Krishi Jagran Punjabi
Menu Close Menu

SBI Agri Gold Loan: ਕਿਸਾਨਾਂ ਲਈ ਸਬਤੋ ਘੱਟ ਵਿਆਜ਼ 'ਤੇ ਮਿਲੇਗਾ ਐਗਰੀ ਗੋਲਡ ਲੋਨ, ਜਾਣੋ ਸਕੀਮ ਦੀਆਂ ਸ਼ਰਤਾਂ ਅਤੇ ਇਵੇ ਕਰੋ ਅਪਲਾਈ

Tuesday, 28 April 2020 03:18 PM

ਕੋਰੋਨਾ ਅਤੇ ਤਾਲਾਬੰਦੀ ਦੀ ਸਥਿਤੀ ਵਿੱਚ, ਦੇਸ਼ ਦਾ ਸਭ ਤੋਂ ਵੱਡਾ ਸਰਕਾਰੀ ਬੈਂਕ ਐਸਬੀਆਈ (State Bank of Inida) ਕਿਸਾਨਾਂ ਦੀ ਸਹਾਇਤਾ ਲਈ ਹਮੇਸ਼ਾਂ ਅੱਗੇ ਰਹਿੰਦਾ ਹੈ | ਬੈਂਕ ਨੇ ਕਿਸਾਨਾਂ ਲਈ ਐਗਰੀ ਗੋਲਡ ਲੋਨ ਸਕੀਮ ਦੀ ਸ਼ੁਰੂਆਤ ਕੀਤੀ, ਜਿਸ ਦਾ ਲਾਭ ਲਗਭਗ 5 ਲੱਖ ਕਿਸਾਨਾਂ ਨੇ ਲਿਆ ਹੈ। ਜੇ ਕੋਈ ਕਿਸਾਨ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦਾ ਹੈ, ਤਾਂ ਉਹ ਆਪਣੀ ਖੇਤੀ ਵਾਲੀ ਜ਼ਮੀਨ ਦੇ ਦਸਤਾਵੇਜ਼ ਦਿਖਾ ਕੇ ਅਤੇ ਸੋਨੇ ਦੇ ਗਹਿਣਿਆਂ ਨੂੰ ਬੈਂਕ ਵਿਚ ਜਮ੍ਹਾ ਕਰਵਾ ਕੇ ਲੋਨ ਪ੍ਰਾਪਤ ਕਰ ਸਕਦਾ ਹੈ |

ਐਗਰੀ ਗੋਲਡ ਲੋਨ ਸਕੀਮ ਕੀ ਹੈ ?

ਐਸਬੀਆਈ ਦੀ ਇਸ ਸਕੀਮ ਦੇ ਤਹਿਤ ਕਿਸਾਨ ਸੋਨੇ ਦੇ ਗਹਿਣਿਆਂ ਨੂੰ ਬੈਂਕ ਵਿਚ ਜਮ੍ਹਾ ਕਰਵਾ ਸਕਦਾ ਹੈ ਅਤੇ ਕਰਜ਼ਾ ਆਪਣੇ ਅਨੁਸਾਰ ਲੈ ਸਕਦਾ ਹੈ। ਪਰ ਕਿਸਾਨ ਦੇ ਨਾਮ ਤੇ ਖੇਤੀਬਾੜੀ ਵਾਲੀ ਜ਼ਮੀਨ ਹੋਣਾ ਲਾਜ਼ਮੀ ਹੈ, ਕਿਉਂਕਿ ਖੇਤੀ ਵਾਲੀ ਜ਼ਮੀਨ ਦੀ ਇੱਕ ਕਾਪੀ ਬੈਂਕ ਵਿੱਚ ਜਮ੍ਹਾ ਕਰਨੀ ਪਏਗੀ | ਦੱਸ ਦੇਈਏ ਕਿ ਇਸ ਕਰਜ਼ੇ 'ਤੇ 9.95 ਪ੍ਰਤੀਸ਼ਤ ਵਿਆਜ 6 ਮਹੀਨਿਆਂ ਲਈ ਵਸੂਲਿਆ ਜਾਵੇਗਾ |

ਐਗਰੀ ਗੋਲਡ ਲੋਨ ਸਕੀਮ ਦੇ ਲਾਭ

ਐਸਬੀਆਈ ਦੇ ਅਨੁਸਾਰ, ਇਸ ਯੋਜਨਾ ਵਿੱਚ ਕੋਈ ਹੋਰ ਚਾਰਜ ਨਹੀਂ ਦੇਣਾ ਪਵੇਗਾ | ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਲੋਨ ਵਿਚ ਦੂਜੇ ਪ੍ਰਾਈਵੇਟ ਬੈਂਕਾਂ ਦੇ ਮੁਕਾਬਲੇ ਸਭ ਤੋਂ ਘੱਟ ਵਿਆਜ ਲੀਤਾ ਜਾ ਰਿਹਾ ਹੈ |

ਇਹਦਾ ਕਰੋ ਲੋਨ ਲਈ ਅਪਲਾਈ

ਜੇ ਕਿਸੇ ਕਿਸਾਨ ਨੂੰ ਐਗਰੀ ਗੋਲਡ ਲੋਨ ਸਕੀਮ ਅਧੀਨ ਕਰਜ਼ਾ ਲੈਣਾ ਹੈ, ਤਾਂ ਉਹ ਕਿਸੇ ਵੀ ਪੇਂਡੂ ਸ਼ਾਖਾ ਵਿਚ ਜਾ ਕੇ ਅਰਜ਼ੀ ਦੇ ਸਕਦਾ ਹੈ | ਇਸ ਤੋਂ ਇਲਾਵਾ, ਕਿਸਾਨ YONO APP ਤੋਂ ਲੋਨ ਲਈ ਅਪਲਾਈ ਕਰ ਸਕਦਾ ਹੈ | ਜੇ ਕੋਈ ਕਿਸਾਨ ਇਸ ਸੰਬੰਧੀ ਵਧੇਰੇ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦਾ ਹੈ, ਤਾਂ ਉਹ ਐਸਬੀਆਈ ਦੀ ਅਧਿਕਾਰਤ ਵੈਬਸਾਈਟ https://sbi.co.in/hi/web/agri-rural/agriculture-banking/gold-loan/multi-purpose-gold-loan ਤੇ ਜਾ ਸਕਦਾ ਹੈ |

ਐਗਰੀ ਗੋਲਡ ਲੋਨ ਸਕੀਮ ਦੀਆਂ ਹੋਰ ਸਹੂਲਤਾਂ

ਇਸ ਸਕੀਮ ਵਿੱਚ ਕਈ ਹੋਰ ਸਹੂਲਤਾਂ ਵੀ ਉਪਲਬਧ ਕਰਵਾਈਆਂ ਗਈਆਂ ਹਨ। ਜੇ ਕਿਸੇ ਕਿਸਾਨ ਕੋਲ ਕਰਜ਼ਾ ਲੈਣ ਲਈ ਉਸਦੀ ਖੇਤੀ ਵਾਲੀ ਜ਼ਮੀਨ ਨਹੀਂ ਹੈ, ਤਾਂ ਉਹ ਆਪਣੇ ਨਾਮ ਤੇ ਲਏ ਗਏ ਟਰੈਕਟਰ ਦੇ ਅਧਾਰ ਤੇ ਜੇਵਰ ਬੈਂਕ ਵਿੱਚ ਜਮ੍ਹਾ ਕਰਵਾ ਕੇ ਕਰਜ਼ਾ ਲੈ ਸਕਦਾ ਹੈ | ਇਸ ਦੇ ਲਈ, ਟਰੈਕਟਰ ਦੀ ਆਰਸੀ ਕਿਸਾਨ ਦੇ ਨਾਮ ਹੋਣੀ ਚਾਹੀਦੀ ਹੈ |

ਹੋਰ ਮਹੱਤਵਪੂਰਨ ਜਾਣਕਾਰੀ

1 ) ਬੈਂਕ ਵਿਚ ਕਿਸਾਨ ਦੁਆਰਾ ਦਿੱਤੇ ਸੋਨੇ ਦੇ ਗਹਿਣਿਆਂ ਦੀ ਸੁਨਿਆਰੀ ਨਾਲ ਜਾਂਚ ਕੀਤੀ ਜਾਵੇਗੀ |

2 ) ਇਸ ਜਾਂਚ ਵਿਚ, ਸੋਨਾ ਕਿੰਨਾ ਸ਼ੁੱਧ ਨਿਕਲੇਗਾ, ਉਸਦੇ ਅਧਾਰ ਤੇ ਕਰਜ਼ ਦੀ ਰਕਮ ਦਾ ਫੈਸਲਾ ਕੀਤਾ ਜਾਵੇਗਾ |

3 ) ਇਸ ਕਰਜ਼ੇ 'ਤੇ ਵਿਆਜ ਦਰ ਸਿਰਫ 95 ਪ੍ਰਤੀਸ਼ਤ ਹੋਵੇਗੀ |

SBI Agri Gold Loan punjabi news SBI Agri Gold Loan farmers loan
English Summary: SBI Agri Gold Loan: Agri Gold loan will be available to farmers at the lowest interest, know the terms of the scheme and apply in this way

ਖੇਤੀ ਪੱਤਰਕਾਰੀ ਲਈ ਆਪਣਾ ਸਮਰਥਨ ਦਿਖਾਓ .. !!

ਪਿਆਰੇ ਪਾਠਕ, ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ | ਖੇਤੀਬਾੜੀ ਪੱਤਰਕਾਰੀ ਨੂੰ ਅੱਗੇ ਵਧਾਉਣ ਲਈ ਤੁਹਾਡੇ ਵਰਗੇ ਪਾਠਕ ਸਾਡੇ ਲਈ ਇਕ ਪ੍ਰੇਰਣਾ ਹਨ | ਸਾਨੂੰ ਖੇਤੀ ਪੱਤਰਕਾਰੀ ਨੂੰ ਹੋਰ ਮਜਬੂਤ ਬਣਾਉਣ ਅਤੇ ਪੇਂਡੂ ਭਾਰਤ ਦੇ ਹਰ ਕੋਨੇ ਵਿੱਚ ਕਿਸਾਨਾਂ ਅਤੇ ਲੋਕਾਂ ਤੱਕ ਪਹੁੰਚਣ ਲਈ ਤੁਹਾਡੇ ਸਹਾਇਤਾ ਜਾਂ ਸਹਿਯੋਗ ਦੀ ਲੋੜ ਹੈ | ਸਾਡੇ ਭਵਿੱਖ ਲਈ ਤੁਹਾਡਾ ਹਰ ਸਹਿਯੋਗ ਮਹੱਤਵਪੂਰਣ ਹੈ |

ਤੁਸੀ ਸਾਨੂ ਸਹਿਯੋਗ ਜਰੂਰ ਕਰੋ ( Contribute Now )

Share your comments

Krishi Jagran Punjabi Magazine subscription

CopyRight - 2021 Krishi Jagran Media Group. All Rights Reserved.