ਲੁਧਿਆਣਾ 26 ਨਵੰਬਰ 2020
ਭਾਰਤੀ ਖੇਤੀ ਖੋਜ ਪਰੀਸ਼ਦ-ਭਾਰਤੀ ਵੈਟਨਰੀ ਖੋਜ ਸੰਸਥਾ, ਇਜਤਨਗਰ, ਯੂ.ਪੀ. ਵਿਖੇ ਡਾ. ਯਸ਼ਪਾਲ ਸਿੰਘ ਮਲਿਕ ਦੀ ਅਗਵਾਈ ਵਿਚ ਖੋਜਕਰਤਾਵਾਂ ਨੇ ਬੋਵਾਈਨ ਰੋਟਾਵਾਇਰਸ ਰੋਗ ਨਿਵਾਰਣ ਸੰਬੰਧੀ ਇਕ ਉੱਚ ਪੱਧਰੀ ਖੋਜ ਕੀਤੀ ਹੈ। ਜਿਸ ਨੂੰ ਭਾਰਤ ਸਰਕਾਰ ਨੇ ਪੇਟੈਂਟ ਦੀ ਮਾਨਤਾ ਦਿੱਤੀ ਹੈ। ਡਾ. ਮਲਿਕ ਇਸ ਸਮੇਂ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ਼ ਐਨੀਮਲ ਬਾਇਓਟੈਕਨਾਲੌਜੀ ਦੇ ਡੀਨ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਇਹ ਖੋਜ ਕਾਰਜ ਡਾ. ਮਲਿਕ ਦੀ ਅਗਵਾਈ ਵਿਚ ਭਾਰਤੀ ਵੈਟਨਰੀ ਖੋਜ ਸੰਸਥਾ, ਯੂ.ਪੀ. ਵਿਖੇ ਮੱਝਾਂ ਵਿਚ ਰੋਟਾਵਾਇਰਸ ਸੰਕਰਮਣ ਦੇ ਵਿਰੁੱਧ ਇਕ ਪ੍ਰਭਾਵਸ਼ਾਲੀ ਨਿਦਾਨ ਨੂੰ ਬਨਾਉਣ ਦੇ ਉਦੇਸ਼ ਨਾਲ ਉਹਨਾਂ ਦੀ ਟੀਮ ਨੇ ਕੁਝ ਸਿੰਥੈਟਿਕ ਮਲਟੀਪਲ ਐਂਟੀਜੇਨਿਕ ਪੇਪਟਾਇਡਜ਼ ਦੀ ਪਛਾਣ ਕੀਤੀ ਹੈ। ਜਿਨ੍ਹਾਂ ਦੀ ਵਰਤੋਂ ਰੋਟਾਵਾਇਰਸ ਦੀ ਲਾਗ ਦਾ ਪਤਾ ਲਗਾਉਣ ਲਈ ਕੀਤੀ ਜਾ ਸਕਦੀ ਹੈ ਜੋ ਨਵੇਂ ਜੰਮੇ ਅਤੇ ਛੋਟੇ ਕੱਟੜੂਆਂ/ਵੱਛੜੂਆਂ ਵਿੱਚ ਦਸਤ ਦਾ ਕਾਰਣ ਬਣਦੀ ਹੈ।ਦੁਨੀਆ ਭਰ ਵਿੱਚ ਇਸ ਨੂੰ ਆਰਥਿਕ ਤੌਰ ’ਤੇ ਇਕ ਮਹੱਤਵਪੁਰ ਬਿਮਾਰੀ ਵਜੋਂ ਜਾਣਿਆ ਜਾਂਦਾ ਹੈ।ਇਸ ਛੂਤ ਵਾਲੀ ਬਿਮਾਰੀ ਦੀ ਸਮੇਂ ਸਿਰ ਪਛਾਣ ਦੇ ਨਾਲ ਇਸਦੀ ਰੋਕਥਾਮ ਕੀਤੀ ਜਾ ਸਕਦੀ ਹੈ ਅਤੇ ਨਾਲ ਹੀ ਪਸ਼ੂ ਪਾਲਕਾਂ ਨੂੰ ਹੋਰ ਆਰਥਿਕ ਨੁਕਸਾਨਾਂ ਤੋਂ ਬਚਾ ਸਕਦੀ ਹੈ।ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਡਾ. ਮਲਿਕ ਨੂੰ ਇਸ ਖੋਜ ਕਾਰਜ ਵਿਚ ਯੋਗਦਾਨ ਲਈ ਵਧਾਈ ਦਿੱਤੀ।
ਲੋਕ ਸੰਪਰਕ ਦਫਤਰ
ਪਸਾਰ ਸਿੱਖਿਆ ਨਿਰਦੇਸ਼ਾਲਾ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: The research team earned a patent