1. Home
  2. ਖਬਰਾਂ

Good News for Rationcard Holders :ਅਗਲੇ 3 ਮਹੀਨਿਆਂ ਤਕ ਮੁਫਤ ਵਿੱਚ ਮਿਲ ਸਕਦਾ ਹੈ ਰਾਸ਼ਨ, ਇਹਦਾ ਬਣਵਾਓ ਆਪਣਾ ਰਾਸ਼ਨ ਕਾਰਡ !

ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ, ਬਹੁਤ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਮੁਫਤ ਰਾਸ਼ਨ ਦੇਣ ਦੀ ਮਿਆਦ ਨੂੰ ਅੱਗੇ ਵਧਾਉਣ ਦੀ ਮੰਗ ਕੀਤੀ ਹੈ | ਜਿਸ ਨਾਲ ਤਾਲਾਬੰਦੀ ਸਥਿਤੀ ਵਿੱਚ ਗ਼ਰੀਬਾਂ ਅਤੇ ਪ੍ਰਵਾਸੀ ਮਜਦੂਰਾਂ ਨੂੰ ਅਗਲੇ ਤਿੰਨ ਮਹੀਨਿਆਂ ਲਈ ਮੁਫਤ ਰਾਸ਼ਨ ਮਿਲ ਸਕੇ। ਅਤੇ ਨਾਲ ਹੀ ਜਿਨ੍ਹਾਂ ਕੋਲ ਰਾਸ਼ਨ ਕਾਰਡ ਨਹੀਂ ਹੈ, ਉਹਨਾਂ ਨੂੰ ਵੀ ਇਸਦਾ ਲਾਭ ਮਿਲ ਸਕੇ |

KJ Staff
KJ Staff

ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ, ਬਹੁਤ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਮੁਫਤ ਰਾਸ਼ਨ ਦੇਣ ਦੀ ਮਿਆਦ ਨੂੰ ਅੱਗੇ ਵਧਾਉਣ ਦੀ ਮੰਗ ਕੀਤੀ ਹੈ | ਜਿਸ ਨਾਲ ਤਾਲਾਬੰਦੀ ਸਥਿਤੀ ਵਿੱਚ ਗ਼ਰੀਬਾਂ ਅਤੇ ਪ੍ਰਵਾਸੀ ਮਜਦੂਰਾਂ ਨੂੰ ਅਗਲੇ ਤਿੰਨ ਮਹੀਨਿਆਂ ਲਈ ਮੁਫਤ ਰਾਸ਼ਨ ਮਿਲ ਸਕੇ। ਅਤੇ ਨਾਲ ਹੀ ਜਿਨ੍ਹਾਂ ਕੋਲ ਰਾਸ਼ਨ ਕਾਰਡ ਨਹੀਂ ਹੈ, ਉਹਨਾਂ ਨੂੰ ਵੀ ਇਸਦਾ ਲਾਭ ਮਿਲ ਸਕੇ |

ਇਸ 'ਤੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਰਾਮਵਿਲਾਸ ਪਾਸਵਾਨ ਨੇ ਕਿਹਾ ਕਿ' ਸਾਨੂੰ ਇਸ ਯੋਜਨਾ ਦੇ ਵਿਸਥਾਰ ਲਈ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਸੁਝਾਅ ਮਿਲੇ ਹਨ। ਜਿਸ ਵਿਚ ਬਹੁਤ ਸਾਰੇ ਰਾਜਾਂ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਮੁਫਤ ਰਾਸ਼ਨ ਦੀ ਮਿਆਦ ਵਧਾਉਣ ਦੀ ਬੇਨਤੀ ਕੀਤੀ ਹੈ, ਅਸੀਂ ਹੁਣ ਇਸ 'ਤੇ ਵਿਚਾਰ ਕਰ ਰਹੇ ਹਾਂ, ਉਸ ਤੋਂ ਬਾਦ ਹੀ ਕੈਬਿਨੇਟ (Cabinet) ਵਿਚ ਇਸ ਫੈਸਲੇ ਨੂੰ ਅੱਗੇ ਵਧਾਇਆ ਜਾ ਸਕੇਗਾ |

ਪ੍ਰਧਾਨ ਮੰਤਰੀ ਗਰੀਬ ਅੰਨ ਯੋਜਨਾ

ਇਸ ਯੋਜਨਾ ਦੇ ਤਹਿਤ ਸਰਕਾਰ ਅਪ੍ਰੈਲ-ਜੂਨ ਤੱਕ 5 ਕਿਲੋ ਅਨਾਜ ਅਤੇ 1 ਕਿਲੋ ਦਾਲ ਪ੍ਰਤੀ ਵਿਅਕਤੀ ਨੂੰ ਮੁਫਤ ਵਿਚ ਵੰਡ ਰਹੀ ਹੈ ਅਤੇ 8 ਕਰੋੜ ਗਰੀਬ ਪ੍ਰਵਾਸੀਆਂ ਨੂੰ ਮੁਫ਼ਤ ਅਨਾਜ ਅਤੇ ਦਾਲਾਂ ਵੰਡ ਰਹੀ ਹੈ।

NAFED ਨੇ 5.69 ਲੱਖ ਟਨ ਦਾਲਾਂ ਰਾਜਾਂ ਨੂੰ ਭੇਜੀਆਂ

ਪਾਸਵਾਨ ਦੇ ਅਨੁਸਾਰ, ਪ੍ਰਧਾਨ ਮੰਤਰੀ ਗਰੀਬ ਕਲਿਆਣਾ ਅੰਨ ਯੋਜਨਾ ਦੇ ਤਹਿਤ, ਐਨਐਫਐਸਏ NFSA ਦੇ ਲਗਭਗ 20 ਕਰੋੜ ਪਰਿਵਾਰਾਂ ਨੂੰ 3 ਮਹੀਨਿਆਂ ਲਈ ਹਰ ਮਹੀਨੇ 1 ਕਿਲੋ ਦਾਲਾਂ ਵੰਡੀਆਂ ਹਨ, ਹੁਣ ਤੱਕ 5.87 ਲੱਖ ਟਨ ਦਾਲਾਂ ਦੀ ਵੰਡ ਕੀਤੀ ਜਾ ਚੁੱਕੀ ਹੈ। 19 ਜੂਨ ਤੱਕ ਸਹਿਕਾਰੀ ਏਜੰਸੀ ਨੈਫੇਡ NAFED ਨੇ ਰਾਜਾਂ ਨੂੰ 5.69 ਲੱਖ ਟਨ ਦਾਲਾਂ ਭੇਜੀਆਂ ਹਨ, ਜਿਨ੍ਹਾਂ ਵਿੱਚੋਂ ਲਗਭਗ 5.44 ਲੱਖ ਟਨ ਦਾਲਾਂ ਸਾਰੇ ਰਾਜਾਂ ਨੇ ਚੁੱਕ ਲਈਆਂ ਹਨ।

ਇਹਦਾ ਬਣਵਾਓ ਆਪਣਾ ਰਾਸ਼ਨ ਕਾਰਡ

1. ਤੁਹਾਨੂੰ ਸਬਤੋ ਪਹਿਲਾਂ ਆਪਣੇ ਰਾਜ ਦੀ ਸਰਕਾਰੀ ਵੈਬਸਾਈਟ 'ਤੇ ਜਾਣਾ ਪਵੇਗਾ |

2. ਫਿਰ ਰਾਸ਼ਨ ਕਾਰਡ ਦੀ ਅਰਜ਼ੀ ਲਈ, ਆਈਡੀ ਪਰੂਫ ਜਿਵੇਂ ਆਧਾਰ ਕਾਰਡ, ਵੋਟਰ ਆਈ ਡੀ, ਪਾਸਪੋਰਟ ਨਾਲ ਜੁੜਨਾ ਹੋਵੇਗਾ |

3. ਜੇ ਇਹ ਸਬੂਤ ਨਹੀਂ ਹੈ, ਤਾਂ ਤੁਸੀਂ ਸਰਕਾਰ ਦੁਆਰਾ ਜਾਰੀ ਕੀਤਾ ਕੋਈ ਵੀ ਕਾਰਡ, ਸਿਹਤ ਕਾਰਡ, ਡ੍ਰਾਇਵਿੰਗ ਲਾਇਸੈਂਸ ਦੇ ਸਕਦੇ ਹੋ |

4. ਅਰਜ਼ੀ ਦੇਣ ਦੇ ਨਾਲ ਲਗਭਗ 45 ਰੁਪਏ ਦੀ ਫੀਸ ਵੀ ਦੇਣੀ ਪਏਗੀ |

5. ਬਿਨੈ ਪੱਤਰ ਜਮ੍ਹਾਂ ਹੋਣ ਤੋਂ ਬਾਅਦ ਇਸ ਨੂੰ ਫੀਲਡ ਵੈਰੀਫਿਕੇਸ਼ਨ ਲਈ ਭੇਜਿਆ ਜਾਵੇਗਾ ਅਤੇ ਫਿਰ ਅਧਿਕਾਰੀ ਫਾਰਮ ਵਿਚ ਭਰੀ ਜਾਣਕਾਰੀ ਦੀ ਤਸਦੀਕ ਕਰਨਗੇ।

6. ਜਾਂਚ ਵਿਚ ਲਗਭਗ 30 ਦਿਨ ਲੱਗਣਗੇ। ਫਿਰ ਇਸ ਤੋਂ ਬਾਅਦ ਤੁਹਾਡਾ ਰਾਸ਼ਨ ਕਾਰਡ ਜਾਰੀ ਕਰ ਦੀਤਾ ਜਾਵੇਗਾ।

Summary in English: Ration can be available for free in the next 3 months, make your ration card like this!

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters