1. Home
  2. ਖਬਰਾਂ

ਵੈਟਨਰੀ ਯੂਨਵਿਰਸਿਟੀ ਵਿਖੇ ਸਾਫ ਸੁਥਰੇ ਮੀਟ ਉਤਪਾਦ ਅਤੇ ਸਹਿ-ਉਤਪਾਦਾਂ ਦੀ ਵਰਤੋਂ ਸੰਬੰਧੀ ਦਿੱਤੀ ਗਈ ਸਿਖਲਾਈ

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ ਨੇ ਪੰਜ ਦਿਨਾ ਸਿਖਲਾਈ ਦਾ ਆਯੋਜਨ ਕੀਤਾ।ਇਸ ਸਿਖਲਾਈ ਵਿਚ ਮੀਟ ਉਦਯੋਗ ਨਾਲ ਜੁੜੇ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਉੱਦਮੀਆਂ ਨੂੰ ਸਾਫ ਸੁਥਰੇ ਮੀਟ ਉਤਪਾਦਨ ਦੇ ਢੰਗ ਤਰੀਕਿਆਂ ਅਤੇ ਗੁਣਵੱਤਾ ਵਧਾਉਣ ਵਾਲੇ ਮੀਟ ਉਤਪਾਦਾਂ ਦੀ ਤਿਆਰੀ ਅਤੇ ਸਹਿ-ਉਤਪਾਦਾਂ ਦੀ ਵਰਤੋਂ ਬਾਰੇ ਦੱਸਿਆ ਗਿਆ।ਇਸ ਸਿਖਲਾਈ ਪ੍ਰੋਗਰਾਮ ਦਾ ਵਿਸ਼ਾ ਉਸਾਫ ਸੁਥਰਾ ਮੀਟ ਉਤਪਾਦਨ ਅਤੇ ਸਹਿ-ਉਤਪਾਦਾਂ ਦੀ ਵਰਤੋਂ” ਸੀ।

KJ Staff
KJ Staff
Guru Angad Dev Veterinary

Guru Angad Dev Veterinary

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ ਨੇ ਪੰਜ ਦਿਨਾ ਸਿਖਲਾਈ ਦਾ ਆਯੋਜਨ ਕੀਤਾ।ਇਸ ਸਿਖਲਾਈ ਵਿਚ ਮੀਟ ਉਦਯੋਗ ਨਾਲ ਜੁੜੇ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਉੱਦਮੀਆਂ ਨੂੰ ਸਾਫ ਸੁਥਰੇ ਮੀਟ ਉਤਪਾਦਨ ਦੇ ਢੰਗ ਤਰੀਕਿਆਂ ਅਤੇ ਗੁਣਵੱਤਾ ਵਧਾਉਣ ਵਾਲੇ ਮੀਟ ਉਤਪਾਦਾਂ ਦੀ ਤਿਆਰੀ ਅਤੇ ਸਹਿ-ਉਤਪਾਦਾਂ ਦੀ ਵਰਤੋਂ ਬਾਰੇ ਦੱਸਿਆ ਗਿਆ।

ਇਸ ਸਿਖਲਾਈ ਪ੍ਰੋਗਰਾਮ ਦਾ ਵਿਸ਼ਾ ਉਸਾਫ ਸੁਥਰਾ ਮੀਟ ਉਤਪਾਦਨ ਅਤੇ ਸਹਿ-ਉਤਪਾਦਾਂ ਦੀ ਵਰਤੋਂ” ਸੀ।ਸਿਖਲਾਈ ਪ੍ਰੋਗਰਾਮ ਦੇ ਨਿਰਦੇਸ਼ਕ, ਡਾ. ਨਰਿੰਦਰ ਸਿੰਘ ਸ਼ਰਮਾ, ਮੁਖੀ, ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ ਸਨ।ਜਦਕਿ ਡਾ: ਓਮ ਪ੍ਰਕਾਸ਼ ਮਾਲਵ ਅਤੇ ਡਾ: ਰਾਜੇਸ਼ ਵਾਘ ਨੇ ਕੋਰਸ ਸੰਯੋਜਕ ਅਤੇ ਡਾ. ਸਿਮਰਨਜੀਤ ਕੌਰ ਨੇ ਤਕਨੀਕੀ ਸੰਯੋਜਕ ਵਜੋਂ ਕਾਰਜ ਕੀਤਾ। ਡਾ. ਪਵਨ ਕੁਮਾਰ ਅਤੇ ਡਾ. ਨਿਤਿਨ ਮਹਿਤਾ ਨੇ ਸਿਖਲਾਈ ਪ੍ਰੋਗਰਾਮ ਵਿਚ ਸਰਗਰਮੀ ਨਾਲ ਵੱਖ ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ।

ਸਿਖਲਾਈ ਦੇ ਸਮਾਪਨ ’ਤੇ ਡਾ. ਸ਼ਰਮਾ ਨੇ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਦਾ ਵਿੱਤੀ ਸਹਿਯੋਗ ਰਾਸ਼ਟਰੀ ਕਿ੍ਰਸ਼ੀ ਵਿਕਾਸ ਯੋਜਨਾ ਤਹਿਤ ਮਿਲਿਆ ਸੀ ਜਿਸ ਦਾ ਮੰਤਵ ਪਸ਼ੂਧਨ, ਮੁਰਗੀ ਅਤੇ ਮੱਛੀ ਪਾਲਣ ਖੇਤਰ ਦੀ ਉਤਪਾਦਨ ਅਤੇ ਉਤਪਾਦਕਤਾ ਦੀਆਂ ਸੰਭਾਵਨਾਵਾਂ ਰਾਹੀਂ ਸਮਾਜਿਕ-ਆਰਥਿਕ ਉੱਨਤੀ ਰਾਹੀਂ ਵਿਕਾਸ ਕਰਨਾ ਹੈ। ਸਿਖਲਾਈ ਪ੍ਰੋਗਰਾਮ ਵਿਚ ਸਾਫ ਸੁਥਰੇ ਮੀਟ ਦੇ ਬੁਨਿਆਦੀ ਨੁਕਤੇ, ਪ੍ਰਾਸੈਸਿੰਗ ਪਲਾਂਟ ਦਾ ਦੌਰਾ, ਮਸ਼ਨੀਰੀ ਅਤੇ ਉਪਕਰਣਾਂ ਨਾਲ ਜਾਣ-ਪਛਾਣ ਅਤੇ ਮੁਰਗੀ, ਭੇਡ ਬਕਰੀ ਅਤੇ ਸੂਰ ਦੇ ਮੀਟ ਦੀ ਕਟਾਈ ਬਾਰੇ ਦੱਸਿਆ ਗਿਆ।

University of Animal Sciences, Ludhiana

University of Animal Sciences, Ludhiana

ਇਸ ਤੋਂ ਇਲਾਵਾ ਸਿੱਖਿਆਰਥੀਆਂ ਨੂੰ ਇਸ ਖੇਤਰ ਵਿਚ ਕੰਮ ਕਰਦੀਆਂ ਏਜੰਸੀਆਂ ਅਤੇ ਆਪਣੀ ਦੁਕਾਨ ਸਥਾਪਿਤ ਕਰਨ ਸੰਬੰਧੀ ਵੀ ਜਾਣਕਾਰੀ ਦਿੱਤੀ ਗਈ।ਮਾਹਿਰਾਂ ਨੇ ਮੀਟ ਦੇ ਵੱਖ-ਵੱਖ ਗੁਣਵੱਤਾ ਭਰਪੁਰ ਉਤਪਾਦ ਬਨਾਉਣ ਬਾਰੇ ਵਿਹਾਰਕ ਗਿਆਨ ਦਿੱਤਾ ਗਿਆ।ਸਿਖਲਾਈ ਵਿਚ 13 ਸਿੱਖਿਆਰਥੀਆਂ ਨੇ ਹਿੱਸਾ ਲਿਆ ਜੋ ਕਿ ਵੱਖੋ-ਵੱਖਰੀਆਂ ਮੀਟ ਦੀਆਂ ਦੁਕਾਨਾਂ ਅਤੇ ਮੀਟ ਉਦਯੋਗ ਵਾਲੇ ਅਦਾਰਿਆਂ ਵਿਚ ਕੰਮ ਕਰਦੇ ਹਨ।ਉਨ੍ਹਾਂ ਨੇ ਸਾਰੇ ਕੰਮ ਨੂੰ ਹੱਥੀਂ ਕਰਕੇ ਇਸ ਦੇ ਬਾਰੇ ਜਾਣਕਾਰੀ ਲਈ।

ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਨੇ ਕਿਹਾ ਕਿ ਪ੍ਰਾਸੈਸ ਕੀਤੇ ਮੀਟ ਉਤਪਾਦਾਂ ਦੀ ਮੰਗ ਲਗਾਤਾਰ ਵੱਧ ਰਹੀ ਹੈ ਇਸ ਲਈ ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਕੇ ਉਨ੍ਹਾਂ ਦੀ ਪੈਕਿੰਗ ਅਤੇ ਮੰਡੀਕਾਰੀ ਨਾਲ ਮੁਨਾਫ਼ੇ ਨੂੰ ਵਧਾਇਆ ਜਾ ਸਕਦਾ ਹੈ।ਇਸ ਨਾਲ ਉਤਪਾਦ ਦੀ ਕਵਾਲਿਟੀ ਅਤੇ ਸੁਰੱਖਿਆ ਵੀ ਵਧਦੀ ਹੈ।

ਡਾ. ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਪ੍ਰਬੰਧਕਾਂ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਸਾਫ ਸੁਥਰੀਆਂ ਵਸਤਾਂ ਦੀ ਬਜ਼ਾਰ ਵਿਚ ਬਹੁਤ ਮੰਗ ਹੈ ਇਸ ਲਈ ਉਦਮੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਜੋ ਕਿ ਸਮੇਂ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਵੈਟਨਰੀ ਯੂਨੀਵਰਸਿਟੀ ਅਜਿਹੇ ਉਪਰਾਲਿਆਂ ਲਈ ਲਗਾਤਾਰ ਯਤਨਸ਼ੀਲ ਰਹਿੰਦੀ ਹੈ।

ਲੋਕ ਸੰਪਰਕ ਦਫਤਰ

ਪਸਾਰ ਸਿੱਖਿਆ ਨਿਰਦੇਸ਼ਾਲਾ

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ

ਇਹ ਵੀ ਪੜ੍ਹੋ :- SBI ਖਾਤਾਧਾਰਕਾਂ ਲਈ ਖੁਸ਼ਖਬਰੀ: SBI ਦੇਵਗਾ ਹੁਣ 5 ਲੱਖ ਦਾ ਲੋਨ

Summary in English: Training on the use of hygienic meat products and by-products at the Veterinary University

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters