 'ਤੇ ਉਹਨਾਂ ਨੇ ਮਲਚਰ, ਹੈਪੀ ਸੀਡਰ ਅਤੇ ਐਮਵੀ ਪੁਲਾਓ ਖਰੀਦੇ। ਇਨ੍ਹਾਂ ਮਸ਼ੀਨਾਂ ਨਾਲ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਦਬਾ ਦਿੱਤਾ ਜਾਂਦਾ ਹੈ। ਇਸ ਕਾਰਨ ਜ਼ਮੀਨ ਬਹੁਤ ਉਪਜਾਉ ਹੁੰਦੀ ਜਾ ਰਹੀ ਹੈ।

ਪਰਾਲੀ ਦੇ ਪ੍ਰਬੰਧਨ ਕਾਰਨ ਜ਼ਮੀਨ ਦੀ ਸਿਹਤ ਵਿੱਚ ਹੋਇਆ ਸੁਧਾਰ: ਗੁਰਮੰਗਲ

ਜ਼ਿਲ੍ਹੇ ਦੇ ਪਿੰਡ ਪਿੰਡ ਮਾਡੇ ਦੇ ਅਗਾਂਹਵਧੂ ਕਿਸਾਨ ਗੁਰਮੰਗਲ ਸਿੰਘ ਪੰਜ ਏਕੜ ਜ਼ਮੀਨ ਵਿੱਚ ਝੋਨੇ ਦੀ ਕਾਸ਼ਤ ਕਰਦੇ ਹਨ। ਉਹਨਾਂ ਨੇ ਪਿਛਲੇ ਚਾਰ ਸਾਲਾਂ ਤੋਂ ਖੇਤਾਂ ਵਿੱਚ ਪਰਾਲੀ ਨੂੰ ਨਹੀਂ ਸਾੜਿਆ। ਉਹ ਕਹਿੰਦੇ ਹਨ ਕਿ ਜਦੋਂ ਉਸਨੇ ਸੁਪਰ ਸੀਡਰ ਅਤੇ ਮਲਚਰ ਮਸ਼ੀਨਾਂ ਦੀ ਵਰਤੋਂ ਨਾਲ ਖੇਤਾਂ ਵਿੱਚ ਪਰਾਲੀ ਨੂੰ ਦਬਾਉਣਾ ਸ਼ੁਰੂ ਕੀਤਾ, ਤਾਂ ਜ਼ਮੀਨ ਦੀ ਸਿਹਤ ਵਿੱਚ ਬਹੁਤ ਸੁਧਾਰ ਹੋਇਆ। ਜ਼ਮੀਨ ਵਿੱਚ ਪਰਾਲੀ ਨੂੰ ਦਬਾਉਣ ਨਾਲ, ਹੁਣ ਖਾਦਾਂ ਦੀ ਘੱਟ ਜ਼ਰੂਰਤ ਪੈਂਦੀ ਹੈ. ਇਸ ਦੇ ਨਾਲ ਹੀ, ਖੇਤ ਵਿੱਚ ਪਰਾਲੀ ਨੂੰ ਦਬਾਉਣ ਤੋਂ ਬਾਅਦ, ਅਗਲੀ ਫਸਲ ਦਾ ਝਾੜ ਵੀ ਪੰਜ ਪ੍ਰਤੀਸ਼ਤ ਵਧ ਗਿਆ ਹੈ.

ਦਰਸ਼ਨ ਸਿੰਘ ਨੇ 10 ਸਾਲਾਂ ਤੋਂ ਨਹੀਂ ਲਗਾਈ ਪਰਾਲੀ ਨੂੰ ਅੱਗ

ਪਿੰਡ ਰਾਮਪੁਰਾ ਦੇ ਕਿਸਾਨ ਦਰਸ਼ਨ ਸਿੰਘ ਸਿੱਧੂ ਵੀ 10 ਸਾਲਾਂ ਤੋਂ ਜ਼ਮੀਨ ਵਿੱਚ ਪਰਾਲੀ ਨੂੰ ਦਬਾ ਕੇ ਅਗਲੀ ਫਸਲ ਬੀਜ ਰਹੇ ਹਨ। ਦਰਸ਼ਨ ਸਿੰਘ ਨੇ ਦੱਸਿਆ ਕਿ ਪਹਿਲਾਂ ਉਹ ਪਰਾਲੀ ਸਾੜਦਾ ਸੀ, ਪਰ 2011 ਤੋਂ ਉਹਨਾਂ ਨੇ ਪਰਾਲੀ ਸਾੜਣੀ ਬੰਦ ਕਰ ਦਿੱਤੀ। ਹੁਣ ਉਹਨਾਂ ਦੇ ਖੇਤੋਂ ਮੇਂ ਫ਼ਸਲ ਨੂੰ ਦੇਖਣ ਲਈ ਖੇਤੀ ਮਾਹਿਰ ਪਿੰਡ ਆ ਰਹੇ ਹਨ।

ਰਜਿੰਦਰ ਸਿੰਘ ਪਰਾਲੀ ਨਾ ਸਾੜਨ ਬਾਰੇ ਕਰ ਰਹੇ ਹਨ ਜਾਗਰੂਕ

ਪਿੰਡ ਮਹਿਮਾ ਸਰਜਾ ਦੇ ਕਿਸਾਨ ਰਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਖੇਤੀਬਾੜੀ ਵਿਭਾਗ ਦੀ ਸਹਾਇਤਾ ਨਾਲ ਸਬਸਿਡੀ 'ਤੇ ਖੇਤੀ ਮਸ਼ੀਨਾਂ ਖਰੀਦੀਆਂ। ਇਨ੍ਹਾਂ ਮਸ਼ੀਨਾਂ ਨਾਲ ਖੇਤ ਵਿੱਚ ਪਰਾਲੀ ਨੂੰ ਦਬਾ ਕੇ ਕਣਕ ਦੀ ਬਿਜਾਈ ਕਰ ਰਹੇ ਹਨ। ਹੁਣ ਪਿੰਡ ਦੇ ਹੋਰ ਕਿਸਾਨ ਵੀ ਖੇਤਾਂ ਵਿੱਚ ਪਰਾਲੀ ਨੂੰ ਦਬਾਉਣ ਲਈ ਆਪਣੀਆਂ ਮਸ਼ੀਨਾਂ ਨਾਲ ਸਹਿਯੋਗ ਕਰ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਵਿੱਚ ਹੁਣ 50 ਫੀਸਦੀ ਸਬਸਿਡੀ 'ਤੇ ਮਿਲਣਗੇ ਬੀਜ, ਇੱਕ ਲੱਖ ਕਿਸਾਨਾਂ ਨੂੰ ਹੋਵੇਗਾ ਲਾਭ

Summary in English: Punjab farmer found a new way of stubble management, saving the cost of urea

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters
Krishi Jagran Punjabi Magazine subscription