1. ਖਬਰਾਂ

7 ਜੂਨ ਨੂੰ ਲਾਂਚ ਹੋਵੇਗਾ FTB Organic ਪਲੇਟਫਾਰਮ

KJ Staff
KJ Staff
FTB Organic Platform

FTB Organic

ਕਿਸਾਨਾਂ ਦੇ ਲਈ ਕ੍ਰਿਸ਼ੀ ਜਾਗਰਣ ਕੰਪਨੀ ਨੇ ਇੱਕ FTB Organic ਪਲੇਟਫਾਰਮ ਬਣਾਇਆ ਹੈ ਜੋ ਕਿ 7 june ਸਵੇਰੇ 11 ਵਜੇ ਕ੍ਰਿਸ਼ੀ ਜਾਗਰਣ ਫੇਸਬੂਕ ਪੇਜ ਤੇ ਲਾਈਵ ਹੋਵੇਗਾ ਜਿੰਦੇ ਤੇ ਕੰਪਨੀ ਦੇ ਸੰਪਾਦਕ ਐਮ ਸੀ ਡੋਮਨਿਕ ਅਤੇ ਨਿਦੇਸ਼ਕ ਸ਼ਾਇਨੀ ਡੋਮਨਿਕ ਦੱਸਣਗੇ ਕਿ FTB Organic ਕਿਉਂ ਲਾਂਚ ਕੀਤਾ ਜਾ ਰਿਹਾ ਹੈ?

ਇਹਦਾ ਇਕੋ ਮਕਸਦ ਹੈ ਲਾਂਚ ਕਰਨ ਦਾ ਜਿਵੇਂ ਕਿ ਤੁਸੀ ਜਾਣਦੇ ਹੀ ਹੋ ਕਿ ਅੱਜ ਕਲ ਡਿਜੀਟਲ ਦਾ ਜ਼ਮਾਨਾ ਹੈ, ਅਜਿਹੀ ਸਥਿਤੀ ਵਿੱਚ, ਕਿਸਾਨਾਂ ਨੂੰ ਪੂਰਾ ਡਿਜੀਟਲ ਹੋਣਾ ਬਹੁਤ ਜ਼ਰੂਰੀ ਹੈ। ਇਸ ਦੀ ਇੱਕ ਪਹਿਲ ਕ੍ਰਿਸ਼ੀ ਜਾਗਰਣ ਨੇ FTB Organic ਦੀ ਸ਼ੁਰੂਆਤ ਵਜੋਂ ਕੀਤੀ ਹੈ। ਹੁਣ ਕਿਸਾਨ ਆਪਣੇ ਉਤਪਾਦਾਂ ਨੂੰ ਘਰ ਬੈਠ ਕੇ FTB Organic ਸਾਈਟ ਦੁਆਰਾ ਚੰਗੀ ਕੀਮਤ 'ਤੇ ਵੇਚ ਸਕਦੇ ਹਨ।

ਕਿਉਂ ਲਾਂਚ ਕੀਤਾ ਜਾ ਰਿਹਾ ਹੈ FTB Organic ?

FTB Organic ਲਾਂਚ ਕਰਨ ਦਾ ਇਕੋ ਮਕਸਦ ਹੈ ਜਿਸ ਨਾਲ ਬਰਾਂਡਿਡ ਕਿਸਾਨ ਭਰਾ ਆਪਣਾ ਪ੍ਰੋਡਕਟ ਸਾਡੇ ਪਲੇਟਫਾਰਮ ਰਾਹੀਂ ਆਸਾਨੀ ਨਾਲ ਵੇਚ ਸਕਦੇ ਹਨ | ਜਿਵੇ ਕਿ ਕੋਰੋਨਾ ਕਾਲ ਵਿਚ ਕਿਸਾਨ ਵੀਰਾ ਨੂੰ ਕਾਫੀ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਸਾਨ ਵੀਰਾ ਨੇ ਪਹਿਲੇ ਵੀ ਸਾਡੇ FTB ਫਾਰਮਰ ਫਸਟ ਪ੍ਰੋਗਰਾਮ ਵਿਚ ਵੀ ਦਸਿਆ ਸੀ ਕਿ ਓਹਨਾ ਨੂੰ ਮੰਡੀਕਰਨ ਦੀ ਕਾਫੀ ਦਿੱਕਤਾਂ ਸਹਿਣੀਆਂ ਪੈ ਰਹੀਆਂ ਹਨ, ਤੇ ਉਹਨਾਂ ਦੀ ਹੀ ਮੁਸ਼ਿਕਲਾਂ ਦਾ ਹੱਲ ਕੱਢਣ ਲਈ ਕ੍ਰਿਸ਼ੀ ਜਾਗਰਣ ਕੰਪਨੀ FTB Organic ਪਲੇਟਫਾਰਮ ਲਾਂਚ ਕਰਨ ਜਾ ਰਹੀ ਹੈ ਤਾਂਕਿ ਆਉਣਾ ਵਾਲੇ ਸਮੇ ਵਿਚ ਕਿਸਾਨ ਭਰਾਵਾਂ ਨੂੰ ਕਿਸੀ ਵੀ ਤਰਾਂ ਦੀ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।

ਕਿਸਾਨਾਂ ਨੂੰ ਇਸ ਨਾਲ ਕਿ ਫਾਇਦਾ ਹੋਵੇਗਾ ?

ਕਿਸਾਨਾਂ ਦਾ ਜੋ ਸਬਤੋ ਵੱਡਾ ਫਾਇਦਾ ਹੈ ਉਹ ਇਹ ਹੈ ਕਿ ਇਸ ਪਲੇਟਫਾਰਮ ਰਾਹੀਂ ਉਹਨਾਂ ਦੀ ਮਾਰਕੀਟ ਬਨਣੀ ਸ਼ੁਰੂ ਹੋ ਜਾਵੇਗੀ ਜੋ ਕਿ ਪੰਜਾਬ ਵਿਚ ਅੱਜ ਦੇ ਟਾਈਮ ਵਿਚ ਬਹੁਤ ਹੀ ਵੱਡੀ ਸਮਸਿਆ ਬਣੀ ਹੋਈ ਹੈ ਉਹਨਾਂ ਨੂੰ ਸਾਡੇ ਪਲੇਟਫਾਰਮ ਰਾਹੀਂ ਹੋਰ ਕਸਟਮਰ ਵੀ ਅੱਗੇ ਮਿਲਣਗੇ | ਜਿਸ ਨਾਲ ਧੀਰੇ-ਧੀਰੇ ਕਰ ਕੇ ਉਹਨਾਂ ਦੀ ਮਾਰਕੀਟ ਬਨਣੀ ਸ਼ੁਰੂ ਹੋ ਜਾਵੇਗੀ। ਜੋ ਆਪਣੇ ਪਹਿਲੇ ਛੋਟੇ ਪ੍ਰੋਡਕਟ ਵੇਚਦੇ ਸਨ ਉਹ ਹੁਣ ਵਡੇ ਪ੍ਰੋਡਕਟ ਵੀ ਵੇਚ ਸਕਦੇ ਹਨ। ਇੱਕ ਵਾਰੀ ਜਦੋ ਉਹਨਾਂ ਦੀ ਮਾਰਕੀਟ ਬਨਣੀ ਸ਼ੁਰੂ ਹੋ ਜਾਵੇਗੀ ਤੇ ਉਹ ਕਿਸੀ ਵੀ ਸਟੇਟ ਤੇ ਆਪਣਾ ਪ੍ਰੋਡਕਟ ਵੇਚ ਸਕਦੇ ਹਨ।

FTB Organic ਪਲੇਟਫਾਰਮ ਦਾ ਉਦੇਸ਼ ਕੀ ਹੈ?

FTB Organic ਪਲੇਟਫਾਰਮ ਦਾ ਇਕੋ ਉਦੇਸ਼ ਇਹੀ ਹੈ ਜਿਨ੍ਹਾਂ ਕਿਸਾਨਾਂ ਨੇ ਖੁਦ ਦਾ ਬ੍ਰਾਂਡ ਸਥਾਪਤ ਕਰ ਲੀਤਾ ਹੈ ਉਹਨਾਂ ਦੇ ਉਤਪਾਦਾਂ ਨੂੰ ਅੰਤਰ ਰਾਸ਼ਟਰੀ ਪੱਧਰ 'ਤੇ ਵੇਚਣ ਲਈ ਮੌਕਾ ਦੇਣਾ ਹੈ।

FTB Organic ਦੇ ਜਰੀਏ ਕਿਹੜੇ ਕਿਸਾਨ ਆਪਣਾ ਉਤਪਾਦ ਵੇਚ ਸਕਦੇ ਹਨ?

FTB Organic ਪਲੇਟਫਾਰਮ ਦੇ ਜ਼ਰੀਏ, ਉਹ ਕਿਸਾਨ ਆਪਣੇ ਉਤਪਾਦ ਵੇਚ ਸਕਦੇ ਹਨ, ਜਿਨ੍ਹਾਂ ਕਿਸਾਨਾਂ ਨੂੰ ਜੈਵਿਕ ਉਤਪਾਦਾਂ ਦੇ ਨਿਰਮਾਣ ਲਈ ਭਾਰਤ ਸਰਕਾਰ ਤੋਂ ਸਰਟੀਫਿਕੇਟ ਮਿਲ ਚੁੱਕਿਆ ਹੈ। ਇਸ ਤੋਂ ਇਲਾਵਾ ਉਹ ਕਿਸਾਨ ਵੀ FTB Organic ਪਲੇਟਫਾਰਮ ਦੇ ਜਰੀਏ ਆਪਣੇ ਉਤਪਾਦਾਂ ਨੂੰ ਵੇਚ ਸਕਦੇ ਹਨ ਜੋ ਕੁਦਰਤੀ ਖੇਤੀ (Natural Farming) ਕਰ ਰਹੇ ਹਨ।

ਵਧੇਰੇ ਜਾਣਕਾਰੀ ਲਈ ਇੱਥੇ ਸੰਪਰਕ ਕਰੋ?

ਵਧੇਰੇ ਜਾਣਕਾਰੀ ਲਈ ਤੁਸੀਂ ਮੋਬਾਈਲ ਨੰਬਰ ਤੇ +91 8800023204 ਤੇ ਸੋਮਵਾਰ ਤੋਂ ਲੈ ਕੇ ਐਤਵਾਰ ਤੋਂ ਸਵੇਰੇ 9: 00 ਵਜੇ ਤੋਂ ਸ਼ਾਮ 6:00 ਵਜੇ ਤੱਕ ਕਾਲ ਕਰਕੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ info@ftborganic.com 'ਤੇ ਮੇਲ ਵੀ ਲਿਖ ਸਕਦੇ ਹੋ।

Summary in English: The FTB Organic Platform will launch on June 7

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters
Krishi Jagran Punjabi Magazine subscription