1. Home
  2. ਖਬਰਾਂ

ਪੇਂਡੂ ਔਰਤਾਂ ਖੇਤੀ ਕਾਰੋਬਾਰ ਕਰਕੇ ਆਪਣੇ ਪਰਿਵਾਰ ਦੀ ਹਾਲਤ ਸੁਧਾਰ ਸਕਦੀਆਂ ਹਨ: Dr. Mridula Devi

Punjab Agricultural University ਵੱਲੋਂ ਸਥਾਪਿਤ ਤਕਨਾਲੋਜੀ ਸਰੋਤ ਕੇਂਦਰ ਦਾ ਦੌਰਾ ਕਰਨ ਸੀ.ਆਈ.ਡਬਲਯੂ.ਏ ਦੇ ਨਿਰਦੇਸ਼ਕ ਵਿਸ਼ੇਸ਼ ਤੌਰ 'ਤੇ ਆਏ, 80 ਦੇ ਕਰੀਬ ਔਰਤਾਂ ਹੋਈਆਂ ਸ਼ਾਮਿਲ।

Gurpreet Kaur Virk
Gurpreet Kaur Virk
ਖੇਤੀ ਕਾਰੋਬਾਰ ਰਾਹੀਂ ਪੇਂਡੂ ਔਰਤਾਂ ਆਪਣੇ ਪਰਿਵਾਰ ਦੀ ਹਾਲਤ ਸੁਧਾਰ ਸਕਦੀਆਂ ਹਨ

ਖੇਤੀ ਕਾਰੋਬਾਰ ਰਾਹੀਂ ਪੇਂਡੂ ਔਰਤਾਂ ਆਪਣੇ ਪਰਿਵਾਰ ਦੀ ਹਾਲਤ ਸੁਧਾਰ ਸਕਦੀਆਂ ਹਨ

ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸੁਧਾਰ ਵਿਖੇ ਕਰਵਾਏ ਕਿਸਾਨ ਬੀਬੀਆਂ ਦੇ ਸੰਮੇਲਨ ਵਿਚ ਸ਼ਾਮਿਲ ਹੋਣ ਲਈ ਭੁਵਨੇਸ਼ਵਰ ਵਿਖੇ ਸਥਿਤ ਆਈਸੀਏਆਰ ਭਾਰਤੀ ਕਿਸਾਨ ਔਰਤਾਂ ਦੇ ਸੰਸਥਾਨ ਦੇ ਨਿਰਦੇਸ਼ਕ ਡਾ. ਮ੍ਰਿਦੁਲਾ ਦੇਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਤੋਂ ਇਲਾਵਾ ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਵੀ ਇਸ ਮੌਕੇ ਮੌਜੂਦ ਸਨ।

ਖੇਤੀ ਕਾਰੋਬਾਰ ਰਾਹੀਂ ਪੇਂਡੂ ਔਰਤਾਂ ਆਪਣੇ ਪਰਿਵਾਰ ਦੀ ਹਾਲਤ ਸੁਧਾਰ ਸਕਦੀਆਂ ਹਨ

ਖੇਤੀ ਕਾਰੋਬਾਰ ਰਾਹੀਂ ਪੇਂਡੂ ਔਰਤਾਂ ਆਪਣੇ ਪਰਿਵਾਰ ਦੀ ਹਾਲਤ ਸੁਧਾਰ ਸਕਦੀਆਂ ਹਨ

ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਡਾ. ਮ੍ਰਿਦੁਲਾ ਦੇਵੀ ਨੇ ਕਿਸਾਨ ਬੀਬੀਆਂ ਨਾਲ ਗੱਲਾਂ ਬਾਤਾਂ ਕਰਦਿਆਂ ਉਹਨਾਂ ਦੀ ਮੁਸ਼ਕਿਲਾਂ ਸੁਣੀਆਂ। ਨਾਲ ਹੀ ਨੌਜਵਾਨ ਖੇਤੀ ਉੱਦਮੀਆਂ ਨਾਲ ਵੀ ਲੰਮੀ ਗੱਲਬਾਤ ਹੋਈ। ਡਾ. ਮ੍ਰਿਦੁਲਾ ਦੇਵੀ ਨੇ ਤਕਨੀਕ ਅਧਾਰਿਤ ਸਮਾਜ ਆਰਥਿਕ ਵਿਕਾਸ ਅਤੇ ਉਸ ਵਿੱਚੋਂ ਔਰਤਾਂ ਦੀ ਸਵੈ-ਨਿਰਭਰਤਾ ਬਾਰੇ ਗੱਲ ਕੀਤੀ। ਉਹਨਾਂ ਕਿਹਾ ਕਿ ਖੇਤੀ ਕਾਰੋਬਾਰ ਨਾਲ ਜੁੜ ਕੇ ਪੇਂਡੂ ਔਰਤਾਂ ਨਾ ਸਿਰਫ ਆਪਣੀ ਬਲਕਿ ਆਪਣੇ ਪਰਿਵਾਰ ਦੀ ਮਾਇਕ ਹਾਲਤ ਬਿਹਤਰ ਬਣਾ ਸਕਦੀਆਂ ਹਨ।

ਖੇਤੀ ਕਾਰੋਬਾਰ ਰਾਹੀਂ ਪੇਂਡੂ ਔਰਤਾਂ ਆਪਣੇ ਪਰਿਵਾਰ ਦੀ ਹਾਲਤ ਸੁਧਾਰ ਸਕਦੀਆਂ ਹਨ

ਖੇਤੀ ਕਾਰੋਬਾਰ ਰਾਹੀਂ ਪੇਂਡੂ ਔਰਤਾਂ ਆਪਣੇ ਪਰਿਵਾਰ ਦੀ ਹਾਲਤ ਸੁਧਾਰ ਸਕਦੀਆਂ ਹਨ

ਯੂਨਿਟ ਦੇ ਕੁਆਰਡੀਨੇਟਰ ਡਾ. ਰਿਤੂ ਮਿੱਤਲ ਗੁਪਤਾ ਨੇ ਇਸ ਕੈਂਪ ਵਿਚ ਭਾਗ ਲੈਣ ਵਾਲੀਆਂ ਕਿਸਾਨ ਬੀਬੀਆਂ ਨੂੰ ਪ੍ਰੇਰਿਤ ਕਰਦਿਆਂ ਪੀ.ਏ.ਯੂ. ਵੱਲੋਂ ਕਿਸਾਨ ਬੀਬੀਆਂ ਲਈ ਕੀਤੀਆਂ ਜਾ ਰਹੀਆਂ ਸਿਖਲਾਈ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ। ਡਾ. ਰੇਨੂੰਕਾ ਅਗਰਵਾਲ ਨੇ ਕਿਸਾਨ ਔਰਤਾਂ ਨਾਲ ਗੱਲ ਕਰਦਿਆਂ ਪਿੰਡ ਪੱਧਰ ਤੇ ਅਪਣਾਈਆਂ ਜਾ ਸਕਣ ਵਾਲੀਆਂ ਤਕਨਾਲੋਜੀਆਂ ਦੀ ਗੱਲ ਕੀਤੀ। ਡਾ. ਸ਼ਿਵਾਨੀ ਰਾਣਾ ਨੇ ਤਕਨਾਲੋਜੀ ਸਰੋਤ ਕੇਂਦਰਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦਾ ਹਵਾਲਾ ਦਿੱਤਾ। ਇਸ ਮੌਕੇ ਮੁੱਲ ਵਾਧਾ ਕੀਤੇ ਹੋਏ ਭੋਜਨ ਉਤਪਾਦਾਂ ਅਤੇ ਔਰਤਾਂ ਵੱਲੋਂ ਹੱਥੀਂ ਬਣਾਈਆਂ ਵਸਤਾਂ ਦੀ ਇਕ ਪ੍ਰਦਰਸ਼ਨੀ ਵੀ ਲਾਈ ਗਈ ਸੀ। 80 ਦੇ ਕਰੀਬ ਔਰਤਾਂ ਇਸ ਕੈਂਪ ਵਿਚ ਸ਼ਾਮਿਲ ਹੋਈਆਂ।

ਇਹ ਵੀ ਪੜ੍ਹੋ: ਯੁਵਕ ਮੇਲੇ ਵਿੱਚ ਸੰਗੀਤਕ ਅਤੇ ਨਾਚ ਵਿਧਾਵਾਂ ਦੀ ਸ਼ਾਨਦਾਰ ਪੇਸ਼ਕਾਰੀ

ਖੇਤੀ ਕਾਰੋਬਾਰ ਰਾਹੀਂ ਪੇਂਡੂ ਔਰਤਾਂ ਆਪਣੇ ਪਰਿਵਾਰ ਦੀ ਹਾਲਤ ਸੁਧਾਰ ਸਕਦੀਆਂ ਹਨ

ਖੇਤੀ ਕਾਰੋਬਾਰ ਰਾਹੀਂ ਪੇਂਡੂ ਔਰਤਾਂ ਆਪਣੇ ਪਰਿਵਾਰ ਦੀ ਹਾਲਤ ਸੁਧਾਰ ਸਕਦੀਆਂ ਹਨ

ਪਿੰਡ ਦੇ ਸਰਪੰਚ ਸ਼੍ਰੀ ਹਰਮਿੰਦਰ ਸਿੰਘ ਗਿੱਲ, ਸ਼੍ਰੀਮਤੀ ਰਵਿੰਦਰਪਾਲ ਕੌਰ, ਕੋਆਪਰੇਟਿਵ ਸੋਸਇਟੀ ਦੇ ਪ੍ਰਧਾਨ ਸ਼੍ਰੀ ਹਰਮੇਲ ਸਿੰਘ ਅਤੇ ਸ਼੍ਰੀਮਤੀ ਤੇਜਿੰਦਰ ਕੌਰ ਨੇ ਵੀ ਇਸ ਸਮਾਰੋਹ ਵਿਚ ਭਾਗ ਲੈ ਕੇ ਕਿਸਾਨ ਬੀਬੀਆਂ ਨੂੰ ਪ੍ਰੇਰਿਤ ਕੀਤਾ। ਡਾ. ਮ੍ਰਿਦੁਲਾ ਦੇਵੀ ਨੇ ਪੀ.ਏ.ਯੂ. ਦੇ ਮਾਹਿਰਾਂ ਨਾਲ ਪਿੰਡ ਦੀਆਂ ਔਰਤਾਂ ਵੱਲੋਂ ਬਣਾਈਆਂ ਪੋਸ਼ਕ ਬਗੀਚੀਆਂ ਦੇਖੀਆਂ ਅਤੇ ਔਰਤਾਂ ਦੀ ਕੋਸ਼ਿਸ਼ਾਂ ਦੀ ਤਾਰੀਫ ਕੀਤੀ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Rural women can improve their family's condition by doing agricultural business: Dr Mridula Devi

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters