ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਆਮ ਜਨਤਾ ਡਾਢੀ ਪ੍ਰੇਸ਼ਾਨ ਹੈ। ਕੁਝ ਇਲਾਕਿਆਂ ’ਚ ਤਾਂ ਪੈਟਰੋਲ ਦੀ ਕੀਮਤ 100 ਰੁਪਏ ਤੋਂ ਪਾਰ ਜਾ ਚੁੱਕੀ ਹੈ।
ਤੇਲ ਦੀਆਂ ਵਧੀਆਂ ਕੀਮਤਾਂ ਦਾ ਸਿੱਧਾ ਅਸਰ ਫਲਾਂ, ਸਬਜ਼ੀਆਂ, ਖਾਣ-ਪੀਣ ਦੀਆਂ ਹੋਰ ਵਸਤਾਂ ਤੇ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਉੱਤੇ ਵੀ ਪੈ ਰਿਹਾ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਤੋਂ ਜਦੋਂ ਪੁੱਛਿਆ ਗਿਆ ਕਿ ਆਖ਼ਰ ਇਹ ਤੇਲ ਕੀਮਤਾਂ ਕਦੋਂ ਘਟਣਗੀਆਂ, ਤਾਂ ਉਨ੍ਹਾਂ ਇਸ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਇਸ ਨੂੰ ‘ਧਰਮ ਸੰਕਟ’ ਦੱਸਿਆ।
ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਇਸ ‘ਤੇ ਸਿਰਫ ਸੈੱਸ ਲਗਾਇਆ ਜਾਂਦਾ ਹੈ। ਕੇਂਦਰ ਤੋਂ ਲਗਾਈ ਗਈ ਉਤਪਾਦਨ ਡਿਊਟੀ ਤੋਂ ਇਲਾਵਾ ਰਾਜਾਂ ਤੋਂ ਇਕੱਤਰ ਕੀਤਾ ਵੈਟ ਵੀ ਇਸ ਵਿੱਚ ਸ਼ਾਮਲ ਹੈ। ਇਸ ਕਰਕੇ, ਕੋਈ ਲੁਕਾਉਣ ਵਾਲੀ ਚੀਜ਼ ਨਹੀਂ ਹੈ। ਸਿਰਫ ਮੈਂਨੂੰ ਹੀ ਨਹੀਂ, ਜੇ ਤੁਸੀਂ ਕਿਸੇ ਰਾਜ ਨੂੰ ਪੁੱਛੋਗੇ, ਤਾਂ ਉਹ ਕਹਿਣਗੇ ਕਿ ਇਸ ਤੋਂ ਮਾਲੀਆ ਮਿਲਦਾ ਹੈ।
ਏਐਨਆਈ ਦੇ ਹਵਾਲੇ ਨਾਲ ਲੋਕਸੱਤਾ ਵਿੱਚ ਪ੍ਰਕਾਸ਼ਤ ਖ਼ਬਰਾਂ ਅਨੁਸਾਰ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਤੇਲ ਦੀਆਂ ਵਧੀਆਂ ਕੀਮਤਾਂ ਬਾਰੇ ਹੱਲ ਲੱਭਣ ਦਾ ਇਕੋ ਇਕ ਢੰਗ ਹੈ ਕੇਂਦਰ ਅਤੇ ਰਾਜ ਸਰਕਾਰਾਂ ਨਾਲ ਮਿਲ ਕੇ ਵਿਚਾਰ ਵਟਾਂਦਰੇ ਕਰਨ। ਮੈਨੂੰ ਲਗਦਾ ਹੈ ਕਿ ਇਸ ਸੰਬੰਧ ਵਿਚ ਕੁਝ ਕਰਨਾ ਚਾਹੀਦਾ ਹੈ। ਅਸੀਂ ਇਸ ਵਿੱਚ ਕੀ ਕਰ ਸਕਦੇ ਹਾਂ ਇਹ ਵੇਖਣਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਇਹ ਵਿਚਾਰ ਜ਼ਾਹਰ ਕੀਤਾ ਕਿ ਗਾਹਕਾਂ ਨੂੰ ਵਧੇਰੇ ਪੈਸੇ ਦੇਣ ਦੀ ਨੌਬਤ ਨਹੀਂ ਆਉਣੀ ਚਾਹੀਦੀ।
ਇਹ ਵੀ ਪੜ੍ਹੋ :- ਗੈਸ ਸਿਲੰਡਰ ਹੋਇਆ ਫਿਰ ਏਨੇ ਰੁਪਏ ਮਹਿੰਗਾ
Summary in English: Statement by Finance Minister Nirmala Sitharaman on rising oil prices