ਦੇਸ਼ ਦੇ ਨਾਲ ਦੁਨੀਆ ਵਿੱਚ ਵੀ ਕੋਰੋਨਾ ਦੇ ਹਾਹਾਕਾਰ ਨੇ ਲੋਕਾਂ ਦੇ ਜੀਵਨ ਵਿਚ ਹਲਚਲ ਪੈਦਾ ਕਰ ਦਿੱਤੀ ਹੈ | ਇਸ ਦੌਰਾਨ, RBI ਦੇ ਗਵਰਨਰ ਸ਼ਕਤੀਕਾਂਤ ਦਾਸ (shaktikanta das) ਨੇ ਸ਼ੁੱਕਰਵਾਰ (17 ਅਪ੍ਰੈਲ) ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ | ਇਸ ਪ੍ਰੈਸ ਕਾਨਫਰੰਸ ਦੇ ਆਯੋਜਨ ਦਾ ਉਦੇਸ਼ ਮਹਾਂਮਾਰੀ ਦੇ ਵਿਚਕਾਰ ਆਰਥਿਕਤਾ ਨੂੰ ਹੁਲਾਰਾ ਦੇਣਾ ਅਤੇ ਆਉਣ ਵਾਲੇ ਸਮੇਂ ਲਈ ਦੇਸ਼ ਵਾਸੀਆਂ ਨੂੰ ਉਨ੍ਹਾਂ ਦੀ ਤਿਆਰੀ ਬਾਰੇ ਦੱਸਣਾ ਹੈ ਕਿ ਭਾਰਤ ਵਿਸ਼ਵਵਿਆਪੀ ਇਸ ਲਾਗ ਨਾਲ ਲੜਨ ਲਈ ਕਿਵੇਂ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੇ ਤਬਾਹੀ ਦੇ ਮੱਦੇਨਜ਼ਰ ਭਾਰਤੀ ਰਿਜ਼ਰਵ ਬੈਂਕ ਆਫ ਇੰਡੀਆ ਹਰ ਤਰ੍ਹਾਂ ਨਾਲ ਸਰਗਰਮ ਹੈ। ਇਸ ਦੌਰਾਨ, ਉਹਨਾਂ ਨੇ ਕਈ ਵੱਡੇ ਐਲਾਨ ਵੀ ਕੀਤੇ ਹਨ | ਆਓ ਜਾਣਦੇ ਹਾਂ ਕਿ ਇਸ ਕਾਨਫਰੰਸ ਵਿੱਚ ਕਿਹੜੇ ਵਿਸ਼ੇਸ਼ ਮੁੱਦਿਆਂ ਉੱਤੇ ਵਿਚਾਰ ਵਟਾਂਦਰੇ ਕੀਤੇ ਗਏ ਹਨ ਅਤੇ ਦੇਸ਼ ਦੇ ਅੰਨਦਾਤਾ ਲਈ ਕਿ ਨਵਾਂ ਅਤੇ ਖਾਸ ਰਵੇਗਾ |
RBI ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਰਿਵਰਸ ਰੈਪੋ ਰੇਟ 'ਚ ਕਟੌਤੀ ਦਾ ਐਲਾਨ ਕੀਤਾ ਹੈ। ਰਿਵਰਸ ਰੈਪੋ ਰੇਟ ਵਿਚ 0.25 ਪ੍ਰਤੀਸ਼ਤ ਦੀ ਕਟੌਤੀ ਕੀਤੀ ਗਈ ਹੈ, ਨਾਲ ਹੀ ਬਾਜ਼ਾਰ ਵਿੱਚ ਕੋਈ ਨਕਦ ਸੰਕਟ ਨਾ ਆਏ ਇਸ ਲਈ 50 ਹਜ਼ਾਰ ਕਰੋੜ ਰੁਪਏ ਦੀ ਵਾਧੂ ਸਹਾਇਤਾ ਦਿੱਤੀ ਗਈ ਹੈ | ਉਹਨਾਂ ਨੇ ਦੱਸਿਆ ਕਿ ਕੋਰੋਨਾ ਸੰਕਟ ਕਾਰਨ ਜੀਡੀਪੀ ਦੀ ਰਫਤਾਰ ਘੱਟ ਜਾਵੇਗੀ, ਪਰ ਬਾਅਦ ਵਿਚ ਇਹ ਫਿਰ ਤੇਜ਼ ਰਫਤਾਰ ਨਾਲ ਭਜੇਗੀ |
ਇਸ ਤੋਂ ਇਲਾਵਾ ਬੈਂਕ ਵੱਲੋਂ ਨਾਬਾਰਡ, ਐਨਐਚਬੀ, ਐਨਬੀਐਫਸੀ ਸਮੇਤ ਹੋਰ ਖੇਤਰਾਂ ਵਿੱਚ ਵੀ 50 ਹਜ਼ਾਰ ਕਰੋੜ ਰੁਪਏ ਦੀ ਵਾਧੂ ਸਹਾਇਤਾ ਮੁਹੱਈਆ ਕਰਵਾਈ ਜਾਏਗੀ।
ਖੇਤੀ ਕਿਸਾਨਾਂ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ
RBI ਗਵਰਨਰ ਸ਼ਕਤੀਕਾਂਤ ਦਾਸ ਨੇ ਦੇਸ਼ ਦੇ ਕਿਸਾਨਾਂ ਲਈ ਇਹ ਵੀ ਕਿਹਾ ਹੈ ਕਿ ਭਾਰਤ ਵਿੱਚ ਖੇਤੀਬਾੜੀ ਦੇ ਕੰਮਾਂ ਵਿੱਚ ਕੋਈ ਅੜਿੱਕਾ ਨਹੀਂ ਆਈ ਹੈ। ਆਉਣ ਵਾਲੇ ਸਮੇਂ ਵਿਚ, ਵੀ ਇਸ ਕੋਰੋਨਾਵਾਇਰਸ (coronavirus) ਦੇ ਕਾਰਨ, ਬਿਜਾਈ ਦੇ ਕਿਸੇ ਕੰਮ ਵਿਚ ਰੁਕਾਵਟ ਆਉਣ ਦੀ ਉਮੀਦ ਨਹੀਂ ਹੈ | ਇਸਦੇ ਨਾਲ ਦੇਸ਼ ਵਿਚ ਇਨ੍ਹਾਂ ਮੁਸ਼ਕਲ ਹਾਲਤਾਂ ਵਿਚ ਅਨਾਜ ਦੀ ਕੋਈ ਘਾਟ ਨਹੀਂ ਰਹੇਗੀ। ਸਾਡੇ ਦੇਸ਼ ਵਿੱਚ ਕਾਫ਼ੀ ਅ9ਨਾਜ ਹਨ | ਆਈਐਮਐਫ (IMF) ਨੇ ਇਸ ਗੱਲ ਦਾ ਅਨੁਮਾਨ ਲਗਾਈਆਂ ਹੈ ਕਿ ਦੁਨੀਆ ਵਿਚ ਸਭ ਤੋਂ ਵੱਡੀ ਮੰਦੀ ਆਉਣ ਵਾਲੀ ਹੈ, ਜੋ ਕਿ ਚਿੰਤਾ ਦੀ ਘੰਟੀ ਹੈ | ਬਹੁਤ ਸਾਰੇ ਦੇਸ਼ ਆਯਾਤ ਅਤੇ ਨਿਰਯਾਤ ਵਿਚ ਭਾਰੀ ਗਿਰਾਵਟ ਦੇਖ ਰਹੇ ਹਨ | ਇਸ ਸੰਕਟ ਦੇ ਵਿੱਚ ਵੀ, ਭਾਰਤੀ ਖੇਤੀਬਾੜੀ ਖੇਤਰ ਟਿਕਾਉ ਹੈ |
ਨਾਬਾਰਡ ਨੂੰ ਸਪੈਸ਼ਲ ਰੀਫਾਇਨੈਂਸ (Refinance) ਤਹਿਤ 25,000 ਕਰੋੜ ਰੁਪਏ ਦੀ ਸਹਾਇਤਾ
ਇਸ ਕਾਨਫਰੰਸ ਵਿੱਚ, ਆਰਬੀਆਈ ਗਵਰਨਰ ਨੇ ਇਹ ਵੀ ਐਲਾਨ ਕੀਤਾ ਹੈ ਕਿ ਨਾਬਾਰਡ ਨੂੰ ਸਪੈਸ਼ਲ ਰੀਫਾਇਨੈਂਸ ਤਹਿਤ 25,000 ਕਰੋੜ ਰੁਪਏ ਮੁਹੱਈਆ ਕਰਵਾਏ ਜਾਣਗੇ। ਅਜਿਹੀ ਸਥਿਤੀ ਵਿਚ, ਇਹ ਵੀ ਉਮੀਦ ਕੀਤੀ ਜਾਂਦੀ ਹੈ ਕਿ ਨਾਬਾਰਡ ਦੁਆਰਾ ਕਿਸਾਨ ਬਹੁਤ ਸਾਰੀਆਂ ਸਹਾਇਤਾ ਪ੍ਰਾਪਤ ਕਰ ਸਕਦੇ ਹਨ |
ਵਿਸ਼ਵ ਵਿਆਪੀ ਮੰਦੀ ਦੇ ਬਾਅਦ ਵੀ ਭਾਰਤ ਦੀ ਵਿਕਾਸ ਦਰ ਸਕਾਰਾਤਮਕ ਹੋਣ ਦੀ ਉਮੀਦ
ਸ਼ਕਤੀਕਾਂਤ ਦਾਸ ਦਾ ਕਹਿਣਾ ਹੈ ਕਿ ਵਿਸ਼ਵ ਵਿਆਪੀ ਮੰਦੀ ਦੇ ਅਨੁਮਾਨ ਦੇ ਵਿੱਚ ਇਹ ਵੀ ਸ਼ਾਮਲ ਹੈ ਕਿ ਭਾਰਤ ਦੀ ਵਿਕਾਸ ਦਰ ਭਵਿੱਖ ਵਿੱਚ ਵੀ ਸਕਾਰਾਤਮਕ ਰਹੇਗੀ | IMF ਦੀ ਮੰਨੀਏ ਤਾ ਇਹ ਵਿਕਾਸ ਦਰ 1.9 ਫ਼ੀਸਦ ਰਹੇਗੀ |
Summary in English: RBI UPDATE: NABARD will get Rs 25,000 crore help, there are complete arrangements for food grains in India