1. Home
  2. ਖਬਰਾਂ

Government job: ਪੰਜਾਬ ਪੁਲਿਸ `ਚ ਸਬ ਇੰਸਪੈਕਟਰ ਦੀਆਂ 560 ਪੋਸਟਾਂ 'ਤੇ ਨਿਕਲੀ ਭਰਤੀ, ਜਲਦੀ ਅਰਜ਼ੀ ਪਾਓ!

ਪੰਜਾਬ ਪੁਲਿਸ `ਚ ਨੌਕਰੀ ਦੀ ਚਾਹ ਰੱਖਣ ਵਾਲੇ ਨੌਜਵਾਨਾਂ ਦਾ ਇੰਤਜ਼ਾਰ ਮੁੱਕਿਆ, ਮੌਕੇ ਦਾ ਫਾਇਦਾ ਚੁੱਕਣ ਲਈ ਆਖਰੀ ਮਿਤੀ ਤੋਂ ਪਹਿਲਾ ਫਾਰਮ ਭਰੋ!

KJ Staff
KJ Staff
ਪੰਜਾਬ ਪੁਲਿਸ

ਪੰਜਾਬ ਪੁਲਿਸ

ਅਕਸਰ ਨੌਜਵਾਨਾਂ ਨੂੰ ਨੌਕਰੀ ਦੀ ਭਾਲ ਲਈ ਹੋਰਨਾਂ ਸੂਬਿਆਂ ਵੱਲ ਰੁੱਖ ਕਰਨਾ ਪੈਂਦਾ ਹੈ। ਜਿਸਦੇ ਚਲਦਿਆਂ ਉਨ੍ਹਾਂ ਨੂੰ ਕਾਫੀ ਖੱਜਲ-ਖੁਆਰੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿੱਚ ਨੌਜਵਾਨਾਂ ਲਈ ਇੱਕ ਵੱਡੀ ਖ਼ਬਰ ਹੈ। ਹੁਣ ਨੌਕਰੀ ਦੀ ਭਾਲ ਲਈ ਨੌਜਵਾਨਾਂ ਨੂੰ ਆਪਣੇ ਸੂਬੇ ਤੋਂ ਬਾਹਰ ਜਾਣ ਦੀ ਕੋਈ ਲੋੜ ਨਹੀਂ ਪਵੇਗੀ। 

ਪੰਜਾਬ ਪੁਲਿਸ `ਚ  ਸਬ-ਇੰਸਪੈਕਟਰ ਦੀ ਭਰਤੀ

ਪੰਜਾਬ ਪੁਲਿਸ `ਚ ਸਬ-ਇੰਸਪੈਕਟਰ ਦੀ ਭਰਤੀ

ਨੌਜਵਾਨਾਂ ਵਿੱਚ ਪੁਲਿਸ `ਚ ਨੌਕਰੀ ਦੀ ਵੱਧ ਰਹੀ ਮੰਗ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ `ਚ ਸਬ ਇੰਸਪੈਕਟਰ ਦੀਆਂ 560 ਪੋਸਟਾਂ 'ਤੇ ਭਰਤੀਆਂ ਕੱਢੀਆਂ ਹਨ। ਚਾਹਵਾਨ ਉਮੀਦਵਾਰ ਆਖਰੀ ਮਿਤੀ ਤੋਂ ਪਹਿਲਾਂ ਇਸ ਪੱਦ ਲਈ ਅਰਜ਼ੀ ਦੇ ਸਕਦੇ ਹਨ। 

ਨੌਕਰੀ ਬਾਰੇ ਮਹੱਤਵਪੂਰਨ ਜਾਣਕਾਰੀ:

ਭਰਤੀ ਭਰਨ ਦੀ ਆਖਰੀ ਤਾਰੀਕ: 

ਨੌਕਰੀ ਲਈ ਅਰਜ਼ੀ ਦੇਣ ਦੀ ਸਹੂਲਤ 09 ਅਗਸਤ ਤੋਂ ਸ਼ੁਰੂ ਕੀਤੀ ਗਈ ਹੈ, ਜੋ ਕਿ ਮਿਤੀ 30 ਅਗਸਤ 2022 ਨੂੰ ਸਮਾਪਤ ਹੋ ਜਾਵੇਗੀ।

ਲੋੜੀਂਦੀ ਯੋਗਤਾ:

-ਉਮੀਦਵਾਰ ਦੀ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ। 

-ਇੰਟੈਲੀਜੈਂਸ ਕਾਡਰ (Intelligence Cadre) ਲਈ, ਆਈ.ਟੀ (IT) ਜਾਂ ਬਰਾਬਰ ਦੀ ਪ੍ਰੀਖਿਆ ਵਿੱਚ ਓ ਲੈਵਲ ਸਰਟੀਫਿਕੇਟ (O Level Certificate) ਦੇ ਨਾਲ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ।

ਚੋਣ ਪ੍ਰਕਿਰਿਆ:

ਉਮੀਦਵਾਰਾਂ ਦੀ ਚੋਣ ਇਨ੍ਹਾਂ ਤਿੰਨ ਪ੍ਰਕਿਰਿਆ ਰਾਹੀ ਕੀਤੀ ਜਾਵੇਗੀ:

-ਕੰਪਿਊਟਰ ਆਧਾਰਿਤ ਪ੍ਰੀਖਿਆ (CBT)

-ਸਰੀਰਕ ਮਾਪ ਟੈਸਟ (PMT) 

-ਸਰੀਰਕ ਸਕ੍ਰੀਨਿੰਗ ਟੈਸਟ (PST) 

ਇਹ ਵੀ ਪੜ੍ਹੋ : ਖਾਦ ਖਰੀਦਣ 'ਤੇ ਮਿਲੇਗੀ 50 ਫੀਸਦੀ ਤੱਕ ਸਬਸਿਡੀ, ਕਿਸਾਨਾਂ ਦੀ ਵਧੇਗੀ ਆਮਦਨ

ਅਰਜ਼ੀ ਦੀ ਫੀਸ:

ਵੱਖ-ਵੱਖ ਸ਼੍ਰੇਣੀਆਂ ਦੇ ਉਮੀਦਵਾਰਾਂ ਲਈ ਅਰਜ਼ੀ ਦੀ ਫੀਸ ਹੇਠਾਂ ਲਿਖੇ ਅਨੁਸਾਰ ਹੈ:

-ਆਮ ਸ਼੍ਰੇਣੀ ਲਈ 1500 ਰੁਪਏ।

-ਸਾਬਕਾ ਸੇਵਾਦਾਰ(ex-serviceman) ਲਈ 750 ਰੁਪਏ।

-ਪੰਜਾਬ ਦੇ EWS, SC, ST ਅਤੇ ਪੱਛੜੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਲਈ 35 ਰੁਪਏ।

 ਉਮਰ ਸੀਮਾ:

ਸਬ ਇੰਸਪੈਕਟਰ ਦੇ ਪੱਦ ਲਈ ਉਮਰ ਸੀਮਾ 18 ਤੋਂ 28 ਸਾਲ ਦੀ ਹੈ।

Summary in English: Recruitment for 560 posts of Sub Inspector in Punjab Police, apply soon!

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters