1. Home
  2. ਖਬਰਾਂ

SBI ਕਿਸਾਨ ਕ੍ਰੈਡਿਟ ਕਾਰਡ ਲਈ ਇਹਦਾ ਦਿਓ ਅਰਜ਼ੀ

ਕਿਸਾਨ ਖਾਸ ਕਰਕੇ ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਸਮਾਜਿਕ ਸੁਰੱਖਿਆ ਲਈ ਕੇਂਦਰ ਸਰਕਾਰ ਵੱਲੋਂ ਮਹੀਨਾਵਾਰ ਗਾਰੰਟੀ ਵਾਲੀ ਪੈਨਸ਼ਨ ਦੀ ਸਕੀਮ ਚਲਾਈ ਜਾ ਰਹੀ ਹੈ। ਇਹ ਯੋਜਨਾ ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ (Pradhan Mantri Kisan Maandhan Yojana) ਹੈ। ਇਸ ਸਕੀਮ ਤਹਿਤ ਯੋਗ ਕਿਸਾਨਾਂ ਨੂੰ 60 ਸਾਲ ਦੀ ਉਮਰ ਤੋਂ ਬਾਅਦ 3000 ਰੁਪਏ ਤੱਕ ਦੀ ਮਹੀਨਾਵਾਰ ਪੈਨਸ਼ਨ ਮਿਲੇਗੀ।

Preetpal Singh
Preetpal Singh
SBI Kisan Credit Card

SBI Kisan Credit Card

ਬਹੁਤ ਕਿਸਾਨ ਅਜਿਹੇ ਹਨ ਜਿਨ੍ਹਾਂ ਨੂੰ ਅਜੇਹੀ ਸਹੂਲਤਾਂ ਦੇ ਬਾਰੇ ਵਿੱਚ ਪਤਾ ਹੀ ਨਹੀਂ ਹੈ , ਜਿਸ ਤੋਂ ਉਨ੍ਹਾਂ ਨੂੰ ਘਰ ਬੈਠੇ ਕਈ ਤਰ੍ਹਾਂ ਦੇ ਲਾਭ ਪ੍ਰਾਪਤ ਹੋ ਸਕਦੇ ਹਨ । ਅਸੀਂ ਗੱਲ ਕਰ ਰਹੇ ਹਾਂ ਐਸਬੀਆਈ ਕਿਸਾਨ ਕਰੈਡਿਟ ਕਾਰਡ (SBI Kisan Credit Card)ਬਾਰੇ। ਇਹ ਨਾ ਸਿਰਫ ਕਿਸਾਨਾਂ ਦੀ ਮਦਦ ਕਰਦਾ ਹੈ , ਬਲਕਿ ਉਨ੍ਹਾਂ ਦੇ ਕੰਮਾਂ ਨੂੰ ਮਿੰਟਾਂ ਵਿਚ ਕਰ ਸਕਦੇ ਹਨ । ਅੱਜ ਅੱਸੀ ਤੁਹਾਨੂੰ ਦੱਸ ਰਹੇ ਹਾਂ ਕਿ ਕਿਵੇਂ ਤੁਸੀ ਐਸਬੀਆਈ (SBI) ਦੇ ਜਰੀਏ ਕਿਸਾਨ ਕਰੈਡਿਟ ਕਾਰਡ (KCC) ਦੇ ਲਈ ਅਰਜੀ ਕਰ ਸਕਦੇ ਹੋ ।

ਕਿਸਾਨ ਕਰੈਡਿਟ ਕਾਰਡ ਕਿ ਹੈ (What is Kisan Credit Card)

ਕਿਸਾਨ ਕਰੈਡਿਟ ਕਾਰਡ ਕੇਂਦਰ ਸਰਕਾਰ ਦੀ ਇਕ ਅਜੇਹੀ ਯੋਜਨਾ ਹੈ , ਜਿਸ ਦੇ ਜਰੀਏ ਕਿਸਾਨਾਂ ਨੂੰ ਸਮੇਂ ਤੇ ਕਰਜਾ ਮਿੱਲ ਜਾਂਦਾ ਹੈ ਇਹ ਯੋਜਨਾ 1998 ਵਿਚ ਸ਼ੁਰੂ ਕੀਤੀ ਗਈ ਸੀ । ਇਸਦਾ ਉਦੇਸ਼ ਕਿਸਾਨਾਂ ਨੂੰ ਸਮੇਂ ਤੇ ਥੋੜ੍ਹੇ ਸਮੇਂ ਲਈ ਕਰਜ਼ਾ ਪ੍ਰਦਾਨ ਕਰਵਾਉਣਾ ਸੀ ।ਇਸਦੀ ਸ਼ੁਰੂਆਤ ਨੈਸ਼ਨਲ ਬੈਂਕ ਫਾਰ ਏਗਰੀਕਲਚਰ ਐਂਡ ਰੂਰਲ ਡੇਵਲਪਮੈਂਟ(NABARD) ਨੇ ਕਿੱਤੀ ਸੀ ।

ਕਿਸਾਨ ਕਰੈਡਿਟ ਕਾਰਡ ਦਾ ਉਦੇਸ਼ (Purpose of Kisan Credit Card)

  • KCC ਬੈਂਕਾਂ ਦੁਆਰਾ ਜਾਰੀ ਕੀਤੇ ਜਾਂਦੇ ਹਨ। ਸਰਕਾਰ ਦਾ ਉਦੇਸ਼ ਕਿਸਾਨਾਂ ਨੂੰ ਖੇਤੀ ਉਤਪਾਦਾਂ ਜਿਵੇਂ ਕਿ ਖਾਦਾਂ, ਬੀਜਾਂ, ਕੀਟਨਾਸ਼ਕਾਂ ਆਦਿ ਦੀ ਖਰੀਦ ਲਈ ਕਰਜ਼ੇ ਪ੍ਰਦਾਨ ਕਰਨੇ ਹਨ ।

  • ਦੂਜਾ ਉਦੇਸ਼ ਇਹ ਹੈ ਕਿ ਕਿਸਾਨਾਂ ਨੂੰ ਸ਼ਾਹੂਕਾਰਾਂ ਤੋਂ ਕਰਜ਼ਾ ਲੈਣ ਦੀ ਜਰੂਰਤ ਨਹੀਂ ਹੈ, ਜੋ ਮਨਮਾਨੇ ਵਿਆਜ ਲੈਂਦੇ ਹਨ।

  • ਕਿਸਾਨ ਕ੍ਰੈਡਿਟ ਕਾਰਡ ਦੇ ਤਹਿਤ ਲਿਆ ਗਿਆ ਕਰਜ਼ਾ 2-4 % ਸਸਤਾ ਹੈ, ਬਸ਼ਰਤੇ ਕਰਜ਼ੇ ਦੀ ਸਮੇਂ ਸਿਰ ਵਾਪਸ ਕੀਤੀ ਜਾਵੇ।

ਕਿਸਾਨ ਕਰੈਡਿਟ ਕਾਰਡ ਵਿਚ ਵਿਆਜ ਦਰ (Interest Rate in KCC)

ਕੋਰੋਨਾ ਮਹਾਮਾਰੀ ਵਿਚ ਹੁਣ ਤਕ 2 ਕਰੋੜ ਤੋਂ ਵੱਧ ਕਿਸਾਨ ਕਰੈਡਿਟ ਕਾਰਡ ਜਾਰੀ ਕਿੱਤੇ ਜਾ ਚੁਕੇ ਹਨ। ਜਿਨ੍ਹਾਂ ਵਿੱਚੋਂ ਜ਼ਿਆਦਾਤਰ ਛੋਟੇ ਕਿਸਾਨਾਂ ਨੂੰ ਜਾਰੀ ਕੀਤੇ ਗਏ ਹਨ। ਅਜਿਹੀ ਸਥਿਤੀ ਵਿੱਚ ਇਸ ਦਾ ਲਾਭ ਲੈਣ ਵਾਲੇ ਕਿਸਾਨਾਂ ਨੂੰ ਹੋਰ ਬੁਨਿਆਦੀ ਤਾਕਤ ਮਿਲੇਗੀ। KCC ਵਿੱਚ ਵਿਆਜ ਦਰ 2% ਤੋਂ ਸ਼ੁਰੂ ਹੁੰਦੀ ਹੈ ਜਦ ਕਿ ਵੱਧ ਵਿਆਜ ਦਰ 4% ਹੈ। ਇਸ ਕਾਰਡ ਨਾਲ ਕਿਸਾਨ ਵੱਧ ਤੋਂ ਵੱਧ 4 ਫੀਸਦੀ ਵਿਆਜ 'ਤੇ 3 ਲੱਖ ਰੁਪਏ ਤੱਕ ਦਾ ਕਰਜ਼ਾ ਆਸਾਨੀ ਨਾਲ ਲੈ ਸਕਦੇ ਹਨ ।

ਅਰਜੀ ਕਰਨ ਦੀ ਪਾਤਰਤਾ (Eligibility to Apply)

18 ਤੋਂ 75 ਸਾਲ ਦੀ ਉਮਰ ਦਾ ਕੋਈ ਵੀ ਕਿਸਾਨ KCC ਲਈ ਅਪਲਾਈ ਕਰ ਸਕਦਾ ਹੈ। ਜਦਕਿ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕਿਸਾਨ ਲਈ ਸਹਿ-ਆਵੇਦਨ ਦੀ ਲੋੜ ਹੈ। ਇਸ ਤਹਿਤ ਪਸ਼ੂ ਪਾਲਣ ਅਤੇ ਮੱਛੀ ਪਾਲਣ (Animal Husbandry and Fisheries) ਕਰਨ ਵਾਲੇ ਕਿਸਾਨ ਵੀ ਕੇਸੀਸੀ ਦਾ ਲਾਭ ਲੈ ਸਕਦੇ ਹਨ, ਪਰ ਉਹ ਸਿਰਫ਼ 3 ਲੱਖ ਨਹੀਂ ਸਗੋਂ 2 ਲੱਖ ਤੱਕ ਦਾ ਕਰਜ਼ਾ ਲੈ ਸਕਦੇ ਹਨ।

ਐਸਬੀਆਈ ਬੈਂਕ ਤੋਂ KCC ਦੇ ਲਈ ਕਿਵੇਂ ਕਰੀਏ ਅਪਲਾਈ (How to Apply for KCC from SBI Bank)

SBI ਖਾਤੇ ਤੋਂ ਅਰਜੀ : ਸਭਤੋਂ ਪਹਿਲਾਂ ਤੁਹਾਨੂੰ SBI YONO ਐਪ ਡਾਊਨਲੋਡ ਕਰਨੀ ਹੋਵੇਗੀ ਜਾਂ ਐਪ www.sbiyno.sbi ਵੈਬਸਾਈਟ ਤੇ ਲਾਗ ਇਨ ਕਰ ਸਕਦੇ ਹੋ ।

ਇਸ ਦੇ ਲਈ ਤੁਸੀ YONO ਖੇਤੀਬਾੜੀ ਪਲੇਟਫਾਰਮ ਤੇ ਜਾਕੇ ਕਿਸਾਨ ਕਰੈਡਿਟ ਕਾਰਡ ਦੇ ਲਈ ਅਰਜੀ ਕਰ ਸਕਦੇ ਹੋ । ਇਸਦੇ ਇਲਾਵਾ ਤੁਸੀ SBI YONO ਦੀ ਆਨਲਾਈਨ ਵੈਬਸਾਈਟ ਤੇ ਜਾਕੇ ਲਾਗ ਇਨ ਕਰ ਸਕਦੇ ਹੋ।

ਵੈਬਸਾਈਟ ਤੇ ਕਰੋ ਇਹ ਕੰਮ :

ਸਭਤੋਂ ਪਹਿਲਾਂ SBI YONO ਦੀ ਅਧਿਕਾਰਕ ਵੈਬਸਾਈਟ ਨੂੰ ਖੋਲੋ । ਇਸ ਵੈਬਸਾਈਟ ਨੂੰ ਖੋਲਣ ਤੋਂ ਬਾਅਦ ਤੁਹਾਨੂੰ ਖੇਤੀ ਵਿਕਲਪ ਵਿਖਾਈ ਦੇਵੇਗਾ। ਇਸ ਵਿਕਲਪ ਵਿਚ ਜਾਣ ਦੇ ਬਾਅਦ ਤੁਹਾਨੂੰ ਖਾਤੇ ਵਾਲੇ ਵਿਕਲਪ ਦੀ ਚੋਣ ਕਰਨੀ ਹੈ ।

ਇਸਦੇ ਬਾਅਦ ਤੁਹਾਨੂੰ ਕਿਸਾਨ ਕਰੈਡਿਟ ਕਾਰਡ ਰਿਵਿਊ ਸੈਕਸ਼ਨ ਵਿਚ ਜਾਣਾ ਹੋਵੇਗਾ । ਇਸ ਦੇ ਬਾਅਦ ਤੁਹਾਨੂੰ ਅਰਜੀ ਦੇ ਵਿਕਲਪ ਤੇ ਕਲਿਕ ਕਰਨਾ ਹੋਵੇਗਾ ਅਤੇ ਪੇਜ ਤੇ ਪੁੱਛੀ ਗਈ ਸਾਰੀਆਂ ਜਾਣਕਾਰੀਆਂ ਭਰਨੀਆਂ ਹਨ । ਜਾਣਕਾਰੀ ਮਿਲਦੇ ਹੀ ਤੁਹਾਡੀ ਅਰਜੀ ਪੂਰੀ ਹੋ ਜਾਵੇਗੀ ।

ਬੈਂਕ ਕਿਵੇਂ ਕਰਦੇ ਹਨ ਜਾਂਚ (How do banks check)

ਕਰਜ਼ਾ ਦੇਣ ਤੋਂ ਪਹਿਲਾਂ ਬੈਂਕ ਆਵੇਦਨ ਕਰਨ ਵਾਲ਼ੇ ਕਿਸਾਨ ਦੀ ਤਸਦੀਕ ਕਰਦੇ ਹਨ। ਇਸ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਉਹ ਕਿਸਾਨ ਹੈ ਜਾਂ ਨਹੀਂ। ਫਿਰ ਉਸ ਦਾ ਰੈਵੇਨਿਊ ਰਿਕਾਰਡ ਚੈੱਕ ਕੀਤਾ ਜਾਂਦਾ ਹੈ। ਪਛਾਣ ਲਈ ਆਧਾਰ, ਪੈਨ ਅਤੇ ਫੋਟੋ ਲਈ ਜਾਂਦੀ ਹੈ।

ਇਸ ਤੋਂ ਬਾਅਦ ਹਲਫ਼ਨਾਮਾ ਲਿੱਤਾ ਜਾਂਦਾ ਹੈ ਕਿ ਕਿਸੇ ਹੋਰ ਬੈਂਕ 'ਤੇ ਕੋਈ ਬਕਾਇਆ ਨਹੀਂ ਹੈ। ਫੀਸਾਂ ਅਤੇ ਖਰਚਿਆਂ ਵਿੱਚ ਛੋਟ ਸਰਕਾਰ ਨੇ ਕਿਸਾਨ ਕ੍ਰੈਡਿਟ ਕਾਰਡ ਬਣਾਉਣ ਲਈ ਫੀਸਾਂ ਅਤੇ ਖਰਚਿਆਂ ਨੂੰ ਵੀ ਮੁਆਫ ਕਰ ਦਿੱਤਾ ਹੈ।

ਦਰਅਸਲ, ਕੇਸੀਸੀ ਬਣਾਉਣ ਲਈ 2 ਤੋਂ 5 ਹਜ਼ਾਰ ਰੁਪਏ ਖਰਚ ਆਉਂਦੇ ਹਨ। ਸਰਕਾਰ ਦੇ ਨਿਰਦੇਸ਼ਾਂ 'ਤੇ, ਇੰਡੀਅਨ ਬੈਂਕਸ ਐਸੋਸੀਏਸ਼ਨ ਨੇ ਇੱਕ ਐਡਵਾਈਜ਼ਰੀ ਜਾਰੀ ਕਰਕੇ ਬੈਂਕਾਂ ਨੂੰ ਫੀਸਾਂ ਅਤੇ ਖਰਚਿਆਂ ਵਿੱਚ ਛੋਟ ਦੇਣ ਲਈ ਕਿਹਾ ਹੈ।

ਇਹ ਵੀ ਪੜ੍ਹੋ : ਕਿਸਾਨਾਂ ਨੂੰ ਮਿਲਦੀ ਹੈ ਮਹੀਨਾਵਾਰ ਪੈਨਸ਼ਨ ਦੀ ਗਾਰੰਟੀ, ਸਰਕਾਰੀ ਸਕੀਮ 'ਚ ਕਿਵੇਂ ਕਰੀਏ ਰਜਿਸਟ੍ਰੇਸ਼ਨ

Summary in English: Submit your application for SBI Kisan Credit Card

Like this article?

Hey! I am Preetpal Singh. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters