1. Home
  2. ਖਬਰਾਂ

SBI ਬੈਂਕ ਭਾਰਤੀ ਨਾਗਰਿਕਾਂ ਨੂੰ ਦੇ ਰਿਹਾ ਹੈ ਸੁਨਿਹਰੀ ਮੌਕਾ, ਛੇਤੀ ਚੁਕੋ ਫਾਇਦਾ

SBI ਨੇ ਪੀਐੱਚਡੀ ਕਰ ਚੁੱਕੇ ਭਾਰਤੀ ਨਾਗਰਿਕਾਂ ਤੋਂ ਡਾਕਟੋਰਲ ਰਿਸਰਚ ਫੇਲੋਸ਼ਿਪ ਲਈ ਆਵੇਦਨ ਮੰਗੇ ਹਨ। SBI ਚੁਣੇ ਗਏ ਫੈਲੋ ਨੂੰ ਸਟਾਈਪੈਂਡ ਦੇ ਰੂਪ ‘ਚ ਹਰ ਮਹੀਨੇ 1 ਲੱਖ ਰੁਪਏ ਪ੍ਰਦਾਨ ਕਰੇਗਾ। ਇਸਲਈ 2 ਸਾਲ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਫੇਲੋਸ਼ਿਪ ਪ੍ਰੋਗਾਮ ਲਈ ਆਨਲਾਈਨ ਅਪਲਾਈ ਦੀ ਅੰਤਿਮ ਤਰੀਕ 8 ਅਕਤੂਬਰ ਹੈ।

KJ Staff
KJ Staff

SBI ਨੇ ਪੀਐੱਚਡੀ ਕਰ ਚੁੱਕੇ ਭਾਰਤੀ ਨਾਗਰਿਕਾਂ ਤੋਂ ਡਾਕਟੋਰਲ ਰਿਸਰਚ ਫੇਲੋਸ਼ਿਪ ਲਈ ਆਵੇਦਨ ਮੰਗੇ ਹਨ। SBI ਚੁਣੇ ਗਏ ਫੈਲੋ ਨੂੰ ਸਟਾਈਪੈਂਡ ਦੇ ਰੂਪ ‘ਚ ਹਰ ਮਹੀਨੇ 1 ਲੱਖ ਰੁਪਏ ਪ੍ਰਦਾਨ ਕਰੇਗਾ। ਇਸਲਈ 2 ਸਾਲ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਫੇਲੋਸ਼ਿਪ ਪ੍ਰੋਗਾਮ ਲਈ ਆਨਲਾਈਨ ਅਪਲਾਈ ਦੀ ਅੰਤਿਮ ਤਰੀਕ 8 ਅਕਤੂਬਰ ਹੈ।

SBI ਮੁਤਾਬਿਕ, ਆਨਲਾਈਨ ਅਪਲਾਈ ਦੀ ਹਾਈ ਕਾਪੀ ਸਟੇਟ ਬੈਂਕ ਆਫ ਇੰਡੀਆ ਦੇ ਮੁੰਬਈ ਸਥਿਤ ਕਾਰਪੋਰੇਟ ਸੈਂਟਰ ਨੂੰ ਮਿਲਣੀ ਚਾਹੀਦੀ। ਇਸ ਪ੍ਰੋਗਰਾਮ ਲਈ 5 ਵੈਕੇਂਸੀਆਂ ਹਨ ਤੇ ਦੋ ਸਾਲ ਦਾ ਕਰਾਰ ਕੀਤਾ ਜਾਵੇਗਾ। ਸ਼ਾਰਟਲਿਸਟਿੰਗ ਤੇ ਇੰਟਰਵਿਊ ਰਾਹੀਂ ਚੋਣ ਕੀਤੀ ਜਾਵੇਗੀ। ਐੱਸਬੀਆਈ ਮੁਤਾਬਿਕ, ਚੁਣੇ ਗਏ ਉਮੀਦਵਾਰ ਨੂੰ ਕਲੱਕਤਾ ਸਥਿਤ ਸਟੇਟ ਬੈਂਕ ਇੰਸਟੀਚਿਊਂਟ ਆਫ ਲੀਡਰਸ਼ਿਪ ਭੇਜਿਆ ਜਾ ਸਕਦਾ ਹੈ।

ਉਮੀਦਵਾਰ ਨੂੰ ਬੈਕਿੰਗ, ਫਾਈਨੈਂਸ, ਆਈਟੀ ਜਾਂ ਇਕੋਨਾਮਿਕਸ ਨਾਲ ਸਬੰਧਿਤ ਵਿਸ਼ੇ ‘ਚ ਪੀਐੱਚਡੀ ਹੋਣੀ ਚਾਹੀਦੀ ਤੇ ਉਸ ਦਾ ਐਕਡਿਮਕ ਰਿਕਾਰਡ ਵੀ ਵਧੀਆ ਹੋਣਾ ਚਾਹੀਦਾ। ਏ ਕੈਟਗਰੀ ਜਨਰਲਸ ‘ਚ ਜੇ ਲੇਖਕ ਜਾਂ ਸਹਿ ਲੇਖਕ ਦੇ ਰੂਪ ‘ਚ ਕੋਈ ਪੇਪਰ ਪਬਲਿਸ਼ ਹੋਇਆ ਹੋਵੇ ਤਾਂ ਉਮੀਦਵਾਰ ਨੂੰ ਪ੍ਰਾਥਮਿਕਤਾ ਦਿੱਤੀ ਜਾਵੇਗੀ।

ਕੈਡੀਂਡੇਟ ਕੋਲ IIM, IIT, ISB, XLRI ਜਾਂ ਇਨ੍ਹਾਂ ਦੇ ਸਾਹਮਣੇ ਇੰਸਟੀਟਿਊਸ਼ਨ ਜਾਂ ਕੰਸਲਟੈਂਸੀ ਚ ਟੀਚਿੰਗ/ਰਿਸਰਚ ਵਰਕ ‘ਚ ਘੱਟੋਂ-ਘੱਟ 3 ਸਾਲ ਦਾ ਕਵਾਲਿਫਿਕੇਸ਼ਨ ਐਂਕਸਪੀਰਿਅੰਸ ਹੋਣਾ ਚਾਹੀਦਾ। ਭਾਰਤ ‘ਚ ਪਿਛਲੇ ਦਰਵਾਜ਼ੇ ਤੋਂ ਵੀ ਚੀਨ ਤੋਂ ਦਰਾਮਦ ਬੰਦ, 24.51 ਫ਼ੀਸਦੀ ਦੀ ਆਈ ਗਿਰਾਵਟ – SBI ਫੇਲੋ ਦੇ ਇਕ ਇੰਟਰਨੈਸ਼ਨਲ ‘ਤੇ ਇਕ ਨੈਸ਼ਨਲ ਕਾਨਫਰੰਸ ‘ਚ ਜਾਣ ਦਾ ਖਰਚਾ ਚੁੱਕੇਗਾ।

ਅਪਲਾਈ ਕਰਨ ਲਈ ਕੈਂਡੀਡੇਟ ਨੂੰ https://bank.sbi/careers ਜਾਂ https://www.sbi.co.in/careers ‘ਤੇ ਜਾ ਕੇ ਰਜਿਸਟ੍ਰੇਸ਼ਨ ਕਰਨਾ ਹੋਵੇਗਾ।ਆਪਣੀ ਫੋਟੋ ਤੇ ਸਿਗਨੇਚਰ ਸਕੈਨ ਕਰ ਅਪਲੋਡ ਕਰਨੇ ਹੋਣਗੇ।ਆਨਲਾਈਨ ਅਪਲਾਈ ਕਰਦਿਆਂ ਸਮੇਂ ਬਰਥ ਸਰਟੀਫਿਕੇਟ, ਐਜੂਕੇਸ਼ਨ ਕਵਾਲਿਫਿਕੇਸ਼ਨ ਸਰਟੀਫਿਕੇਟ, ਆਈਡੀ ਪ੍ਰੂਫ ਵਰਗੇ ਦਸਤਾਵੇਜ਼ਾਂ ਦੀ ਕਾਪੀ ਅਪਲੋਡ ਕਰਨੀ ਹੋਵੇਗੀ।

Summary in English: SBI is giving beautiful offer to Indian citizens, take advantage soon.

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters