1. Home
  2. ਖਬਰਾਂ

Rythu Sammelanam: ਆਂਧਰਾ ਪ੍ਰਦੇਸ਼ 'ਚ ਅੱਜ ਤੋਂ ਦੋ ਰੋਜ਼ਾ ਖੇਤੀਬਾੜੀ ਮੇਲੇ ਦਾ ਆਗਾਜ਼, ਜਾਣੋ ਇੱਕ ਕਲਿੱਕ ਵਿੱਚ ਕੀ ਹੈ ਖਾਸ?

28 ਅਤੇ 29 ਫਰਵਰੀ ਨੂੰ Andhra Pradesh ਦੀ ਸੈਂਚੁਰੀਅਨ ਯੂਨੀਵਰਸਿਟੀ ਵਿੱਚ 'Rythu Sammelanam' ਕਰਵਾਇਆ ਜਾ ਰਿਹਾ ਹੈ। ਇਸ ਕਾਨਫਰੰਸ ਦਾ ਉਦੇਸ਼ ਖੇਤੀਬਾੜੀ ਖੇਤਰ ਵਿੱਚ ਸੰਵਾਦ, ਸਹਿਯੋਗ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਹੈ। ਆਓ ਜਾਣਦੇ ਹਾਂ ਦੋ ਰੋਜ਼ਾ ਖੇਤੀਬਾੜੀ ਮੇਲੇ ਵਿੱਚ ਕੀ ਹਨ ਵਿਸ਼ੇਸ਼ ਸਮਾਗਮ?

Gurpreet Kaur Virk
Gurpreet Kaur Virk
ਰਾਇਥੂ ਸੰਮੇਲਨ' ਦਾ ਆਯੋਜਨ

ਰਾਇਥੂ ਸੰਮੇਲਨ' ਦਾ ਆਯੋਜਨ

Rythu Sammelanam: ਖੇਤੀਬਾੜੀ ਪੱਤਰਕਾਰੀ ਵਿੱਚ ਆਪਣੀ ਮੁਹਾਰਤ ਲਈ ਜਾਣਿਆ ਜਾਂਦਾ ਕ੍ਰਿਸ਼ੀ ਜਾਗਰਣ ਪਿਛਲੇ 27 ਸਾਲਾਂ ਤੋਂ ਕਿਸਾਨਾਂ ਅਤੇ ਖੇਤੀਬਾੜੀ ਖੇਤਰ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਿਹਾ ਹੈ। ਕ੍ਰਿਸ਼ੀ ਜਾਗਰਣ ਨਾ ਸਿਰਫ ਸਮੇਂ-ਸਮੇਂ 'ਤੇ ਕਿਸਾਨਾਂ ਲਈ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕਰਦਾ ਹੈ, ਸਗੋਂ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਚੱਲ ਰਹੇ ਕ੍ਰਿਸ਼ੀ ਮੇਲਿਆਂ ਅਤੇ ਸਮਾਗਮਾਂ ਵਿੱਚ ਆਪਣੀ ਹਾਜ਼ਰੀ ਵੀ ਭਰਦਾ ਹੈ।

ਇਸ ਲੜੀ ਵਿੱਚ, ਕ੍ਰਿਸ਼ੀ ਜਾਗਰਣ ਆਂਧਰਾ ਪ੍ਰਦੇਸ਼ ਦੇ ਵਿਜ਼ਿਆਨਗਰਮ ਵਿੱਚ ਸਥਿਤ ਸੈਂਚੁਰੀਅਨ ਯੂਨੀਵਰਸਿਟੀ ਵਿੱਚ ਚੱਲ ਰਹੇ ਦੋ ਰੋਜ਼ਾ ਖੇਤੀਬਾੜੀ ਮੇਲੇ ਵਿੱਚ ਮੀਡੀਆ ਪਾਰਟਨਰ ਵੱਜੋਂ ਆਪਣੀ ਭੂਮਿਕਾ ਅਦਾ ਕਰ ਰਿਹਾ ਹੈ। ਆਓ ਜਾਣਦੇ ਹਾਂ ਇਸ ਖੇਤੀਬਾੜੀ ਮੇਲੇ ਵਿੱਚ ਕਿਸਾਨਾਂ ਲਈ ਕੀ ਹਨ ਵਿਸ਼ੇਸ਼ ਸਮਾਗਮ?

ਰਾਇਥੂ ਸੰਮੇਲਨ' ਦਾ ਆਯੋਜਨ

ਰਾਇਥੂ ਸੰਮੇਲਨ' ਦਾ ਆਯੋਜਨ

ਸੈਂਚੁਰੀਅਨ ਯੂਨੀਵਰਸਿਟੀ, ਵਿਜ਼ਿਆਨਗਰਮ, ਆਂਧਰਾ ਪ੍ਰਦੇਸ਼ ਨੇ ਭਾਰਤ ਦੇ ਪ੍ਰਮੁੱਖ ਐਗਰੀ ਮੀਡੀਆ ਹਾਊਸ ਕ੍ਰਿਸ਼ੀ ਜਾਗਰਣ ਦੇ ਸਹਿਯੋਗ ਨਾਲ 'ਰਾਇਥੂ ਸੰਮੇਲਨ' (Rythu Sammelanam) ਦਾ ਆਯੋਜਨ ਕੀਤਾ। ਤੁਹਾਨੂੰ ਦੱਸ ਦੇਈਏ ਕਿ ਇਹ ਕਾਨਫਰੰਸ ਅੱਜ ਯਾਨੀ 28 ਫਰਵਰੀ ਤੋਂ ਸ਼ੁਰੂ ਹੋਈ ਹੈ ਅਤੇ 29 ਫਰਵਰੀ 2024 ਤੱਕ ਚੱਲੇਗੀ। ਇਹ ਦੋ ਰੋਜ਼ਾ ਸਮਾਗਮ ਸੈਂਚੁਰੀਅਨ ਯੂਨੀਵਰਸਿਟੀ (ਸੈਂਚੁਰੀਅਨ ਸਕੂਲ ਆਫ ਟੈਕਨਾਲੋਜੀ ਐਂਡ ਮੈਨੇਜਮੈਂਟ, ਆਂਧਰਾ ਪ੍ਰਦੇਸ਼) ਵਿਖੇ ਕਰਵਾਇਆ ਜਾ ਰਿਹਾ ਹੈ। ਦੱਸ ਦੇਈਏ ਕਿ 'ਰਾਇਥੂ ਸੰਮੇਲਨ' ਦਾ ਉਦਘਾਟਨ ਅੱਜ (28 ਫਰਵਰੀ) ਆਂਧਰਾ ਪ੍ਰਦੇਸ਼ ਸਰਕਾਰ ਦੇ ਸਿੱਖਿਆ ਮੰਤਰੀ ਮਹਾਮਹਿਮ ਬੋਤਸਾ ਸਤਿਆਨਾਰਾਇਣ ਗਾਰੂ ਨੇ ਕੀਤਾ। ਇਹ ਸਮਾਗਮ ਖੇਤਰ ਦੇ ਅੰਦਰ ਖੇਤੀਬਾੜੀ ਸਿੱਖਿਆ ਅਤੇ ਨਵੀਨਤਾ ਦੀ ਪ੍ਰਗਤੀ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਦੀ ਨਿਸ਼ਾਨਦੇਹੀ ਕਰਦੀ ਹੈ। ਅਜਿਹੇ 'ਚ ਆਓ ਜਾਣਦੇ ਹਾਂ ਅੱਜ ਦੇ ਸਮਾਰੋਹ ਬਾਰੇ ਵਿਸਥਾਰ ਨਾਲ...

ਰਾਇਥੂ ਸੰਮੇਲਨ' ਦਾ ਆਯੋਜਨ

ਰਾਇਥੂ ਸੰਮੇਲਨ' ਦਾ ਆਯੋਜਨ

'ਰਾਇਥੂ ਸੰਮੇਲਨ' ਦਾ ਮੁੱਖ ਉਦੇਸ਼

ਆਂਧਰਾ ਪ੍ਰਦੇਸ਼ ਦੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਰਾਇਥੂ ਸੰਮੇਲਨ ਦਾ ਮੁੱਖ ਉਦੇਸ਼ ਖੇਤੀਬਾੜੀ ਖੇਤਰ ਵਿੱਚ ਸੰਵਾਦ, ਸਹਿਯੋਗ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਹੈ। ਇੰਨਾ ਹੀ ਨਹੀਂ ਇਸ ਕਾਨਫ਼ਰੰਸ ਵਿੱਚ ਕਈ ਖੇਤੀ ਉਪਕਰਨ ਕੰਪਨੀਆਂ, ਬੀਜ ਕੰਪਨੀਆਂ, ਸਿੰਚਾਈ ਕੰਪਨੀਆਂ, ਖਾਦ ਅਤੇ ਕੀਟਨਾਸ਼ਕ ਕੰਪਨੀਆਂ ਹਿੱਸਾ ਲੈ ਰਹੀਆਂ ਹਨ। ਇਸ ਤੋਂ ਇਲਾਵਾ ਇਹ ਸਮਾਗਮ ਖੇਤੀਬਾੜੀ ਵਿੱਚ ਅਤਿ-ਆਧੁਨਿਕ ਤਕਨੀਕਾਂ ਅਤੇ ਅਭਿਆਸਾਂ ਨੂੰ ਜੋੜਨ ਦਾ ਵਾਅਦਾ ਕਰਦੀ ਹੈ।

ਇਹ ਵੀ ਪੜੋ: ਕਿਸਾਨਾਂ ਨੂੰ ਨਾਲ ਲੈ ਕੇ ਨਵੇਂ ਭਾਰਤ ਦਾ ਨਿਰਮਾਣ ਕਰਨ ਦਾ ਸੰਕਲਪ ਲੈਣ ਦੀ ਲੋੜ ਹੈ: Agriculture Minister Arjun Munda

ਰਾਇਥੂ ਸੰਮੇਲਨ' ਦਾ ਆਯੋਜਨ

ਰਾਇਥੂ ਸੰਮੇਲਨ' ਦਾ ਆਯੋਜਨ

ਸਮਾਰੋਹ ਵਿੱਚ ਮਹਿਮਾਨ

ਤੁਹਾਡੀ ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ ਅੱਜ ਦੇ ਪ੍ਰੋਗਰਾਮ ਦਾ ਉਦਘਾਟਨ ਆਂਧਰਾ ਪ੍ਰਦੇਸ਼ ਸਰਕਾਰ ਦੇ ਸਿੱਖਿਆ ਮੰਤਰੀ ਮਹਾਮਹਿਮ ਬੋਤਸਾ ਸਤਿਆਨਾਰਾਇਣ ਗਾਰੂ ਨੇ ਕੀਤਾ। ਸਮਾਗਮ ਦੌਰਾਨ ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਅਤੇ ਮੁੱਖ ਸੰਪਾਦਕ ਐਮ.ਸੀ. ਡੋਮਿਨਿਕ ਦੇ ਨਾਲ ਬੀ. ਚੰਦਰਸ਼ੇਖਰ (ਸੰਸਦ ਮੈਂਬਰ, VZM), ਡਾ. ਪੀ.ਵੀ.ਵੀ. ਸੂਰਿਆਨਾਰਾਇਣ ਰਾਜੂ (ਵਿਧਾਇਕ), ਬੀ. ਅਪਾਲਾ ਨਾਇਡੂ (ਐਮ.ਐਲ.ਏ.), ਬੀ.ਅਪਲਾਨਾਰਸਈਆ (ਵਿਧਾਇਕ), ਪ੍ਰੋ.ਡੀ.ਐਨ.ਰਾਓ ਉਪ ਪ੍ਰਧਾਨ, ਪ੍ਰੋ.ਜੀ.ਐਸ.ਐਨ.ਰਾਜੂ ਚਾਂਸਲਰ, ਪ੍ਰੋ. ਪੀ.ਕੇ. ਮੋਹੰਤੀ ਵਾਈਸ ਚਾਂਸਲਰ ਅਤੇ ਡਾ.ਪੁਸ਼ਪਲਥਾ ਡੀਨ (ਖੇਤੀਬਾੜੀ) ਹਾਜ਼ਰ ਸਨ।

ਇਹ ਵੀ ਪੜੋ: ਦੇਸ਼ ਦੇ ਕਿਸਾਨਾਂ ਨੂੰ ਪਲੇਟਫਾਰਮ ਪ੍ਰਦਾਨ ਕਰਨਾ MFOI Samridh Kisan Utsav 2024 ਦਾ ਮੁੱਖ ਟੀਚਾ, ਹੁਣ MFOI Award ਆ ਰਿਹੈ ਤੁਹਾਡੇ ਸ਼ਹਿਰ, ਵੇਖੋ Upcoming Events ਦੀ ਪੂਰੀ ਸੂਚੀ

ਰਾਇਥੂ ਸੰਮੇਲਨ' ਦਾ ਆਯੋਜਨ

ਰਾਇਥੂ ਸੰਮੇਲਨ' ਦਾ ਆਯੋਜਨ

ਸਮਾਗਮ ਵਿੱਚ ਇਨ੍ਹਾਂ ਕੰਪਨੀਆਂ ਵੱਲੋਂ ਸ਼ਿਰਕਤ

ਰਾਇਥੂ ਸੰਮੇਲਨ ਵਿੱਚ ਅੱਜ ਸੁਜ਼ੂਕੀ ਮੋਟਰਸਾਈਕਲ ਇੰਡੀਆ ਪ੍ਰਾ. ਲਿਮਟਿਡ, ਕੁਬੋਟਾ ਕ੍ਰਿਸ਼ੀ ਮਸ਼ੀਨਰੀ, ਐਰੀਜ਼ ਐਗਰੋ ਲਿਮਿਟੇਡ, ਇੰਡੀਅਨ ਪੋਟਾਸ਼ ਲਿਮਟਿਡ, ਨੈਸ਼ਨਲ ਸੀਡਜ਼ ਕਾਰਪੋਰੇਸ਼ਨ ਲਿਮਟਿਡ, ਇਫਕੋ, ਗਰੁੜ ਏਰੋਸਪੇਸ ਪ੍ਰਾਈਵੇਟ ਲਿਮਿਟੇਡ, ਇੰਡੋਗਲਫ ਕ੍ਰੌਪਸਾਇੰਸ ਲਿਮਿਟੇਡ, ਆਈਸ਼ਰ ਟਰੈਕਟਰਸ, ਪਾਵਰਟਰੈਕ ਇੰਡਸਟਰੀਜ਼ ਲਿਮਿਟੇਡ, ਖੇਤੀਬਾੜੀ ਵਿਭਾਗ ਆਂਧਰਾ ਪ੍ਰਦੇਸ਼ ਅਤੇ ਮੈਨ ਐਗਰੋ ਇੰਡਸਟਰੀਜ਼ ਵੀ ਹਾਜ਼ਰ ਸਨ।

ਕਿਸਾਨਾਂ ਲਈ ਇੰਟਰਐਕਟਿਵ ਸੈਸ਼ਨ

ਰਾਇਥੂ ਕਾਨਫਰੰਸ ਵਿੱਚ ਕਿਸਾਨਾਂ ਲਈ ਇੱਕ ਇੰਟਰਐਕਟਿਵ ਸੈਸ਼ਨ ਦਾ ਆਯੋਜਨ ਵੀ ਕੀਤਾ ਗਿਆ। ਜਿਸ ਨਾਲ ਉਨ੍ਹਾਂ ਨੇ ਆਪਣੇ ਖੇਤੀਬਾੜੀ ਅਭਿਆਸਾਂ ਨੂੰ ਵਧਾਉਣ ਲਈ ਅਨਮੋਲ ਸਮਝ ਅਤੇ ਹੋਰ ਜਾਣਕਾਰੀ ਪ੍ਰਾਪਤ ਕੀਤੀ। ਇਸ ਤੋਂ ਇਲਾਵਾ, ਸਮਾਗਮ ਨੇ ਖੇਤੀਬਾੜੀ ਵਿਕਾਸ ਅਤੇ ਸਥਿਰਤਾ ਨੂੰ ਅੱਗੇ ਵਧਾਉਣ ਲਈ ਜਨਤਕ-ਨਿੱਜੀ ਭਾਈਵਾਲੀ ਦੀ ਮਹੱਤਤਾ 'ਤੇ ਵੀ ਜ਼ਿਆਦਾ ਜ਼ੋਰ ਦਿੱਤਾ। ਇਸ ਸਮਾਗਮ ਵਿੱਚ ਨਵੀਨਤਮ ਖੇਤੀ ਤਕਨੀਕਾਂ ਅਤੇ ਹੱਲਾਂ ਦਾ ਪ੍ਰੈਕਟੀਕਲ ਪ੍ਰਦਰਸ਼ਨ ਵੀ ਕੀਤਾ ਗਿਆ।

Summary in English: Rythu Sammelanam: Two-day agricultural fair begins in Andhra Pradesh from today, know what is special in one click

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters