1. Home
  2. ਖਬਰਾਂ

Good News: ਪੰਜਾਬ ਦਾ ਪਹਿਲਾ ਡੇਅਰੀ ਪ੍ਰਫੁੱਲਤਾ ਕੇਂਦਰ ਡੇਅਰੀ ਉਦਯੋਗਿਕ ਤਕਨਾਲੋਜੀ ਕ੍ਰਾਂਤੀ ਦਾ ਬਣੇਗਾ ਧੁਰਾ

ਪੰਜਾਬ ਦਾ ਪਹਿਲਾ ਡੇਅਰੀ ਪ੍ਰਫੁੱਲਤਾ ਕੇਂਦਰ ਪਸ਼ੂਧਨ ਖੇਤਰ ਵਿੱਚ ਉਦਮੀਪਨ ਅਤੇ ਸਵੈ ਰੁਜ਼ਗਾਰ ਦੇ ਨਵੇਂ ਰਸਤੇ ਖੋਲੇਗਾ। ਡੇਅਰੀ ਖੇਤਰ ਨੂੰ ਤਕਨਾਲੋਜੀ ਪੱਖੋਂ ਅਤੇ ਟਿਕਾਊਪਨ ਵਿਚ ਸੁਦ੍ਰਿੜ ਕਰਨਾ ਇਸ ਖੇਤਰ ਦਾ ਮੁੱਖ ਮੰਤਵ ਹੋਵੇਗਾ।

Gurpreet Kaur Virk
Gurpreet Kaur Virk
ਡੇਅਰੀ ਖੇਤਰ ਨੂੰ ਤਕਨਾਲੋਜੀ ਅਤੇ ਟਿਕਾਊਪਨ 'ਚ ਸੁਦ੍ਰਿੜ ਕਰਨਾ ਇਸ ਖੇਤਰ ਦਾ ਮੁੱਖ ਮੰਤਵ

ਡੇਅਰੀ ਖੇਤਰ ਨੂੰ ਤਕਨਾਲੋਜੀ ਅਤੇ ਟਿਕਾਊਪਨ 'ਚ ਸੁਦ੍ਰਿੜ ਕਰਨਾ ਇਸ ਖੇਤਰ ਦਾ ਮੁੱਖ ਮੰਤਵ

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਰੁ. 4.23 ਕਰੋੜ ਦੀ ਰਾਸ਼ੀ ਨਾਲ ਪੰਜਾਬ ਦਾ ਪਹਿਲਾ ਡੇਅਰੀ ਅਧਾਰਿਤ ਪ੍ਰਫੁੱਲਤਾ ਕੇਂਦਰ ਨਿਰਮਾਣ ਕਰੇਗੀ। ਯੂਨੀਵਰਸਿਟੀ ਨੂੰ ਇਹ ਵਿਤੀ ਮਦਦ ਸਾਇੰਸ ਅਤੇ ਤਕਨਾਲੋਜੀ ਵਿਭਾਗ ਵੱਲੋਂ ਮੁਹੱਈਆ ਕਰਵਾਈ ਜਾਵੇਗੀ।

ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਦੱਸਿਆ ਕਿ ਸੂਬੇ ਦਾ ਅਜਿਹਾ ਪਹਿਲਾ ਕੇਂਦਰ ਹੋਣ ਦਾ ਮਾਣ ਹਾਸਿਲ ਕਰਨ ਦੇ ਨਾਲ ਇਹ ਕੇਂਦਰ ਪਸ਼ੂਧਨ ਖੇਤਰ ਵਿਚ ਉਦਮੀਪਨ ਅਤੇ ਸਵੈ ਰੁਜ਼ਗਾਰ ਦੇ ਨਵੇਂ ਰਸਤੇ ਖੋਲੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਡੇਅਰੀ ਖੇਤਰ ਨੂੰ ਤਕਨਾਲੋਜੀ ਪੱਖੋਂ ਅਤੇ ਟਿਕਾਊਪਨ ਵਿਚ ਸੁਦ੍ਰਿੜ ਕਰਨਾ ਇਸ ਖੇਤਰ ਦਾ ਮੁੱਖ ਮੰਤਵ ਹੋਵੇਗਾ। ਖੇਤੀਬਾੜੀ ਖੇਤਰ ਵਿਚ ਇਸ ਕੇਂਦਰ ਦੀ ਸਥਾਪਨਾ, ਤਕਨੀਕ ਅਧਾਰਿਤ ਡੇਅਰੀ ਭਵਿੱਖ ਨੂੰ ਇਕ ਨਵਾਂ ਹੁਲਾਰਾ ਦੇਵੇਗੀ। ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ ਵਿਤੀ ਸਹਿਯੋਗ ਅਤੇ ਯੂਨੀਵਰਸਿਟੀ ਦੀ ਸਿਰਮੌਰ ਰਹਿਨੁਮਾਈ ਹੇਠ ਇਹ ਕੇਂਦਰ ਡੇਅਰੀ ਉਦਯੋਗਿਕ ਤਕਨਾਲੋਜੀ ਕ੍ਰਾਂਤੀ ਦਾ ਧੁਰਾ ਬਣੇਗਾ।

ਡਾ. ਰਾਮ ਸਰਨ ਸੇਠੀ, ਵਧੀਕ ਨਿਰਦੇਸ਼ਕ ਖੋਜ ਅਤੇ ਮੁੱਖ ਨਿਰੀਖਕ ਨੇ ਦੱਸਿਆ ਕਿ ਸਾਇੰਸ ਅਤੇ ਤਕਨਾਲੋਜੀ ਵਿਭਾਗ ਵੱਲੋਂ ਤਿੰਨ ਵਰ੍ਹੇ ਸਹਿਯੋਗ ਪ੍ਰਾਪਤ ਇਸ ਕੇਂਦਰ ਵਿਚ ਨਵੇਂ ਵਿਚਾਰ, ਨਿਵੇਕਲੇਪਨ ਅਤੇ ਉਦਮੀਪਨ ਨੂੰ ਉਤਸਾਹਿਤ ਕਰਦਿਆਂ ਨਵੇਂ ਰੁਜ਼ਗਾਰਾਂ ਦੀ ਸਿਰਜਣਾ ਵੀ ਕੀਤੀ ਜਾਵੇਗੀ। ਇਸ ਕੇਂਦਰ ਵਿਚ ਉਦਮੀਆਂ ਨੂੰ ਆਪਣੀਆਂ ਵਸਤਾਂ ਤਿਆਰ ਕਰਨ, ਕਾਨਫਰੰਸ ਕਰਨ ਅਤੇ ਹੋਰ ਸਹੂਲਤਾਂ ਦਾ ਸਥਾਨ ਮੁਹੱਈਆ ਕੀਤਾ ਜਾਵੇਗਾ। ਵਿਅਕਤੀਗਤ ਪੱਧਰ ’ਤੇ ਪੇਸ਼ੇਵਰ ਕਿੱਤਾਕਾਰਾਂ ਨੂੰ ਵਿਭਾਗ ਦੇ ਨਿਯਮਾਂ ਮੁਤਾਬਿਕ ਕਿੱਤਾ ਕਰਨ ਲਈ ਵਿਤੀ ਰਾਸ਼ੀ ਵੀ ਮੁਹੱਈਆ ਕੀਤੀ ਜਾਵੇਗੀ।

ਇਹ ਵੀ ਪੜ੍ਹੋ: Mahindra Tractors ਤੋਂ ਬਾਅਦ FMC Corporation ਦੀ MFOI 2023 ਵਿੱਚ ਐਂਟਰੀ

ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਨੇ ਡਾ. ਸੇਠੀ ਅਤੇ ਟੀਮ ਨੂੰ ਵਧਾਈ ਦਿੱਤੀ ਕਿ ਉਨ੍ਹਾਂ ਦੇ ਇਸ ਉਪਰਾਲੇ ਨਾਲ ਜਿਥੇ ਉਭਰਦੇ ਉਦਮੀ ਫਾਇਦਾ ਪ੍ਰਾਪਤ ਕਰਨਗੇ ਉਥੇ ਯੂਨੀਵਰਸਿਟੀ ਵੀ ਪਸ਼ੂਧਨ ਖੇਤਰ ਦੇ ਵਿਕਾਸ ਅਤੇ ਵਾਧੇ ਵਾਸਤੇ ਵਿਸ਼ੇਸ਼ ਯੋਗਦਾਨ ਪਾਏਗੀ।

ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।

Summary in English: Punjab's first dairy breeding center will become the hub of dairy industrial technology revolution

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters