1. Home
  2. ਖਬਰਾਂ

ਪੰਜਾਬ ਦੇ ਸਕੂਲਾਂ ਵਿੱਚ ਪੜ੍ਹਾਈ ਜਾਵੇਗੀ ਸੰਸਕ੍ਰਿਤ; ਰਾਮਾਇਣ, ਮਹਾਭਾਰਤ ਅਤੇ ਗੀਤਾ 'ਤੇ ਖੋਜ ਕੇਂਦਰ

ਪੰਜਾਬ ਵਿਧਾਨਸਭਾ ਚੋਣ ਵਿਚ ਹਿੰਦੂ ਵੋਟ ਬੈਂਕ ਨੇ ਕਾਂਗਰਸ ਦੀ ਚਿੰਤਾ ਵਧਾ ਦਿਤੀ ਹੈ। ਸਰਕਾਰ ਅਤੇ ਸੰਸਥਾ ਵਿਚ ਸਿੱਖ ਚਿਹਰਾ ਹੈ। ਕੋਈ ਵੀ ਦਿੱਗਜ ਹਿੰਦੂ ਚਿਹਰਾ ਅੱਗੇ ਨਹੀਂ ਆ ਰਿਹਾ ਹੈ। ਅਜਿਹੇ ਵਿਚ ਸੀਐੱਮ ਚਰਨਜੀਤ ਚੰਨੀ ਨੇ ਇਹ ਕਮਾਨ ਸੰਭਾਲ ਲਈ ਹੈ । ਉਹਨਾਂ ਨੇ ਇਹ ਐਲਾਨ ਕਰ ਦਿਤਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਸੰਸਕ੍ਰਿਤ ਪੜ੍ਹਾਈ ਜਾਵੇਗੀ | ਜਿਸਨੂੰ ਚੋਣਵੇਂ ਵਿਸ਼ੇ ਵੱਲੋਂ ਸਿਲੇਬਸ ਵਿਚ ਰੱਖਿਆ ਜਾਵੇਗਾ।

KJ Staff
KJ Staff
charanjit singh channi

charanjit singh channi

ਪੰਜਾਬ ਵਿਧਾਨਸਭਾ ਚੋਣ ਵਿਚ ਹਿੰਦੂ ਵੋਟ ਬੈਂਕ ਨੇ ਕਾਂਗਰਸ ਦੀ ਚਿੰਤਾ ਵਧਾ ਦਿਤੀ ਹੈ। ਸਰਕਾਰ ਅਤੇ ਸੰਸਥਾ ਵਿਚ ਸਿੱਖ ਚਿਹਰਾ ਹੈ। ਕੋਈ ਵੀ ਦਿੱਗਜ ਹਿੰਦੂ ਚਿਹਰਾ ਅੱਗੇ ਨਹੀਂ ਆ ਰਿਹਾ ਹੈ। ਅਜਿਹੇ ਵਿਚ ਸੀਐੱਮ ਚਰਨਜੀਤ ਚੰਨੀ ਨੇ ਇਹ ਕਮਾਨ ਸੰਭਾਲ ਲਈ ਹੈ । ਉਹਨਾਂ ਨੇ ਇਹ ਐਲਾਨ ਕਰ ਦਿਤਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਸੰਸਕ੍ਰਿਤ ਪੜ੍ਹਾਈ ਜਾਵੇਗੀ | ਜਿਸਨੂੰ ਚੋਣਵੇਂ ਵਿਸ਼ੇ ਵੱਲੋਂ ਸਿਲੇਬਸ ਵਿਚ ਰੱਖਿਆ ਜਾਵੇਗਾ।

ਇਸਦੇ ਅਲਾਵਾ ਰਾਮਾਇਣ, ਮਹਾਭਾਰਤ ਅਤੇ ਸ਼੍ਰੀਮਦ ਭਗਵਤ ਗੀਤ ਤੇ ਰਿਸਰਚ ਸੈਂਟਰ ਬਣਾਇਆ ਜਾਵੇਗਾ। ਇਨ੍ਹਾਂ ਹੀ ਨਹੀਂ , ਫਗਵਾੜਾ ਦੇ ਪਿੰਡ ਖਾਟੀ ਭਗਵਾਨ ਪਰਸ਼ੁਰਾਮ ਦਾ ਮੰਦਰ ਹੈ। ਇਥੇ ਉਨ੍ਹਾਂ ਦੀ ਕੁਰਸੀ ਵੀ ਸਥਾਪਿਤ ਕੀਤੀ ਜਾਵੇਗੀ । ਉਹ ਖੁਦ ਵੀ ਸੰਸਕ੍ਰਿਤ ਸਿੱਖਣ ਤੋਂ ਬਾਅਦ ਮਹਾਭਾਰਤ ਤੇ phd ਕਰਣਗੇ।

ਕਾਂਗਰਸ ਦੀ ਚਿੰਤਾ ਦੇ 4 ਵਡ੍ਹੇ ਕਾਰਨ

ਪੰਜਾਬ ਵਿਚ 38.49 % ਹਿੰਦੂ ਵੋਟ ਬੈਂਕ ਹੈ । 19% ਜੱਟਸਿੱਖ ਵੋਟਾਂ ਦੇ ਲਈ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਪ੍ਰਧਾਨ ਹੈ । 32% ਦਲਿਤ ਵੋਟ ਬੈਂਕ ਦੇ ਲਈ ਅਨੁਸੂਚਿਤ ਜਾਤੀ ਦੇ ਸੀਐਮ ਚਰਨਜੀਤ ਚੰਨੀ ਹੈ । ਹਾਲਾਂਕਿ ਹਿੰਦੂ ਵੋਟ ਬੈਂਕ ਦੇ ਲਈ ਕਾਂਗਰਸ ਦੇ ਕੋਲ ਕੋਈ ਮਜਬੂਤ ਨੇਤਾ ਨਹੀਂ ਹੈ।

ਪੰਜਾਬ ਵਿਚ ਕਾਂਗਰਸ ਦਾ ਵਧੀਆ ਹਿੰਦੂ ਚਿਹਰਾ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਹੈ। ਉਹ ਪਾਰਟੀ ਤੋਂ ਨਰਾਜ਼ ਹੋਕੇ ਘਰ ਬੈਠੇ ਸਨ । ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਬਣੀ।

ਹਿੰਦੂ ਵੋਟ ਬੈਂਕ ਵਿਚ BJP ਅਤੇ ਕੈਪਟਨ ਅਮਰਿੰਦਰ ਸਿੰਘ ਦੀ ਚੰਗੀ ਘੁਸਪੈਠ ਹੈ । ਇਹ ਦੋਵੇ ਮਿੱਲ ਗਏ ਤਾਂ ਕਾਂਗਰਸ ਦੇ ਲਈ ਸ਼ਹਿਰੀ ਖੇਤਰਾਂ ਤੋਂ ਮੁਸ਼ਕਲ ਖੜੀ ਹੋ ਜਾਵੇਗੀ । ਕੈਪਟਨ ਭਾਜਪਾ ਨਾਲ ਸੀਟ ਸ਼ੇਅਰ ਕਰਣਗੇ , ਇਹ ਉਹ ਪਹਿਲਾਂ ਹੀ ਕਹਿ ਚੁਕੇ ਹਨ।

ਆਮ ਆਦਮੀ ਪਾਰਟੀ ਕਨਵੀਨਰ ਅਤੇ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਵੀ ਕਾਂਗਰਸ ਦੀ ਚਿੰਤਾ ਹੈ । ਉਹ ਪੰਜਾਬ ਵਿਚ ਸੀਐਮ ਦਾ ਚਿਹਰਾ ਸਿੱਖ ਹੋਣ ਦੀ ਗੱਲ ਕਰ ਰਹੇ ਹੈ ਪਰ ਪ੍ਰਚਾਰ ਉਹ ਖੁਧ ਕਰ ਰਹੇ ਹਨ। ਉਨ੍ਹਾਂ ਨੂੰ ਸ਼ਹਿਰੀ ਖੇਤਰਾਂ ਅਤੇ ਖਾਸ ਕਰਕੇ ਵਪਾਰੀਆਂ ਵਿੱਚ ਚੰਗਾ ਸਮਰਥਨ ਮਿਲ ਰਿਹਾ ਹੈ।

ਸਿੱਧੂ ਨੇ ਵੀ ਖੇਡੀ ਸਤਾ, ਬੋਲੇ ਮੇਰੀ ਮਾਂ ਹਿੰਦੂ ਅਤੇ ਪਿਤਾ ਗੁਰਸਿੱਖ

ਕੁਝ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਚੰਡੀਗੜ੍ਹ ਗਏ ਸੀ । ਜਿਥੇ ਸੰਯੁਕਤ ਹਿੰਦੂ ਮਹਾਸਭਾ ਦੇ ਪ੍ਰੋਗਰਾਮ ਵਿਚ ਸਿੱਧੂ ਨੇ ਕਿਹਾ ਹੈ ਕਿ ਉਹਨਾਂ ਦੀ ਮਾਂ ਹਿੰਦੂ ਸੀ ਤੇ ਪਿਤਾ ਗੁਰਸਿੱਖ ਸੀ। ਫੈਸਲਾ ਕਰੋ ਕਿ ਮੈਂ ਹਿੰਦੂ ਆ ਜਾਂ ਸਿੱਖ। ਇਹ ਮੇਰੇ ਖੂਨ ਦੀ ਬੂੰਦ ਵਿਚ ਦੇਖੋ। ਨਵਜੋਤ ਸਿੰਘ ਸਿੱਧੂ ਪੰਜਾਬ ਦੇ ਆਪਸੀ ਭਾਈਚਾਰੇ ਦੇ ਪ੍ਰਤੀਕ ਹਨ । ਨਵਜੋਤ ਸਿੰਘ ਸਿੱਧੂ ਪਹਿਲਾ ਵੀ ਪਾਠ -ਪੂਜਾ ਕਾਰਨ ਚਰਚਾ ਵਿਚ ਰਹੇ ਹਨ। ਇਸ ਤੋਂ ਪਹਿਲਾ ਉਹ ਸੀਐਮ ਚਰਨਜੀਤ ਚੰਨੀ ਨਾਲ ਕੇਦਾਰਨਾਥ ਵੀ ਜਾ ਚੁਕੇ ਹਨ।

ਇਹ ਵੀ ਪੜ੍ਹੋ : ਬੈਂਕ ਬਚਤ ਖਾਤੇ ਵਿੱਚ ਹੈ ਜ਼ੀਰੋ ਬੈਲੇਂਸ! ਫਿਰ ਵੀ ਖਾਤੇ 'ਚੋਂ ਕੱਢ ਸਕਦੇ ਹੋ 10 ਹਜ਼ਾਰ ਰੁਪਏ, ਜਾਣੋ ਕਿਵੇਂ?

Summary in English: Sanskrit to be taught in Punjab schools; Research Center on Ramayana, Mahabharata and Gita

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters