1. Home
  2. ਖਬਰਾਂ

ਕਿਸਾਨ ਬੀਬੀਆਂ ਲਈ ਸਿਖਲਾਈ ਕੈਂਪ, ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦ ਬਨਾਉਣ ਸੰਬੰਧੀ ਕੋਰਸ

Veterinary University ਵੱਲੋਂ ਕਿਸਾਨ ਔਰਤਾਂ ਲਈ ਪਿੰਡ ਧਨੇਰ ਵਿਖੇ ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦ ਬਨਾਉਣ ਸੰਬੰਧੀ ਪ੍ਰਦਰਸ਼ਨੀ ਅਤੇ ਸਿਖਲਾਈ ਕੈਂਪ ਲਗਾਇਆ ਗਿਆ।

Gurpreet Kaur Virk
Gurpreet Kaur Virk
ਗਡਵਾਸੂ ਵੱਲੋਂ ਕਿਸਾਨ ਬੀਬੀਆਂ ਲਈ ਸਿਖਲਾਈ ਕੈਂਪ

ਗਡਵਾਸੂ ਵੱਲੋਂ ਕਿਸਾਨ ਬੀਬੀਆਂ ਲਈ ਸਿਖਲਾਈ ਕੈਂਪ

Training Camp: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਫਾਰਮਰ ਫਸਟ ਪ੍ਰਾਜੈਕਟ ਅਧੀਨ ਕਿਸਾਨ ਔਰਤਾਂ ਵਾਸਤੇ ਪਿੰਡ ਧਨੇਰ ਵਿਖੇ ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦ ਬਨਾਉਣ ਸੰਬੰਧੀ ਇਕ ਪ੍ਰਦਰਸ਼ਨੀ ਅਤੇ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ।

ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਫਾਰਮਰ ਫਸਟ ਪ੍ਰਾਜੈਕਟ ਦੇ ਸਿਰਮੌਰ ਅਧਿਕਾਰੀ ਦੀ ਅਗਵਾਈ ਅਧੀਨ ਡਾ. ਪਰਮਿੰਦਰ ਸਿੰਘ, ਮੁੱਖ ਨਿਰੀਖਕ ਨੇ ਇਸ ਨਿਵੇਕਲੀ ਪਹੁੰਚ ਨਾਲ ਔਰਤ ਸ਼ਕਤੀਕਰਨ ਵਾਸਤੇ ਇਹ ਯਤਨ ਕੀਤਾ। ਇਸ ਕੈਂਪ ਵਿਚ 21 ਲਾਭਪਾਤਰੀ ਔਰਤਾਂ ਨੇ ਹਿੱਸਾ ਲਿਆ। ਡਾ. ਗੋਪਿਕਾ ਤਲਵਾੜ, ਡਾ. ਰੇਖਾ ਚਾਵਲਾ ਅਤੇ ਡਾ. ਗੁਰਪ੍ਰੀਤ ਕੌਰ ਨੇ ਇਸ ਕੈਂਪ ਵਿਚ ਔਰਤਾਂ ਦਾ ਵੱਖ-ਵੱਖ ਢੰਗਾਂ ਨਾਲ ਮਾਰਗ ਦਰਸ਼ਨ ਕੀਤਾ।

ਇਹ ਵੀ ਪੜ੍ਹੋ : GADVASU ਨੂੰ ਭੇਡ ਪਾਲਣ ਜੀਵਿਕਾ ਸੰਬੰਧੀ ਮਿਲਿਆ Research Project

ਡਾ. ਗੋਪਿਕਾ ਤਲਵਾੜ ਨੇ ਇਨ੍ਹਾਂ ਉਤਪਾਦਾਂ ਨੂੰ ਪੈਕ ਕਰਨ ਸੰਬੰਧੀ ਹੱਥ ਨਾਲ ਚੱਲਣ ਵਾਲੀਆਂ ਮਸ਼ੀਨਾਂ ਬਾਰੇ ਸਿਖਲਾਈ ਦਿੱਤੀ। ਉਨ੍ਹਾਂ ਕਿਹਾ ਕਿ ਖੀਰ, ਲੱਸੀ, ਪਨੀਰ ਦੇ ਪਾਣੀ ਦੇ ਪਦਾਰਥ ਅਤੇ ਸੁਗੰਧਿਤ ਦੁੱਧ ਨੂੰ ਕੱਪ ਜਾਂ ਗਲਾਸ ਵਿਚ ਮਸ਼ੀਨ ਰਾਹੀਂ ਪੈਕ ਕਰਕੇ ਬੰਦ ਕੀਤਾ ਜਾ ਸਕਦਾ ਹੈ। ਸਿੱਖਿਆਰਥੀਆਂ ਨੂੰ ਪਨੀਰ, ਛੈਨਾ ਅਤੇ ਮਠਿਆਈਆਂ ਨੂੰ ਵੀ ਹੱਥ ਦੀ ਮਸ਼ੀਨ ਨਾਲ ਪੈਕ ਕਰਨ ਸੰਬੰਧੀ ਦੱਸਿਆ ਗਿਆ।

ਇਹ ਵੀ ਪੜ੍ਹੋ : Veterinary University ਦੇ ਉਪ-ਕੁਲਪਤੀ ਨੂੰ ਮਿਲਿਆ 'Distinguished Veterinarian of India' ਅਵਾਰਡ

ਡਾ. ਰੇਖਾ ਚਾਵਲਾ ਨੇ ਇਨ੍ਹਾਂ ਨੂੰ ਵਿਗਿਆਨਕ ਢੰਗ ਨਾਲ ਪਨੀਰ ਤਿਆਰ ਕਰਨ ਬਾਰੇ ਦੱਸਿਆ ਅਤੇ ਇਨ੍ਹਾਂ ਔਰਤਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਟੀਮ ਮੈਂਬਰਾਂ ਨੇ ਕਿਹਾ ਕਿ ਉਹ ਗੁਣਵੱਤਾ ਭਰਪੂਰ ਦੁੱਧ ਉਤਪਾਦ ਤਿਆਰ ਕਰਕੇ ਇਸ ਨੂੰ ਇਕ ਉਦਮ ਦੇ ਤੌਰ ’ਤੇ ਅਪਣਾ ਸਕਦੇ ਹਨ ਅਤੇ ਸਹੀ ਪੈਕਿੰਗ ਤੇ ਵਧੀਆ ਮੰਡੀਕਾਰੀ ਨਾਲ ਸੁਚੱਜਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ।

ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।

Summary in English: Training camps for women farmers, courses on making quality milk products

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters