1. Home
  2. ਖਬਰਾਂ

Punjab National Bank ਦੇ ਰਿਹੈ ਚੰਗਾ ਮੁਨਾਫਾ ਕਮਾਉਣ ਦਾ ਮੌਕਾ, ਮਿਲੇਗਾ 7.85% ਵਿਆਜ

ਪੰਜਾਬ ਨੈਸ਼ਨਲ ਬੈਂਕ ਦੇ ਗਾਹਕਾਂ ਲਈ ਚੰਗੀ ਖ਼ਬਰ ਹੈ। ਦਰਅਸਲ, PNB ਨਿਵੇਸ਼ ਕੀਤੇ ਪੈਸੇ 'ਤੇ ਚੰਗਾ ਮੁਨਾਫਾ ਕਮਾਉਣ ਦਾ ਮੌਕਾ ਦੇ ਰਿਹਾ ਹੈ, ਆਓ ਜਾਣਦੇ ਹਾਂ ਪੂਰੀ ਖ਼ਬਰ...

Gurpreet Kaur Virk
Gurpreet Kaur Virk

ਪੰਜਾਬ ਨੈਸ਼ਨਲ ਬੈਂਕ ਦੇ ਗਾਹਕਾਂ ਲਈ ਚੰਗੀ ਖ਼ਬਰ ਹੈ। ਦਰਅਸਲ, PNB ਨਿਵੇਸ਼ ਕੀਤੇ ਪੈਸੇ 'ਤੇ ਚੰਗਾ ਮੁਨਾਫਾ ਕਮਾਉਣ ਦਾ ਮੌਕਾ ਦੇ ਰਿਹਾ ਹੈ, ਆਓ ਜਾਣਦੇ ਹਾਂ ਪੂਰੀ ਖ਼ਬਰ...

ਪੰਜਾਬ ਨੈਸ਼ਨਲ ਬੈਂਕ ਵੱਲੋਂ ਚੰਗਾ ਵਿਆਜ

ਪੰਜਾਬ ਨੈਸ਼ਨਲ ਬੈਂਕ ਵੱਲੋਂ ਚੰਗਾ ਵਿਆਜ

PNB Fixed Deposit: ਜੇਕਰ ਤੁਸੀਂ ਵੀ ਆਪਣਾ ਪੈਸਾ ਫਿਕਸਡ ਡਿਪਾਜ਼ਿਟ ਕਰਨ ਬਾਰੇ ਸੋਚ ਰਹੇ ਹੋ, ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ। ਇਸ ਲੇਖ ਵਿੱਚ ਪੰਜਾਬ ਨੈਸ਼ਨਲ ਬੈਂਕ (Punjab National Bank) ਦੀ ਵਿਸ਼ੇਸ਼ ਫਿਕਸਡ ਡਿਪਾਜ਼ਿਟ ਸਕੀਮ (Special Fixed Deposit Scheme) ਬਾਰੇ ਪੂਰੀ ਜਾਣਕਾਰੀ ਜਾਣੋ...

ਦੇਸ਼ ਦੇ ਲੋਕਾਂ ਦੀ ਆਰਥਿਕ ਮਦਦ ਕਰਨ ਲਈ ਜਿੱਥੇ ਭਾਰਤ ਸਰਕਾਰ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੀ ਰਹਿੰਦੀ ਹੈ, ਉੱਥੇ ਹੁਣ ਬੈਂਕਾਂ ਵੱਲੋਂ ਵੀ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਹਾਡਾ ਵੀ ਪੰਜਾਬ ਨੈਸ਼ਨਲ ਬੈਂਕ (PNB) ਵਿੱਚ ਖਾਤਾ ਹੈ। ਤਾਂ ਇਹ ਸਮਾਂ ਤੁਹਾਡੇ ਲਈ ਲਾਭ ਕਮਾਉਣ ਦਾ ਸਭ ਤੋਂ ਵਧੀਆ ਮੌਕਾ ਸਾਬਤ ਹੋ ਸਕਦਾ ਹੈ।

ਦਰਅਸਲ, PNB ਆਪਣੇ ਗਾਹਕਾਂ ਨੂੰ ਫਿਕਸਡ ਡਿਪਾਜ਼ਿਟ (Fixed Deposit) ਭਾਵ FD ਲੈਣ ਦਾ ਵਧੀਆ ਮੌਕਾ ਦੇ ਰਿਹਾ ਹੈ। ਪੰਜਾਬ ਨੈਸ਼ਨਲ ਬੈਂਕ (Punjab National Bank) ਨੇ ਹਾਲ ਹੀ ਵਿੱਚ ਕਿਹਾ ਸੀ ਕਿ ਬੈਂਕ ਗਾਹਕ ਹੁਣ 600 ਦਿਨਾਂ ਦੀ ਵਿਸ਼ੇਸ਼ ਫਿਕਸਡ ਡਿਪਾਜ਼ਿਟ ਸਕੀਮ (Special Fixed Deposit Scheme) ਵਿੱਚ ਸ਼ਾਮਲ ਹੋ ਕੇ ਲਾਭ ਪ੍ਰਾਪਤ ਕਰ ਸਕਦੇ ਹਨ। ਇਸ ਸਕੀਮ ਨੂੰ ਵਿਸ਼ੇਸ਼ ਵਿਆਜ ਦਰ ਸਕੀਮ ਵੀ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ : ਪੰਜਾਬ ਨੈਸ਼ਨਲ ਬੈਂਕ ਗਾਹਕਾਂ ਨੂੰ ਦੇਵੇਗਾ 8 ਲੱਖ ਰੁਪਏ ਦਾ ਇੰਸਟਾ ਲੋਨ ! ਜਲਦ ਇਸ ਸਹੂਲਤ ਦਾ ਲਾਭ ਉਠਾਓ

ਸਕੀਮ ਵਿੱਚ ਮਿਲੇਗਾ ਚੰਗਾ ਲਾਭ

ਬੈਂਕ ਦਾ ਕਹਿਣਾ ਹੈ ਕਿ ਵਿਸ਼ੇਸ਼ ਫਿਕਸਡ ਡਿਪਾਜ਼ਿਟ ਸਕੀਮ (Special Fixed Deposit Scheme 'ਚ ਸ਼ਾਮਲ ਹੋਣ ਵਾਲੇ ਗਾਹਕਾਂ (Customers) ਨੂੰ 7.85 ਫੀਸਦੀ ਤੱਕ ਸਾਲਾਨਾ ਵਿਆਜ ਦਿੱਤਾ ਜਾਵੇਗਾ। ਪਰ ਧਿਆਨ ਰਹੇ ਕਿ ਵਿਸ਼ੇਸ਼ ਵਿਆਜ ਦਰ ਸਕੀਮ 600 ਦਿਨਾਂ ਲਈ ਹੋਵੇਗੀ। ਤਦ ਹੀ ਤੁਹਾਨੂੰ ਤੁਹਾਡੇ ਨਿਵੇਸ਼ ਦਾ ਪੂਰਾ ਲਾਭ ਦਿੱਤਾ ਜਾਵੇਗਾ।

ਕਿਹੜੇ ਗਾਹਕਾਂ ਲਈ ਹੈ ਇਹ ਪਲਾਨ

ਦੱਸ ਦੇਈਏ ਕਿ ਬੈਂਕ ਦੀ ਇਹ ਸ਼ਾਨਦਾਰ ਯੋਜਨਾ ਬੈਂਕ ਦੇ ਸੀਨੀਅਰ ਨਾਗਰਿਕਾਂ ਲਈ ਹੀ ਤਿਆਰ ਕੀਤੀ ਗਈ ਹੈ, ਜਿਸ ਨੂੰ 19 ਅਕਤੂਬਰ, 2022 ਤੋਂ ਲਾਗੂ ਕੀਤਾ ਗਿਆ ਹੈ। ਵਿਸ਼ੇਸ਼ ਵਿਆਜ ਦਰ ਸਕੀਮ ਵਿੱਚ ਗਾਹਕ 2 ਕਰੋੜ ਰੁਪਏ ਤੋਂ ਘੱਟ ਜਮ੍ਹਾਂ ਕਰ ਸਕਦੇ ਹਨ।

ਇਹ ਵੀ ਪੜ੍ਹੋ : ਪੀਐਨਬੀ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫਾ, ਹੁਣ ਖਾਤਿਆਂ 'ਚ ਸਿੱਧੇ ਆਉਣਗੇ 50,000 ਰੁਪਏ

ਵਿਸ਼ੇਸ਼ ਵਿਆਜ ਦਰ ਸਕੀਮ ਵਿੱਚ ਅਰਜ਼ੀ ਕਿਵੇਂ ਦੇਣੀ ਹੈ?

ਜੇਕਰ ਤੁਸੀਂ ਵੀ ਪੰਜਾਬ ਨੈਸ਼ਨਲ ਬੈਂਕ (Punjab National Bank) ਦੀ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹੋ, ਤਾਂ ਇਸਦੇ ਲਈ ਤੁਹਾਨੂੰ ਆਪਣੀ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਵਿੱਚ ਜਾ ਕੇ ਸੰਪਰਕ ਕਰਨਾ ਹੋਵੇਗਾ।

ਸਾਰੀ ਜਾਣਕਾਰੀ Whatsapp 'ਤੇ ਵੀ ਉਪਲਬਧ

ਗਾਹਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਨੈਸ਼ਨਲ ਬੈਂਕ (PNB) ਵਟਸਐਪ ਰਾਹੀਂ ਬੈਂਕਿੰਗ ਸੇਵਾਵਾਂ ਵੀ ਪ੍ਰਦਾਨ ਕਰ ਰਿਹਾ ਹੈ। ਤਾਂ ਜੋ ਗਾਹਕ ਬੈਂਕ ਦੀਆਂ ਲੰਬੀਆਂ ਲਾਈਨਾਂ ਤੋਂ ਬਚ ਸਕਣ ਅਤੇ ਮਿੰਟਾਂ ਵਿੱਚ ਆਪਣਾ ਕੰਮ ਪੂਰਾ ਕਰ ਸਕਣ। ਬੈਂਕ ਦੀ ਇਹ ਸੇਵਾ 24X7 ਚੱਲਦੀ ਰਹਿੰਦੀ ਹੈ।

Summary in English: Punjab National Bank has an opportunity to earn good profit, will get 7.85% interest

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters