1. Home
  2. ਖਬਰਾਂ

2000 Rupee ਦਾ ਨੋਟ ਬੰਦ, ਜਾਣੋ ਨੋਟ ਬਦਲਣ ਦੀ ਆਖਰੀ ਤਾਰੀਖ

Reserve Bank of India ਨੇ ਇੱਕ ਵਾਰ ਫਿਰ ਵੱਡਾ ਫੈਸਲਾ ਲਿਆ ਹੈ। 500 ਅਤੇ 1000 ਦੇ ਨੋਟ ਤੋਂ ਬਾਅਦ ਹੁਣ 2000 ਦੇ ਨੋਟ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

Gurpreet Kaur Virk
Gurpreet Kaur Virk
2000 ਦਾ ਨੋਟ ਬਦਲਣ ਦੀ ਆਖਰੀ ਤਾਰੀਖ

2000 ਦਾ ਨੋਟ ਬਦਲਣ ਦੀ ਆਖਰੀ ਤਾਰੀਖ

Notebandi 2.0: ਤੁਹਾਨੂੰ ਆਰਬੀਆਈ (RBI) ਦੇ ਆਦੇਸ਼ ਤੋਂ ਬਾਅਦ ਸਾਵਧਾਨ ਹੋ ਜਾਣ ਦੀ ਲੋੜ ਹੈ। ਦਰਅਸਲ, ਆਰਬੀਆਈ (RBI) ਨੇ 2016 ਦੀ ਨੋਟਬੰਦੀ ਤੋਂ ਬਾਅਦ ਜਾਰੀ ਕੀਤੇ 2000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਹਾਲਾਂਕਿ, ਬਾਜ਼ਾਰ 'ਚ ਮੌਜੂਦ 2000 ਦੇ ਨੋਟ ਫਿਲਹਾਲ ਚਲਨ 'ਚ ਰਹਿਣਗੇ।

ਜੇਕਰ ਤੁਹਾਡੇ ਕੋਲ ਅਜੇ ਵੀ 2000 ਦੇ ਨੋਟ ਹਨ ਤਾਂ ਤੁਹਾਨੂੰ ਤੁਰੰਤ ਬੈਂਕ ਵਿੱਚ ਜਮ੍ਹਾ ਕਰਵਾਉਣੇ ਪੈਣਗੇ। ਜੀ ਹਾਂ, ਪਹਿਲਾਂ ਦੀ ਨੋਟਬੰਦੀ ਤੋਂ ਉਭਰਨ ਤੋਂ ਬਾਅਦ, ਸਥਿਤੀ ਵਿੱਚ ਸੁਧਾਰ ਹੋਇਆ ਹੀ ਸੀ ਕਿ ਭਾਰਤ ਵਿੱਚ ਇੱਕ ਵਾਰ ਫਿਰ ਨੋਟਬੰਦੀ ਦਾ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ।

ਫਿਲਹਾਲ, ਇਹ ਹੁਕਮ ਸਿਰਫ ਬੈਂਕਾਂ ਲਈ ਹੀ ਜਾਰੀ ਕੀਤਾ ਗਿਆ ਹੈ ਕਿ ਹੁਣ ਬੈਂਕ ਕਿਸੇ ਵੀ ਵਿਅਕਤੀ ਨੂੰ 2000 ਹਜ਼ਾਰ ਰੁਪਏ ਦਾ ਨੋਟ ਨਹੀਂ ਦੇਵੇਗਾ। ਇੱਥੇ ਤੁਹਾਨੂੰ ਦੱਸ ਦੇਈਏ ਕਿ ਇਸ ਦੇ ਨਾਲ ਹੀ ਇਹ ਵੀ ਆਦੇਸ਼ ਜਾਰੀ ਕੀਤਾ ਗਿਆ ਹੈ ਕਿ ਇਹ ਨੋਟ 30 ਸਤੰਬਰ ਤੱਕ ਵੈਧ ਮੰਨੇ ਜਾਣਗੇ।

ਇਹ ਵੀ ਪੜ੍ਹੋ: ਕਿਸਾਨਾਂ ਦੀ ਆਮਦਨ ਵਧਾਉਣ ਅਤੇ ਖੇਤੀ ਸਮੱਸਿਆਵਾਂ ਨੂੰ ਹੱਲ ਕਰਨ ਦਾ ਸੱਦਾ: PAU

ਇਸ ਵਾਰ ਸਰਕਾਰ ਨੇ ਸਿਰਫ਼ 2000 ਰੁਪਏ ਦੇ ਨੋਟ ਨੂੰ ਬੰਦ ਕਰਨ ਦਾ ਤਰੀਕਾ ਬਦਲਿਆ ਹੈ। ਇਸ ਵਾਰ ਨੋਟ ਬੰਦ ਕਰਨ ਦਾ ਹੁਕਮ ਆਰਬੀਆਈ (RBI) ਵੱਲੋਂ ਜਾਰੀ ਕੀਤਾ ਗਿਆ ਹੈ। ਹੁਣ ਇਹ ਹੁਕਮ ਬੈਂਕਾਂ ਨੂੰ ਤੁਰੰਤ ਪ੍ਰਭਾਵ ਨਾਲ 2000 ਦੇ ਨੋਟ ਬੰਦ ਕਰਨ ਦੇ ਦਿੱਤੇ ਗਏ ਹਨ।

ਜੇਕਰ ਤੁਹਾਡੇ ਕੋਲ ਅਜੇ ਵੀ ਇਹ ਨੋਟ ਹੈ, ਤਾਂ ਤੁਹਾਨੂੰ 30 ਸਤੰਬਰ ਤੋਂ ਪਹਿਲਾਂ ਬੈਂਕ ਪਹੁੰਚਣਾ ਚਾਹੀਦਾ ਹੈ। ਇਸ ਤੋਂ ਬਾਅਦ ਇਹ ਨੋਟ ਵੀ 500 ਅਤੇ 1000 ਦੀ ਤਰ੍ਹਾਂ ਸਿਰਫ਼ ਕਾਗਜ਼ ਦਾ ਟੁਕੜਾ ਬਣ ਕੇ ਰਹਿ ਜਾਣਗੇ।

ਤੁਹਾਨੂੰ ਦੱਸ ਦੇਈਏ ਕਿ ਇੱਕ ਵਾਰ ਵਿੱਚ 20,000 ਰੁਪਏ ਤੱਕ ਦੇ ਨੋਟ ਬਦਲੇ ਜਾ ਸਕਦੇ ਹਨ। ਜੇਕਰ ਤੁਹਾਡੇ ਕੋਲ 2000 ਦੇ ਨੋਟ ਹਨ ਤਾਂ 30 ਸਤੰਬਰ ਦੀ ਤਰੀਕ ਚੇਤੇ ਰੱਖ ਲਓ, ਕਿਉਂਕਿ 30 ਸਤੰਬਰ ਤੱਕ ਤੁਸੀਂ ਆਪਣੇ ਨਜ਼ਦੀਕੀ ਬੈਂਕਾਂ 'ਚ ਜਾ ਕੇ 2000 ਦਾ ਨੋਟ ਬਦਲਵਾ ਸਕਦੇ ਹੋ।

ਇਹ ਵੀ ਪੜ੍ਹੋ: Millet Business ਲਈ ਕਿਸਾਨਾਂ ਅਤੇ ਉੱਦਮੀਆਂ ਦਾ ਸਨਮਾਨ

ਜ਼ਿਕਰਯੋਗ ਹੈ ਕਿ 8 ਸਤੰਬਰ, 2016 ਨੂੰ, ਭਾਰਤ ਦੇ ਪ੍ਰਧਾਨ ਮੰਤਰੀ ਨੇ ਰਾਤ 8 ਵਜੇ ਇੱਕ ਆਦੇਸ਼ ਦੇ ਬਾਅਦ ਪੂਰੇ ਭਾਰਤ ਵਿੱਚ 500 ਅਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ। ਉਸ ਸਮੇਂ ਬੈਂਕਾਂ ਵਿੱਚ ਲੋਕਾਂ ਦੀ ਭਾਰੀ ਭੀੜ ਹੁੰਦੀ ਸੀ। ਵੱਡੀ ਮੁਸੀਬਤ 'ਚੋਂ ਨਿਕਲਣ ਤੋਂ ਬਾਅਦ ਸਰਕਾਰ ਨੇ ਲੋਕਾਂ ਨੂੰ ਮੁਸੀਬਤ ਤੋਂ ਬਚਾਉਣ ਅਤੇ ਸਮੇਂ 'ਤੇ ਸਾਰੇ ਨੋਟ ਵਾਪਸ ਲੈਣ ਲਈ 30 ਸਤੰਬਰ 2023 ਤੱਕ ਦਾ ਸਮਾਂ ਦਿੱਤਾ ਹੈ, ਉਦੋਂ ਤੱਕ ਇਹ ਨੋਟ ਹਰ ਜਗ੍ਹਾ ਵੈਧ ਰਹੇਗਾ।

Summary in English: Rs 2000 note closed, know the last date to change the note

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters