1. Home
  2. ਖਬਰਾਂ

Surface Seeder Technology ਦੇ ਪਸਾਰ ਲਈ 11 ਫਰਮਾਂ ਨਾਲ MoU Sign

Good News! ਪੰਜਾਬ ਦੇ 11 ਖੇਤੀ ਮਸ਼ੀਨਰੀ ਨਿਰਮਾਤਾਵਾਂ ਨਾਲ ਸਮਝੌਤੇ, ਪੰਜਾਬ ਦੇ ਕਿਸਾਨਾਂ ਨੂੰ ਮਿਲਿਆ ਵੱਡਾ ਲਾਭ।

Gurpreet Kaur Virk
Gurpreet Kaur Virk
ਪੰਜਾਬ ਦੇ 11 ਖੇਤੀ ਮਸ਼ੀਨਰੀ ਨਿਰਮਾਤਾਵਾਂ ਨਾਲ ਸਮਝੌਤੇ

ਪੰਜਾਬ ਦੇ 11 ਖੇਤੀ ਮਸ਼ੀਨਰੀ ਨਿਰਮਾਤਾਵਾਂ ਨਾਲ ਸਮਝੌਤੇ

ਪੰਜਾਬ ਐਗਰੀਕਲਚਰਲ ਯਨੀਵਰਸਿਟੀ ਲੁਧਿਆਣਾ ਦੀ ਪਰਾਲੀ ਦੀ ਵਾਤਾਵਰਨ ਪੱਖੀ ਸੰਭਾਲ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਇਕ ਵੱਡਾ ਹੁਲਾਰਾ ਮਿਲਿਆ ਹੈ। ਇਸ ਸੰਬੰਧ ਵਿਚ ਯੂਨੀਵਰਸਿਟੀ ਨੇ ਪੰਜਾਬ ਦੇ 11 ਖੇਤੀ ਮਸ਼ੀਨਰੀ ਨਿਰਮਾਤਾਵਾਂ ਨਾਲ ਪੀ.ਏ.ਯੂ. ਸਰਫੇਸ ਸੀਡਰ ਤਕਨਾਲੋਜੀ ਦੇ ਵਪਾਰੀਕਰਨ ਲਈ ਸਮਝੌਤਾ ਕੀਤਾ ਹੈ।

ਦੱਸ ਦੇਈਏ ਕਿ ਇਨ੍ਹਾਂ 11 ਫਰਮਾਂ ਵਿੱਚ ਗੋਬਿੰਦ ਐਗਰੀਕਲਚਰ ਵਰਕਸ, ਬੀਰ ਸਿੰਘ ਐਂਡ ਸੰਨਜ਼, ਧੰਜਲ ਐਗਰੀਕਲਚਰ ਇੰਡਸਟਰੀਜ਼, ਪੰਜਾਬ ਇੰਜੀਨੀਅਰਿੰਗ ਵਰਕਸ, ਨਿਊ ਕਿਸਾਨ ਐਗਰੋ ਟੈਕ, ਸਰੋਂ ਮਕੈਨੀਕਲ ਵਰਕਸ, ਨਿਊ ਗੁਰੂ ਨਾਨਕ ਇੰਜੀਨੀਅਰਿੰਗ ਵਰਕਸ, ਵਧਵਾ ਐਗਰੋ ਇੰਡਸਟਰੀਜ਼, ਗੁਰੂ ਨਾਨਕ ਇੰਜੀਨੀਅਰਿੰਗ ਵਰਕਸ, ਸੁਪਰ ਨਿਊ ਪੰਜਾਬ ਇੰਜੀਨੀਅਰਿੰਗ ਵਰਕਸ ਅਤੇ ਨਿਊ ਪੰਜਾਬ ਮਕੈਨੀਕਲ ਵਰਕਸ ਪ੍ਰਮੁੱਖ ਹਨ।

ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਜ਼ਮੀਨ ਦੀ ਸਿਹਤ ਅਤੇ ਵਾਤਾਵਰਣ ਦੀ ਸੰਭਾਲ ਲਈ ਪੀਏਯੂ ਦੇ ਮੋਢੇ ਨਾਲ ਮੋਢਾ ਜੋੜਨ ਵਾਲੇ ਇਨ੍ਹਾਂ ਉਤਪਾਦਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਪਰਾਲੀ ਸਾੜਨ ਦੀ ਪ੍ਰਥਾ ਨੂੰ ਖ਼ਤਮ ਕਰਨ ਲਈ ਪੀ.ਏ.ਯੂ. ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਕਿਹਾ ਕਿ ਯੂਨੀਵਰਸਿਟੀ ਸਥਿਰ ਖੇਤੀ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਲਈ ਆਪਣੀ ਖੇਤੀ ਖੋਜ ਨੂੰ ਲਗਾਤਾਰ ਗਤੀਸ਼ੀਲ ਰੱਖ ਰਹੀ ਹੈ। ਉਹਨਾਂ ਆਸ ਪ੍ਰਗਟਾਈ ਕਿ ਮਸ਼ੀਨਰੀ ਉਤਪਾਦਨ ਵਾਲੀਆਂ ਇਹ ਪ੍ਰਸਿੱਧ ਫਰਮਾਂ ਇਸ ਤਕਨੀਕ ਨੂੰ ਪੰਜਾਬ ਦੇ ਕੋਨੇ-ਕੋਨੇ ਤੱਕ ਲਿਜਾ ਕੇ ਪਰਾਲੀ ਸੰਭਾਲ ਵਿਚ ਯੋਗਦਾਨ ਪਾਉਣਗੀਆਂ।

ਇਹ ਵੀ ਪੜ੍ਹੋ : 'ਵੱਖ ਵੱਖ ਫਸਲਾਂ ਦੀਆਂ 940 ਕਿਸਮਾਂ ਦੀ ਖੋਜ, ਕੌਮੀ ਪੱਧਰ 'ਤੇ ਕਾਸ਼ਤ ਲਈ 229 ਕਿਸਮਾਂ ਦੀ ਪਛਾਣ'

ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਝੋਨੇ ਦੀ ਰਹਿੰਦ-ਖੂਹੰਦ ਨੂੰ ਸਾੜਨ ਤੋਂ ਬਿਨਾਂ ਸਮੇਂ ਸਿਰ ਕਣਕ ਦੀ ਬਿਜਾਈ ਕਰਨ ਲਈ ਪੀ.ਏ.ਯੂ. ਸਰਫੇਸ ਸੀਡਰ ਤਕਨਾਲੋਜੀ ਨੂੰ ਇੱਕ ਸਸਤੀ ਅਤੇ ਸਟੀਕ ਵਿਧੀ ਕਿਹਾ। ਉਨ੍ਹਾਂ ਦੱਸਿਆ ਕਿ ਤਕਨਾਲੋਜੀ ਦੀ ਵਰਤੋਂ ਕਰਦਿਆਂ ਕਣਕ ਦੀ ਬਿਜਾਈ ਦਾ ਪ੍ਰਤੀ ਏਕੜ ਖਰਚਾ 700 ਤੋਂ 800 ਰੁਪਏ ਹੁੰਦਾ ਹੈ। ਨਾਲ ਹੀ ਉਹਨਾਂ ਕਿਹਾ ਕਿ ਇਸ ਤਕਨੀਕ ਨਾਲ ਕਣਕ ਬੀਜਣ ਦੇ ਚਾਹਵਾਨ ਕਿਸਾਨਾਂ ਨੂੰ ਝੋਨੇ ਨੂੰ ਅਖੀਰਲਾ ਪਾਣੀ ਵਾਢੀ ਤੋਂ ਪੰਦਰਾਂ ਦਿਨ ਪਹਿਲਾਂ ਬੰਦ ਕਰ ਦੇਣਾ ਚਾਹੀਦਾ ਹੈ।

ਵਧੀਕ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ ਨੇ ਦੱਸਿਆ ਕਿ ਪੰਜਾਬ ਸਰਕਾਰ ਇਸ ਮਸ਼ੀਨ ਦੀ ਖਰੀਦ ਲਈ ਕਿਸਾਨਾਂ ਦੇ ਸਮੂਹ ਨੂੰ 64,000 ਰੁਪਏ ਅਤੇ ਨਿੱਜੀ ਕਿਸਾਨ ਨੂੰ 40,000 ਰੁਪਏ ਦੀ ਸਬਸਿਡੀ ਮੁਹੱਈਆ ਕਰਵਾ ਰਹੀ ਹੈ।

ਇਹ ਵੀ ਪੜ੍ਹੋ : ਖੇਤੀ 'ਚ ਬਦਲਾਅ ਮੌਜੂਦਾ ਸਮੇਂ ਦੀ ਅਹਿਮ ਲੋੜ: CM Mann

ਡਾ. ਮੱਖਣ ਸਿੰਘ ਭੁੱਲਰ, ਮੁਖੀ, ਖੇਤੀ ਵਿਗਿਆਨ ਵਿਭਾਗ ਅਤੇ ਡਾ. ਜਸਵੀਰ ਸਿੰਘ ਗਿੱਲ ਖੇਤੀ ਵਿਗਿਆਨੀ ਨੇ ਕਿਹਾ ਕਿ ਪਿਛਲੇ ਸਾਲ ਪੀ.ਏ.ਯੂ. ਵੱਲੋਂ ਕਰਵਾਏ ਗਏ ਖੇਤ ਟਰਾਇਲਾਂ ਦੌਰਾਨ ਕਿਸਾਨ ਸਰਫੇਸ ਸੀਡਿੰਗ ਤਕਨਾਲੋਜੀ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਸਨ। ਉਹਨਾਂ ਨੇ ਅੱਗੇ ਕਿਹਾ ਕਿ ਸਰਫੇਸ ਸੀਡਿੰਗ ਨਾਲ ਫ਼ਸਲ ਚੰਗਾ ਝਾੜ ਦਿੰਦੀ ਹੈ, ਔਖੇ ਮੌਸਮੀ ਹਲਾਤ ਵਿਚ ਵੀ ਡਿੱਗਦੀ ਨਹੀਂ, ਇਸ ਨਾਲ ਨਦੀਨਾਂ ਦਾ ਜੰਮ ਘੱਟਦਾ ਹੈ ਅਤੇ ਪਾਣੀ ਦੀ ਬੱਚਤ ਹੁੰਦੀ ਹੈ।

ਡਾ. ਖੁਸ਼ਦੀਪ ਧਰਨੀ, ਸਹਿਯੋਗੀ ਨਿਰਦੇਸ਼ਕ ਤਕਨਾਲੋਜੀ ਮਾਰਕੀਟਿੰਗ ਅਤੇ ਆਈਪੀਆਰ ਸੈੱਲ ਨੇ ਦੱਸਿਆ ਕਿ ਹੁਣ ਤੱਕ ਪੀ.ਏ.ਯੂ. ਨੇ ਸਰਫੇਸ ਸੀਡਿੰਗ ਤਕਨਾਲੋਜੀ ਦੇ ਵਪਾਰੀਕਰਨ ਲਈ ਵੱਖ-ਵੱਖ ਮਸ਼ੀਨਰੀ ਨਿਰਮਤਾਵਾਂ ਨਾਲ 15 ਸਮਝੌਤੇ ਕੀਤੇ ਹਨ ਅਤੇ ਹੋਰ ਸਮਝੌਤੇ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਮੌਕੇ ਡਾ. ਗੁਰਜੀਤ ਸਿੰਘ ਮਾਂਗਟ, ਡਾ. ਪੁਸ਼ਪਿੰਦਰ ਸਿੰਘ ਅਤੇ ਡਾ. ਮਹੇਸ਼ ਨਾਰੰਗ, ਮੁਖੀ, ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ ਵੀ ਹਾਜ਼ਰ ਸਨ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Sign MoU with 11 firms for expansion of Surface Seeder Technology

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters