ਸਰਕਾਰ ਨੇ ਕਪਾਹ ਦੀਆਂ ਦੋ ਕਿਸਮਾਂ ਸਮੇਤ 22 ਲਾਜ਼ਮੀ ਖੇਤੀ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (Minimum Support Price) ਨਿਰਧਾਰਤ ਕੀਤਾ ਹੈ। ਇਹ ਸੂਬਾ ਸਰਕਾਰਾਂ ਤੇ ਕੇਂਦਰੀ ਮੰਤਰਾਲਿਆਂ/ਵਿਭਾਗਾਂ ਦੇ ਵਿਚਾਰਾਂ ਤੇ ਹੋਰ ਸੰਬੰਧਿਤ ਕਾਰਕਾਂ 'ਤੇ ਵਿਚਾਰ ਕਰਨ ਤੋਂ ਬਾਅਦ, ਖੇਤੀਬਾੜੀ ਲਾਗਤਾਂ ਤੇ ਕੀਮਤਾਂ ਲਈ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਆਧਾਰ 'ਤੇ ਕੀਤਾ ਗਿਆ ਹੈ।
ਦਰਅਸਲ 2018-19 ਲਈ ਕੇਂਦਰੀ ਬਜਟ `ਚ ਐਮਐਸਪੀ (MSP) ਨੂੰ ਉਤਪਾਦਨ ਦੀ ਲਾਗਤ ਦੇ ਡੇਢ ਗੁਣਾ ਦੇ ਪੱਧਰ 'ਤੇ ਰੱਖਣ ਲਈ ਪਹਿਲਾਂ ਤੋਂ ਨਿਰਧਾਰਤ ਸਿਧਾਂਤ ਦਾ ਐਲਾਨ ਕੀਤਾ ਗਿਆ ਸੀ। ਇਸ ਦੇ ਅਨੁਸਾਰ, ਸਰਕਾਰ ਨੇ ਖੇਤੀਬਾੜੀ ਸਾਲ 2018-19 ਤੋਂ ਲੈ ਕੇ ਹੁਣ ਤੱਕ ਸਾਰੀਆਂ ਲਾਜ਼ਮੀ ਸਾਉਣੀ, ਹਾੜੀ ਤੇ ਵਪਾਰਕ ਫਸਲਾਂ ਲਈ ਘੱਟੋ-ਘੱਟ 50 ਫ਼ੀਸਦੀ ਸਮੁੱਚੀ ਭਾਰਤ-ਭਾਰ ਔਸਤ ਉਤਪਾਦਨ ਲਾਗਤ ਦੀ ਵਾਪਸੀ ਦੇ ਨਾਲ ਐਮਐਸਪੀ `ਚ ਵਾਧਾ ਕੀਤਾ ਹੈ। ਇਸੇ ਸਿਧਾਂਤ ਦੇ ਅਨੁਸਾਰ, ਸਰਕਾਰ ਨੇ ਸਾਰੀਆਂ ਲਾਜ਼ਮੀ ਫਸਲਾਂ ਲਈ ਐਮਐਸਪੀ ਵਿੱਚ ਵਾਧੇ ਦਾ ਐਲਾਨ ਕੀਤਾ ਹੈ।
ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਸਰਕਾਰ ਵੱਲੋਂ 2022-23 ਸੀਜ਼ਨ ਲਈ ਕਪਾਹ ਦਾ ਘੱਟੋ-ਘੱਟ ਸਮਰਥਨ ਮੁੱਲ ਮੱਧਮ ਸਟੈਪਲ ਲਈ 6080 ਰੁਪਏ ਪ੍ਰਤੀ ਕੁਇੰਟਲ ਤੇ ਲੌਂਗ ਸਟੈਪਲ ਲਈ 6380 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ, ਜੋ ਕਿ ਪਿਛਲੇ ਕਪਾਹ ਸੀਜ਼ਨ 2021-22 ਦੀ ਕੀਮਤ ਨਾਲੋਂ ਲਗਭਗ 6 ਫ਼ੀਸਦੀ ਵੱਧ ਹੈ।
ਇਹ ਵੀ ਪੜ੍ਹੋ : ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਕ੍ਰਿਸ਼ੀ ਵਿਗਿਆਨੀਆਂ ਦੀ ਟੀਮ ਕਰੇਗੀ ਕਪਾਹ ਦੀ ਫਸਲ ਵਿੱਚ ਗੁਲਾਬੀ ਸੁੰਡੀ ਦਾ ਨਿਰੀਖਣ
ਪਿੱਛਲੇ ਸਾਲਾਂ ਦੀ ਗੱਲ ਕਰੀਏ ਤਾਂ ਸਾਲ 2020-2021 `ਚ ਕਪਾਹ ਦਾ ਘੱਟੋ-ਘੱਟ ਸਮਰਥਨ ਮੁੱਲ ਮੱਧਮ ਸਟੈਪਲ ਲਈ 5515 ਰੁਪਏ ਪ੍ਰਤੀ ਕੁਇੰਟਲ ਤੇ ਲੌਂਗ ਸਟੈਪਲ ਲਈ 5825 ਰੁਪਏ ਪ੍ਰਤੀ ਕੁਇੰਟਲ ਰੱਖਿਆ ਗਿਆ ਸੀ। ਇਸਦੇ ਨਾਲ ਹੀ ਸਾਲ 2021-2022 `ਚ ਕਪਾਹ ਦਾ ਘੱਟੋ-ਘੱਟ ਸਮਰਥਨ ਮੁੱਲ ਮੱਧਮ ਸਟੈਪਲ ਲਈ 5726 ਰੁਪਏ ਪ੍ਰਤੀ ਕੁਇੰਟਲ ਤੇ ਲੌਂਗ ਸਟੈਪਲ ਲਈ 6025 ਰੁਪਏ ਪ੍ਰਤੀ ਕੁਇੰਟਲ ਸੀ।
Summary in English: The central government has set the MSP of cotton varieties