Panchayat Elections: ਦੋਸਤੋ ਪਿੰਡ ਦੇ ਮੋਹਤਬਰ ਬਣਨਾ ਜਾਂ ਸਰਪੰਚੀ ਕਰਨੀ ਇੱਕ ਸੇਵਾ ਦਾ ਨਾਮ ਹੈ ਜੋ ਪਿੰਡ ਦੇ ਲੋਕਾਂ ਦੀ ਰਜ਼ਾਮੰਦੀ ਤੇ ਸਮਝਦਾਰੀ ਸਦਕਾ ਉਹਨਾਂ ਦੀ ਆਪਣੀ ਦਿੱਖ ਮੁਤਾਬਿਕ ਇੱਕ ਚੰਗੇ ਸੁੱਲਝੇ ਕਿਰਦਾਰ, ਪਿੰਡ ਦੇ ਮਸਲਿਆਂ ਬਾਰੇ ਆਵਾਜ਼ ਉਠਾਉਣ ਵਾਲੇ ਜਾਗਰੂਕ ਇਨਸਾਨ ਤੇ ਜ਼ਿੰਮੇਵਾਰ ਵਿਹਾਰ ਵਾਲੇ ਬੰਦੇ ਦੀ ਜ਼ਿੰਦਗੀ ਵਿੱਚ ਅਹਿਮ ਪ੍ਰਾਪਤੀ ਦੇਖ ਕੇ ਪਿੰਡ ਦੇ ਲੋਕ ਉਸ ਨੂੰ ਉਚਿੱਤ ਉਮੀਦਵਾਰ ਸਮਝ ਕੇ ਪਿੰਡ ਦੇ ਚੰਗੇਰੇ ਭਵਿੱਖ ਦੀ ਆਸ ਲਈ ਉਸਨੂੰ ਵੋਟ ਪਾਉਂਦੇ ਹਨ।
ਹਾਲਾਂਕਿ, ਕੁੱਝ ਪਿੰਡਾਂ ਦੇ ਲੋਕਾਂ ਵੱਲੋਂ ਇਸ ਨੂੰ ਸਮਝਦਾਰੀ ਜਾਂ ਸੇਵਾ ਭਾਵਨਾ ਨਾਲੋਂ ਸਿਆਸੀ ਬੈਹਕ ਵਾਲਾ ਜਾਂ ਮੁੱਛ ਦੀ ਠਾਠ ਵਾਲਾਂ ਵਰਤਾਰਾ ਸਮਝ ਲਿਆ ਜਾਂਦਾ ਹੈ, ਜੋ ਅੱਗੇ ਚੱਲ ਕੇ ਨਵੇਂ ਪੜੇ ਲਿਖੇ ਸਾਫ਼ ਸੁਥਰੇ ਕਿਰਦਾਰ ਨੂੰ ਅੱਗੇ ਨਾ ਲਿਆ ਕੇ ਮੁੜ ਲੜਾਈ ਦਾ ਸਬੱਬ ਬਣਦਾ ਜ਼ਰੂਰ ਨਜ਼ਰ ਆਉਂਦਾ ਹੈ। ਜਿਥੇ ਨਵੇਂ ਪੁਰਾਣੇ ਹੋਰ ਧੜਿਆਂ ਦੇ ਵਿਕਾਸ ਦਾ ਵਿਕਲਪ ਵੀ ਇਸੇ ਤਰ੍ਹਾਂ ਬਣਦਾ ਹੈ।
ਜ਼ਿਕਰਯੋਗ ਹੈ ਕਿ ਜਿਥੇ ਕਿਸਾਨ ਸੰਘਰਸ਼ ਕਮੇਟੀਆਂ ਮਤਲਬ ਕਿਸਾਨ ਜਥੇਬੰਦੀਆਂ ਵੀ ਪਿੰਡ ਦੇ ਲੋਕਾਂ ਵਿੱਚ ਸਮਾਜਿਕ ਸੁਰੱਖਿਆ ਉੱਤੇ ਸਭ ਪਾਸੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਜਾਣੀ ਜਾਂਦੀਆਂ ਹਨ। ਉਥੇ ਪਿੰਡ ਦੀ ਕਿਸਾਨ ਕਮੇਟੀ ਜੱਥੇਬੰਦਕ ਢਾਂਚੇ ਵਿੱਚ ਸੁਧਾਰ ਲਿਆਉਣ ਅਤੇ ਨਵੀਆਂ ਸੰਭਾਵਨਾਵਾਂ ਖੋਲ੍ਹਣ ਲਈ ਕਿਸਾਨ ਪੱਖੀ ਨੀਤੀਆਂ ਦੀ ਆਵਾਜ਼ ਉਠਾਉਣ ਅਤੇ ਕਈ ਪਿੰਡਾਂ ਦੇ ਵੱਡੇ ਵੱਡੇ ਅਹਿਮ ਮਸਲੇ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਣ ਦੇ ਕੋਰਟਾਂ, ਥਾਣਿਆਂ ਤੋਂ ਬਚਾ ਕੇ ਪਿੰਡ ਦੇ ਮਸਲੇ ਪਿੰਡ ਵਿੱਚ ਹੀ ਹੱਲ ਕਰਨ ਨਾਲ ਸੁਚਾਰੂ ਸੇਧ ਦੇਣ ਦਾ ਪ੍ਰਣ ਸੰਦੇਸ਼ ਜਾਂਦਾ ਸੀ। ਇਸ ਚੋਣਾਂ ਵਿੱਚ ਵੀ ਅਸੀਂ ਉਹਨਾਂ ਦਾ ਕਿੱਥੇ ਤੇ ਕਦੋਂ ਤੇ ਕਿਸ ਹੱਦ ਤੱਕ, ਤੇ ਕਿਸ ਤਰ੍ਹਾਂ ਤਰੀਕੇ ਦਾ, ਉਹ ਕਿੰਨੀਆਂ ਕੁ ਆਪਸੀ ਸਾਂਝਾਂ ਪਿਆਰ ਵਾਕਫੀਆਂ, ਬੇਨਤੀਆਂ ਅਨਾਊਂਸਮੈਂਟਾਂ ਸਦਕੇ ਨਾਲ ਸਰਬਸੰਮਤੀ ਜਾਂ ਲੜਾਈ ਝਗੜੇ ਬਚਾਉਣ ਲਈ ਅੱਗੇ ਆ ਕੇ ਜਾਂ ਇਨ੍ਹਾਂ ਪੰਚਾਇਤੀ ਚੋਣਾਂ ਵਿੱਚ ਬਿਲਕੁਲ ਪਿੱਛੇ ਹੱਟ ਕੇ ਸ਼ਾਂਤ ਰੁੱਖ ਅਖ਼ਤਿਆਰ ਕਰਨ ਵੱਲ ਉਹਨਾਂ ਤੇ ਸਾਂਝੀ ਝਾਤ ਬਾਰੇ ਇਕ ਸਾਰਥਕ ਸੋਚ ਸਮਝ ਸੇਧਾਂ ਬਾਰੇ ਘੋਖ ਲੇਖ ਵਿਚਾਰਾਂ ਪਿੰਡਾਂ ਦੇ ਕਈ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਤੋਂ ਬਾਅਦ, ਅਤੇ ਨਿੱਜੀ ਤੌਰ ਤੇ ਮਿਲਣ ਤੇ, ਸਮਾਜ ਚੋਂ ਜਾਣਕਾਰੀ ਪ੍ਰਾਪਤ ਹੋਂਣ ਬਾਰੇ ਮਿਲ਼ੇ ਅੰਕੜਿਆਂ ਦੀ ਲਿਖ਼ਤ ਮੁਤਾਬਿਕ ਉਹਨਾਂ ਦਾ ਆਪੋਂ ਆਪਣੇ ਪੂਰਨ ਪੱਖ ਤੇ ਸਮਾਜਿਕ ਦਿੱਖ ਤੇ ਸੰਘਰਸ਼ਮਈ ਸ਼ਵੀ ਬਾਰੇ ਬਿਆਨ ਕੀਤਾ ਹੈ।
ਦੋਸਤੋ ਪਿੰਡ ਪੱਧਰ ਤੇ ਜੁਝਾਰੂ ਜਜ਼ਬੇ ਤੇ ਕ੍ਰਾਂਤੀਕਾਰੀ ਭਾਵਨਾਵਾਂ ਵੱਜੋਂ ਜਾਣੀ ਜਾਂਦੀ ਕਿਸਾਨ ਜਥੇਬੰਦੀਆਂ ਦਾ ਲੋਕਾਂ ਨੂੰ ਲੋਕਤੰਤਰ ਵਿੱਚ ਉਹਨਾਂ ਦੇ ਸੋਚ ਦੇ ਗ੍ਰਾਫ ਨੂੰ ਸਮਝਣ ਤੇ ਸਮਝਾਉਣ ਲਈ ਵਿਚਰਨ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਰਾਜਨੀਤੀ ਦੂਰ ਅੰਦੇਸ਼ੀ ਦੇਖ਼ ਕੇ ਕਿ ਏਨਾਂ ਨੂੰ ਸਮਝਣ ਜਾਂ ਸਮਝਾਉਣ ਦੀ ਕਿਥੇ ਲੋੜ ਹੈ, ਜਿਥੇ ਉਹਨਾਂ ਵੱਲੋਂ ਸਰਬਸੰਮਤੀ ਬਣ ਸਕਦੀ ਹੈ ਜਾਂ ਨਹੀਂ ਜਾਂ ਕਿਤੇ ਏਨਾਂ ਦੀ ਆਪਸੀ ਤਾਲਮੇਲ ਨਾ ਬਣਨ ਕਰਕੇ ਕੀਤੇ ਕਿਸਾਨ ਆਗੂਆਂ ਤੇ ਵੀ ਗ਼ਲਤ ਕਿਰਦਾਰ ਜਾਂ ਗ਼ਲਤ ਸੰਦੇਸ਼ ਸਮਾਜ ਵਿਚ ਨਾ ਜਾਵੇ। ਬਹੁਤ ਸਾਰੇ ਪਹਿਲੂਆਂ ਤੇ ਵੀ ਉਹਨਾਂ ਨੂੰ ਖ਼ੁਦ ਸਮਝ ਕੇ ਜੱਥੇਬੰਦਕ ਢਾਂਚੇ ਵਿੱਚ ਹੋ ਕੇ ਰਹਿ ਕੇ ਸਭਨਾਂ ਨੂੰ ਚੰਗੀ ਦਿੱਖ ਦਿਖਾਉਣੀ ਵੀ ਇੱਕ ਚੈਲੰਜ ਤੋਂ ਘੱਟ ਨਹੀਂ ਪਈ। ਬੱਸ ਏਨਾ ਨੂੰ ਹਰ ਫਰੰਟ ਤੇ ਨਜ਼ਰੀਆ ਦੇਖਣ ਸਮਝਣ ਦਾ ਆਪੋਂ ਆਪਣਾਂ ਹੋ ਸਕਦਾ। ਭਾਵੇਂ ਉਹ ਸਿਆਸੀ ਤੌਰ ਤੇ ਨਿੱਜੀ ਚੱਲਣ ਦਾ ਹੋਵੇ ਜਾਂ ਕਿਸਾਨ ਯੂਨੀਅਨ ਦੇ ਆਗੂ ਬਣ ਸਿਆਸੀ ਲੋਕਾਂ ਦੇ ਦਬਾਅ ਹੇਠ ਹੋਵੇ ਜਾਂ ਏਨਾਂ ਤੇ ਪਿੰਡ ਦੇ ਲੋਕਾਂ ਦਾ ਭਲਾ ਕਰਨ ਵਾਲੇ ਕਿਰਦਾਰ ਪਾਸੋਂ ਲੋਕਤੰਤਰ ਵਿੱਚ ਆਉਣ ਲਈ ਦਬਾਅ ਹੇਠ ਅੱਗੇ ਆਉਣ ਦਾ ਹੀ ਭਲਾ ਕਿਉਂ ਨਾ ਹੋਵੇ।
ਇਸ ਪੇਂਡੂ ਪੰਚਾਇਤੀ ਚੋਣਾਂ ਦੇ ਮੁੱਦੇ ਤੇ ਵੀ ਚਰਚਾ ਇਸ ਲਈ ਕਰਨ ਦੀ ਲੋੜ ਸੀ, ਕਿਉਂਕਿ ਜਿੱਥੇ ਕਿਸਾਨ ਜਥੇਬੰਦੀਆਂ ਸਰਕਾਰਾਂ ਅੱਗੇ ਆਪਣੇ ਫ਼ਸਲ ਦੇ ਹੱਕ ਲੈਣ ਲਈ ਜੱਥੇਬੰਦਕ ਢਾਂਚੇ ਵਿੱਚ ਸੁਧਾਰ ਲਿਆਉਣ ਵਿੱਚ ਪਿੰਡ ਨੂੰ ਇਕੱਠੇ ਕਰਕੇ ਨਾਲ ਲੈਂ ਕੇ ਪ੍ਰਤੱਖ ਰੂਪ ਸਰਕਾਰ ਅੱਗੇ ਅਦਾ ਕਰਦੀਆਂ ਸਨ। ਉਥੇ ਆਪੋਂ ਆਪਣੇ ਪਿੰਡ ਵਿੱਚ ਛੋਟੇ ਪੱਧਰ ਦੀ ਪਿੰਡ ਦੀ ਸਰਕਾਰ ਬਣਾਉਣ ਲਈ ਵੀ ਇੱਕਜੁਟਤਾ ਦਿਖਾਉਂਣ ਵਿੱਚ ਕਿੱਥੇ ਕੰਮ ਕਰਦੀ ਜਾਂ ਆਪਣੀ ਉਪਲੱਬਧਤਾ ਦਿਖਾਉਣ ਲਈ ਕਿਸ ਹੱਦ ਤੱਕ ਆਈਂ। ਉਥੇ ਏਨਾਂ ਦੇ ਵਿਹਾਰ, ਤਰਕ, ਸਮਝ, ਕਾਰਜਸ਼ੀਲਤਾ, ਬਾਰੇ ਜਾਣਨਾ ਵੀ ਅਹਿਮ ਹੋਵੇਗਾ।
ਬਤੌਰ ਲੇਖ਼ਕ ਅਸਿਸਟੈਂਟ ਪ੍ਰੌਜਾਇੰਡਿੰਗ ਅਫ਼ਸਰ ਦੀ ਡਿਊਟੀ ਦਿੰਦਿਆਂ ਲੰਘੀਆਂ ਪੰਚਾਇਤਾਂ ਚੋਣਾਂ ਵਿੱਚ ਬਹੁਤ ਸਾਰੇ ਪਹਿਲੂਆਂ ਤੇ ਪਿੰਡਾਂ 'ਚ ਵਿਚਰਦਿਆਂ ਤੇ ਸਮਾਜ ਚ ਲੋਕ ਵਿਚਾਰਾਂ ਸੁਣਦਿਆਂ ਤੋਂ ਕਈ ਪੱਖਾਂ ਤੇ ਝਾਂਕ ਮਾਰੀਂ, ਤਾਂ ਵੱਖ ਵੱਖ ਕਿਰਦਾਰ ਤੇ ਕਦਮਾਂ ਦੀ ਪੈੜ ਸਾਹਮਣੇ ਆਈ ਖ਼ਾਸ ਤੌਰ ਤੇ ਕਿਸਾਨ ਯੂਨੀਅਨ ਦੀ ਸੋਚ ਬਾਰੇ ਕਿ ਏਂ ਕੀ ਰੋਲ਼ ਨਿਭਾਉਣਗੇ। ਬਹੁਤੇ ਤਾਂ ਕਿਸਾਨ ਆਗੂ ਚੱਲਦੇ ਲੋਕਤੰਤਰ ਨੂੰ ਦੂਰੋਂ ਦੇਖਦੇ ਸਮਝਦੇ ਦੂਰ ਅੰਦੇਸ਼ੀ ਨਾਲ ਸ਼ਾਂਤ ਰੂਪ ਵਿੱਚ ਵੀ ਆਪੋਂ ਆਪਣੇ ਪੱਧਰ ਤੇ ਦੂਰ ਖੜ੍ਹੇ ਹੀ ਵੋਟ ਪਾਉਂਦੇ ਨਜ਼ਰ ਆਏਂ, ਉਹ ਵੀ ਆਮ ਲੋਕਾਂ ਦੀ ਤਰ੍ਹਾਂ ਬਿਨਾਂ ਕਿਸੇ ਧੜੇ ਦੇ।
ਇਹ ਵੀ ਪੜ੍ਹੋ: Good News: ਪੀ.ਏ.ਯੂ. ਵਿੱਚ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਲਈ ਸਰਕਾਰੀ ਇਮਦਾਦ ਦੀ ਪਹਿਲੀ ਕਿਸ਼ਤ ਹਾਸਲ, 20 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ
ਕਈ ਕਿਸਾਨ ਆਗੂ ਆਪਣੇ ਲੀਡਰਾਂ ਤੋਂ ਆਗਿਆ ਲੈਣ ਤੋਂ ਬਾਅਦ ਹੀ ਇਲੈਕਸ਼ਨ ਲੜਨ ਲਈ ਮੈਦਾਨ ਵਿੱਚ ਨਿੱਤਰੇ ਵੀ ਦਿੱਸੇ। ਉਹਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਕਿਸੇ ਸਿਆਸੀ ਪਾਰਟੀ ਵੱਲੋਂ ਕੋਈ ਜ਼ੋਰ ਜਾਂ ਆਦੇਸ਼ ਨਹੀਂ ਸੀ ਨਾ ਹੀ ਸਾਡੀ ਕਿਸਾਨ ਜੱਥੇਬੰਦੀ ਵੱਲੋਂ। ਬਲਕਿ ਅਸੀਂ ਕੇਵਲ ਪਿੰਡ ਦੇ ਲੋਕਾਂ ਨਾਲ਼ ਮੁਹਰੇ ਹੋ ਕੇ ਕਿਸਾਨ ਸੰਘਰਸ਼ ਵਿੱਚ ਆਪਣੇ ਕਿਰਦਾਰ ਦੇ ਤੌਰ ਤੇ ਵਿਚਰਦਿਆਂ ਸਾਡਾ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨਾਲ ਤੁਰਨ ਕਰਕੇ ਪਿੰਡ ਦੇ ਉਹਨਾਂ ਕਿਸਾਨ ਭਰਾਵਾਂ ਦਾ ਜ਼ੋਰਦਾਰ ਸਾਨੂੰ ਆਦੇਸ਼ ਸੀ ਕਿ ਅਸੀਂ ਸਾਰੇ ਤੇਰੀ ਸਪੋਟ ਕਰਾਂਗੇ। ਤੁਸੀਂ ਪਿੰਡ ਦੇ ਮੋਹਤਬਰ ਵੱਜੋਂ ਉਮੀਦਵਾਰ ਬਣੋਂ। ਵਧੇਰੇ ਆਪਣਿਆਂ ਦੇ ਦਬਾਅ ਵੀ ਕਈ ਕਿਸਾਨ ਆਗੂ ਸਰਪੰਚ ਬਣੇ ਤੇ ਕਈ ਹਾਰਦੇ ਵੀ ਨਜ਼ਰ ਆਏਂ ਕਈ ਜਿੱਤ ਹਾਸਲ ਕਰਦੇ ਵੀ। ਕਈ ਕਿਸਾਨ ਆਗੂਆਂ ਨੇ ਦੱਸਿਆ ਕਿ ਸਾਡੇ ਪ੍ਰਧਾਨ ਵੱਲੋਂ ਜ਼ਰੂਰ ਆਦੇਸ਼ ਸੀ ਕਿ ਜਿਥੇ ਪਿੰਡ ਵਿੱਚ ਸਰਬਸੰਮਤੀ ਹੁੰਦੀ ਹੈ, ਉਥੇ ਅੱਗੇ ਲੱਗ ਕੇ ਆਪ ਚੰਗਾ ਉੱਦਮ ਕਰਕੇ ਭਾਈਚਾਰਕ ਸਾਂਝ ਤੇ ਅਮਨ ਅਮਾਨ ਨਾਲ ਸੁਨੇਹਾ ਦਿਉਂ।
ਕੁਝ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਦੱਸਿਆ ਗਿਆ ਕਿ ਸਾਡੇ ਪੰਜਾਬ ਪ੍ਰਧਾਨ ਨੇ ਵੀ ਕਿਹਾ ਕਿ ਆਪਾਂ ਇਲੈਕਸ਼ਨ ਵਿਚ ਨਹੀਂ ਉਮੀਦਵਾਰ ਖਲੋਣਾ, ਕਿਉਂਕਿ ਸਾਡਾ ਸਿਆਸੀ ਪੱਖ ਵੱਜੋਂ ਨਾ ਕੀਤੇ ਲੋਕਾਂ ਅੱਗੇ ਗ਼ਲਤ ਜਾਵੇ। ਉਹਨਾਂ ਕਿਹਾ ਕਿ ਸਾਨੂੰ ਏਂ ਆਦੇਸ਼ ਜ਼ਰੂਰ ਸੀ ਕਿ ਗੁਰਦੁਆਰੇ ਵਿੱਚ ਅਨਾਊਂਸਮੈਂਟ ਜ਼ਰੂਰ ਕਰਵਾ ਦਿਉਂ ਕਿ ਜਿਸ ਕਿਸੇ ਨੇ ਪਿੰਡ ਵਿੱਚ ਲੜਾਈ ਕੀਤੀ ਜਾਂ ਭਾਈਚਾਰਕ ਸਾਂਝ ਖ਼ਰਾਬ ਕੀਤੀ ਤਾਂ ਕਿਸਾਨ ਯੂਨੀਅਨ ਉਸ ਦੇ ਖਿਲਾਫ਼ ਜ਼ਰੂਰ ਚੱਲੇਗੀ। ਕੁਝ ਕਿਸਾਨ ਯੂਨੀਅਨ ਦੇ ਆਗੂਆਂ ਕਿਹਾ ਕਿ ਸਾਡੇ ਸਾਰੇ ਕਿਸਾਨ ਵੀਰ ਧੜਿਆਂ ਨੂੰ ਇੱਕ ਪਾਸੇ ਰੱਖ ਕੇ ਭਾਈਚਾਰਕ ਸਾਂਝ ਪਿੰਡ ਪੱਧਰ ਤੇ ਬਣਾਈ ਰੱਖਣ ਲਈ ਅੱਗੇ ਜ਼ਰੂਰ ਆਈਂ। ਇੱਕ ਕਿਸਾਨ ਜਥੇਬੰਦੀਆਂ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਫ਼ਸਲ ਦੀ ਆਵਾਜ਼ ਉਠਾਉਣ ਲਈ ਕਿਸਾਨ ਮੁੱਦਿਆਂ ਤੇ ਹੋਂਦ ਵਿੱਚ ਆਏਂ ਹਾਂ।
ਭਰੋਸੇਯੋਗ ਸੂਤਰਾਂ ਤੋਂ ਪਤਾ ਚੱਲਿਆ ਕਿ ਦੂਰੋਂ ਦੁਰਾਡੇ ਕਈ ਛੋਟੇ ਪਿੰਡਾਂ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਡੇ ਪ੍ਰਧਾਨ ਤੱਕ ਆਪ ਜਾ ਕੇ ਅਤੇ ਉਹਨਾਂ ਦੇ ਪਿੰਡਾਂ ਵਿੱਚ ਛੋਟੇ ਕਿਸਾਨ ਆਗੂਆਂ ਵੱਲੋਂ ਵੀ ਸਰਬਸੰਮਤੀਆਂ ਕਰਵਾਉਂਦੇ ਅੱਗੇ ਹੋਏ ਵੀ ਨਜ਼ਰ ਆਏਂ ਤੇ ਆਪਸੀ ਸਾਂਝ ਦਾ ਸੰਦੇਸ਼ ਦਿੰਦੇ ਵੀ ਦਿੱਸੇ, ਕਿ ਅਸੀਂ ਸਭ ਪਿੰਡ ਦੇ ਲੋਕ ਮੁੱਦਿਆਂ ਤੇ ਅੱਜ ਵੀ ਪੰਜਾਬ ਵਿੱਚ ਚੱਲਦੇ ਸਿਆਸੀ ਮੇਲ਼ੇ ਵਿਚ ਵੀ ਇਕੱਠੇ ਹਾਂ ਤੇ ਸਾਨੂੰ ਪਤਾ ਹੈ ਕਿ ਕਿਹੜਾ ਯੋਗ ਉਮੀਦਵਾਰ ਪਿੰਡ ਲਈ ਸਰਪੰਚ ਦੀ ਅਗਵਾਈ ਕਰਨ ਲਈ ਲੋੜੀਂਦੇ ਕਦਮ ਚੁੱਕ ਸਕਦਾ। ਉਸਨੂੰ ਹੀ ਅਸੀਂ ਪਿੰਡ ਦੇ ਵਿਕਾਸ ਕਾਰਜਾਂ ਲਈ ਅੱਗੇ ਲਿਆਈਏ।
ਇਹ ਵੀ ਪੜ੍ਹੋ: Appeal to Farmers: ਪੀਏਯੂ ਵੱਲੋਂ ਕਿਸਾਨਾਂ ਨੂੰ ਅਪੀਲ, ਡਾ. ਭੁੱਲਰ ਨੇ ਖੇਤ ਪ੍ਰਬੰਧਨ ਲਈ ਸਿਫ਼ਾਰਿਸ਼ ਤਕਨੀਕਾਂ ਨੂੰ ਅਪਣਾਉਣ ਦਾ ਦਿੱਤਾ ਸੁਨੇਹਾ
ਏਸੇ ਪੰਚਾਇਤੀ ਚੋਣਾਂ ਵਿੱਚ ਕਈ ਕਿਸਾਨ ਆਗੂ ਸਿਆਸੀ ਪਾਰਟੀਆਂ ਚੋਂ ਨਿਕਲ ਆਪਣੇ ਹੱਕ ਲੈਣ ਲਈ ਵੱਖਰੇ ਫਰੰਟ ਤੇ ਜੋਂ ਸਾਹਮਣੇ ਆਏਂ ਸਨ। ਕੁਝ ਕੁ ਤਾਂ ਸਰਪੰਚ ਜਾਂ ਮੈਂਬਰ ਵੀ ਖੜ੍ਹੇ ਹੋਏ ਤੇ ਜਿੱਤੇ ਵੀ। ਏਥੇ ਏਂ ਵੀ ਦੇਖਣਾ ਵਿਚਾਰਣਾ ਯੋਗ ਬਣਦਾ ਹੈ ਕਿ ਉਸ ਕਿਸਾਨ ਆਗੂ ਦਾ ਆਪਣਾ ਕਿਰਦਾਰ ਕੀ ਸੀ ਜਾਂ ਜਿਸ ਪਾਰਟੀ ਵੱਲੋਂ ਉਮੀਦਵਾਰ ਖੜ੍ਹਾ ਸੀ ਜਾਂ ਉਸ ਪਾਰਟੀ ਵੱਲੋਂ ਚੰਗਾ ਸਮਝਿਆ ਗਿਆ ਹੋਵੇ ਜਾਂ ਕਿਸਾਨ ਯੂਨੀਅਨ ਵੱਲੋਂ ਚੰਗੀ ਭੱਜਦੋੜ ਦਾ ਨਤੀਜਾ ਹੋਣ ਕਰਕੇ ਸਾਹਮਣੇ ਆਇਆ। ਉਸ ਨੇ ਉਸ ਦਾ ਕਿਥੇ ਫ਼ਾਇਦਾ ਲਿਆ। ਏਸ ਤੇ ਨਜ਼ਰੀਆ ਦੇਖਣ ਦਾ ਉਹਨਾਂ ਦੇ ਪਿੰਡ ਵਾਸੀਆਂ ਦਾ ਅਲੱਗ ਹੋ ਸਕਦਾ ਜੋਂ ਆਉਂਦੇ ਸਮੇਂ ਵਿੱਚ ਉਹਨਾਂ ਦਾ ਭਵਿੱਖ ਅਗਾਂਹ ਸਿਆਸੀ ਜਾਂ ਗੈਰ ਸਿਆਸੀ ਚੱਲਦਾ ਉਸ ਦਾ ਦੇਖਣਾ ਚਾਹੁੰਦੇ।
ਕੁਝ ਕਿਸਾਨ ਆਗੂ ਪੰਚਾਇਤੀ ਚੋਣਾਂ ਵਿੱਚ ਵੋਟ ਪਾਉਣ ਦੇ ਨਾਲ ਝੋਨੇ ਦਾ ਦਾਣਾ ਮੰਡੀਆਂ ਵਿੱਚ ਰੁੱਲਣ ਤੇ ਹੁੰਦੇ ਨੁਕਸਾਨ ਬਾਰੇ ਅਤੇ ਫ਼ਸਲ ਤੋਂ ਧਿਆਨ ਭਟਕਾਉਣ ਤੇ ਸਮਾਂ ਲੰਘਾਉਣ ਬਾਰੇ ਤੇ ਗ਼ਲਤ ਸਮੇਂ ਤੇ ਚੋਣਾਂ ਤੱਕ ਕਰਵਾਉਣ ਬਾਰੇ ਵੀ ਗੱਲਬਾਤ ਕਰਦੇ ਸਾਹਮਣੇ ਆਏਂ। ਉਹਨਾਂ ਦੀ ਚਿੰਤਾ ਕਿਸਾਨ ਮੁੱਦੇ ਤੇ ਜ਼ਿਆਦਾ ਸੀ ਪਰ ਪਿੰਡ ਦੇ ਸਿਆਸੀ ਰੰਗ ਨਾਲ ਰੰਗੇ ਨਜ਼ਰ ਨਹੀਂ ਆਏ। ਕਈ ਕਿਸਾਨ ਆਗੂਆਂ ਨੇ ਕਿਹਾ ਕਿ ਸਾਨੂੰ ਸਾਡੇ ਕਿਸੇ ਵੀ ਪ੍ਰਧਾਨ ਵੱਲੋਂ ਕੋਈ ਆਦੇਸ਼ ਨਹੀਂ ਸੀ, ਕਿ ਅਸੀਂ ਕਿਸੇ ਇੱਕ ਸਿਆਸੀ ਪਾਰਟੀ ਦਾ ਪੱਖ ਪੂਰੀਏ। ਬਹੁਤੇ ਸਾਡੇ ਕਿਸਾਨ ਵੀਰ ਆਪਣੀ ਸੋਚ ਨਾਲ ਆਪਣੇ ਤੋਂਰ ਤੇ ਆਜ਼ਾਦ ਰੁੱਖ ਅਖ਼ਤਿਆਰ ਕਰਕੇ ਆਪਣੀ ਸੋਚ ਮੁਤਾਬਕ ਵੋਟਾਂ ਪਾ ਰਹੇ ਸਨ।
ਇਹ ਵੀ ਪੜ੍ਹੋ: National Women Farmers Day: ਖੇਤੀ ਖੇਤਰ ਵਿੱਚ ਔਰਤਾਂ ਦੇ ਯੋਗਦਾਨ ਨੂੰ ਸਨਮਾਨ ਦੇਣ ਲਈ ਕ੍ਰਿਸ਼ੀ ਜਾਗਰਣ ਵੱਲੋਂ ਵੈਬੀਨਾਰ ਦਾ ਆਯੋਜਨ
ਕੁਝ ਕਿਸਾਨ ਆਗੂ ਪਿੰਡਾਂ ਵਿੱਚ ਬਿਲਕੁੱਲ ਵੀ ਸਰਗਰਮ ਨਜ਼ਰ ਨਹੀਂ ਆਏ, ਜੋਂ ਕਹਿੰਦੇ ਸੁਣਦੇ ਏਂ ਨਜ਼ਰ ਆਏਂ ਕਿ ਸਾਰਿਆਂ ਨੂੰ ਮਿਲ ਬੈਠ ਕੇ ਬਠਾ ਵੀ ਦੇਈਏ ਤਾਂ ਸਿਆਸੀ ਚੌਧਰਪੁਣੇ ਤੇ ਉਪਰਲੇ ਰਾਜਸੀ ਦਬਾਅ ਕਰਕੇ ਏਨਾਂ ਉਮੀਦਵਾਰਾਂ ਮੰਨਣਾ ਨਹੀਂ। ਏਂ ਨਾ ਹੋਵੇ ਕਿ ਕੀਤੇ ਅਸੀਂ ਵੀ ਬੁਰੇ ਨਾ ਬਣ ਜਾਈਏ ਤੇ ਚੰਗੇ ਭਲੇ ਸਮਾਜਿਕ ਕੰਮ ਕਰਦਿਆਂ, ਕਰਦਿਆਂ ਨਾਲ਼ੇ ਸਾਡੇ ਕਹਿਣ ਤੇ ਵੀ ਨਾ ਮੰਨੇ ਤਾਂ ਸਾਡੀ ਆਪਣੀ ਲੋਕ ਇੱਜ਼ਤ ਘੱਟ ਜਾਉਂ। ਕੁਝ ਤਾਂ ਏਥੋਂ ਤੱਕ ਕਹਿੰਦੇ ਸੁਣੇ ਗਏ ਕਿ ਕੋਈ ਗੱਲ ਨਹੀਂ ਕੁੱਝ ਦਿਨਾਂ ਦਾ ਸਿਆਸੀ ਮੇਲਾ ਹੈ ਲੰਘ ਜਾਣਾ। ਅਸੀਂ ਸਾਰਿਆਂ ਨੇ ਫਿਰ ਬਾਅਦ ਵਿੱਚ ਪਿੰਡ ਵਿੱਚ ਇਕੱਠੇ ਹੋ ਹੀ ਜਾਣਾ ਹੈ। ਏਂ ਤਾਂ ਉਹਨਾਂ ਲੋਕਾਂ ਨੂੰ ਵੀ ਪਤਾ ਹੈ ਕਿ ਕਿੱਥੇ ਕਿਹੜੇ ਮੁੱਦੇ ਚੱਲਣੇ ਹਨ।
ਇਸ ਲੇਖ ਜ਼ਰੀਏ ਖ਼ੁਦ ਸਮਾਜਿਕ ਤੌਰ ਤੇ ਵਿਚਰਦਿਆਂ ਤੇ ਬਹੁਤ ਸਾਰੇ ਚਿੰਤਿਤ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕਰਨ ਦੌਰਾਨ ਸਾਹਮਣੇ ਆਏਂ ਤੱਤ ਪੇਸ਼ ਕੀਤੇ ਗਏ ਹਨ, ਜੋਂ ਕਿਸੇ ਵੀ ਸਿਆਸੀ ਜਾਂ ਗੈਰ ਸਿਆਸੀ ਧਿਰਾਂ ਨਾਲ ਕੋਈ ਸਬੰਧ ਨਹੀਂ। ਇਹ ਦਿਲਚਸਪ ਕਿਸਾਨ ਕਹਾਣੀ ਸੰਗ੍ਰਹਿ ਲਿਖਣ ਦੀ ਲੋੜ ਤੱਦ ਪਈ ਕਿ ਦਿੱਲੀ ਅੰਦੋਲਨ ਤੋਂ ਵਾਪਸੀ ਕਰਨ ਤੋਂ ਬਾਅਦ ਕਾਫੀ ਸਮਾਂ ਗੁਜ਼ਰਨ ਦੇ ਨਾਲ ਕੀਤੇ ਨਾ ਕੀਤੇ ਕਿਸਾਨ ਆਗੂਆਂ ਵੱਲੋਂ ਮਿਲਦਾ ਜੁਲਦਾ ਰੋਲ਼ ਹਾਲੇਂ ਵੀ ਅਦਾ ਕਰਦੇ ਜ਼ਰੂਰ ਸ਼ਾਂਤਮਈ ਢੰਗ ਤਜ਼ਰਬੇ ਨਾਲ ਸਾਹਮਣੇ ਆਇਆ ਜੋਂ ਜ਼ਰੂਰੀ ਫਰਜ਼ ਦੇ ਤੌਰ ਤੇ ਵੀ ਬਣਦਾ ਸੀ।
ਦੂਰ ਸੋਚ ਦੀ ਗਵਾਹੀ ਭਰਦੇ ਦੀ ਗੱਲ ਕਰੀਏ ਤਾਂ ਪਿੰਡ ਵਿੱਚ ਜੋਂ ਚੱਲਦਾ ਜਾਂ ਆਉਂਦੇ ਸਮੇਂ ਵਿੱਚ ਧੜਿਆਂ ਦੇ ਵੱਧਣ ਦੇ ਆਸਾਰ ਖ਼ੁਸ਼ਕੀ ਤੇ ਈਰਖਾ ਦੇ ਹਨ। ਉਨ੍ਹਾਂ ਨੂੰ ਇੱਕਜੁਟਤਾ ਤੇ ਜੱਥੇਬੰਦਕ ਢਾਂਚੇ ਵਿੱਚ ਸੁਧਾਰ ਲਿਆਉਣ ਲਈ ਮੁੱਢਲਾ ਫਰਜ਼ ਕੇਵਲ ਕਿਸਾਨ ਜਥੇਬੰਦੀਆਂ ਹੀ ਆ ਕੇ ਸੰਤੁਸ਼ਟ ਕਰਦੀਆਂ ਤੇ ਏਕਾ ਪਿੰਡ ਵਿੱਚ ਬਣਾਈਂ ਰੱਖਦੀਆਂ ਆਪ ਦੇਖੀਆਂ। ਜੋ ਏਂ ਸਾਰੇ ਜੱਗ ਅੱਗੇ ਲਿਆਉਣਾ ਜ਼ਰੂਰੀ ਤਾਂ ਲੱਗਾ ਕਿ ਉਹ ਜੇਕਰ ਆਪ ਵੀ ਹਰੇ ਝੰਡੇ ਦੀ ਤਾਕਤ ਸਮਝ ਸਕੀਆਂ ਤੱਦ। ਏਥੇ ਕਿਸਾਨ ਯੂਨੀਅਨਾਂ ਜੋਂ ਹੋਰਨਾਂ ਮਸਲਿਆਂ ਤੇ ਅੱਗੇ ਆਈਆਂ ਦਿਸਦੀਆਂ ਸਨ, ਉਹਨਾਂ ਦਾ ਕੀ ਰੋਲ਼ ਏਨਾਂ ਪੰਚਾਇਤੀ ਚੋਣਾਂ ਵਿੱਚ ਭੂਮਿਕਾ ਵੱਜੋਂ ਨਿਭਾਇਆ ਜਾਂ ਹੋਇਆ। ਉਸ ਬਾਰੇ ਕੇਵਲ ਸਮਾਜਿਕ ਸੁਰੱਖਿਆ ਉੱਤੇ ਜ਼ਿੰਮੇਵਾਰ ਵਿਹਾਰ ਬਾਰੇ ਜ਼ਿਕਰ ਛੇੜਿਆ ਗਿਆ ਹੈ।
ਸਰੋਤ: ਕਮਲਇੰਦਰਜੀਤ ਬਾਜਵਾ, ਬਲਾਕ ਟੈੱਕਨੋਲੋਜੀ ਮੈਨੇਜਰ, ਖੇਤੀਬਾੜੀ ਵਿਭਾਗ ਕਾਹਨੂੰਵਾਨ, ਜ਼ਿਲ੍ਹਾ ਗੁਰਦਾਸਪੁਰ
Summary in English: Punjab Panchayat Elections: Where did the village level farmers' organizations stand in the panchayat elections?