1. Home
  2. ਖਬਰਾਂ

ਖੋਜ ਟੀਮ ਨੇ ਕਮਾਇਆ ਪੇਟੈਂਟ

ਭਾਰਤੀ ਖੇਤੀ ਖੋਜ ਪਰੀਸ਼ਦ-ਭਾਰਤੀ ਵੈਟਨਰੀ ਖੋਜ ਸੰਸਥਾ, ਇਜਤਨਗਰ, ਯੂ.ਪੀ. ਵਿਖੇ ਡਾ. ਯਸ਼ਪਾਲ ਸਿੰਘ ਮਲਿਕ ਦੀ ਅਗਵਾਈ ਵਿਚ ਖੋਜਕਰਤਾਵਾਂ ਨੇ ਬੋਵਾਈਨ ਰੋਟਾਵਾਇਰਸ ਰੋਗ ਨਿਵਾਰਣ ਸੰਬੰਧੀ ਇਕ ਉੱਚ ਪੱਧਰੀ ਖੋਜ ਕੀਤੀ ਹੈ। ਜਿਸ ਨੂੰ ਭਾਰਤ ਸਰਕਾਰ ਨੇ ਪੇਟੈਂਟ ਦੀ ਮਾਨਤਾ ਦਿੱਤੀ ਹੈ। ਡਾ. ਮਲਿਕ ਇਸ ਸਮੇਂ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ਼ ਐਨੀਮਲ ਬਾਇਓਟੈਕਨਾਲੌਜੀ ਦੇ ਡੀਨ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਇਹ ਖੋਜ ਕਾਰਜ ਡਾ. ਮਲਿਕ ਦੀ ਅਗਵਾਈ ਵਿਚ ਭਾਰਤੀ ਵੈਟਨਰੀ ਖੋਜ ਸੰਸਥਾ, ਯੂ.ਪੀ. ਵਿਖੇ ਮੱਝਾਂ ਵਿਚ ਰੋਟਾਵਾਇਰਸ ਸੰਕਰਮਣ ਦੇ ਵਿਰੁੱਧ ਇਕ ਪ੍ਰਭਾਵਸ਼ਾਲੀ ਨਿਦਾਨ ਨੂੰ ਬਨਾਉਣ ਦੇ ਉਦੇਸ਼ ਨਾਲ ਉਹਨਾਂ ਦੀ ਟੀਮ ਨੇ ਕੁਝ ਸਿੰਥੈਟਿਕ ਮਲਟੀਪਲ ਐਂਟੀਜੇਨਿਕ ਪੇਪਟਾਇਡਜ਼ ਦੀ ਪਛਾਣ ਕੀਤੀ ਹੈ। ਜਿਨ੍ਹਾਂ ਦੀ ਵਰਤੋਂ ਰੋਟਾਵਾਇਰਸ ਦੀ ਲਾਗ ਦਾ ਪਤਾ

KJ Staff
KJ Staff

ਲੁਧਿਆਣਾ 26 ਨਵੰਬਰ 2020

ਭਾਰਤੀ ਖੇਤੀ ਖੋਜ ਪਰੀਸ਼ਦ-ਭਾਰਤੀ ਵੈਟਨਰੀ ਖੋਜ ਸੰਸਥਾ, ਇਜਤਨਗਰ, ਯੂ.ਪੀ. ਵਿਖੇ ਡਾ. ਯਸ਼ਪਾਲ ਸਿੰਘ ਮਲਿਕ ਦੀ ਅਗਵਾਈ ਵਿਚ ਖੋਜਕਰਤਾਵਾਂ ਨੇ ਬੋਵਾਈਨ ਰੋਟਾਵਾਇਰਸ ਰੋਗ ਨਿਵਾਰਣ ਸੰਬੰਧੀ ਇਕ ਉੱਚ ਪੱਧਰੀ ਖੋਜ ਕੀਤੀ ਹੈ। ਜਿਸ ਨੂੰ ਭਾਰਤ ਸਰਕਾਰ ਨੇ ਪੇਟੈਂਟ ਦੀ ਮਾਨਤਾ ਦਿੱਤੀ ਹੈ। ਡਾ. ਮਲਿਕ ਇਸ ਸਮੇਂ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ਼ ਐਨੀਮਲ ਬਾਇਓਟੈਕਨਾਲੌਜੀ ਦੇ ਡੀਨ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਇਹ ਖੋਜ ਕਾਰਜ ਡਾ. ਮਲਿਕ ਦੀ ਅਗਵਾਈ ਵਿਚ ਭਾਰਤੀ ਵੈਟਨਰੀ ਖੋਜ ਸੰਸਥਾ, ਯੂ.ਪੀ. ਵਿਖੇ ਮੱਝਾਂ ਵਿਚ ਰੋਟਾਵਾਇਰਸ ਸੰਕਰਮਣ ਦੇ ਵਿਰੁੱਧ ਇਕ ਪ੍ਰਭਾਵਸ਼ਾਲੀ ਨਿਦਾਨ ਨੂੰ ਬਨਾਉਣ ਦੇ ਉਦੇਸ਼ ਨਾਲ ਉਹਨਾਂ ਦੀ ਟੀਮ ਨੇ ਕੁਝ ਸਿੰਥੈਟਿਕ ਮਲਟੀਪਲ ਐਂਟੀਜੇਨਿਕ ਪੇਪਟਾਇਡਜ਼ ਦੀ ਪਛਾਣ ਕੀਤੀ ਹੈ। ਜਿਨ੍ਹਾਂ ਦੀ ਵਰਤੋਂ ਰੋਟਾਵਾਇਰਸ ਦੀ ਲਾਗ ਦਾ ਪਤਾ ਲਗਾਉਣ ਲਈ ਕੀਤੀ ਜਾ ਸਕਦੀ ਹੈ ਜੋ ਨਵੇਂ ਜੰਮੇ ਅਤੇ ਛੋਟੇ ਕੱਟੜੂਆਂ/ਵੱਛੜੂਆਂ ਵਿੱਚ ਦਸਤ ਦਾ ਕਾਰਣ ਬਣਦੀ ਹੈ।ਦੁਨੀਆ ਭਰ ਵਿੱਚ ਇਸ ਨੂੰ ਆਰਥਿਕ ਤੌਰ ’ਤੇ ਇਕ ਮਹੱਤਵਪੁਰ ਬਿਮਾਰੀ ਵਜੋਂ ਜਾਣਿਆ ਜਾਂਦਾ ਹੈ।ਇਸ ਛੂਤ ਵਾਲੀ ਬਿਮਾਰੀ ਦੀ ਸਮੇਂ ਸਿਰ ਪਛਾਣ ਦੇ ਨਾਲ ਇਸਦੀ ਰੋਕਥਾਮ ਕੀਤੀ ਜਾ ਸਕਦੀ ਹੈ ਅਤੇ ਨਾਲ ਹੀ ਪਸ਼ੂ ਪਾਲਕਾਂ ਨੂੰ ਹੋਰ ਆਰਥਿਕ ਨੁਕਸਾਨਾਂ ਤੋਂ ਬਚਾ ਸਕਦੀ ਹੈ।ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਡਾ. ਮਲਿਕ ਨੂੰ ਇਸ ਖੋਜ ਕਾਰਜ ਵਿਚ ਯੋਗਦਾਨ ਲਈ ਵਧਾਈ ਦਿੱਤੀ।

ਲੋਕ ਸੰਪਰਕ ਦਫਤਰ

ਪਸਾਰ ਸਿੱਖਿਆ ਨਿਰਦੇਸ਼ਾਲਾ

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ

Summary in English: The research team earned a patent

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters