1. Home
  2. ਖਬਰਾਂ

ਪੰਜਾਬ ਦੇ ਕਿਸਾਨਾਂ ਲਈ ਮੌਸਮ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

ਪੰਜਾਬ ਦੇ ਕਿਸਾਨਾਂ ਨੂੰ ਐਗਰੋਮੇਟ ਵੱਲੋਂ ਫ਼ਸਲਾਂ, ਸਬਜ਼ੀਆਂ ਦੇ ਨਾਲ ਨਾਲ ਪਸ਼ੂਆਂ ਲਈ ਸਲਾਹ ਦਿੱਤੀ ਗਈ ਹੈ। ਆਓ ਜਾਣਦੇ ਹਾਂ, ਇਸ ਬਾਰੇ...

 Simranjeet Kaur
Simranjeet Kaur
ਐਗਰੋਮੇਟ ਵੱਲੋਂ ਐਡਵਾਈਜ਼ਰੀ ਜਾਰੀ

ਐਗਰੋਮੇਟ ਵੱਲੋਂ ਐਡਵਾਈਜ਼ਰੀ ਜਾਰੀ

ਪੰਜਾਬ ਦੇ ਕਿਸਾਨ ਭਰਾਵਾਂ ਲਈ ਫ਼ਸਲਾਂ ਦੇ ਝਾੜ ਨੂੰ ਵਧਾਉਣ ਲਈ ਐਗਰੋਮੇਟ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਜਿਸ `ਚ ਕਿਸਾਨ ਆਪਣੀ ਫ਼ਸਲਾਂ ਦੀ ਮੌਸਮ, ਕੀੜੇ ਮੋਕੋੜਿਆਂ ਤੇ ਬਿਮਾਰੀਆਂ ਤੋਂ ਰਾਖੀ ਕਰ ਸਕਦੇ ਹਨ। ਮੌਸਮ ਵਿਭਾਗ ਵੱਲੋਂ ਇਸ ਐਡਵਾਈਜ਼ਰੀ (advisory)`ਚ ਝੋਨਾ, ਕਪਾਹ, ਗੰਨਾ, ਮੱਕੀ, ਫ਼ਲ, ਸਬਜ਼ੀਆਂ ਅਤੇ ਪਸ਼ੂਆਂ ਬਾਰੇ ਸਲਾਹ ਦਿੱਤੀ ਹੈ। ਜਿਸ ਨਾਲ ਤੁਸੀਂ ਆਪਣੀ ਆਮਦਨ `ਚ ਵਾਧਾ ਕਰ ਸਕਦੇ ਹੋ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਹ ਐਡਵਾਈਜ਼ਰੀ 30 ਸਤੰਬਰ ਤੱਕ ਲਾਗੂ ਰਹੇਗੀ।  

ਝੋਨੇ ਦੀ ਫ਼ਸਲ ਲਈ ਸਲਾਹ (Advice for paddy crop):

ਝੋਨੇ ਦੀ ਵਧੀਆ ਕਾਸ਼ਤ ਲਈ ਮੌਸਮ ਅਨੁਸਾਰ ਸਿੰਚਾਈ ਦੀ ਯੋਜਨਾ ਬਣਾਓ

● ਇਹ ਗੱਲ ਧਿਆਨ ਰੱਖੋ ਕਿ ਫ਼ਸਲ ਦੀ ਵਾਢੀ ਤੋਂ ਤਿੰਨ ਹਫ਼ਤੇ ਪਹਿਲਾਂ ਹੀ ਸਿੰਚਾਈ ਬੰਦ ਕਰ ਦੇਣੀ ਹੈ।

● ਮੌਜ਼ੂਦਾ ਮੌਸਮ ਝੋਨੇ ਦੀ ਫ਼ਸਲ `ਚ ਸ਼ੀਥ ਝੁਲਸ (sheath blight) ਦੀ ਲਾਗ ਲਈ ਅਨੁਕੂਲ ਹੈ। 

● ਇਸ ਲਈ ਖੇਤ ਦੇ ਬੰਨ੍ਹਾਂ `ਤੋਂ ਰਹਿੰਦ-ਖੂਹੰਦ ਜਿਵੇਂ ਘਾਹ-ਫੂਸ ਨੂੰ ਹਟਾ ਦਵੋ।

● ਜੇਕਰ ਫਿਰ ਵੀ ਫ਼ਸਲ `ਚ ਬਿਮਾਰੀ ਦੇ ਲੱਛਣ ਦਿਖਾਈ ਦੇਣ ਤਾਂ ਪ੍ਰਤੀ ਏਕੜ 200 ਲੀਟਰ ਪਾਣੀ `ਚ 150 ਮਿ.ਲੀ. ਪਲਸਰ (Pulsar), 26.8 ਗ੍ਰਾਮ ਐਪਿਕ, 80 ਗ੍ਰਾਮ ਨਟੀਵੋ (nativo) ਜਾਂ 200 ਮਿ.ਲੀ ਅਮਿਸਟਰ ਟਾਪ (Amister Top) ਦੀ ਵਰਤੋਂ ਕਰ ਸਕਦੇ ਹੋ। 

● ਜਦੋਂ 5 ਪੌਦਾ ਹੌਪਰ ਨਾਮਕ ਕੀੜੇ ਝੋਨੇ ਦੇ ਪਾਣੀ `ਚ ਤੈਰਦੇ ਦਿਖਾਈ ਦੇਣ ਤਾਂ ਉਸ ਨੂੰ ਰੋਕਣ ਲਈ 94 ਮਿ.ਲੀ ਪੈਕਸਾਲੋਨ, 10 ਐਸਸੀ (ਟ੍ਰਾਈਫਲੂਮੇਜ਼ੋਪਾਈਰਿਮ) ਜਾਂ 80 ਗ੍ਰਾਮ ਓਸ਼ੀਨ ਦਾ ਖੇਤ `ਚ ਛਿੜਕਾਅ ਕਰੋ।

ਕਪਾਹ ਦੀ ਫ਼ਸਲ ਲਈ ਸਲਾਹ (Advice for cotton crop):

● ਗੁਲਾਬੀ ਸੁੰਡੀ ਤੋਂ ਆਪਣੀ ਫ਼ਸਲ ਨੂੰ ਬਚਾਉਣ ਲਈ ਈਥੀਓਨ (Ethion) 50 ਈਸੀ 1000 ਮਿ.ਲੀ., ਪ੍ਰੋਫੇਨੋਫੋਸ (Profenophos) 50 ਈਸੀ 1000 ਮਿ.ਲੀ., ਇਮਾਮੈਕਟਿਨ ਬੈਂਜ਼ੋਏਟ (ImamectinBenzoate) 5 ਐਸਜੀ 240 ਗ੍ਰਾਮ ਜਾਂ ਥਾਇਓਨਡੀਕਾਰਬ (Thyondicarb) 75 ਡਬਲਯੂ.ਪੀ.800 ਗ੍ਰਾਮ ਨੂੰ ਇੱਕ ਲੀਟਰ ਪਾਣੀ `ਚ ਮਿਲਾ ਕੇ ਖੇਤ `ਚ ਛਿੜਕਾਅ ਕਰ ਦਵੋ।

ਗੰਨੇ ਦੀ ਫ਼ਸਲ ਲਈ ਸਲਾਹ (Advice for sugarcane crop):

● ਜੇਕਰ ਗੰਨੇ ਦੀ ਫ਼ਸਲ `ਚ ਬੋਰਰ ਕੀੜੇ ਦਾ ਪ੍ਰਭਾਵ ਜਿਆਦਾ ਹੋਵੇ ਤਾਂ 10 ਕਿਲੋਗ੍ਰਾਮ ਫੇਰਟਰਰਾ ( Ferterra) 0.4GR ਜਾਂ 12 ਕਿਲੋਗ੍ਰਾਮ ਫੁਰਾਡੇਨ, ਡਿਆਫੁਰੇਨ, ਫਿਊਰਾਕਰਬ, ਫਿਊਰੀ 3G ਕਾਰਬੋਫੁਰੈਨਪਰ ਏਕੜ ਸ਼ੂਟ ਦੇ ਅਧਾਰ 'ਤੇ  ਛਿੜਕਾਅ ਕਰੋ। 

● ਗੰਨੇ ਦੀ ਜ਼ਮੀਨ ਨੂੰ ਥੋੜਾ ਜਿਹਾ ਉੱਪਰ ਰੱਖੋ ਤੇ ਨਾਲ ਦੇ ਨਾਲ ਹੀ ਹਲਕਾ ਪਾਣੀ ਵੀ ਦੇ ਦਵੋ। 

● ਇਸ ਨਾਲ ਫਾਲਤੂ ਬੂਟੀ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ।

ਮੱਕੀ ਦੀ ਫ਼ਸਲ ਲਈ ਸਲਾਹ (Advice ਫਾਰ maize crop):

● ਮੱਕੀ ਨੂੰ ਫੌਜੀ ਕੀੜਾ (Army Worm) ਨਾਮ ਦੇ ਕੀੜੇ ਤੋਂ ਬਚਾਉਣ ਲਈ ਖੇਤ `ਚ ਕੋਰਜਿਅਨ (Corgean) 18.5 sc @4 ਲਿਟਰ ਨੂੰ ਪਾਣੀ `ਚ ਮਿਲਾ ਲਓ। 

● ਇਸ 120-200 ਲਿਟਰ ਦੇ ਘੋਲ ਨੂੰ ਹਰ ਏਕੜ `ਚ ਪਾ ਦਵੋ।

ਸਬਜ਼ੀਆਂ ਲਈ ਸਲਾਹ (Advice for vegetables):

● ਇਸ ਸਮੇਂ ਫੁੱਲ-ਗੋਭੀ, ਗੋਭੀ, ਬਰੋਕਲੀ ਦੀਆਂ ਅਗੇਤੀਆਂ ਕਿਸਮਾਂ ਦੀ ਵਧੀਆ ਬਿਜਾਈ ਕੀਤੀ ਜਾ ਸਕਦੀ ਹੈ। 

● ਖੇਤ ਦੀ ਤਿਆਰੀ ਤੇ ਸਰਦੀਆਂ ਦੀ ਸਬਜ਼ੀਆਂ ਜਿਵੇਂ ਆਲੂ, ਮੂਲੀ, ਸ਼ਲਗਮ, ਪਾਲਕ, ਧਨੀਆ, ਮੇਥੀ ਆਦਿ ਦੀ ਬਿਜਾਈ ਲਈ ਵੀ ਇਹ ਮੌਸਮ ਬਿਲਕੁੱਲ ਅਨੁਕੂਲ ਹੈ।

● ਟਮਾਟਰ ਦੇ ਝੁਲਸ ਰੋਗ (late blight of tomato) ਦੀ ਰੋਕਥਾਮ ਲਈ 600 ਗ੍ਰਾਮ ਇੰਡੋਫਿਲ ਐਮ-45 (Indofil M-45) ਨੂੰ 200 ਲੀਟਰ ਪਾਣੀ `ਚ ਰਲਾ ਕੇ ਪ੍ਰਤੀ ਏਕੜ `ਚ ਛਿੜਕਾਅ ਕਰੋ।

● ਮਿਰਚ `ਚ ਫੁਟ ਰੋਟ (Foot rot) ਤੇ ਡਾਏ ਬੈਕ (die back) ਵਰਗੀ ਬਿਮਾਰੀ ਨੂੰ ਰੋਕਣ ਲਈ `ਚ 10 ਦਿਨਾਂ ਦੇ ਵਿੱਚਕਾਰ 250 ਮਿ.ਲੀ. Folicur ਜਾਂ 250 ਲਿਟਰ Britax ਨੂੰ ਖੇਤ `ਚ ਪਾਓ।

● ਭਿੰਡੀ ਨੂੰ ਜੱਸੀਦ (Jassid) ਨਾਮਕ ਕੀੜੇ `ਤੋਂ ਬਚਾਉਣ ਲਈ ਇੱਕ ਜਾਂ ਦੋ ਹਫਤੇ ਦੇ ਵਿੱਚਕਾਰ 80 ਮਿ.ਲੀ ਈਕੋਟਿਨ (ecotin) 5% (ਨਿੰਮ ਅਧਾਰਤ ਕੀਟਨਾਸ਼ਕ) ਨੂੰ 100-125 ਲੀਟਰ ਪਾਣੀ ਵਿੱਚ ਘੋਲ ਕੇ ਖੇਤ `ਚ ਪਾ ਦਵੋ।

ਇਹ ਵੀ ਪੜ੍ਹੋ : PM Kisan Big Update! ਸਰਕਾਰ ਨਵਰਾਤਰੀ ਦੌਰਾਨ ਕਰਨ ਜਾ ਰਹੀ ਹੈ 12ਵੀਂ ਕਿਸ਼ਤ ਜਾਰੀ!

ਫਲਾਂ ਲਈ ਸਲਾਹ (Advice for fruits):

●ਸਦਾਬਹਾਰ ਪੌਦੇ ਜਿਵੇਂ ਕਿ ਨਿੰਬੂ ਜਾਤੀ, ਅਮਰੂਦ, ਅੰਬ, ਲੀਚੀ, ਸਪੋਟਾ, ਜਾਮੁਨ ਦੀ ਬਿਜਾਈ ਲਈ ਇਹ ਬਹੁਤ ਢੁਕਵਾਂ ਸਮਾਂ ਹੈ।

●ਬਾਗਾਂ ਦੇ ਅੰਦਰ ਅਤੇ ਆਲੇ-ਦੁਆਲੇ ਉੱਗਣ ਵਾਲੇ ਵੱਡੇ ਨਦੀਨ ਜਿਵੇਂ ਕਿ ਗਾਜਰ ਘਾਹ (congress grass), ਭੰਗ (cannabis) ਆਦਿ ਨੂੰ ਹਟਾ ਦਵੋ ਕਿਉਂਕਿ ਇਸ ਮੌਸਮ ਦੌਰਾਨ ਇਨ੍ਹਾਂ ਨੂੰ ਪੁੱਟਣਾ ਬਹੁਤ ਆਸਾਨ ਹੁੰਦਾ ਹੈ।

● ਫਲ ਮੱਖੀ (fruit fly) `ਤੋਂ ਪ੍ਰਭਾਵਿਤ ਅਮਰੂਦ ਦੇ ਫਲਾਂ ਨੂੰ ਨਿਯਮਿਤ ਤੌਰ 'ਤੇ ਹਟਾ ਦਵੋ।

● ਨਿੰਬੂ ਜਾਤੀ ਦੇ ਬਾਗਾਂ `ਚ ਫਾਈਟੋਫਥੋਰਾ (Phytophthora) ਬਿਮਾਰੀ ਨੂੰ ਰੋਕਣ ਲਈ ਬਾਰਡੋ ਬੋਰਡੌਜ਼ ਪੇਸਟ ਦੀ ਵਰਤੋਂ ਕਰੋ।

ਪਸ਼ੂ ਪਾਲਣ ਲਈ ਸਲਾਹ (Advice for animal husbandry): 

● ਜਾਨਵਰਾਂ ਲਈ ਡੇਅਰੀ ਫਾਰਮ `ਚ ਸਾਫ਼ ਪਾਣੀ ਮੌਜੂਦ ਹੋਣਾ ਚਾਹੀਦਾ ਹੈ। 

● 10 ਪਸ਼ੂਆਂ ਲਈ 6 ਫੁੱਟ ਲੰਬਾ 3 ਫੁੱਟ ਡੂੰਘਾ ਅਤੇ 3 ਫੁੱਟ ਚੌੜਾ ਪਾਣੀ ਵਾਲਾ ਟੋਆ ਬਣਾਓ, ਜਿਸ `ਚ ਘੱਟੋ ਘੱਟ 1500 ਲੀਟਰ ਪਾਣੀ ਭਰਿਆ ਜਾ ਸਕਦਾ ਹੋਵੇ।

● ਪਾਣੀ ਦੇ ਖੁਰਲੇ ਦੀਆਂ ਕੰਧਾਂ ਨੂੰ ਚਿੱਟਾ ਹੋਣਾ ਚਾਹੀਦਾ ਹੈ। ਜਿਸ ਨਾਲ ਕੰਧਾਂ ਨੂੰ ਉਲੀ ਲੱਗਣ `ਤੋਂ ਬਚਾਇਆ ਜਾ ਸਕਦਾ ਹੈ। 

● ਇਸ ਪ੍ਰਕਿਰਿਆ ਨੂੰ ਹਰ 15 ਦਿਨਾਂ ਵਿੱਚ ਦੁਹਰਾਇਆ ਜਾਣਾ ਚਾਹੀਦਾ ਹੈ।

● ਪਾਣੀ ਦੀ ਮੋਟਰ ਨੂੰ ਹਰ 3 `ਤੋਂ 4 ਘੰਟੇ ਬਾਅਦ ਚਾਲੂ ਕਰ ਦੇਣਾ ਚਾਹੀਦਾ ਹੈ ਤਾਂ ਜੋ ਪਸ਼ੂਆਂ ਨੂੰ ਤਾਜ਼ਾ ਪਾਣੀ ਮਿਲ ਸਕੇ।

● ਇੱਕ ਦੁਧਾਰੂ ਪਸ਼ੂ ਰੋਜ਼ਾਨਾ ਔਸਤਨ 70-80 ਲੀਟਰ ਪਾਣੀ ਪੀ ਸਕਦਾ ਹੈ ਅਤੇ ਗਰਮੀਆਂ ਵਿੱਚ ਇਸ ਦੀ ਮਾਤਰਾ ਵੱਧ ਸਕਦੀ ਹੈ, ਇਸ ਲਈ ਪਾਣੀ ਚੰਗੀ ਗੁਣਵੱਤਾ ਵਾਲਾ ਹੋਣਾ ਚਾਹੀਦਾ ਹੈ।

ਪੰਛੀ ਲਈ ਸਲਾਹ (Advice for birds): 

● ਗਰਮ ਤੇ ਨਮੀ ਵਾਲੇ ਮੌਸਮ `ਚ ਪੰਛੀਆਂ ਨੂੰ ਅਜਿਹਾ ਭੋਜਨ ਦਵੋ ਜਿਸ `ਚ 15-20 ਪ੍ਰਤੀਸ਼ਤ ਪ੍ਰੋਟੀਨ, ਖਣਿਜ ਅਤੇ ਵਿਟਾਮਿਨ ਦੀ ਮਾਤਰਾ ਵਧੇਰੀ ਹੋਵੇ। 

● ਕੋਕਸੀਡਿਓਸਿਸ (Coccidiosis) ਬਿਮਾਰੀ `ਤੋਂ ਬਚਾਉਣ ਲਈ ਪੰਛੀਆਂ ਨੂੰ ਬਰਸਾਤ ਦੇ ਮੌਸਮ ਵਿੱਚ ਗਿੱਲੇ ਨਾ ਹੋਣ ਦੋ।

● ਇਸ ਬਿਮਾਰੀ ਨੂੰ ਰੋਕਣ ਲਈ ਪੰਛੀਆਂ ਦੇ ਭੋਜਨ `ਚ ਕੋਕਸੀਡਿਓਸਟੈਟਸ ਨੂੰ ਸ਼ਾਮਿਲ ਕਰੋ।

● ਰਾਣੀਖੇਤ (Ranikhet) ਦੀ ਬਿਮਾਰੀ `ਤੋਂ ਰੋਕਣ ਲਈ ਆਪਣੇ 6-8 ਹਫ਼ਤਿਆਂ ਦੀ ਉਮਰ ਵਾਲੇ ਪੰਛੀਆਂ ਨੂੰ R2B ਦੇ ਟੀਕੇ ਲਾਓ। 

● ਇਸ ਟੀਕੇ ਨੂੰ ਪੀਣ ਵਾਲੇ ਪਾਣੀ ਜਾਂ ਲੱਸੀ ਵਿੱਚ ਨਾ ਦਿਓ।

Summary in English: The weather department issued an advisory for the farmers of Punjab

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters