Krishi Jagran Punjabi
Menu Close Menu

50 ਹਜ਼ਾਰ ਦੀ ਲਾਗਤ ਨਾਲ ਇਹਦਾ ਸ਼ੁਰੂ ਕਰੋ ਗੋਬਰ ਦੀਆਂ ਟਾਈਲਾਂ ਬਣਾਉਣ ਦਾ ਕਾਰੋਬਾਰ, ਹੋਵੇਗਾ ਵਧੀਆ ਲਾਭ

Sunday, 28 June 2020 04:13 PM

ਜੇ ਮਨ ਵਿਚ ਅਗਰ ਕੁਝ ਵੱਡਾ ਕਰਨ ਦੀ ਸੋਚ ਲੋ, ਤਾਂ ਸਫਲਤਾ ਤੁਹਾਡੇ ਪੈਰ ਚੁੰਮਣ ਲੱਗ ਪੈਂਦੀ ਹੈ | ਇਹ ਕਹਾਵਤ ਤੁਸੀ ਇਸ ਕਾਰੋਬਾਰ ਨੂੰ ਸ਼ੁਰੂ ਕਰਕੇ ਸਾਬਤ ਕਰ ਸਕਦੇ ਹੋ ਜੋ ਤੁਹਾਨੂੰ ਮੁਨਾਫਾ ਹੀ ਮੁਨਾਫ਼ਾ ਦੇਵੇਗਾ | ਇਹ ਕਾਰੋਬਾਰ ਗੋਬਰ ਦੀਆਂ ਟਾਈਲਾਂ ਬਣਾਉਣ ਦਾ ਹੈ | ਖਾਸ ਗੱਲ ਇਹ ਹੈ ਕਿ ਇਸ ਕਾਰੋਬਾਰ ਨੂੰ ਤੁਸੀਂ ਬੇਸਹਾਰਾ ਗਾਵਾਂ ਦੀ ਸਹਾਇਤਾ ਨਾਲ ਆਸਾਨੀ ਨਾਲ ਸ਼ੁਰੂ ਕਰ ਸਕਦੇ ਹੋ | ਇਨ੍ਹਾਂ ਬੇਸਹਾਰਾ ਗਾਵਾਂ ਦਾ ਗੋਬਰ ਤੁਹਾਡੀ ਕਿਸਮਤ ਬਦਲ ਦੇਵੇਗਾ | ਗੋਬਰ ਦੀਆਂ ਬਣੀਆਂ ਟਾਈਲਾਂ ਦਿੱਖਣ ਵਿਚ ਬਹੁਤ ਸੋਹਣੀਆਂ ਹੁੰਦੀਆਂ ਹਨ | ਦਸ ਦਈਏ ਕਿ ਗਰਮੀ ਦੇ ਦਿਨਾਂ ਵਿੱਚ ਤਾਪਮਾਨ ਆਮ ਤੌਰ ਤੇ ਵੱਧ ਜਾਂਦਾ ਹੈ | ਅਜਿਹੀ ਸਥਿਤੀ ਵਿੱਚ, ਜੇ ਗੋਬਰ ਦੀਆਂ ਟਾਈਲਾਂ ਲਗਾਈਆਂ ਜਾਂਦੀਆਂ ਹਨ, ਤਾਂ ਕਮਰੇ ਦਾ ਤਾਪਮਾਨ 6 ਤੋਂ 8 ਡਿਗਰੀ ਸੈਲਸੀਅਸ ਤੱਕ ਘਟ ਜਾਂਦਾ ਹੈ | ਇਸ ਕਾਰੋਬਾਰ ਨੂੰ ਪਿੰਡ ਅਤੇ ਸ਼ਹਿਰ ਦੋਵਾਂ ਜਗ੍ਹਾ ਦੇ ਲੋਕ ਆਸਾਨੀ ਨਾਲ ਸ਼ੁਰੂ ਕਰ ਸਕਦੇ ਹੈ | ਤਾ ਆਓ ਅਸੀਂ ਤੁਹਾਨੂੰ ਗੋਬਰ ਤੋਂ ਬਨਣ ਵਾਲੀ ਟਾਇਲਾਂ ਦੇ ਕਾਰੋਬਾਰ ਨਾਲ ਸੰਬੰਧਿਤ ਕੁਝ ਮਹੱਤਵਪੂਰਣ ਜਾਣਕਾਰੀ ਦਿੰਦੇ ਹਾਂ.

ਕੀ ਹੈ ਗੋਬਰ ਦੀਆਂ ਟਾਈਲਾਂ ਬਣਾਉਣ ਦਾ ਕਾਰੋਬਾਰ

ਇਸ ਕਾਰੋਬਾਰ ਵਿਚ, ਤੁਹਾਨੂੰ ਲੋਕਾਂ ਦੇ ਅਨੁਸਾਰ ਟਾਈਲਾਂ ਤਿਆਰ ਕਰਨੀਆਂ ਪੈਂਦੀਆਂ ਹਨ | ਹਰ ਕੋਈ ਜਾਣਦਾ ਹੈ ਕਿ ਅੱਜ ਕੱਲ ਲੋਕ ਆਪਣੇ ਘਰ ਨਵੇਂ ਨਵੇਂ ਤਰੀਕਿਆਂ ਨਾਲ ਬਣਾਉਂਦੇ ਹਨ, ਜਿਸ ਵਿੱਚ ਕਈ ਕਿਸਮਾਂ ਦੀਆਂ ਟਾਈਲਾਂ ਵਰਤੀਆਂ ਜਾਂਦੀਆਂ ਹਨ | ਇਹ ਕਾਰੋਬਾਰ ਤੁਹਾਨੂੰ ਬਹੁਤ ਵਧੀਆ ਮੁਨਾਫਾ ਦੇ ਸਕਦਾ ਹੈ, ਕਿਉਂਕਿ ਗਰਮੀਆਂ ਵਿੱਚ ਗੋਬਰ ਦੀਆਂ ਟਾਈਲਾਂ ਲਗਾਉਣ ਨਾਲ ਤਾਪਮਾਨ 6 ਤੋਂ 8 ਡਿਗਰੀ ਸੈਲਸੀਅਸ ਘੱਟ ਜਾਂਦਾ ਹੈ |

ਗੋਬਰ ਤੋਂ ਤਿਆਰ ਉਤਪਾਦ

1. ਮੂਰਤੀਆਂ

2. ਕਲਾਵਾਂ

3. ਚੱਪਲਾਂ

4. ਮੋਬਾਈਲ ਕਵਰ

5. ਕੁੰਜੀ ਦੀਆਂ ਰਿੰਗਾਂ ਆਦਿ ਤਿਆਰ ਕਰ ਸਕਦੇ ਹੋ |

ਕਾਰੋਬਾਰ ਦੀ ਲਾਗਤ

ਇਸ ਕਾਰੋਬਾਰ ਵਿਚ ਤੁਹਾਨੂੰ ਜ਼ਿਆਦਾ ਪੈਸੇ ਲਗਾਉਣ ਦੀ ਜ਼ਰੂਰਤ ਨਹੀਂ ਹੋਏਗੀ | ਬੱਸ ਇਕ ਫੈਕਟਰੀ ਤੁਹਾਨੂੰ ਕਿਰਾਏ ਤੇ ਲੈਣੀ ਪਵੇਗੀ | ਜੇ ਤੁਹਾਡੇ ਕੋਲ ਆਪਣੀ ਖੁਦ ਦੀ ਜਗ੍ਹਾ ਹੈ, ਤਾਂ ਇਹ ਬਹੁਤ ਵਧੀਆ ਰਹੇਗਾ, ਕਿਉਂਕਿ ਇਹ ਲਾਗਤ ਦੀ ਬਚਤ ਵੀ ਕਰੇਗਾ | ਇਥੇ ਤੁਸੀਂ ਚੰਗੀ ਤਰ੍ਹਾਂ ਗੋਬਰ ਨੂੰ ਸੁਕਾ ਸਕਦੇ ਹੋ | ਇਸ ਤੋਂ ਇਲਾਵਾ ਗੋਬਰ ਦੇ ਪਾਉਡਰ ਬਣਾਉਣ ਲਈ ਇਕ ਮਸ਼ੀਨ ਦਾ ਪ੍ਰਬੰਧ ਕਰਨਾ ਪਏਗਾ | ਕੁਲ ਮਿਲਾ ਕੇ ਇਸ ਕਾਰੋਬਾਰ ਨੂੰ ਸ਼ੁਰੂ ਕਰਨ ਵਿਚ 50 ਹਜ਼ਾਰ ਤੋਂ ਲੈ ਕੇ 1 ਲੱਖ ਰੁਪਏ ਤਕ ਖ਼ਰਚ ਆਵੇਗਾ |

ਇਸ ਤਰ੍ਹਾਂ ਬਣਾਓ ਗੋਬਰ ਦੀਆਂ ਟਾਈਲਾਂ

ਇਸ ਕਾਰੋਬਾਰ ਵਿਚ, ਭਾਰਤੀ ਨਸਲ ਦੀ ਗਾਵਾਂ ਦੇ ਗੋਬਰ ਦੀ ਵਰਤੋਂ ਕੀਤੀ ਜਾ ਸਕਦੀ ਹੈ | ਸਬਤੋ ਪਹਿਲਾਂ ਗੋਬਰ ਨੂੰ ਲਗਭਗ 2 ਦਿਨਾਂ ਲਈ ਸੁਕਾਇਆ ਜਾਂਦਾ ਹੈ | ਉਸ ਤੋਂ ਬਾਅਦ ਮਸ਼ੀਨ ਰਾਹੀਂ ਪਾਉਡਰ ਬਣਾਇਆ ਜਾਂਦਾ ਹੈ | ਜਦੋਂ ਗੋਬਰ ਦਾ ਪਾਉਡਰ ਤਿਆਰ ਹੋ ਜਾਂਦਾ ਹੈ, ਤਦ ਇਸ ਵਿੱਚ ਵਿਸ਼ੇਸ਼ ਕਿਸਮ ਦੀਆਂ ਜੜ੍ਹੀਆਂ ਬੂਟੀਆਂ ਸ਼ਾਮਲ ਕੀਤੀਆਂ ਜਾਂਦੀਆਂ ਹਨ | ਉਨ੍ਹਾਂ ਦਾ ਪੇਸਟ ਤਿਆਰ ਕੀਤਾ ਜਾਂਦਾ ਹੈ, ਜਿਸ ਨੂੰ ਵੱਖਰੇ ਵੱਖਰੇ ਢਾਂਚੇ ਵਿਚ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਦੀਆਂ ਇੱਟਾਂ ਤਿਆਰ ਕੀਤੀਆਂ ਜਾਂਦੀਆਂ ਹਨ | ਇਸ ਤੋਂ ਬਾਅਦ, ਆਡਰ ਦੇ ਅਨੁਸਾਰ ਟਾਇਲਾਂ ਬਣਾਈਆਂ ਜਾਂਦੀਆਂ ਹਨ |

ਰਾਸ਼ਟਰੀ ਕਾਮਧੇਨੁ ਸਕੀਮ ਕਰੇਗੀ ਮਦਦ

ਇਸ ਕਾਰੋਬਾਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਸ਼ੁਰੂ ਕੀਤੀ ਗਈ ਰਾਸ਼ਟਰੀ ਕਾਮਧੇਨੁ ਸਕੀਮ ਸਹਾਇਤਾ ਕਰੇਗੀ। ਤੁਸੀ ਇਸ ਯੋਜਨਾ ਦੇ ਤਹਿਤ, ਦੇਸੀ ਗਾਵਾਂ ਅਤੇ ਬਲਦਾਂ ਦੀ ਨਸਲ ਨੂੰ ਬਚਾਉਣ ਲਈ ਇੱਕ ਪ੍ਰਾਜੈਕਟ ਸ਼ੁਰੂ ਕਰ ਸਕਦੇ ਹੋ | ਇਸ ਵਿਚ, ਸਰਕਾਰ ਦੁਆਰਾ ਪੂਰੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ |

ਗੋਬਰ ਟਾਇਲਾਂ ਦੀ ਖਾਸੀਅਤ

ਇਹ ਟਾਈਲਾਂ ਘਰ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ | ਇਨ੍ਹਾਂ ਟਾਇਲਾਂ ਤੋਂ ਬਣੇ ਫਰਸ਼ ਉੱਤੇ ਗਰਮੀਆਂ ਵਿੱਚ ਨੰਗੇ ਪੈਰ ਚੱਲਣਾ ਠੰਡਕ ਪ੍ਰਦਾਨ ਕਰਦਾ ਹੈ | ਇਸਦੇ ਨਾਲ, ਅਸੀਂ ਆਪਣੇ ਸਰੀਰ ਦੇ ਅਨੁਸਾਰ ਤਾਪਮਾਨ ਪ੍ਰਾਪਤ ਕਰਦੇ ਹਾਂ | ਸਿਰਫ ਇਨ੍ਹਾਂ ਹੀ ਨਹੀਂ ਬਿਜਲੀ ਦੀ ਵੀ ਬਚਤ ਹੁੰਦੀ ਹੈ | ਇਹ ਟਾਈਲਾਂ ਘਰ ਦੀ ਹਵਾ ਨੂੰ ਸ਼ੁੱਧ ਕਰਦੀਆਂ ਹਨ, ਨਾਲ ਹੀ ਇਹ ਪ੍ਰਦੂਸ਼ਣ ਤੋਂ ਵੀ ਮੁਕਤ ਹੁੰਦੀਆਂ ਹਨ | ਦੱਸ ਦੇਈਏ ਕਿ ਇਕ ਵਰਗ ਫੁੱਟ ਖੇਤਰ ਵਿਚ ਇਸਦੀ ਕੀਮਤ 15 ਤੋਂ 20 ਰੁਪਏ ਆਉਂਦੀ ਹੈ |

ਕਾਰੋਬਾਰ ਤੋਂ ਲਾਭ

ਤੁਸੀਂ ਇਸ ਕਾਰੋਬਾਰ ਤੋਂ ਵਧੀਆ ਮੁਨਾਫਾ ਕਮਾ ਸਕਦੇ ਹੋ, ਕਿਉਂਕਿ ਲੋਕ ਸਾਲ ਭਰ ਆਪਣੇ ਘਰ ਬਣਾਉਂਦੇ ਹਨ | ਇਸ ਦੌਰਾਨ, ਮਾਰਕੀਟ ਵਿੱਚ ਟਾਇਲਾਂ ਦੀ ਮੰਗ ਬਣੀ ਰਹਿੰਦੀ ਹੈ | ਜੇ ਤੁਸੀਂ ਆਪਣੇ ਕਾਰੋਬਾਰ ਦੀ ਚੰਗੀ ਮਾਰਕੀਟਿੰਗ ਕਰਦੇ ਹੋ, ਤਾਂ ਇਹ ਤੁਹਾਨੂੰ ਇਕ ਸਾਲ ਵਿਚ ਲੱਖਪਤੀ ਤਾ ਬਣਾ ਹੀ ਦੇਵੇਗਾ |

Top business ideas Profitable business ideas New business ideas Unique business ideas Small business ideas Rural Business Idea Business of making dung tiles punjabi news dung tiles
English Summary: Start the work of making dung tiles at a cost of 50 thousand, you will get better profits

Share your comments

Krishi Jagran Punjabi Magazine subscription

CopyRight - 2020 Krishi Jagran Media Group. All Rights Reserved.