1. Home
  2. ਖਬਰਾਂ

ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਦੀ ਲੋੜ, ਗਡਵਾਸੂ ਉੱਪ ਕੁਲਪਤੀ

ਕ੍ਰਿਸ਼ੀ ਵਿਗਿਆਨ ਕੇਂਦਰ, ਬੂਹ ਵਿਖੇ ਫਸਲਾਂ ਦੀ ਰਹਿੰਦ-ਖੂੰਹਦ ਦੀ ਸੁਚੱਜੀ ਵਰਤੋਂ ਕਰਕੇ ਵਾਤਾਵਰਣ ਪ੍ਰਦੂਸ਼ਣ ਨੂੰ ਨਿਯੰਤਰਣ ਕਰਨ ਅਤੇ ਪੇਂਡੂ ਅਰਥ ਵਿਵਸਥਾ ਵਿੱਚ ਸੁਧਾਰ ਕਰਨ ਸੰਬਧੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਡਾ: ਇੰਦਰਜੀਤ ਸਿੰਘ, ਮਾਣਯੋਗ ਉੱਪ ਕੁਲਪਤੀ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਕੀਤਾ । ਇਸ ਸਮਾਗਮ ਵਿੱਚ ਡਾ: ਰਾਜਬੀਰ ਸਿੰਘ ਬਰਾੜ, ਡਾਇਰੈਕਟਰ, ਆਈਸੀਏਆਰ ਅਟਾਰੀ, ਜ਼ੋਨ -1, ਪੀਏਯੂ ਕੈਂਪਸ, ਲੁਧਿਆਣਾ, ਡਾ: ਜੇ. ਐਸ. ਸਮਰਾ, ਸੀਨੀਅਰ ਸਲਾਹਕਾਰ, ਸੀ.ਆਰ.ਆਰ.ਆਈ.ਡੀ., ਚੰਡੀਗੜ੍ਹ ਅਤੇ ਡਾ ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ, ਗਡਵਾਸੂ, ਲੁਧਿਆਣਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

KJ Staff
KJ Staff
Gadvasu

Gadvasu

ਕ੍ਰਿਸ਼ੀ ਵਿਗਿਆਨ ਕੇਂਦਰ, ਬੂਹ ਵਿਖੇ ਫਸਲਾਂ ਦੀ ਰਹਿੰਦ-ਖੂੰਹਦ ਦੀ ਸੁਚੱਜੀ ਵਰਤੋਂ ਕਰਕੇ ਵਾਤਾਵਰਣ ਪ੍ਰਦੂਸ਼ਣ ਨੂੰ ਨਿਯੰਤਰਣ ਕਰਨ ਅਤੇ ਪੇਂਡੂ ਅਰਥ ਵਿਵਸਥਾ ਵਿੱਚ ਸੁਧਾਰ ਕਰਨ ਸੰਬਧੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਡਾ: ਇੰਦਰਜੀਤ ਸਿੰਘ, ਮਾਣਯੋਗ ਉੱਪ ਕੁਲਪਤੀ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਕੀਤਾ । ਇਸ ਸਮਾਗਮ ਵਿੱਚ ਡਾ: ਰਾਜਬੀਰ ਸਿੰਘ ਬਰਾੜ, ਡਾਇਰੈਕਟਰ, ਆਈਸੀਏਆਰ ਅਟਾਰੀ, ਜ਼ੋਨ -1, ਪੀਏਯੂ ਕੈਂਪਸ, ਲੁਧਿਆਣਾ, ਡਾ: ਜੇ. ਐਸ. ਸਮਰਾ, ਸੀਨੀਅਰ ਸਲਾਹਕਾਰ, ਸੀ.ਆਰ.ਆਰ.ਆਈ.ਡੀ., ਚੰਡੀਗੜ੍ਹ ਅਤੇ ਡਾ ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ, ਗਡਵਾਸੂ, ਲੁਧਿਆਣਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਸਮਾਗਮ ਵਿੱਚ 300 ਦੇ ਕਰੀਬ ਕਿਸਾਨਾਂ ਨੇ ਭਾਗ ਲਿਆ। ਕੇ.ਵੀ.ਕੇ. ਤਰਨ ਤਾਰਨ ਨਾਲ ਜੁੜੇ ਵੱਖ -ਵੱਖ ਸਵੈ-ਸਹਾਇਤਾ ਸਮੂਹਾਂ ਨੇ ਆਪਣੇ ਮੁੱਲ ਵਰਧਕ ਉਤਪਾਦਾਂ ਨੂੰ ਪ੍ਰਦਰਸ਼ਿਤ ਵੀ ਕੀਤਾ ।

ਡਾ. ਇੰਦਰਜੀਤ ਸਿੰਘ, ਉੱਪ ਕੁਲਪਤੀ ਜੀ ਨੇ ਕਿਹਾ ਕਿ ਪਰਾਲੀ ਨੂੰ ਸਾੜਨ ਦੀ ਬਜਾਏ, ਇਸਦੀ ਵਰਤੋਂ ਵੱਖੋ ਵੱਖਰੇ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ ਜਿਵੇਂ ਕਿ ਪਸ਼ੂਆਂ ਦੀ ਖੁਰਾਕ, ਖਾਦ, ਬਾਇਓਮਾਸ ਊਰਜਾ, ਖੁੰਬਾਂ ਦੀ ਕਾਸ਼ਤ, ਪੈਕਿੰਗ ਸਮਗਰੀ, ਕਾਗਜ਼ ਬਣਾਉਣਾ, ਬਾਇਓ-ਈਥੇਨੌਲ ਅਤੇ ਉਦਯੋਗਿਕ ਉਤਪਾਦਨ ਆਦਿ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਵਾਤਾਵਰਣ ਨੂੰ ਕਾਫੀ ਨੁਕਸਾਨ ਹੁੰਦਾ ਹੈ ਜਿਵੇਂ ਕਿ ਤਾਪਮਾਨ ਵਿੱਚ ਵਾਧਾ ਜੋ ਉਪਜਾਊ ਮਿੱਟੀ ਵਿੱਚ ਲਾਹੇਵੰਦ ਜੀਵਾਉਣਾਂ ਨੂੰ ਖਤਮ ਕਰ ਦਿੰਦਾ ਹੈ। ਪਰਾਲੀ ਨੂੰ ਸਰਦੀਆਂ ਵਿੱਚ ਦੁਧਾਰੂ ਪਸ਼ੂਆਂ ਲਈ ਸੁੱਕ ਦੇ ਤੌਰ ਤੇ ਵੀ ਵਰਤਿਆ ਜਾ ਸਕਦਾ ਹੈ, ਜੋ ਉਨ੍ਹਾਂ ਨੂੰ ਠੰਡ ਤੋਂ ਬਚਾਉਂਦਾ ਹੈ।

ਡਾ ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ, ਗਡਵਾਸੂ, ਲੁਧਿਆਣਾ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਆਮਦਨੀ ਨੂੰ ਵਧਾਊਣ ਲਈ ਪਸ਼ੂ ਧਨ ਦੇ ਧੰਦੇ ਅਪਨਾਉਣੇ ਚਾਹੀਦੇ ਹਨ। ਪਸ਼ੂਆਂ ਵਿੱਚ ਝੋਨੇ ਦੀ ਪਰਾਲੀ ਨੂੰ ਖੁਵਾ ਤੇ ਫੀਡ ਸਮੱਗਰੀ ਤੇ ਹੋਏ ਖਰਚਿਆਂ ਨੂੰ ਘਟਾਇਆ ਜਾ ਸਕਦਾ ਹੈ। ਕੇ.ਵੀ.ਕੇ. ਤਰਨ ਤਾਰਨ ਦੇ ਐਸੋਸੀਏਟ ਡਾਇਰੈਕਟਰ ਡਾ: ਬਲਵਿੰਦਰ ਕੁਮਾਰ ਨੇ ਸਭ ਦਾ ਸੁਆਗਤ ਕਰਦੇ ਹੋਏ ਸਮਾਗਮ ਦੀ ਸ਼ੁਰੂਆਤ ਕੀਤੀ ਅਤੇ ਝੋਨੇ ਦੀ ਪਰਾਲੀ ਸਾੜਨ ਦੇ ਨੁਕਸਾਨਾਂ ਬਾਰੇ ਦੱਸਿਆ ਅਤੇ ਕੇਵੀਕੇ ਤਰਨਤਾਰਨ ਸਮੁੱਚੇ ਜ਼ਿਲ੍ਹੇ ਵਿੱਚ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕਿਸਾਨਾਂ ਨੂੰ ਲਗਾਤਾਰ ਜਾਗਰੂਕ ਕਰ ਰਿਹਾ ਹੈ। ਕੇਵੀਕੇ ਨੇ ਹੁਣ ਤੱਕ ਜ਼੍ਹਿਲ੍ਹਾ ਤਰਨ ਤਾਰਨ ਦੇ ਲੱਗਭਗ 8 ਵੱਖ ਵੱਖ ਪਿੰਡਾਂ ਨੂੰ ਅੱਗ ਰਹਿਤ ਬਣਾਇਆ ਹੈ।

ਡਾ. ਰਾਜਬੀਰ ਸਿੰਘ ਨੇ ਕੇਂਦਰੀ ਪ੍ਰਯੋਜਿਤ ਸਕੀਮ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ ਦੇ ਐਨਸੀਟੀ ਰਾਜਾਂ ਵਿੱਚ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਖੇਤੀਬਾੜੀ ਮਸ਼ੀਨੀਕਰਨ ਨੂੰ ਉਤਸ਼ਾਹਤ ਕਰਨ ਬਾਰੇ ਕਿਸਾਨਾਂ ਨੂੰ ਦੱਸਿਆ। ਉਨ੍ਹਾਂ ਵੱਲੋਂ ਪਰਾਲੀ ਸਾੜਨ ਨਾਲ ਮਨੁੱਖਾਂ ਅਤੇ ਪਸ਼ੂਆਂ ਨੂੰ ਹੋਣ ਵਾਲੇ ਭਵਿੱਖ ਦੇ ਨੁਕਸਾਨ ਬਾਰੇ ਵੀ ਦੱਸਿਆ। ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਕੇਵੀਕੇ ਪੰਜਾਬ, ਹਰਿਆਣਾ ਅਤੇ ਪੱਛਮੀ ਯੂਪੀ ਵਿੱਚ ਫਸਲਾਂ ਦੀ ਰਹਿੰਦ -ਖੂੰਹਦ ਨੂੰ ਨਾ ਸਾੜਨ ਦੇ ਤਰੀਕਿਆਂ ਨੂੰ ਕਿਸਾਨਾਂ ਤੱਕ ਲੈ ਜਾਣ ਲਈ ਮੋਹਰੀ ਹਨ।

ਡਾ. ਜੇ.ਐਸ. ਸਮਰਾ, ਸੀਨੀਅਰ ਸਲਾਹਕਾਰ, ਸੈਂਟਰ ਫਾਰ ਰਿਸਰਚ ਇਨ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ (ਸੀ.ਆਰ.ਆਰ.ਆਈ.ਡੀ.), ਚੰਡੀਗੜ੍ਹ ਨੇ ਕਿਹਾ ਕਿ ਪਰਾਲੀ ਨੂੰ ਨਾ ਸਾੜਨ ਲਈ ਵੱਖ ਵੱਖ ਤਰੀਕੇ ਅਪਨਾਣੇ ਚਾਹੀਦੇ ਹਨ ਜਿਵੇਂ ਕਿ ਝੋਨੇ ਦੀ ਪਰਾਲੀ ਤੋਂ ਬਾਇਓ-ਗੈਸ ਅਤੇ ਖਾਦ ਬਣਾਉਣ ਲਈ ਵੀ ਵਰਤਿਆ ਜਾਣਾ ਚਾਹੀਦਾ ਹੈ ਅਤੇ ਇਸ ਤੋਂ ਇਲਾਵਾ ਕਿਸਾਨ ਵੀਰ ਪਰਾਲੀ ਨੂੰ ਪਸ਼ੂਆਂ ਨੂੰ ਵੀ ਖਵਾ ਕੇ ਮੁਨਾਫਾ ਕਮਾ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਆਪਣੀ ਮਰਜ਼ੀ ਨਾਲ ਪਰਾਲੀ ਨੂੰ ਸਾਂਭਣ ਦੇ ਵਿਗਿਆਨਿਕ ਤਰੀਕੇ ਅਪਨਾਉਣ ਤਾਂ ਹੋ ਵਾਤਾਵਰਣ ਨੂੰ ਦੁਸ਼ਿਤ ਹੋਣ ਤੋਂ ਬਚਾਇਆ ਜਾ ਸਕੇ ਜਿਸਦੇ ਨਾਲ ਪੇਂਡੂ ਅਰਥ ਵਿਵਸਥਾ ਨੂੰ ਹੁਲਾਰਾ ਵੀ ਮਿਲੇਗਾ। ਅਗਾਂਹਵਧੂ ਕਿਸਾਨ ਜਿਨ੍ਹਾਂ ਨੇ ਆਪਣੇ ਖੇਤਾਂ ਵਿੱਚ ਝੋਨੇ ਦੀ ਰਹਿੰਦ -ਖੂੰਹਦ ਨੂੰ ਨਹੀਂ ਸਾੜਿਆ, ਨੇ ਹੋਰ ਕਿਸਾਨਾਂ ਨੂੰ ਵੀ ਪ੍ਰੇਰਿਤ ਕੀਤਾ ਤਾਂ ਜੋ ਫਸਲਾਂ ਉਗਾਉਣ `ਤੇ ਖਰਚ ਘੱਟ ਕੀਤਾ ਜਾ ਸਕੇ। ਮੁੰਡਾਪਿੰਡ ਦੇ ਇੱਕ ਅਗਾਂਹਵਧੂ ਕਿਸਾਨ ਸ ਜਤਿੰਦਰ ਸਿੰਘ ਨੇ ਦੱਸਿਆ ਕਿ ਕੇਵੀਕੇ ਦੇ ਮਾਰਗਦਰਸ਼ਨ ਨਾਲ, ਉਸਨੇ ਵੱਖ -ਵੱਖ ਫਸਲਾਂ ਦੀ ਰਹਿੰਦ -ਖੂੰਹਦ ਪ੍ਰਬੰਧਨ ਲਈ ਮਸ਼ੀਨਾਂ ਖਰੀਦੀਆਂ ਹਨ ਅਤੇ ਉਹ ਹੈਪੀ ਸੀਡਰ ਅਤੇ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਲਈ ਆਪਣੀ ਅਤੇ ਨਾਲ ਦੇ ਪਿੰਡ ਦੀ 500 ਏਕੜ ਜ਼ਮੀਨ ਦਾ ਪ੍ਰਬੰਧਨ ਕਰ ਰਿਹਾ ਹੈ।

ਵੱਖ -ਵੱਖ ਸਵੈ ਸਹਾਇਤਾ ਸਮੂਹਾਂ ਨੂੰ ਉਨ੍ਹਾਂ ਦੀ ਸਖਤ ਮਿਹਨਤ ਲਈ ਸਨਮਾਨਿਤ ਵੀ ਕੀਤਾ ਗਿਆ। ਕੇ ਵੀ ਕੇ ਦੁਆਰਾ ਤਿਆਰ ਕੀਤੀਆਂ ਪ੍ਰਕਾਸ਼ਨਾਵਾਂ ਨੂੰ ਮੁੱਖ ਮਹਿਮਨਾਂ ਅਤੇ ਹੋਰ ਵੀ ਆਏ ਹੋਏ ਅਧਿਕਾਰੀਆਂ ਵੱਲੋਂ ਰਿਲੀਜ਼ ਕੀਤਾ। ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਵੱਲੋਂ ਗ੍ਰਹਿ ਵਿਗਿਆਨ ਲੈਬੋਰੇਟਰੀ ਅਤੇ ਕਿਸਾਨਾਂ ਲਈ ਨਵੀਨਤਮ ਤਕਨੀਕੀ ਯੂਨਿਟ ਦਾ ਉਦਘਾਟਨ ਕੀਤਾ ਜਿਥੇ ਕਿਸਾਨ ਵੀਰ ਨਵੀਂ ਤੋਂ ਨਵੀਂ ਲੀਹਾਂ ਦੀ ਜਾਣਕਾਰੀ ਲੈ ਸਕਦੇ ਹਨ। ਅੰਤ ਵਿੱਚ ਆਏ ਹੋਏ ਮਹਿਮਾਨਾਂ ਨੇ ਕੇ ਵੀ ਕੇ ਦੀ ਸਾਰੀ ਟੀਮ ਨੂੰ ਵਧੀਆ ਕਾਰਗੁਜ਼ਾਰੀ ਕਰਨ ਲਈ ਪੰਜਾਬ ਦੇ ਸਰਵੋਤਮ ਕੇ ਵੀ ਕੇ ਨਾਲ ਨਵਾਜੇ ਜਾਣ ਤੇ ਵਧਾਈ ਵੀ ਦਿੱਤੀ।

ਇਹ ਵੀ ਪੜ੍ਹੋ : ਵੈਟਨਰੀ ਯੂਨੀਵਰਸਿਟੀ ਵਿਖੇ ਜਲ ਜੀਵਾਂ ਦੇ ਸਿਹਤ ਪ੍ਰਬੰਧਨ ਸੰਬੰਧੀ ਸਿਖਲਾਈ ਪ੍ਰੋਗਰਾਮ ਸੰਪੁਰਨ

Summary in English: The need to prevent environmental pollution, Gadvasu VC

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters