1. Home
  2. ਖਬਰਾਂ

Employee Pension Scheme:ਪੈਨਸ਼ਨ ਦੇ ਬਦਲ ਸਕਦੇ ਹਨ ਨਿਯਮ, 20000 ਬੇਸਿਕ ਸੈਲਰੀ ਵਾਲਿਆਂ ਨੂੰ ਮਿਲੇਗੀ 8571 ਰੁਪਏ ਪੈਨਸ਼ਨ

Employee Pension Scheme: ਕਰਮਚਾਰੀ ਪੈਨਸ਼ਨ ਯੋਜਨਾ (EPS) 'ਤੇ ਲੱਗੀ ਕੈਪਿੰਗ ਨੂੰ ਹਟਾਉਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਹੁਣ ਸੁਪਰੀਮ ਕੋਰਟ ਦੀ ਵਿਸ਼ੇਸ਼ ਬੈਂਚ ਵੀ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਹੈ। ਮੌਜੂਦਾ ਢਾਂਚੇ ਵਿੱਚ, EPS ਸਕੀਮ ਅਧੀਨ ਪੈਨਸ਼ਨ ਲਈ 15000 ਰੁਪਏ ਪ੍ਰਤੀ ਮਹੀਨਾ ਦੀ ਸੀਮਾ ਜਾਂ ਕੈਪਿੰਗ ਹੈ। ਜੇਕਰ ਸੀਲਿੰਗ ਹਟਾ ਦਿੱਤੀ ਜਾਂਦੀ ਹੈ ਤਾਂ ਪੈਨਸ਼ਨਰਾਂ ਦੀ ਪੈਨਸ਼ਨ ਵਿੱਚ ਵੱਡਾ ਉਛਾਲ ਆਵੇਗਾ।

Preetpal Singh
Preetpal Singh
:ਪੈਨਸ਼ਨ

Employee Pension Scheme

Employee Pension Scheme: ਕਰਮਚਾਰੀ ਪੈਨਸ਼ਨ ਯੋਜਨਾ (EPS) 'ਤੇ ਲੱਗੀ ਕੈਪਿੰਗ ਨੂੰ ਹਟਾਉਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਹੁਣ ਸੁਪਰੀਮ ਕੋਰਟ ਦੀ ਵਿਸ਼ੇਸ਼ ਬੈਂਚ ਵੀ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਹੈ। ਮੌਜੂਦਾ ਢਾਂਚੇ ਵਿੱਚ, EPS ਸਕੀਮ ਅਧੀਨ ਪੈਨਸ਼ਨ ਲਈ 15000 ਰੁਪਏ ਪ੍ਰਤੀ ਮਹੀਨਾ ਦੀ ਸੀਮਾ ਜਾਂ ਕੈਪਿੰਗ ਹੈ। ਜੇਕਰ ਸੀਲਿੰਗ ਹਟਾ ਦਿੱਤੀ ਜਾਂਦੀ ਹੈ ਤਾਂ ਪੈਨਸ਼ਨਰਾਂ ਦੀ ਪੈਨਸ਼ਨ ਵਿੱਚ ਵੱਡਾ ਉਛਾਲ ਆਵੇਗਾ।

ਹੁਣੀ ਕੀ ਹਨ ਨਿਯਮ ?

ਜਦੋਂ ਕੋਈ ਕਰਮਚਾਰੀ ਏਮਪਲੋਈ ਪ੍ਰੋਵਿਡੈਂਟ ਫੰਡ (EPF) ਦਾ ਮੈਂਬਰ ਬਣ ਜਾਂਦਾ ਹੈ, ਤਾਂ ਉਹ EPS ਦਾ ਵੀ ਮੈਂਬਰ ਬਣ ਜਾਂਦਾ ਹੈ। ਕਰਮਚਾਰੀ ਦੀ ਬੇਸਿਕ ਤਨਖਾਹ ਦਾ 12% ਯੋਗਦਾਨ PF ਵਿੱਚ ਜਾਂਦਾ ਹੈ। ਕਰਮਚਾਰੀ ਤੋਂ ਇਲਾਵਾ ਇਹਨਾਂ ਹੀ ਹਿੱਸਾ ਏਮਪਲੋਈ ਦੇ ਖਾਤੇ ਵਿੱਚ ਵੀ ਜਾਂਦਾ ਹੈ। ਪਰ, ਏਮਪਲੋਈ ਦੇ ਯੋਗਦਾਨ ਦਾ ਇੱਕ ਹਿੱਸਾ EPS ਯਾਨੀ ਏਮਪਲੋਈ ਪੈਨਸ਼ਨ ਯੋਜਨਾ ਵਿੱਚ ਜਮ੍ਹਾ ਕੀਤਾ ਜਾਂਦਾ ਹੈ। EPS ਵਿੱਚ ਬੇਸਿਕ ਤਨਖਾਹ ਦਾ ਯੋਗਦਾਨ 8.33% ਕੰਟਰੀਬਿਊਸ਼ਨ ਹੁੰਦਾ ਹੈ। ਹਾਲਾਂਕਿ, ਪੈਨਸ਼ਨਯੋਗ ਤਨਖਾਹ ਦੀ ਅਧਿਕਤਮ ਸੀਮਾ 15,000 ਰੁਪਏ ਹੈ। ਅਜਿਹੇ 'ਚ ਹਰ ਮਹੀਨੇ ਪੈਨਸ਼ਨ ਫੰਡ 'ਚ ਵੱਧ ਤੋਂ ਵੱਧ 1250 ਰੁਪਏ ਹੀ ਜਮ੍ਹਾ ਕਰਵਾਏ ਜਾ ਸਕਦੇ ਹਨ।

ਉਦਾਹਰਣ ਦੁਆਰਾ ਸਮਝੋ

ਮੌਜੂਦਾ ਨਿਯਮਾਂ ਮੁਤਾਬਕ ਜੇਕਰ ਕਿਸੇ ਕਰਮਚਾਰੀ ਦੀ ਬੇਸਿਕ ਤਨਖਾਹ 15,000 ਰੁਪਏ ਜਾਂ ਇਸ ਤੋਂ ਵੱਧ ਹੈ ਤਾਂ 1250 ਰੁਪਏ ਪੈਨਸ਼ਨ ਫੰਡ ਵਿੱਚ ਜਮ੍ਹਾ ਕੀਤੇ ਜਾਣਗੇ। ਜੇਕਰ ਬੇਸਿਕ ਤਨਖਾਹ 10 ਹਜ਼ਾਰ ਰੁਪਏ ਹੈ ਤਾਂ ਯੋਗਦਾਨ ਸਿਰਫ਼ 833 ਰੁਪਏ ਦਾ ਹੀ ਹੋਵੇਗਾ। ਕਰਮਚਾਰੀ ਦੀ ਸੇਵਾਮੁਕਤੀ 'ਤੇ ਪੈਨਸ਼ਨ ਦਾ ਹਿਸਾਬ ਵੀ ਵੱਧ ਤੋਂ ਵੱਧ ਤਨਖਾਹ 15 ਹਜ਼ਾਰ ਰੁਪਏ ਹੀ ਮਨੀ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਰਿਟਾਇਰਮੈਂਟ ਤੋਂ ਬਾਅਦ, ਕਰਮਚਾਰੀ EPS ਨਿਯਮ ਦੇ ਤਹਿਤ ਸਿਰਫ 7,500 ਰੁਪਏ ਪੈਨਸ਼ਨ ਪ੍ਰਾਪਤ ਕਰ ਸਕਦੇ ਹਨ।

ਜੇਕਰ 15,000 ਦੀ ਸੀਮਾ ਨੂੰ ਹਟਾ ਦਿੱਤਾ ਜਾਵੇ ਤਾਂ ਕੀ ਹੋਵੇਗਾ?

EPFO ਦੇ ਰਿਟਾਇਰਡ ਇਨਫੋਰਸਮੈਂਟ ਆਫਿਸ ਭਾਨੂ ਪ੍ਰਤਾਪ ਸ਼ਰਮਾ ਦੇ ਮੁਤਾਬਕ ਜੇਕਰ ਪੈਨਸ਼ਨ ਤੋਂ 15 ਹਜ਼ਾਰ ਰੁਪਏ ਦੀ ਸੀਮਾ ਖਤਮ ਕਰ ਦਿੱਤੀ ਜਾਂਦੀ ਹੈ ਤਾਂ 7500 ਰੁਪਏ ਤੋਂ ਜ਼ਿਆਦਾ ਦੀ ਪੈਨਸ਼ਨ ਮਿਲ ਸਕਦੀ ਹੈ। ਪਰ, ਇਸਦੇ ਲਈ, ਏਮਪਲੋਈ ਦਾ EPS ਵਿੱਚ ਯੋਗਦਾਨ ਨੂੰ ਵੀ ਵਧਾਉਣਾ ਹੋਵੇਗਾ।

ਪੈਨਸ਼ਨ ਦੀ ਗਣਨਾ

EPS ਗਣਨਾ ਲਈ ਫਾਰਮੂਲਾ = ਮਹੀਨਾਵਾਰ ਪੈਨਸ਼ਨ = (ਪੈਨਸ਼ਨ ਯੋਗ ਤਨਖਾਹ x EPS ਖਾਤੇ ਵਿੱਚ ਜਿਨ੍ਹੇ ਸਾਲਾਂ ਦਾ ਯੋਗਦਾਨ ਰਿਹਾ)/70।

ਜੇਕਰ ਕਿਸੇ ਦੀ ਮਹੀਨਾਵਾਰ ਤਨਖਾਹ (ਪਿਛਲੇ 5 ਸਾਲਾਂ ਦੀ ਤਨਖਾਹ ਦਾ ਔਸਤਨ) 15,000 ਰੁਪਏ ਹੈ ਅਤੇ ਨੌਕਰੀ ਦੀ ਮਿਆਦ 30 ਸਾਲ ਹੈ, ਤਾਂ ਉਸ ਨੂੰ ਸਿਰਫ 6,828 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲੇਗੀ।

8,571 ਰੁਪਏ ਮਿਲੇਗੀ ਪੈਨਸ਼ਨ

ਜੇਕਰ 15 ਹਜ਼ਾਰ ਦੀ ਸੀਮਾ ਨੂੰ ਹਟਾ ਦਿੱਤਾ ਜਾਂਦਾ ਹੈ ਅਤੇ ਤੁਹਾਡੀ ਬੇਸਿਕ ਤਨਖ਼ਾਹ 20 ਹਜ਼ਾਰ ਹੈ, ਤਾਂ ਤੁਹਾਨੂੰ ਫਾਰਮੂਲੇ ਦੇ ਅਨੁਸਾਰ ਪੈਨਸ਼ਨ ਮਿਲੇਗੀ। ਉਹ ਇਹ ਹੋਵੇਗੀ (20,000 X 30)/70 = 8,571 ਰੁਪਏ

ਪੈਨਸ਼ਨ (EPS) ਲਈ ਮੌਜੂਦਾ ਸ਼ਰਤਾਂ

  • ਇੱਕ EPF ਮੈਂਬਰ ਹੋਣਾ ਜਰੂਰੀ।

  • ਘੱਟੋ-ਘੱਟ 10 ਨਿਯਮਤ ਸਾਲਾਂ ਲਈ ਨੌਕਰੀ ਵਿੱਚ ਹੋਣਾ ਜਰੂਰੀ ਹੈ।

  • 58 ਸਾਲ ਦੀ ਉਮਰ ਵਿੱਚ ਮਿਲਦੀ ਹੈ ਪੈਨਸ਼ਨ । 50 ਸਾਲ ਤੋਂ ਬਾਅਦ ਅਤੇ 58 ਸਾਲ ਦੀ ਉਮਰ ਤੋਂ ਪਹਿਲਾਂ ਵੀ ਪੈਨਸ਼ਨ ਲੈਣ ਦਾ ਵਿਕਲਪ।

  • ਪਹਿਲੀ ਪੈਨਸ਼ਨ ਲੈਣ 'ਤੇ, ਤੁਹਾਨੂੰ ਘਟੀ ਹੋਈ ਪੈਨਸ਼ਨ ਮਿਲੇਗੀ। ਇਸ ਦੇ ਲਈ ਫਾਰਮ 10D ਭਰਨਾ ਹੋਵੇਗਾ।

  • ਕਰਮਚਾਰੀ ਦੀ ਮੌਤ ਹੋਣ 'ਤੇ ਪਰਿਵਾਰ ਨੂੰ ਪੈਨਸ਼ਨ ਮਿਲਦੀ ਹੈ।

  • ਸਰਵਿਸ ਹਿਸਟਰੀ 10 ਸਾਲ ਤੋਂ ਘੱਟ ਹੈ, ਤਾਂ ਉਨ੍ਹਾਂ ਨੂੰ 58 ਸਾਲ ਦੀ ਉਮਰ 'ਤੇ ਪੈਨਸ਼ਨ ਦੀ ਰਕਮ ਕਢਵਾਉਣ ਦਾ ਵਿਕਲਪ ਮਿਲੇਗਾ।

ਇਹ ਵੀ ਪੜ੍ਹੋ : Mukhyamantri Antyodaya Parivar Utthan Yojana: ਪਸ਼ੂ ਪਾਲਣ ਵਿਭਾਗ ਨੇ 18 ਗਰੀਬ ਪਰਿਵਾਰਾਂ ਨੂੰ ਬੈਕਯਾਰਡ ਪੋਲਟਰੀ ਯੂਨਿਟ ਖੋਲ੍ਹਣ ਲਈ ਦਿੱਤੇ ਚੂਚੇ

Summary in English: Rules can be changed for pension, those with basic salary of ₹ 20000 will get a pension of ₹ 8571

Like this article?

Hey! I am Preetpal Singh. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters