ਕੇਂਦਰ ਸਰਕਾਰ ਨੇ ਕੋਰੋਨਾ ਸੰਕਟ ਦੇ ਕਾਰਨ ਹੋਈ ਤਾਲਾਬੰਦੀ ਦੇ ਵਿੱਚ ਡੇਅਰੀ ਕਿਸਾਨਾਂ ਲਈ ਇਕ ਵੱਡੀ ਰਾਹਤ ਦੀਤੀ ਹੈ |
ਸਰਕਾਰ ਨੇ ਇਨ੍ਹਾਂ ਕਿਸਾਨਾਂ ਲਈ ਬਿਨਾਂ ਗਰੰਟੀ ਵਾਲੇ ਲੋਨ ਦੀ ਲਿਮਿਟ ਨੂੰ 1.60 ਲੱਖ ਰੁਪਏ ਤੋਂ ਵਦਾ ਕੇ 3 ਲੱਖ ਰੁਪਏ ਕਰ ਦਿੱਤਾ ਹੈ | ਸਰਕਾਰ ਦੇ ਇਸ ਵੱਡੇ ਫੈਸਲੇ ਤੋਂ ਉਹਨਾਂ ਕਿਸਾਨਾਂ ਨੂੰ ਫਾਇਦਾ ਹੋਵੇਗਾ ਜਿਨ੍ਹਾਂ ਦਾ ਦੁੱਧ ਸਿੱਧੇ ਤੋਰ ਤੇ ਮਿਲਕ ਯੁਨਿਯਨੋ ਦੁਵਾਰਾ ਖਰੀਦਿਆ ਜਾਂਦਾ ਸੀ, ਉਹਨਾਂ ਨੂੰ ਇਸ ਦੇ ਜਰੀਏ ਫਾਇਦਾ ਪਹੁੰਚੇਗਾ | ਯਾਨੀ ਕਿ ਇਹਨਾਂ ਕਿਸਾਨਾਂ ਤੋਂ ਇਲਾਵਾ ਬਾਕੀ ਕਿਸਾਨਾਂ ਲਈ ਪੁਰਾਣੀ ਪ੍ਰਣਾਲੀ ਹੀ ਜਾਰੀ ਰਹੇਗੀ |
ਪਸ਼ੂਪਾਲਨ ਅਤੇ ਡੇਅਰੀ ਵਿਭਾਗ ਨੇ ਵਿੱਤੀ ਸੇਵਾਵਾਂ ਵਿਭਾਗ ਦੇ ਨਾਲ ਮਿਲ ਕੇ ਪਹਿਲਾ ਤੋਂ ਹੀ ਸਰਕੂਲਰ ਅਤੇ ਕੇਸੀਸੀ ਐਪ੍ਲੀਕੇਸ਼ਨ ਫਾਰਮੇਟ ਜਾਰੀ ਕਰ ਦਿੱਤੇ ਹੈ | ਸਰਕੂਲਰ ਅਤੇ ਕੇਸੀਸੀ ਐਪ੍ਲੀਕੇਸ਼ਨ ਫਾਰਮੇਟ ਜਾਰੀ ਕਰਕੇ ਸਾਰੇ ਸਟੇਟ ਮਿਲਕ ਫੈਡਰੇਸ਼ਨ ਅਤੇ ਮਿਲਕ ਯੁਨਿਯਨੋ ਨੂੰ ਇਕ ਮਿਸ਼ਨ ਮੋੜ ਦੇ ਤਹਿਤ ਇਸ ਨੂੰ ਲਾਗੂ ਕਰਨ ਦੇ ਲਈ ਕਹਿ ਦਿੱਤਾ ਗਿਆ ਹੈ | ਡੇਅਰੀ ਸਹਿਕਾਰੀ ਅੰਦੋਲਨ ਦੇ ਤਹਿਤ ਤਕਰੀਬਨ 1.7 ਕਰੋੜ ਕਿਸਾਨ ਦੇਸ਼ਾ ਵਿੱਚ 230 ਮਿਲਕ ਯੂਨੀਅਨ ਨਾਲ ਜੁੜੇ ਹਨ | ਅਜਿਹੀ ਸਥਿਤੀ ਵਿੱਚ ਇਨ੍ਹਾਂ ਕਿਸਾਨਾਂ ਨੂੰ ਸਸਤੇ ਵਿੱਚ ਬਿਨਾ ਗਾਰੰਟੀ ਦੇ ਤਿੰਨ ਲੱਖ ਰੁੱਪਏ ਤਕ ਦਾ ਲੋਨ ਮਿਲ ਜਾਵੇਗਾ |
ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤੋਂ ਕੇਸੀਸੀ ਲੈਣ ਲਈ ਲੋੜੀਂਦੇ ਦਸਤਾਵੇਜ਼: -
ਜੇ ਕੋਈ ਕਿਸਾਨ ਪ੍ਰਧਾਨ ਮੰਤਰੀ ਕਿਸਾਨ ਸੱਮਾਨ ਨਿਧੀ ਸਕੀਮ ਦੇ ਜਰੀਏ ਕਿਸਾਨ ਕ੍ਰੈਡਿਟ ਕਾਰਡ ਬਣਾਉਣਾ ਚਾਉਂਦਾ ਹੈ, ਤਾਂ ਉਸਨੂੰ ਹੇਠ ਲਿਖੀਆਂ ਕਿਸਮਾਂ ਦੇ ਦਸਤਾਵੇਜ਼ ਲਗਾਉਣੇ ਪੈਣਗੇ
ਬਿਨੈਕਾਰ ਦਾ ਆਧਾਰ ਕਾਰਡ
ਪਹਿਚਾਨ ਪਤਰ
ਆਪਣੇ ਫਾਰਮ ਦੀ ਜਮਬੰਦੀ (ਖਤੋਨੀ)
5 ਪਾਸਪੋਰਟ ਅਕਾਰ ਦੀਆਂ ਫੋਟੋਆਂ
ਪੈਨ ਕਾਰਡ
ਬੈਂਕ ਪਾਸ ਬੂਕ
ਆਧਾਰ ਕਾਰਡ ਮੋਬਾਈਲ ਨੰਬਰ ਨਾਲ ਜੁੜਿਆ ਹੋਣਾ ਚਾਹੀਦਾ ਹੈ
ਮੋਬਾਈਲ ਨੰਬਰ
ਇਸਦੇ ਨਾਲ ਹੀ, ਸਰਕਾਰ ਪ੍ਰਧਾਨ ਮੰਤਰੀ ਕਿਸਾਨ ਸੱਮਾਨ ਨਿਧੀ ਯੋਜਨਾ ਦੇ ਤਹਿਤ ਕਿਸਾਨ ਕਰੈਡਿਟ ਕਾਰਡ ਪ੍ਰਦਾਨ ਕਰ ਰਹੀ ਹੈ | ਇਸ ਕਾਰਡ ਦੇ ਜ਼ਰੀਏ ਕਿਸਾਨਾਂ ਨੂੰ ਬੈਂਕ ਤੋਂ ਡੇਢ ਲੱਖ ਦਾ ਲੋਨ ਬਿਨਾਂ ਗਰੰਟੀ ਤੋਂ ਮਿਲ ਸਕੂਗਾ । ਜਿਸ ਨਾਲ ਉਨ੍ਹਾਂ ਨੂੰ ਇਸ ਆਰਥਿਕ ਸਮੱਸਿਆ ਨਾਲ ਲੜਨ ਵਿਚ ਕੁਝ ਹੱਦ ਤਕ ਰਾਹਤ ਮਿਲੇਗੀ। ਇਸ ਕਿਸਾਨ ਕ੍ਰੈਡਿਟ ਕਾਰਡ ਦੇ ਜ਼ਰੀਏ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਵਿੱਤੀ ਤੌਰ ਤੇ ਮਜ਼ਬੂਤ ਕਰਨ ਲਈ 1.60 ਲੱਖ ਰੁਪਏ ਤੱਕ ਦੇ ਕਰਜ਼ੇ ਬਿਨਾਂ ਗਰੰਟੀ ਦੇ ਦੇਣ ਦਾ ਫੈਸਲਾ ਕੀਤਾ ਹੈ।
Summary in English: These farmers will get loan up to Rs. 3 lakhs without guarantee in Kisan Credit Card