1. Home
  2. ਖਬਰਾਂ

Swadeshi Business Ideas: ਘੱਟ ਨਿਵੇਸ਼ ਵਿੱਚ ਸ਼ੁਰੂ ਹੋਣਗੇ ਇਹ ਦੋ ਸਵਦੇਸ਼ੀ ਕਾਰੋਬਾਰ, ਹਰ ਮਹੀਨੇ ਹੋਵੇਗੀ ਕਮਾਈ

ਅੱਜ-ਕੱਲ੍ਹ ਬਜ਼ਾਰ ਵਿੱਚ ਸਵਦੇਸ਼ੀ ਕਾਰੋਬਾਰ ਦੀ ਮੰਗ ਲਗਾਤਾਰ ਵੱਧ ਰਹੀ ਹੈ, ਕਿਉਂਕਿ ਹੁਣ ਬਹੁਤੇ ਲੋਕ ਸਵਦੇਸ਼ੀ ਉਤਪਾਦਾਂ ਵੱਲ ਮੁੜ ਰਹੇ ਹਨ। ਇਸਦੇ ਚਲਦੇ ਹੀ ਸਵਦੇਸ਼ੀ ਉਤਪਾਦਾਂ ਦੀ ਮੰਗ ਵੀ ਵੱਧ ਗਈ ਹੈ। ਇਸਦਾ ਮੁੱਖ ਕਾਰਨ ਇਹ ਹੈ ਕਿ ਦੇਸ਼-ਵਿਦੇਸ਼ ਵਿੱਚ ਕੋਰੋਨਾ ਹੋਣ ਕਾਰਨ, ਆਯਾਤ-ਨਿਰਯਾਤ ਵਿੱਚ ਕਮੀ ਆ ਗਈ ਹੈ। ਇਸ ਨਾਲ ਆਰਥਿਕਤਾ ਉਪਰ ਵੀ ਬਹੁਤ ਅਸਰ ਪੈ ਰਿਹਾ ਹੈ। ਅਜਿਹੀ ਸਥਿਤੀ ਵਿਚ ਦੇਸ਼ ਅਤੇ ਨਾਗਰਿਕ ਨੂੰ ਸਵੈ-ਨਿਰਭਰ ਬਣਾਉਣ ਲਈ ਸਵਦੇਸ਼ੀ ਕਾਰੋਬਾਰ ਸ਼ੁਰੂ ਕਰਨ 'ਤੇ ਨਿਰੰਤਰ ਜ਼ੋਰ ਦਿੱਤਾ ਜਾ ਰਿਹਾ ਹੈ, ਇਸ ਲਈ ਅਸੀਂ ਇਸ ਲੇਖ ਵਿਚ 2 ਦੇਸੀ ਕਾਰੋਬਾਰੀ ਵਿਚਾਰ ਲਿਆਏ ਹਾਂ, ਜੋ ਲੋਕ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ। ਉਹ ਘੱਟ ਨਿਵੇਸ਼ ਨਾਲ ਇਨ੍ਹਾਂ ਸਵਦੇਸ਼ੀ ਕਾਰੋਬਾਰਾਂ ਨੂੰ ਸ਼ੁਰੂ ਕਰਕੇ ਚੰਗਾ ਮੁਨਾਫਾ ਕਮਾ ਸਕਦੇ ਹਨ।

KJ Staff

ਗਾਂ ਦੇ ਦੁੱਧ ਨਾਲ ਬਣੇ ਉਤਪਾਦਾਂ ਦਾ ਕਾਰੋਬਾਰ

ਬਾਜ਼ਾਰ ਵਿਚ ਅਜਿਹੀਆਂ ਕਈ ਕੰਪਨੀਆਂ ਹਨ, ਜੋ ਗਾਂ ਦੇ ਦੁੱਧ ਤੋਂ ਬਣੇ ਉਤਪਾਦ ਬਣਾ ਕੇ ਲੱਖਾਂ ਕਰੋੜਾਂ ਦੀ ਕਮਾਈ ਕਰ ਰਹੇ ਹਨ। ਤੁਸੀਂ ਵੀ ਗਾਂ ਦੇ ਦੁੱਧ ਤੋਂ ਘਿਓ, ਮੱਖਣ, ਦਹੀਂ, ਅਤੇ ਚੌਕਲੇਟ ਬਣਾਉਣ ਦਾ ਸਵਦੇਸ਼ੀ ਕਾਰੋਬਾਰ ਸ਼ੁਰੂ ਕਰ ਸਕਦੇ ਹੋ। ਇਹ ਸਾਰੇ ਉਤਪਾਦ ਗਾਂ ਦੇ ਦੁੱਧ ਨਾਲ ਬਣਾਏ ਜਾਂਦੇ ਹਨ, ਜਿਸਦੀ ਮੰਗ ਹਮੇਸ਼ਾਂ ਬਜ਼ਾਰ ਵਿਚ ਰਹਿੰਦੀ ਹੈ। ਇਸ ਸਵਦੇਸ਼ੀ ਕਾਰੋਬਾਰ ਤੋਂ ਚੰਗਾ ਮੁਨਾਫਾ ਕਮਾਇਆ ਜਾ ਸਕਦਾ ਹੈ। ਇਸ ਕਾਰੋਬਾਰ ਨੂੰ ਸ਼ੁਰੂ ਕਰਕੇ, ਤੁਸੀਂ ਆਪਣੀ ਅਤੇ ਕੰਪਨੀ ਦੀ ਵੱਖਰੀ ਪਛਾਣ ਬਣਾ ਸਕਦੇ ਹੋ।

ਗਊ ਮੂਤਰ ਤੋਂ ਬਣਨ ਵਾਲੇ ਉਤਪਾਦ ਦਾ ਕਾਰੋਬਾਰ

ਗਾਂ ਨੂੰ ਬਹੁਤ ਲਾਭਦਾਇਕ ਅਤੇ ਦੁਧਾਰੂ ਪਸ਼ੂ ਮੰਨਿਆ ਜਾਂਦਾ ਹੈ। ਗਾਂ ਦਾ ਦੁੱਧ ਜਿੰਨਾ ਲਾਭ ਦੇ ਸਕਦਾ ਹੈ, ਉਸਤੋਂ ਕਈ ਜ਼ਿਆਦਾ ਮੁਨਾਫ਼ਾ ਗਾਂ ਦੇ ਮੂਤਰ ਤੋਂ ਵੀ ਕਮਾਇਆ ਜਾ ਸਕਦਾ ਹੈ। ਤੁਸੀ ਗਾਂ ਦੇ ਮੂਤਰ ਤੋਂ ਵੀ ਚੰਗਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ। ਦੱਸ ਦਈਏ ਕਿ ਗਾਂ ਦੇ ਮੂਤਰ ਦੀ ਮਦਦ ਨਾਲ ਤੁਸੀਂ ਨਹਾਉਣ ਵਾਲਾ ਸਾਬਣ, ਡੀਟਜੈਂਟ ਪਾਊਡਰ, ਸ਼ੈਂਪੂ, ਫਿਨਾਇਲ ਆਦਿ ਉਤਪਾਦਾਂ ਦਾ ਸਵਦੇਸ਼ੀ ਕਾਰੋਬਾਰ ਸ਼ੁਰੂ ਕਰ ਸਕਦੇ ਹੋ। ਇਸ ਦੁਆਰਾ ਬਣਾਏ ਜਾਣ ਵਾਲੇ ਸਾਰੇ ਉਤਪਾਦ ਸ਼ਰੀਰ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਇਸ ਸਥਿਤੀ ਵਿੱਚ ਇਹ ਇੱਕ ਬਹੁਤ ਵਧੀਆ ਸਵਦੇਸ਼ੀ ਵਪਾਰਕ ਵਿਚਾਰ ਹੈ, ਜਿਸ ਨੂੰ ਘਰ ਤੋਂ ਵੀ ਆਸਾਨੀ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ।

ਹੋਰ ਸਵਦੇਸ਼ੀ ਕਾਰੋਬਾਰ ਵਿਚਾਰ

ਉਚਿਤ ਵਿਚਾਰ ਤੋਂ ਇਲਾਵਾ, ਤੁਸੀਂ ਕਈ ਹੋਰ ਕਿਸਮ ਦੇ ਸਵਦੇਸ਼ੀ ਕਾਰੋਬਾਰ ਦੀ ਸ਼ੁਰੂਆਤ ਕਰ ਸਕਦੇ ਹੋ ਜਿਵੇਂ ਕਿ, ਮੋਬਾਈਲ, ਘਰੇਲੂ ਸਮਾਨ, ਕਾਰ, ਮੋਟਰਸਾਈਕਲ ਆਦਿ। ਇਸ ਤਰ੍ਹਾਂ ਸਾਡਾ ਦੇਸ਼ ਵੀ ਮੇਕ ਇਨ ਇੰਡੀਆ ਬਣ ਸਕੇਗਾ।

ਲੇਖਕ - ਪਰਮਜੀਤ ਕੌਰ
ਸ਼ਾਮ ਚੁਰਾਸੀ (ਹੁਸ਼ਿਆਰਪੁਰ)

Summary in English: Start a new swadeshi business by investing small amount and get regular income

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters